ਹਰਿਆਣਾ

ਮਹਾਨ ਜਰਨੈਲ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਦੀ 300 ਸਾਲਾ ਜਨਮ ਸ਼ਤਾਬਦੀ ਦੇ ਗੁਰਮਤਿ ਸਮਾਗਮ ਹੋਏ

ਕੌਮੀ ਮਾਰਗ ਬਿਊਰੋ | May 07, 2023 07:50 PM

ਕਰਨਾਲ- ਸਿੱਖ ਪੰਥ ਅਤੇ ਰਾਮਗੜ੍ਹੀਆ ਮਿਸਲ ਦੇ ਮਹਾਨ ਜਰਨੈਲ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਦੀ 300 ਸਾਲਾ ਜਨਮ ਸ਼ਤਾਬਦੀ ਦੇ ਸਬੰਧ ਵਿੱਚ ਇੰਟਰਨੈਸ਼ਨਲ ਸਿੱਖ ਫੋਰਮ ਅਤੇ ਗੱਤਕਾ ਫੈਡਰੇਸ਼ਨ ਆਫ ਇੰਡੀਆ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀ ਅਗਵਾਈ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਅਤੇ ਹਰਿਆਣਾ ਦੀਆਂ ਰਾਮਗੜ੍ਹੀਆ ਸਭਾਵਾਂ, ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਨਵੀਂ ਅਨਾਜ ਮੰਡੀ ਜੀ.ਟੀ.ਰੋਡ ਕਰਨਾਲ ਵਿਖੇ ਮਹਾਨ ਸ਼ਤਾਬਦੀ ਗੁਰਮਤਿ ਸਮਾਗਮ ਕਰਵਾਏ ਗਏ। ਜਿਸ ਵਿੱਚ ਵੱਖ-ਵੱਖ ਸੰਸਥਾਵਾਂ, ਜਥੇਬੰਦੀਆਂ, ਧਾਰਮਿਕ, ਸੰਪਰਦਾਵਾਂ ਨੇ ਵਿਸ਼ੇਸ਼ ਤੌਰ ਤੇ ਸਮੂਲੀਅਤ ਕੀਤੀ।
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਭਾਈ ਗੁਰਤੇਜ ਸਿੰਘ, ਦਵਿੰਦਰ ਸਿੰਘ, ਸ. ਪ੍ਰਿਤਪਾਲ ਸਿੰਘ ਸੰਧੂ ਦੇ ਯਤਨਾ ਤੇ ਸਹਿਯੋਗ ਨਾਲ ਇਹ ਸਮਾਗਮ ਸਫਲਤਾ ਪੂਰਨ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਵਰਗੇ ਮਹਾਨ ਜਰਨੈਲਾਂ ਦੀਆਂ ਸ਼ਤਾਬਦੀਆਂ ਮਨਾਉਣਾ ਇਤਿਹਾਸ ਨੂੰ ਉਜਾਗਰ ਕਰਨਾ ਤੇ ਸੰਗਤਾਂ ਦੇ ਰੂਬਰੂ ਕਰਵਾਉਣਾ ਹੈ। ਉਨਾਂ੍ਹ ਕਿਹਾ ਕਿ ਔਖੇ ਵੇਲੇ ਕੌਮ ਦੇ ਮਹਾਨ ਸਿੱਖ ਜਰਨੈਲਾਂ ਨੇ ਕੌਮ ਨੂੰ ਦੁਬਿਧਾ ‘ਚੋਂ ਕੱਢਣ ਲਈ ਵੱਡੀਆਂ ਬਹੁਮੁਲੀਆਂ ਕੁਰਬਾਨੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਨਵਾਬ ਕਪੂਰ ਸਿੰਘ ਅਤੇ ਬਾਬਾ ਜੱਸਾ ਸਿੰਘ ਆਹਲੂਵਾਲੀਆਂ ਦੀ ਅਗਵਾਈ ਵਿਚ ਸਭ ਮਿਸਲਾਂ ਦੇ ਜਥੇਦਾਰ ਚਲੱਦੇ ਸਨ ਅਤੇ ਉਨ੍ਹਾਂ ਦੇ ਹੁਕਮ ਦੀ ਪਾਲਣਾ ਹੁੰਦੀ ਸੀ। ਇੱਕਜੁਟਤਾ ਕਾਰਨ ਹੀ ਦਿਲੀ ਦੇ ਲਾਲ ਕਿਲ੍ਹੇ ਦਾ ਸ਼ਾਹੀ ਤਖ਼ਤ ਤੇ ਹੋਰ ਸਾਜੋ ਸਮਾਨ ਖਾਲਸਾ ਪੰਥ ਪੁੱਟ ਕੇ ਅੰਮ੍ਰਿਤਸਰ ਲੈ ਆਏ ਸਨ। ਉਹ ਤਖ਼ਤ-ਏ- ਤਉਸ ਜਿਸ ਤੇ ਬੈਠ ਕੇ ਮੁਗਲ ਜੁਲਮ ਕਰਦੇ ਸਨ ਉਸ ਨੂੰ ਘੋੜਿਆ ਮਗਰ ਬੰਨ ਕੇ ਲਿਆਂਦਾ ਗਿਆ ਜੋ ਅੱਜ ਰਾਮਗੜੀਆ ਬੁੰਗਾ ਵਿਖੇ ਸਥਾਪਤ ਹੈ। ਉਨ੍ਹਾਂ ਕਿਹਾ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਨੇ ਖਾਲਸਾ ਪੰਥ ਨਾਲ ਮਿਲ ਕੇ ਕੌਮ ਦੀ ਬੇਹਤਰੀ ਲਈ ਜਾਲਮਾਂ ਦਾ ਨਾਸ਼ ਕਰਨ ਲਈ ਜੰਗ ਯੁੱਧ ਲੜੇ। ਅੱਜ ਉਨ੍ਹਾਂ ਦੀ 300 ਸਾਲਾ ਜਨਮ ਸ਼ਤਾਬਦੀ ਸਮੇਂ ਅਸੀ ਉਨ੍ਹਾਂ ਨੂੰ ਯਾਦ ਕਰ ਰਹੇ ਹਾਂ। ਉਨਾਂ ਨੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਇੰਟਰਨੈਸ਼ਨਲ ਸਿੱਖ ਫੋਰਮ ਅਤੇ ਗੱਤਕਾ ਫਾਰਡੇਸ਼ਨ ਆਲ ਇੰਡਿਆ ਨੂੰ ਢੇਡ ਲੱਖ ਰੁਪਏ ਦੀ ਨਕਦ ਰਾਸ਼ੀ ਵੀ ਦਿਤੀ।
ਇਸ ਮੌਕੇ ਪਦਮ ਸ੍ਰੀ ਸ. ਜਗਜੀਤ ਸਿੰਘ ਦਰਦੀ ਨੇ ਕਿਹਾ ਕਿ ਇਕਵੀਂ ਸਦੀ ਦੇ ਆਉਣ ਵਾਲੇ ਦਹਾਕੇ ਸ਼ਤਾਬਦੀਆਂ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਗੁਰੂ ਕਾ ਬਾਗ਼, ਪੰਜਾ ਸਾਹਿਬ, ਨਨਕਾਣਾ ਸਾਹਿਬ, ਅਕਾਲੀ ਬਾਬਾ ਫੂਲਾ ਸਿੰਘ, ਦੀਆਂ ਸ਼ਤਾਬਦੀਆਂ ਮਨਾ ਚੁੱਕੇ ਹਾਂ। ਹੁਣ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਦੀ 300 ਸਾਲਾ ਸ਼ਤਾਬਦੀ ਮਨਾਈ ਗਈ ਹੈ। ਇਨ੍ਹਾਂ ਸ਼ਤਾਬਦੀਆਂ ਦਾ ਇਤਿਹਾਸਕ ਪੱਧਰ ਤੇ ਚੰਗਾ ਸੰਦੇਸ਼ ਦੇਸ਼, ਵਿਦੇਸ਼ ਵਿਚ ਜਾਏਗਾ।
