BREAKING NEWS

ਹਰਿਆਣਾ

13 ਤੋਂ 15 ਮਈ ਤਕ ਸਿਰਸਾ ਵਿਚ ਚੌਥਾ ਜਨ ਸੰਵਾਦ - ਮੁੱਖ ਮੰਤਰੀ

ਦਵਿੰਦਰ ਸਿੰਘ ਕੋਹਲੀ/ ਕੌਮੀ ਮਾਰਗ ਬਿਊਰੋ | May 10, 2023 07:13 PM

 

ਚੰਡੀਗੜ੍ਹ-ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਜਨ ਸੰਵਾਦ ਪ੍ਰੋਗ੍ਰਾਮ ਦੇ ਤਹਿਤ 13 ਤੋਂ 15 ਮਈ ਤਕ ਸਿਰਸਾ ਵਿਚ ਚੌਥਾ ਜਨ ਸੰਵਾਦ ਪ੍ਰੋਗ੍ਰਾਮ ਪ੍ਰਬੰਧਿਤ ਕੀਤਾ ਜਾਵੇਗਾ ਇਸ ਦੇ ਤਹਿਤ ਜਿਲ੍ਹਾ ਸਿਰਸਾ ਦੇ ਕਈ ਪਿੰਡਾਂ ਦੇ ਲੋਕਾਂ ਨਾਲ ਸਿੱਧਾ ਰੁਬਰੂ ਹੋ ਕੇ ਸੰਵਾਦ ਕੀਤਾ ਜਾਵੇਗਾਮੁੱਖ ਮੰਤਰੀ ਨੇ ਇਹ ਜਾਣਕਾਰੀ ਕੱਲ ਦੇਰ ਸ਼ਾਮ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਦਿੱਤੀ ਉਨ੍ਹਾਂ ਨੇ ਸੀਐਮ ਗ੍ਰੀਵੇਂਸਿੰਗ ਰਿਡਰੇਸ਼ਲ ਐਂਡ ਮਾਨੀਟਰਿੰਗ ਸਿਸਟਮ ਜਨ ਸੰਵਾਦ ਪੋਰਟਲ ਦਾ ਵੀ ਉਦਘਾਟਨ ਕੀਤਾਇਸ ਪੋਰਟਲ 'ਤੇ ਜਨ ਸੰਵਾਦ ਪ੍ਰੋਗ੍ਰਾਮ ਦੇ ਤਹਿਤ ਆਉਣ ਵਾਲੀ ਸਮਸਿਆਵਾਂ ਅਤੇ ਸੁਝਾਆਂ ਨੂੰ ਅਪਲੋਡ ਕਰ ਪੂਰਾ ਲੇਖਾ ਜੋਖਾ ਰੱਖਿਆ ਜਾਵੇਗਾ ਇਸ ਦੇ ਬਾਅਦ ਸਬੰਧਿਤ ਅਧਿਕਾਰੀ ਇੰਨ੍ਹਾਂ ਸਮਸਿਆਵਾਂ ਦਾ ਹੱਲ ਵੀ ਯਕੀਨੀ ਕਰਣਗੇ ਅਤੇ ਸ਼ਿਕਾਇਤਕਰਤਾ ਦੇ ਕੋਲ ਸਮਸਿਆ ਬਾਰੇ ਸੰਦੇਸ਼ ਵੀ ਜਾਵੇਗਾ ਉਨ੍ਹਾਂ ਨੇ ਕਿਹਾ ਕਿ ਰਾਇਟ ਟੂ ਸਰਵਿਸ ਏਕਟ ਤਹਿਤ 600 ਤੋਂ ਵੱਧ ਸੇਵਾਵਾਂ ਆਉਂਦੀਆਂ ਹਨ ਇੰਨ੍ਹਾਂ ਤੋਂ ਇਲਾਵਾ,  ਆਉਣ ਵਾਲੀ ਸਾਰੀ ਸਮਸਿਆਵਾਂ ਨੂੰ ਅਧਿਕਾਰੀ ਸਮੇਂਬੱਧ ਢੰਗ ਨਾਲ ਹੱਲ ਯਕੀਨੀ ਕਰਣਗੇਮੁੱਖ ਮੰਤਰੀ ਨੇ ਕਿਹਾ ਕਿ ਜਨਤਾ ਦੇ ਨਾਲ ਸੰਵਾਦ ਕਰਦੇ ਸਮੇਂ ਸਰਕਾਰ ਦੇ ਸਾਹਮਣੇ ਆਉਣ ਵਾਲੀ ਸਾਰੀ ਸਮਸਿਆਵਾਂ ਨੂੰ ਲਾਗੂ ਕਰਨ ਲਈ ਜਿਲ੍ਹਾ ਅਤੇ ਮੁੱਖ ਦਫਤਰ ਪੱਧਰ 'ਤੇ ਇੰਨ੍ਹਾਂ ਸਮਸਿਆਵਾਂ ਨੂੰ ਪੋਰਟਲ 'ਤੇ ਅਪਲੋਡ ਕੀਤਾ ਜਾਵੇਗਾ ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀਆਂ ਸਮਸਿਆਵਾਂ ਦਾ ਨਿਦਾਨ ਲਈ ਸ਼ਹਿਰੀ ਪੱਧਰ 'ਤੇ ਨਗਰ ਦਰਸ਼ਨ ਪੋਰਟਲ ਅਤੇ ਪਿੰਡ ਪੱਧਰ 'ਤੇ ਗ੍ਰਾਮ ਦਰਸ਼ਨ ਪੋਰਟਲ ਬਣਾਏ ਗਏ ਹਨ ਇੰਨ੍ਹਾਂ 'ਤੇ ਨਾਗਰਿਕ ਘਰ ਬੈਠੇ ਹੀ ਆਪਣੀ ਸਮਸਿਆਵਾਂ ਅਤੇ ਵਿਕਾਸ ਕੰਮ ਕਰਵਾਉਣ ਲਈ ਵੀ ਅਪਲੋਡ ਕਰ ਸਕਦੇ ਹਨ ਇਸ ਦੇ ਬਾਅਦ ਉਹ ਸ਼ਿਕਾਇਤ ਅਧਿਕਾਰੀ ਦੇ ਕੋਲ ਖੁਦ ਹੀ ਚਲੀ ਜਾਵੇਗੀ ਅਤੇ ਊਹ ਉਨ੍ਹਾਂ 'ਤੇ ਐਕਸ਼ਨ ਲੈ ਕੇ ਏਸਟੀਮੇਟ ਅਤੇ ਬਜਟ ਆਦਿ ਦਾ ਪ੍ਰਾਵਧਾਨ ਕਰ ਪੂਰਾ ਕਰਨ ਦਾ ਕੰਮ ਕਰਣਗੇ

 ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਇੰਨ੍ਹਾਂ ਪੋਰਟਲ 'ਤੇ ਆਉਣ ਵਾਲੀ ਸਮਸਿਆਵਾਂ ਨੂੰ ਪ੍ਰਤੀਨਿਧੀਆਂ ਰਾਹੀਂ ਸਹਿਮਤੀ ਪ੍ਰਦਾਨ ਕੀਤੀ ਜਾਂਦੀ ਸੀ,  ਪਰ ਹੁਣ ਨਾਗਰਿਕ ਸਿੱਧੇ ਹੀ ਸਮਸਿਆਵਾਂ ਨੂੰ ਪੋਰਟਲ 'ਤੇ ਭੇਜ ਸਕਦੇ ਹਨ ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਨਾਗਰਿਕਾਂ ਨੂੰ ਚੰਗੀ ਸੇਵਾਵਾਂ ਪ੍ਰਦਾਨ ਕਰਨ ਲਈ ਬਿਹਤਰ ਮੈਕੇਨੀਜਮ ਤਿਆਰ ਕੀਤਾ ਗਿਆ ਹੈ ਜਿਸ 'ਤੇ ਜਵਾਬਦੇਹੀ ਵੀ ਯਕੀਨੀ ਕੀਤੀ ਜਾ ਰਹੀ ਹੈ ਉਨ੍ਹਾਂ ਨੇ ਕਿਹਾ ਕਿ ਹੁਣ ਤਕ ਇਸ ਡੈਮੋ ਪੋਰਟਲ 'ਤੇ 3609 ਲੋਕਾਂ ਨੇ ਆਪਣੀ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ

ਮੁੱਖ ਮੰਤਰੀ ਨੇ ਕਿਹਾ ਕਿ ਊਹ ਹਰ ਸ਼ਨੀਵਾਰ ਨੂੰ ਆਡਿਓ ਕਾਨਫ੍ਰੈਸਿੰਗ ਰਾਹੀਂ ਸੂਬੇ ਦੇ ਕਿਸੇ ਇਕ ਵਰਗ ਦੇ ਨਾਲ ਸੰਵਾਦ ਕਰਦੇ ਹਨ ਇੰਨ੍ਹਾਂ ਵਿਚ ਲੋਕਾਂ ਨਾਲ ਸਿੱਧੀ ਗਲਬਾਤ ਹੁੰਦੀ ਹੈ ਅਤੇ ਕਾਰਜਕਰਤਾ ਵੀ ਇਸ ਨਾਲ ਜੁੜਦੇ ਹਨ ਇਸ ਤੋਂ ਇਲਾਵਾ,  ਸਬੰਧਿਤ ਅਧਿਕਾਰੀ ਵੀ ਇਸ ਵਿਚ ਸ਼ਾਮਿਲ ਹੁੰਦੇ ਹਨ ਜੋ ਉਨ੍ਹਾਂ ਦੇ ਸਾਹਮਣੇ ਆਉਣ ਵਾਲੀ ਸਮਸਿਆਵਾਂ ਨੂੰ ਸੁਣ ਕੇ ਉਨ੍ਹਾਂ ਦਾ ਹੱਲ ਯਕੀਨੀ ਕਰਦੇ ਹਨਇਸ ਮੌਕੇ 'ਤੇ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ,  ਸੂਚਨਾ,  ਲੋਕ ਸੰਪਰਕ,  ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਸੰਯੁਕਤ ਨਿਦੇਸ਼ਕ (ਪ੍ਰਸਾਸ਼ਨ) ਸ੍ਰੀ ਗੌਰਵ ਗੁਪਤਾ ਵੀ ਮੌਜੂਦ ਰਹੇ

