ਪੰਜਾਬ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿੱਛੇ ਲਗਾਏ ਹਨ 4 ਬੰਬ ਅਣਪਛਾਤੀ ਕਾਲ ਨੇ ਪੁਲੀਸ ਨੂੰ ਪਾ ਦਿੱਤੀਆਂ ਭਾਜੜਾ

ਚਰਨਜੀਤ ਸਿੰਘ /ਕੌਮੀ ਮਾਰਗ ਬਿਊਰੋ | June 03, 2023 11:42 PM

ਬੀਤੀ ਦੇਰ ਰਾਤ ਨੂੰ ਇਕ ਅਣਪਛਾਤੀ ਫੋਨ ਕਾਲ ਨੇ ਅੰਮ੍ਰਿਤਸਰ ਪੁਲੀਸ ਨੂੰ ਭਾਜੜਾ ਪਾ ਦਿੱਤੀਆਂ। ਫੋਨ ਕਾਲ ਕਰਨ ਵਾਲੇ ਨੇ ਪੁਲੀਸ ਹੈਲਪ ਲਾਇਨ ਨੰਬਰ ਤੇ ਫੋਨ ਕਰਕੇ ਦਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿੱਛੇ 4 ਬੰਬ ਲਗਾਏ ਹਨ। ਇਹ ਕਹਿ ਕੇ ਫੋਨ ਕੱਟ ਦਿੱਤਾ ਤੇ ਫੋਨ ਸਵਿਚ ਆਫ ਕਰ ਦਿੱਤਾ।ਇਸ ਦੀ ਜਾਣਕਾਰੀ ਪੁਜਦੇ ਸਾਰ ਹੀ ਅੰਮ੍ਰਿਤਸਰ ਪੁਲੀਸ ਹਰਕਤ ਵਿਚ ਆ ਗਈ ਤੇ ਪੂਰੇ ਇਲਾਕੇ ਦੀ ਬਰੀਕੀ ਨਾਲ ਛਾਣਬੀਨ ਕੀਤੀ ਗਈ। ਬੰਬ ਨਿਰੋਧਕ ਦਸਤਿਆ ਨੂੰ ਵੀ ਮੌਕੇ ਤੇ ਨਾਲ ਰਖਿਆ ਗਿਆ।ਜਦ ਪੁਲੀਸ ਨੂੰ ਕੁਝ ਵੀ ਨਹੀ ਮਿਿਲਆ ਤਾਂ ਫੋਨ ਨੰਬਰ ਬਾਰੇ ਪੂਰੀ ਜਾਣਕਾਰੀ ਲੱਭੀ ਗਈ ਤੇ ਫੋਨ ਕਰਨ ਵਾਲੇ ਨੂੰ ਸ਼ਹਿਰ ਦੇ ਅੰਦਰੂਨ ਮਜੀਠ ਮੰਡੀ ਇਲਾਕੇ ਵਿਚੋ ਹਿਰਾਸਤ ਵਿਚ ਲਿਆ ਗਿਆ। ਦੋਸ਼ੀ ਦੇ ਨਾਲ ਤਿੰਨ ਹੋਰ ਨਬਾਲਗ ਵੀ ਪੁਲੀਸ ਨੇ ਹਿਰਾਸਤ ਵਿਚ ਲਏ ਹਨ। ਮੁੱਖ ਦੋਸ਼ੀ ਦੀ ਪਹਿਚਾਣ ਗਗਨਦੀਪ ਸਿੰਘ ਵਾਸੀ ਭਰਤਵਾਲ, ਫਤਹਿਗੜ੍ਹ ਚੂੜੀਆਂ ਥਾਨਾ ਅਦਲੀਵਾਲ ਵਜੋ ਹੋਈ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦੇ ਡਿਪਟੀ ਪੁਲੀਸ ਕਮਿਸ਼ਨਰ ਸ੍ਰ ਪਰਮਿੰਦਰ ਸਿੰਘ ਭੰਡਾਲ ਨੇ ਦਸਿਆ ਕਿ ਦੇਰ ਰਾਤ ਕਰੀਬ 1 ਵਜੇ ਪੁਲੀਸ ਹੈਲਪ ਲਾਇਨ ਨੰਬਰ ਤੇ ਇਕ ਫੋਨ ਕਾਲ ਆਈ ਸੀ ਕਿ ਸ੍ਰੀ ਅਕਾਲ ਤਖ਼ਤ ਪਿਛੇ ਚਾਰ ਬੰਬ ਲਗਾ ਦਿੱਤੇ ਗਏ ਹਨ। ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਪੂਰੇ ਇਲਾਕੇ ਦੀ ਬਰੀਕੀ ਨਾਲ ਪੜਤਾਲ ਕੀਤੀ।ਸਾਨੂੰ ਪੂਰੇ ਇਲਾਕੇ ਵਿਚ ਅਜਿਹਾ ਕੁਝ ਵੀ ਨਹੀ ਮਿਿਲਆ। ਇਕ ਟੀਮ ਫੋਨ ਨੰਬਰ ਨੂੰ ਟਰੇਸ ਕਰਨ ਵਿਚ ਲਗੀ ਹੋਈ ਸੀ। ਪੁਲੀਸ ਨੇ ਕਾਰਵਾਈ ਕਰਕੇ ਉਕਤ ਨੂੰ ਹਿਰਾਸਤ ਵਿਚ ਲੈ ਲਿਆ ਹੈ। ਉਨਾਂ ਦਸਿਆ ਕਿ ਇਹ ਵਿਅਕਤੀ ਪਹਿਲਾਂ ਤੋ ਸ਼਼ਕੀ ਹੈ।ਉਨਾਂ ਦਸਿਆ ਕਿ ਪੁੱਛਗਿਛ ਵਿਚ ਉਕਤ ਦੋਸ਼ੀ ਨੇ ਦਸਿਆ ਹੈ ਕਿ ਇਹ ਉਸ ਨੇ ਸ਼ਰਾਰਤ ਕੀਤੀ ਸੀ ਤਾਂ ਕਿ ਆਮ ਲੋਕਾਂ ਵਿਚ ਦਹਿਸ਼ਤ ਫੈਲ ਜਾਵੇ। ਦੋਸ਼ੀ ਨੇ ਜਿਸ ਫੋਨ ਤੋ ਫੋਨ ਕੀਤਾ ਸੀ ਉਹ ਫੋਨ ਇਸ ਨੇ ਸ੍ਰੀ ਦਰਬਾਰ ਸਾਹਿਬ ਤੋ ਕੁਝ ਦਿਨ ਪਹਿਲਾਂ ਚੋਰੀ ਕੀਤਾ ਸੀ। ਉਨਾਂ ਅਗੇ ਕਿਹਾ ਕਿ ਦੋਸ਼ੀ ਦੇ ਖਿਲਾਫ ਐਫ ਆਈ ਆਰ ਨੰਬਰ 66 ਧਾਰਾ 505, 506, 182 ਦੇ ਤਹਿਤ ਮਾਮਲਾ ਦਰਜ ਕਰ ਲਈ ਹੈ।

 

Have something to say? Post your comment

 

ਪੰਜਾਬ

ਆਮ ਆਦਮੀ ਪਾਰਟੀ ਦਾ ਚੰਨੀ 'ਤੇ ਜਵਾਬੀ ਹਮਲਾ: 1 ਜੂਨ ਤੋਂ ਬਾਅਦ ਹੋਵੇਗੀ ਗ੍ਰਿਫ਼ਤਾਰੀ

ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ- ਐਡਵੋਕੇਟ ਧਾਮੀ

ਲੋੜਵੰਦ ਬੱਚਿਆਂ ਦੀ ਪੜਾਈ ਤੇ ਲੜਕੀਆਂ ਨੂੰ ਆਰਥਿਕ ਤੌਰ ਤੇ ਮਜਬੂਤ ਕਰਨ ਲਈ ਯਤਨਸ਼ੀਲ ਹੈ ਸੰਸਥਾ ਗੁਰੂ ਨਾਨਕ ਦੇ ਸਿੱਖ

ਮੌਜ਼ੂਦਾ ