ਹਰਿਆਣਾ

ਮੁੱਖ ਮੰਤਰੀ ਮਨੋਹਰ ਲਾਲ ਨੇ ਕੀਤੀ ਸੀਐਮ ਐਲਾਨਾਂ ਦੇ ਲਾਗੂ ਕਰਨ ਦੇ ਸਬੰਧ ਵਿਚ ਪ੍ਰਸਾਸ਼ਨਿਕ ਸਕੱਤਰਾਂ ਦੇ ਨਾਲ ਅਹਿਮ ਮੀਟਿੰਗ

ਦਵਿੰਦਰ ਸਿੰਘ ਕੋਹਲੀ/ ਕੌਮੀ ਮਾਰਗ ਬਿਊਰੋ | May 06, 2023 07:34 PM

 

ਚੰਡੀਗੜ੍ਹ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਇੱਥੇ ਸੀਐਮ ਐਲਾਨਾਂ ਦੇ ਲਾਗੂ ਕਰਨ ਦੀ ਸਮੀਖਿਆ ਤਹਿਤ ਪ੍ਰਸਾਸ਼ਨਿਕ ਸਕੱਤਰਾਂ ਦੇ ਨਾਲ ਅਹਿਮ ਮੀਟਿੰਗ ਦੀ ਅਗਵਾਈ ਕਰਦੇ ਹੋਏ ਸਬੰਧਿਤ ਅਧਿਕਾਰੀਆਂ ਨੂੰ ਹਰੇਕ ਪਰਿਯੋਨਾ ਦੇ ਲਾਗੂ ਕਰਨ ਵਿਚ ਤੇਜੀ ਲਿਆਉਣ ਦੇ ਨਿਰਦੇਸ਼ ਦਿੱਤੇ ਮੀਟਿੰਗ ਦੌਰਾਨ ਸਾਲ 2015 ਵਿਚ ਪੁਨਹਾਨਾ ਵਿਚ ਵੇਅਰਹਾਊਸ ਬਨਾਉਣ ਦੇ ਐਲਾਨ ਦੀ ਸਮੀਖਿਆ ਕਰਦੇ ਹੋਏ ਇਸ ਦੇ ਲਾਗੂ ਕਰਨ ਵਿਚ ਹੋਈ ਦੇਰੀ 'ਤੇ ਮੁੱਖ ਮੰਤਰੀ ਨੇ ਸਖਤ ਐਕਸ਼ਨ ਲੈਂਦੇ ਹੋਏ ਪ੍ਰਸਾਸ਼ਨਿਕ ਸਕੱਤਰ ਨੂੰ ਇਕ ਕਮੇਟੀ ਬਣਾ ਕੇ ਪੂਰੇ ਮਾਮਲੇ ਦੀ ਜਾਂਚ ਕਰਨ,  ਜਿਮੇਵਾਰੀ ਤੈਅ ਕਰਨ ਅਤੇ ਦੋਸ਼ੀ ਦੇ ਖਿਲਾਫ ਕਾਰਵਾਹੀ ਕਰਨ ਦੇ ਆਦੇਸ਼ ਦਿੱਤੇ

          ਮੀਟਿੰਗ ਵਿਚ ਮੁੱਖ ਮੰਤਰੀ ਨੇ ਸੀਐਮ ਐਲਾਨਾਂ ਦੇ ਤਹਿਤ ਮੈਡੀਕਲ,  ਸਿਖਿਆ ਅਤੇ ਖੋਜ,  ਖੇਤੀਬਾੜੀ ਅਤੇ ਕਿਸਾਨ ਭਲਾਈ,  ਮਾਲ ਅਤੇ ਆਪਦਾ ਪ੍ਰਬੰਧਨ,  ਸਕੂਲ ਸਿਖਿਆ,  ਲੋਕ ਨਿਰਮਾਣ (ਭਵਨ ਅਤੇ ਸੜਕਾਂ),  ਵਿਕਾਸ ਅਤੇ ਪੰਚਾਇਤ,  ਸਿੰਚਾਈ,  ਖੇਡ ਵਿਭਾਗ ਅਤੇ ਸ਼ਹਿਰੀ ਸਥਾਨਕ ਵਿਭਾਗ ਦੀ ਪਰਿਯੋਜਨਾਵਾਂ ਦੀ ਸਮੀਖਿਆ ਕੀਤੀ