ਇਸ ਮੌਕੇ ਵੱਲ਼-ਵੱਖ ਸਿੱਖ ਸਖਸ਼ੀਅਤਾਂ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਸਨਮਾਨਜਨਕ ਨਾਮਣਾਂ ਖੱਟਿਆ ਹੈ।ਉਨਾਂ ਨੂੰ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਇੰਟਰਨੈਸ਼ਨਲ ਐਵਾਰਡਾਂ ਨਾਲ ਸਨਮਾਨਤ ਕੀਤਾ ਗਿਆ। ਜਿਨ੍ਹਾਂ ਵਿੱਚ ਡਾ. ਰਤਨ ਸਿੰਘ ਜੱਗੀ, ਡਾ. ਗੁਰਨਾਮ ਸਿੰਘ, ਡਾ. ਜਸਪਾਲ ਸਿੰਘ ਦਿਲੀ, ਪਦਮ ਸ੍ਰੀ ਸ. ਤਰਲੋਚਨ ਸਿੰਘ, ਡਾ. ਪਰਮਜੀਤ ਸਿੰਘ, ਸ. ਰਸ਼ਿਦਰ ਸਿੰਘ ਚਾਵਲਾ ਆਈ.ਪੀ.ਐਸ, ਸ. ਹਰਪ੍ਰੀਤ ਸਿੰਘ ਦਰਦੀ, ਸ. ਅਮਰਜੀਤ ਸਿੰਘ ਚਾਵਲਾ, ਸ. ਹਰਪ੍ਰੀਤ ਸਿੰਘ ਦਰਦੀ ਪੱਤਰਕਾਰ, ਸ. ਸੁਰਿੰਦਰ ਪਾਲ ਸਿੰਘ ਡੁੱਬਈ, ਸ. ਜਗਦੀਸ਼ ਸਿੰਘ ਬਰਾੜ ਚਿੱਤਰਕਾਰ ਆਦਿ ਦੇ ਨਾਮ ਸ਼ਾਮਲ ਹਨ। ਇਨ੍ਹਾਂ ਸਖਸ਼ੀਅਤਾਂ ਨੂੰ ਬਾਬਾ ਨਰਿੰਦਰ ਸਿੰਘ ਹਜ਼ੂਰ ਸਾਹਿਬ, ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ, ਪਦਮਸ੍ਰੀ ਜਗਜੀਤ ਸਿੰਘ ਦਰਦੀ, ਜਥੇਦਾਰ ਗੁਰਤੇਜ ਸਿੰਘ ਨੇ ਯਾਦਗਾਰੀ ਐਵਾਰਡ, ਸਿਰਪਾਓ, ਦੁਸ਼ਾਲਾ ਆਦਿ ਨਾਲ ਸਨਮਾਨਿਤ ਕੀਤਾ। ਬੁੱਢਾ ਦਲ ਪਾਸ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਤੇ ਸਿੱਖ ਜਰਨੈਲਾਂ ਦੇ ਜੋ ਇਤਿਹਾਸਕ ਸ਼ਸਤਰ ਹਨ ਉਨ੍ਹਾਂ ਦੇ ਦਰਸ਼ਨ ਵੀ ਸੰਗਤਾਂ ਨੂੰ ਕਰਵਾਏ ਗਏ।
ਇਸ ਮੌਕੇ ਸੰਤ ਜੋਗਾ ਸਿੰਘ, ਬਾਬਾ ਮੇਹਰ ਸਿੰਘ, ਸ. ਜਗਦੇਵ ਸਿੰਘ ਤੱਪਾ, ਬਾਬਾ ਵਿਸ਼ਵਪ੍ਰਤਾਪ ਸਿੰਘ, ਬਾਬਾ ਜੱਸਾ ਸਿੰਘ, ਬਾਬਾ ਗੁਰਮੁੱਖ ਸਿੰਘ, ਜਥੇਦਾਰ ਤਰਸੇਮ ਸਿੰਘ ਮੋਰਾਂਵਾਲੀ, ਬਾਬਾ ਰਣਜੋਧ ਸਿੰਘ, ਬਾਬਾ ਸੁਖਦੇਵ ਸਿੰਘ ਸੁੱਖਾ ਆਦਿ ਹਾਜ਼ਰ ਸਨ। ਬੀਤੀ ਰਾਤ ਡਾ. ਮੰਗਲ ਸੈਣ ਐਡੇਟੋਰਿਅਮ ਅੰਬੇਦਕਰ ਚੌਂਕ ਕਰਨਾਲ ਵਿਖੇ ਨੈਸ਼ਨਲ ਗੱਤਕਾ ਮੁਕਾਬਲੇ ਕਰਵਾਏ ਗਏ ਜਿਸ ਵਿਚ ਵੱਖ ਵੱਖ ਜ਼ਿਲ੍ਹਿਆ ਦੀਆਂ ਖੇਡੂ ਟੀਮਾਂ ਨੇ ਭਾਗ ਲਿਆ। ਜੇਤੂ ਟੀਮਾਂ ਨੂੰ ਇਨਾਮ, ਸਨਮਾਨ ਚਿੰਨ੍ਹ, ਸਰਟੀਫਿਕੇਟ ਅਤੇ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ।

