ਪੰਜਾਬ

ਜੇ ਪੰਜਾਬ ਦੀ ਧਰਤੀ ਤੇ ਸਿੱਖ 2% ਵੀ ਰਹਿ ਗਏ ਤਾਂ ਵੀ ਤੁਹਾਡੇ ਤੇ ਭਾਰੀ ਪੈਣਗੇ - ਗਿਆਨੀ ਹਰਪ੍ਰੀਤ ਸਿੰਘ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | June 02, 2023 09:04 PM

ਅੰਮ੍ਰਿਤਸਰ-ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਅਸੀਂ ਦਿੱਲੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਤੁਸੀਂ ਅਪਣੇ ਆਪ ਨੂੰ ਜਿੰਨਾ ਮਰਜ਼ੀ ਮਜ਼ਬੂਤ ਸਮਝੋ ਪਰ ਤੁਸੀਂ ਔਰੰਗਜੇਬ ਤੋਂ ਮਜ਼ਬੂਤ ਨਹੀਂ ਹੋ ਸਕਦੇ ਜੇ ਅਸੀਂ ਔਰੰਗਜੇਬ ਝੁਕਾਇਆ ਤਾਂ ਤੁਹਾਨੂੰ ਵੀ ਝੁਕਾ ਸਕਦੇ ਹਾਂ। ਉਹਨਾਂ ਕਿਹਾ ਕਿ ਅਸੀਂ ਪੰਜਾਬ ਦੇ ਹਾਕਮਾਂ ਨੂੰ ਦੱਸਦੇ ਹਾਂ ਕਿ ਸਿੱਖ ਇੱਥੇ ਜਿੰਨੇ ਮਰਜ਼ੀ ਘੱਟ ਗਿਣਤੀ ਚ ਹੋ ਜਾਣ ਪਰ ਅਸੀਂ ਕਦੇ ਕਮਜ਼ੋਰ ਨਹੀਂ ਹੋਵਾਂਗੇ ਕਿਉਂ ਕਿ ਸਾਡਾ ਅਕਾਲ ਤਖਤ ਸਾਹਿਬ ਇਸ ਧਰਤੀ ਤੇ ਸੁਭਾਇਮਾਨ ਹੈ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਨਾਲ ਹਨ। ਉਹਨਾਂ ਕਿਹਾ ਕਿ ਸ਼ੋਸ਼ਲ ਮੀਡੀਆ ਤੇ ਸਿੱਖ ਪ੍ਰਚਾਰਕ ਗਾਇਬ ਹੋ ਰਹੇ ਹਨ ਤੇ ਨੁਕਤਾਚੀਨੀ ਵੱਧ ਰਹੀ ਹੈ। ਪ੍ਰਚਾਰਕ ਅਪਣੀ ਅੱਜ ਜ਼ੁੰਮੇਵਾਰੀ ਨੂੰ ਸਮਝਣ ਦੀ ਲੋੜ ਹੈ । ਪਿੰਡ ਰੋਡੇ ਵਿੱਖੇ ਬਾਬਾ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਜਨਮ ਦਿਨ ਮੌਕੇ ਕਰਵਾਏ ਸਮਾਗਮ ‘ਚ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਵੱਡੇ ਇਕੱਠ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਕਿ ਕੌਮਾਂ ਦਾ ਇਤਿਹਾਸ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ ਪਰ ਸਾਨੂੰ ਇਤਿਹਾਸ ਨਾਲ ਤੋੜਨ ਲਈ ਬਹੁਤ ਵੱਡੇ ਯਤਨ ਕੀਤੇ ਗਏ ਤੇ ਕੀਤੇ ਜਾ ਰਹੇ ਹਨ ਇੱਥੋਂ ਤੱਕ ਵਿਦੇਸ਼ਾਂ ਚ ਕਈ ਗੁਰਦੁਆਰਾ ਸਾਹਿਬਾਨ ਚ ਕਥਾ ਵੀ ਬੰਦ ਕਰ ਦਿੱਤੀ ਗਈ ਹੈ ਕੋਈ ਸਮਾ ਸੀ ਸਾਡੇ ਰਾਜਸੀ ਏਜੰਡੇ ਚ ਸ਼ਬਦ ਹੁੰਦੇ ਸੀ ਸਿੱਖ ਪੰਥ ਤੇ ਗੁਰਦੁਆਰੇ । ਅਕਾਲੀ ਦਲ ਦਾ 50 ਸਾਲ ਪੁਰਾਣਾ ਇਤਿਹਾਸ ਪੜ ਕੇ ਵੇਖ ਲਿਆ ਜਾਵੇ ਉਸ ਵਿੱਚ ਵੀ ਸਿੱਖ ਪੰਥ ਤੇ ਗੁਰਦੁਆਰਿਆਂ ਦੀ ਚੜ੍ਹਦੀ ਕਲਾ ਦਾ ਜ਼ਿਕਰ ਮਿਲੇਗਾ। ਪਰ ਅੱਜ ਸਾਡੀ ਰਾਜਸੀ ਸੋਚ ਚੋ ਸਿੱਖ ਪੰਥ ਤੇ ਗੁਰਦੁਆਰੇ ਦੋਵੇਂ ਮਨਫੀ ਹੋ ਚੁੱਕੇ ਨੇ ਜੋ ਕੇ ਸਾਡੀ ਕਮਜ਼ੋਰੀ ਹੈ ਜੇ ਅਸੀਂ ਤਾਕਤਵਰ ਬਣਨਾ ਹੈ ਤਾਂ ਸਾਨੂੰ ਸਿਰ ਜੋੜ ਕੇ ਬੈਠਣਾ ਪਵੇਗਾ। ਉਹਨਾਂ ਅਗੇ ਕਿਹਾ ਕਿ ਅੱਜ ਫ਼ਿਰਕਾਪਰਸ਼ਤ ਲੋਕ ਪੰਜਾਬ ਦੀ ਧਰਤੀ ਤੇ ਕਦਮ ਰੱਖ ਚੁੱਕੇ ਨੇ ਤੇ ਹਿੰਦੂ ਸਿੱਖਾਂ ਨੂੰ ਵੰਡਣ ਹੀ ਨਹੀਂ ਬਲਕਿ ਸਿੱਖਾਂ ਨੂੰ ਦਲਿਤ ਸਮਾਜ ਨਾਲ ਵੀ ਵੰਡੀਆਂ ਪਾਉਣ ਦੇ ਕੋਝੇ ਯਤਨ ਹੋ ਰਹੇ ਹਨ। ਬੇਸ਼ਕ ਸਿੱਖ ਦਲਿਤ ਕਿਸੇ ਨੂੰ ਵੀ ਦਲਿਤ ਨਹੀਂ ਮੰਨਦਾ ਪਰ ਫਿਰ ਵੀ ਪੰਜਾਬ ਚ ਅਜਿਹਾ ਹੋ ਰਿਹਾ ਹੈ ਪੰਜਾਬ ਦਾ ਮੀਡੀਆ ਦਿਖਾ ਰਿਹਾ ਹੈ ਕਿ ਪੰਜਾਬ ਚ ਜਾਤੀਵਾਦ ਦਾ ਰੌਲਾ ਹੈ ।