   ਮੁੱਖ ਮੰਤਰੀ ਨੇ ਪ੍ਰਸਾਸ਼ਨਿਕ ਸਕੱਤਰਾਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸਾਲ 2020 ਤਕ ਦੀ ਲੰਬਿਤ ਐਲਾਨਾਂ ਨੂੰ ਇਸ ਸਾਲ ਵਿਚ ਹੀ ਪੂਰਾ ਕਰਨ ਦਾ ਕੰਮ ਕਰਨ,  ਤਾਂ ਜੋ ਆਮ ਜਨਤਾ ਨੂੰ ਇੰਨ੍ਹਾਂ ਪਰਿਯੋਜਨਾਵਾਂ ਦਾ ਲਾਭ ਤੁਰੰਤ ਮਿਲ ਸਕੇ ਇਸ ਤੋਂ ਇਲਾਵਾ,  ਸਾਲ 2021, 2022 ਦੀ ਪਰਿਯੋਜਨਾਵਾਂ ਦੇ ਲਾਗੂ ਕਰਨ ਵਿਚ ਵੀ ਤੇਜੀ ਲਿਆਈ ਜਾਵੇ ਉਨ੍ਹਾਂ ਨੇ ਸਾਰੇ ਪ੍ਰਸਾਸ਼ਨਿਕ ਸਕੱਤਰਾਂ ਨੂੰ ਨਿਰਦੇਸ਼ ਦਿੱਤੇ ਕਿ ਊਹ ਖੁਦ ਸੀਐਮ ਐਲਾਨਾਂ ਦੀ ਨਿਸਮਤ ਸਮੀਖਿਆ ਮੀਟਿੰਗਾਂ ਕਰਨ ਇਸ ਦੇ ਨਾਲ ਹੀ,  ਸਾਰੀ ਪਰਿਯੋਜਨਾਵਾਂ ਲਈ ਪੀਈਆਰਟੀ ਚਾਰਟ ਤਿਆਰ ਕਰਨ,  ਤਾਂ ਜੋ ਪਰਿਯੋਜਨਾਵਾਂ ਦੀ ਸਮੇਂਸੀਮਾ ਅਤੇ ਪੂਰੀ ਫੀਸਦੀ ਦੀ ਸਥਿਤੀ ਸਪਸ਼ਟ ਹੋ ਸਕੇ

  ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਪਰਿਯੋਜਨਾਵਾਂ ਦਾ ਜਰੂਰੀ ਅਧਿਐਨ ਕਰਨ ਬਾਅਦ,  ਅਜਿਹੀ ਪਰਿਯੋਜਨਾਵਾਂ ਦੀ ਇਕ ਵੱਖ ਸੂਚੀ ਤਿਆਰ ਕੀਤੀ ਜਾਵੇ,  ਜੋ ਹੁਣ ਸੰਭਵ ਨਹੀਂ ਹੈ,  ਤਾਂ ਜੋ ਲੰਬਿਤ ਐਲਾਨਾਂ ਦੀ ਮੌਜੂਦਾ ਗਿਣਤੀ ਦਾ ਪਤਾ ਲਗ ਸਕੇ ਇਸ ਤੋਂ ਇਲਾਵਾ,  ਜੋ ਕੰਮ ਅਲਾਟ ਹੋ ਗਏ ਹਨ,  ਉਨ੍ਹਾਂ ਨੂੰ ਵੀ ਜਲਦੀ ਪੂਰਾ ਕਰਵਾਇਆ ਜਾਵੇ ਮੀਟਿੰਗ ਵਿਚ ਹਕੀਕਤ ਨਗਰ ਕਰਨਾਲ ਵਿਚ ਪ੍ਰਾਈਮਰੀ ਸਕੂਲ ਖੋਲਣ ਦੀ ਮੁੱਖ ਮੰਤਰੀ ਦੇ ਐਲਾਨ 'ਤੇ ਅਧਿਕਾਰੀਆਂ ਨੇ ਦਸਿਆ ਕਿ ਇਸ ਗਰਮੀ ਦੀ ਛੁੱਟੀ ਬਾਅਦ ਸਕੂਲ ਸ਼ੁਰੂ ਹੋ ਜਾਵੇਗਾ ਸਿਵਾਨੀ ਤਹਿਸੀਲ ਦੇ ਕੁੱਝ ਪਿੰਡਾਂ ਨੂੰ ਭਿਵਾਨੀ ਜਿਲ੍ਹੇ ਤੋਂ ਹਿਸਾਰ ਜਿਲ੍ਹੇ ਵਿਚ ਸ਼ਾਮਿਲ ਕਰਨ ਦੀ ਸੀਐਮ ਐਲਾਨ 'ਤੇ ਸਮੀਖਿਆ ਕਰਦੇ ਹੋਏ ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਇਸ ਦੇ ਲਈ ਇਕ ਟੀਮ ਗਠਨ ਕੀਤੀ ਜਾਵੇ ਅਤੇ ਇੰਨ੍ਹਾਂ ਸਾਰੇ ਪਿੰਡਾਂ ਦੇ ਸਰਪੰਚਾਂ ਦੇ ਨਾਲ ਪਿੰਡ ਸਭਾ ਦੀ ਮੀਟਿੰਗਾਂ ਪ੍ਰਬੰਧਿਤ ਕਰ ਉੱਥੇ ਦੇ ਲੋਕਾਂ ਦੀ ਸਹਿਮਤੀ ਪ੍ਰਾਪਤ ਕੀਤੀ ਜਾਵੇ,  ਊਸ ਦੇ ਅਨੁਸਾਰ ਫੈਸਲਾ ਕੀਤਾ ਜਾਵੇਗਾ ਇਸ ਤੋਂ ਇਲਾਵਾ,  ਅਨਾਜ ਮੰਡੀ,  ਡਬਵਾਲੀ ਵਿਚ ਪਲੇਟਫਾਰਮ ਬਨਾਉਣ ਦੇ ਸਬੰਧ ਵਿਚ ਸਮੀਖਿਆ ਕਰਦੇ ਹੋਏ ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਇਸ ਸਬੰਧ ਵਿਚ ਅੱਜ ਸ਼ਾਮ ਤਕ ਪ੍ਰਕ੍ਰਿਆ ਪੂਰੀ ਕੀਤੀ ਜਾਵੇ ਅਤੇ ਕਾਰਜ ਜਲਦੀ ਤੋਂ ਜਲਦੀ ਸ਼ੁਰੂ ਕਰਵਾਇਆ ਜਾਵੇ