Have something to say? Post your comment

 

ਹਰਿਆਣਾ

ਰਾਹੁਲ ਗਾਂਧੀ ਨੇ ਪਹਿਲਗਾਮ ਅੱਤਵਾਦੀ ਹਮਲੇ ਵਿੱਚ ਜਾਨ ਗਵਾਉਣ ਵਾਲੇ ਨੇਵੀ ਅਫਸਰ ਵਿਨੈ ਨਰਵਾਲ ਦੇ ਪਰਿਵਾਰਕ ਮੈਂਬਰਾਂ ਨਾਲ ਕੀਤੀ ਮੁਲਾਕਾਤ

ਆਗਜਨੀ ਦੀ ਘਟਨਾਵਾਂ ਕਾਰਨ ਪ੍ਰਭਾਵਿਤ ਫਸਲਾਂ ਦੇ ਨੁਕਸਾਨ ਲਈ ਕਿਸਾਨਾਂ ਨੁੰ ਮਿਲਿਆ ਮੁਆਵਜਾ-ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਨਾਇਬ ਸਰਕਾਰ ਨੇ ਇੱਕ ਕਲਿਕ ਨਾਲ 24695 ਲਾਭਕਾਰਾਂ ਦੇ ਖਾਤਿਆਂ ਵਿੱਚ 7.48 ਕਰੋੜ ਰੁਪਏ ਦੀ ਰਕਮ ਕੀਤੀ ਜਾਰੀ

ਪਹਿਲਗਾਮ ਹਮਲੇ ਤੋਂ ਕਿਸਨੂੰ ਫਾਇਦਾ ਹੋਇਆ ਤੇ ਕਿਸਨੂੰ ਨੁਕਸਾਨ ਹੋਇਆਜਾਂਚ ਹੋਣੀ ਚਾਹੀਦੀ ਹੈ- ਰਾਕੇਸ਼ ਟਿਕੈਤ

ਪਹਿਲਗਾਮ ਹਮਲੇ ਦੇ ਬਾਅਦ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤੀ ਉੱਚ ਪੱਧਰੀ ਮੀਟਿੰਗ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੀਂ ਪਾਤਸ਼ਾਹੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਧਮਧਾਨ ਸਾਹਿਬ ਤੋਂ ਅਰੰਭਤਾ

ਹਰਿਆਣਾ ਦੇ ਮੁੱਖ ਮੰਤਰੀ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ ਕੀਤੀ ਮੁਲਾਕਾਤ

ਹਰਿਆਣਾ ਦੇ ਰੋਹਤਕ ’ਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਿੱਖੀ ਦਾ ਪ੍ਰਚਾਰ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 9 ਮੈਂਬਰ ਨਾਮਜ਼ਦ ਕਰਨ ਅਤੇ ਕਾਰਜਕਰਨੀ ਕਮੇਟੀ ਬਣਾਉਣ ਦੀ ਕੀਤੀ ਅਪੀਲ

ਪੰਜਾਬ-ਹਰਿਆਣਾ ਭਰਾ ਹਨ, ਭਗਤ ਸਿੰਘ 'ਤੇ ਕੋਈ ਵਿਵਾਦ ਨਹੀਂ ਹੋਣਾ ਚਾਹੀਦਾ: ਭੁਪਿੰਦਰ ਸਿੰਘ ਹੁੱਡਾ