ਇਹ ਧਾਰਨਾ ਬਣ ਚੁੱਕੀ ਹੈ ਕਿ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਵਿਦੇਸ਼ਾਂ ਦੀ ਧਰਤੀ ਤੇ ਕੂਚ ਕਰ ਚੁੱਕੇ ਨੇ ਪਰ ਉਸ ਤੋਂ ਕਿਤੇ ਜ਼ਿਆਦਾ ਹਰਿਆਣਾ ਗੁਜਰਾਤ ਯੂ.ਪੀ. ਤੇ ਹੋਰ ਰਾਜਾ ਤੋਂ ਵੀ ਜਾ ਰਹੇ ਨੇ ਇਹ ਸਿਰਫ ਇਸ ਕਰਕੇ ਕਿਹਾ ਜਾ ਰਿਹਾ ਹੈ ਤਾਂ ਕਿ ਲੋਕਾਂ ਦੇ ਮੰਨਾਂ ਚ ਇਹ ਬਿਠਾਇਆ ਜਾ ਸਕੇ ਕਿ ਪੰਜਾਬ ਚ ਸਿੱਖ ਸਿਰਫ ਘੱਟ ਗਿਣਤੀ ਹੀ ਰਹਿ ਗਏ ਨੇ ਤੇ ਇਹਨਾਂ ਦੀਆਂ ਮੰਗਾ ਵੱਲ ਕੋਈ ਜ਼ਿਆਦਾ ਧਿਆਨ ਦੇਣ ਦੀ ਲੋੜ ਨਹੀਂ ਪਰ ਅੱਜ ਇਹਨਾਂ ਨੂੰ ਦੱਸਣ ਦੀ ਲੋੜ ਹੈ