 ਵੱਖ- ਵੱਖ ਸਥਾਨਾਂ 'ਤੇ ਆਫਿਸਰਸ ਰਿਹਾਇਸ਼ ਬਨਾਉਣ ਦੇ ਐਲਾਨਾਂ 'ਤੇ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਹਰੇਕ ਸਬ-ਡਿਵੀਜਨ 'ਤੇ ਆਫਿਸਰਸ ਰਿਹਾਇਸ਼ ਜਾਂ ਫਲੈਟ ਬਨਾਉਣ ਦੇ ਸਬੰਧ ਵਿਚ ਇਕ ਕਾਰਜ ਯੋਜਨਾ ਤਿਆਰ ਕੀਤੀ ਜਾਵੇ,  ਤਾਂ ਜੋ ਅਧਿਕਾਰੀਆਂ ਨੂੰ ਰਹਿਣ ਲਈ ਚੰਗੀ ਵਿਵਸਥਾ ਉਪਲਬਧ ਹੋ ਸਕੇ ਅਤੇ ਸਬ-ਡਿਵੀਜਨ ਦਾ ਕੰਮ ਸੁਚਾਰੂ ਰੂਪ ਨਾਲ ਚੱਲ ਸਕੇ ਉਨ੍ਹਾਂ ਨੇ ਕਿਹਾ ਕਿ ਸ਼ੁਰੂਆਤੀ ਪੜਾਅ ਵਿਚ ਜਿਲ੍ਹਾ ਮੁੱਖ ਦਫਤਰ ਤੋਂ ਵੱਧ ਦੂਰੀ ਵਾਲੇ ਸਬ-ਡਿਵੀਜਨਾਂ ਲਈ ਕਾਰਜ ਯੋਜਨਾ ਤਿਆਰ ਕੀਤੀ ਜਾਵੇ

ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਪਿੰਡਾਂ ਵਿਚ ਬਣੇ ਪਾਰਕ ਅਤੇ ਵਿਯਾਮਸ਼ਾਲਾਵਾਂ ਦੇ ਰੱਖ-ਰਖਾਵ ਦੀ ਜਿਮੇਵਾਰੀ ਆਯੂਸ਼ ਵਿਭਾਗ ਨੂੰ ਸੌਂਪੀ ਜਾਵੇ ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਪਿੰਡਾਂ ਵਿਚ ਜਿਨ੍ਹਾਂ ਪਰਿਯੋਜਨਾਵਾਂ ਵਿਚ ਭੂਮੀ ਖਰੀਦ ਕਰਨ ਦੀ ਜਰੂਰਤ ਹੈ,  ਉਸ ਦੇ ਲਈ ਭੂਮੀ ਦੀ ਖਰੀਦ ਦਰਾਂ ਦੇ ਬਾਰੇ ਵਿਚ ਗੰਭੀਰ ਅਧਿਐਨ ਕਰਨ ਦੇ ਬਾਅਦ ਈ-ਭੂਮੀ ਪੋਰਟਲ ਰਾਹੀਂ ਹੀ ਕੀਤੀ ਜਾਣੀ ਚਾਹੀਦੀ ਹੈ ਅਤੇ ਇਸ ਕਾਰਜ ਲਈ ਸਰਪੰਚਾਂ ਤੇ ਜਿਲ੍ਹਾ ਪਰਿਸ਼ਦਾਂ ਨੂੰ ਸ਼ਾਮਿਲ ਕੀਤਾ ਜਾਵੇ