Have something to say? Post your comment

 

ਹਰਿਆਣਾ

ਹਰਿਆਣਾ ਦੇ ਕਾਲਜਾਂ ਦੀ ਏਫਲੀਏਸ਼ਨ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਕੀਤੀ ਜਾਵੇ - ਮੁੱਖ ਮੰਤਰੀ ਮਨੋਹਰ ਲਾਲ

ਸਰਕਾਰ ਨੇ ਪਿਛੜਿਆਂ ਨੂੰ ਰਾਜਨੀਤਿਕ ਹਿੱਸੇਦਾਰੀ ਦਿਵਾਉਣ ਲਈ ਕੀਤਾ ਕਾਨੂੰਨ ਵਿਚ ਬਦਲਾਅ-ਦੁਸ਼ਯੰਤ ਚੌਟਾਲਾ

ਪਿਛਲੇ 9 ਸਾਲਾਂ ਵਿਚ ਪ੍ਰਧਾਨ ਮੰਤਰੀ ਨੇ ਰਾਜਨੀਤਿਕ ਵਿਚਾਰਧਾਰਾ ਤੋਂ ਉੱਪਰ ਉੱਠ ਕੇ ਹਰ ਦੇਸ਼ਵਾਸੀ ਦੀ ਭਲਾਈ  ਲਈ ਕੀਤਾ ਕੰਮ - ਮੁੱਖ ਮੰਤਰੀ ਖੱਟਰ

ਮੁੱਖ ਮੰਤਰੀ ਖੱਟਰ ਨੂੰ ਜਨ ਸੰਵਾਦ ਪ੍ਰੋਗਰਾਮਾਂ 'ਚ ਕਰਨਾ ਪੈ ਰਿਹਾ ਲੋਕਾਂ ਦੇ ਗੁੱਸੇ ਦਾ ਸਾਹਮਣਾ

ਮੁੱਖ ਮੰਤਰੀ ਮਨੋਹਰ ਲਾਲ ਦੇ ਜਨ ਸੰਵਾਦ ਲੜੀ ਦਾ ਅਗਲਾ ਪੜਾਅ ਹੋਵੇਗਾ ਮਹੇਂਦਰਗੜ੍ਹ

ਰਾਜਪਾਲ ਹਰਿਆਣਾ ਵੱਲੋ ਪੀਐਸਪੀਸੀਐਲ ਦੇ ਉਪ ਸਕੱਤਰ ਪੀ ਆਰ ਮਨਮੋਹਨ ਸਿੰਘ ਸਨਮਾਨਿਤ

ਮਹਾਨ ਜਰਨੈਲ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਦੀ 300 ਸਾਲਾ ਜਨਮ ਸ਼ਤਾਬਦੀ ਦੇ ਗੁਰਮਤਿ ਸਮਾਗਮ ਹੋਏ

ਮੁੱਖ ਮੰਤਰੀ ਮਨੋਹਰ ਲਾਲ ਨੇ ਕੀਤੀ ਸੀਐਮ ਐਲਾਨਾਂ ਦੇ ਲਾਗੂ ਕਰਨ ਦੇ ਸਬੰਧ ਵਿਚ ਪ੍ਰਸਾਸ਼ਨਿਕ ਸਕੱਤਰਾਂ ਦੇ ਨਾਲ ਅਹਿਮ ਮੀਟਿੰਗ

ਸੁਪਰੀਮ ਕੋਰਟ ਨੂੰ ਫੈਸਲਾ ਲੈਣਾ ਹੈ ਕਿ ਐਸ.ਵਾਈ.ਐਲ ਦਾ ਨਿਰਮਾਣ ਕਿਵੇਂ ਹੋਵੇਗਾ ਅਤੇ ਕੌਣ ਬਣਾਏਗਾ-ਮੁੱਖ ਮੰਤਰੀ ਮਨੋਹਰ ਲਾਲ

ਸਪੀਕਰ ਹਰਿਆਣਾ ਨੇ ਵਿਧਾਨਸਭਾ ਵਿਚ ਵੱਖ-ਵੱਖ ਸਮਿਤੀਆਂ ਦਾ ਕੀਤਾ ਗਠਨ