Have something to say? Post your comment

 

ਪੰਜਾਬ

ਡਾਕਟਰ ਸੁਰਿੰਦਰ ਕੌਰ ਵੱਲੋਂ ਲਿਖੀ ਖੋਜ ਭਰਪੂਰ ਕਿਤਾਬ ਜੱਸਾ ਸਿੰਘ ਰਾਮਗੜੀਆ ਰਿਲੀਜ

ਧਾਰਮਿਕ ਏਕਤਾ ਵੈਲਫੇਅਰ ਸੁਸਾਇਟੀ ਨੇ ਕੀਤਾ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੂੰ ਸਨਮਾਨਿਤ

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਤੇਲੰਗਾਨਾ ਦੇ ਵਣਜਾਰਾ ਸਿੱਖਾਂ ਦੇ ਪਿੰਡ ਗੱਚੂਬਾਈ ਟਾਂਡਾ ਵਿਖੇ ਕੀਤਾ ਸਿੱਖੀ ਪ੍ਰਚਾਰ

ਪੰਜਾਬ ਨੇ ਮਾਣਯੋਗ ਹਾਈ ਕੋਰਟ ਨੂੰ ਗੁੰਮਰਾਹ ਕਰਨ ਲਈ ਬੀ.ਬੀ.ਐਮ.ਬੀ. ਚੇਅਰਮੈਨ ਵਿਰੁੱਧ ਕਾਨੂੰਨੀ ਕਾਰਵਾਈ ਦੀ ਕੀਤੀ ਮੰਗ

ਪੰਜਾਬ ਪੁਲਿਸ ਵੱਲੋਂ 72 ਦਿਨਾਂ 'ਚ 10,000 ਤੋਂ ਵੱਧ ਨਸ਼ਾ ਤਸਕਰ ਗ੍ਰਿਫ਼ਤਾਰ

ਅੰਮ੍ਰਿਤਸਰ ਵਿੱਚ ਤੁਰਕੀ ਅਧਾਰਿਤ ਤਸਕਰ ਵੱਲੋਂ ਸਮਰਥਿਤ ਨਾਰਕੋ-ਹਵਾਲਾ ਕਾਰਟੈਲ ਦਾ ਪਰਦਾਫਾਸ਼- ਡਰੱਗ ਮਨੀ ਤੇ ਹੈਰੋਇਨ ਸਮੇਤ ਤਿੰਨ ਕਾਬੂ

ਫਤਹਿ ਮਾਰਚ ਵਿੱਚ ਬਾਬਾ ਬਲਬੀਰ ਸਿੰਘ ਸਮੇਤ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਵੱਧ ਚੜ੍ਹ ਕੇ ਹਾਜ਼ਰੀ ਭਰੀ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ 315 ਵੇਂ ਸਰਹੰਦ ਫਤਹਿ ਦਿਵਸ ਦੀ ਖੁਸ਼ੀ ਵਿੱਚ ਗੁਰਮਤਿ ਸਮਾਗਮ ਆਯੋਜਨ

ਪੰਜਾਬ ਸਰਕਾਰ ਵੱਲੋਂ ਔਰਤਾਂ ਵਿਰੁੱਧ ਹਿੰਸਾਂ ਖ਼ਿਲਾਫ਼ ਜੰਗ ਜਾਰੀ, ਹਰ ਜ਼ਿਲ੍ਹੇ 'ਚ ਸਖੀ ਵਨ ਸਟਾਪ ਐਮਰਜੈਂਸੀ ਸੇਵਾਵਾਂ ਉਪਲਬੱਧ

‘ਪੱਕੀਆਂ ਸੜਕਾਂ, ਪੱਕੇ ਇਰਾਦੇ: 'ਆਪ ਸਰਕਾਰ' ਦਾ ਭ੍ਰਿਸ਼ਟਾਚਾਰ ਮੁਕਤ ਸੜਕ ਮਿਸ਼ਨ