ਵੱਖ-ਵੱਖ ਸੜਕਾਂ ਦੀ ਮੁਰੰਮਤ ਤੇ ਨਵੀਂ ਸੜਕਾਂ ਦੇ ਨਿਰਮਾਣ ਸਬੰਧੀ ਐਲਾਨਾਂ 'ਤੇ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪਹਿਲੀ ਪ੍ਰਾਥਮਿਕਤਾ ਪੁਰਾਣੀ ਸੜਕਾਂ ਦੇ ਮੁਰੰਮਤ ਕੰਮ ਨੂੰ ਦਿੱਤੀ ਜਾਵੇਗੀ ਉਸ ਦੇ ਬਾਅਦ ਜਰੂਰਤ ਤੇ ਮੰਗ ਅਨੁਸਾਰ ਨਵੀਂ ਸੜਕਾਂ ਦਾ ਨਿਰਮਾਣ ਕੀਤਾ ਜਾਵੇਗਾ ਉਨ੍ਹਾਂ ਨੇ ਕਿਹਾ ਕਿ ਮਾਰਕਟਿੰਗ ਬੋਰਡ ਵੱਲੋਂ ਬਣਾਈ ਗਈ ਸੜਕਾਂ ਦੇ ਰੱਖ-ਰਖਾਵ ਦਾ ਕਾਰਜ ਜਿਲ੍ਹਾ ਪਰਿਸ਼ਦ ਵੱਲੋਂ ਕੀਤਾ ਜਾਵੇਗਾ

  ਮੁੱਖ ਮੰਤਰੀ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਸੜਕ ਮਾਰਗਾਂ ਦੀ ਜਿਨ੍ਹਾਂ ਪਰਿਯੋਜਨਾਵਾਂ ਦੇ ਲਈ ਭਾਰਤੀ ਕੌਮੀ ਰਾਜਮਾਰਗ ਅਥਾਰਿਟੀ ਦੇ ਨਾਲ ਸੰਯੁਕਤ ਰੂਪ ਨਾਲ ਕਾਰਜ ਕੀਤਾ ਜਾਣਾ ਹੈ,  ਅਜਿਹੀ ਸਾਰੀ ਪਰਿਯੋਜਨਾਵਾਂ ਦੀ ਸੂਚੀ ਬਣਾ ਕੇ ਐਨਐਚਆਈ ਦੇ ਨਾਲ ਮੀਟਿੰਗ ਕੀਤੀ ਜਾਵੇ ਤਾਂ ਜੋ ਪਰਿਯੋਜਨਾਵਾਂ ਨੂੰ ਜਲਦੀ ਪੂਰਾ ਕੀਤਾ ਜਾ ਸਕੇਮੀਟਿੰਗ ਦੌਰਾਨ ਦਸਿਆ ਗਿਆ ਕਿ ਸਾਲ 2014 -2023 ਤਕ ਕੁੱਲ 9962 ਸੀਐਮ ਐਲਾਨ ਕੀਤੇ ਗਏ ਹਨ,  ਜਿਨ੍ਹਾਂ ਵਿੱਚੋਂ 6555 ਐਲਾਨਾਂ 'ਤੇ ਕੰਮ ਪੂਰ ਹੋ ਚੁੱਕਾ ਹੈ 1179 ਹੁਣ ਪ੍ਰਗਤੀ 'ਤੇ ਹਨ

          ਮੀਟਿੰਗ ਵਿਚ ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਤੇ ਵਿੱਤ ਕਮਿਸ਼ਨਰ,  ਸਕੂਲ ਸਿਖਿਆ ਵਿਭਾਗ ਅਤੇ ਸੂਚਨਾ,  ਲੋਕ ਸੰਪਰਕ ,  ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੇਸ਼ ਖੁੱਲਰ,  ਮੁੱਖ ਮੰਤਰੀ ਦੇ ਸਲਾਹਕਾਰ (ਸਿੰਚਾਈ) ਦੇਵੇਂਦਰ ਸਿੰਘ,  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੁਧੀਰ ਰਾਜਪਾਲ,  ਮੈਡੀਕਲ ਸਿਖਿਆ ਅਤੇ ਖੋਜ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ,  ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ,  ਵਿਕਾਸ ਅਤੇ ਪੰਚਾਇਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨਿਲ ਮਲਿਕ,  ਜਨ ਸਿਹਤ ਇੰਜੀਨੀਅਰਿੰਗ ਵਿਭਾਗ ਦੇ ਵਧੀਕ ਮੁੱਖ ਸਕੱਤਰ ਏ ਕੇ ਸਿੰਘ,  ਸਿੰਚਾਈ ਅਤੇ ਜਲ ਸੰਸਾਧਨ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਪੰਕਜ ਅਗਰਵਾਲ,  ਸ਼ਹਿਰੀ ਸਥਾਨਕ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਵਿਕਾਸ ਗੁਪਤਾ ਅਤੇ ਮੁੱਖ ਮੰਤਰੀ ਦੇ ਓਐਸਡੀ ਸੁਧਾਂਸ਼ੂ ਗੌਤਮ ਸਮੇਤ ਹੋਰ ਅਧਿਕਾਰੀ ਮੌਜੂਦ ਰਹੇ

Have something to say? Post your comment

 

ਹਰਿਆਣਾ

ਰਾਹੁਲ ਗਾਂਧੀ ਨੇ ਪਹਿਲਗਾਮ ਅੱਤਵਾਦੀ ਹਮਲੇ ਵਿੱਚ ਜਾਨ ਗਵਾਉਣ ਵਾਲੇ ਨੇਵੀ ਅਫਸਰ ਵਿਨੈ ਨਰਵਾਲ ਦੇ ਪਰਿਵਾਰਕ ਮੈਂਬਰਾਂ ਨਾਲ ਕੀਤੀ ਮੁਲਾਕਾਤ

ਆਗਜਨੀ ਦੀ ਘਟਨਾਵਾਂ ਕਾਰਨ ਪ੍ਰਭਾਵਿਤ ਫਸਲਾਂ ਦੇ ਨੁਕਸਾਨ ਲਈ ਕਿਸਾਨਾਂ ਨੁੰ ਮਿਲਿਆ ਮੁਆਵਜਾ-ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਨਾਇਬ ਸਰਕਾਰ ਨੇ ਇੱਕ ਕਲਿਕ ਨਾਲ 24695 ਲਾਭਕਾਰਾਂ ਦੇ ਖਾਤਿਆਂ ਵਿੱਚ 7.48 ਕਰੋੜ ਰੁਪਏ ਦੀ ਰਕਮ ਕੀਤੀ ਜਾਰੀ

ਪਹਿਲਗਾਮ ਹਮਲੇ ਤੋਂ ਕਿਸਨੂੰ ਫਾਇਦਾ ਹੋਇਆ ਤੇ ਕਿਸਨੂੰ ਨੁਕਸਾਨ ਹੋਇਆਜਾਂਚ ਹੋਣੀ ਚਾਹੀਦੀ ਹੈ- ਰਾਕੇਸ਼ ਟਿਕੈਤ

ਪਹਿਲਗਾਮ ਹਮਲੇ ਦੇ ਬਾਅਦ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤੀ ਉੱਚ ਪੱਧਰੀ ਮੀਟਿੰਗ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੀਂ ਪਾਤਸ਼ਾਹੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਧਮਧਾਨ ਸਾਹਿਬ ਤੋਂ ਅਰੰਭਤਾ

ਹਰਿਆਣਾ ਦੇ ਮੁੱਖ ਮੰਤਰੀ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ ਕੀਤੀ ਮੁਲਾਕਾਤ

ਹਰਿਆਣਾ ਦੇ ਰੋਹਤਕ ’ਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਿੱਖੀ ਦਾ ਪ੍ਰਚਾਰ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 9 ਮੈਂਬਰ ਨਾਮਜ਼ਦ ਕਰਨ ਅਤੇ ਕਾਰਜਕਰਨੀ ਕਮੇਟੀ ਬਣਾਉਣ ਦੀ ਕੀਤੀ ਅਪੀਲ

ਪੰਜਾਬ-ਹਰਿਆਣਾ ਭਰਾ ਹਨ, ਭਗਤ ਸਿੰਘ 'ਤੇ ਕੋਈ ਵਿਵਾਦ ਨਹੀਂ ਹੋਣਾ ਚਾਹੀਦਾ: ਭੁਪਿੰਦਰ ਸਿੰਘ ਹੁੱਡਾ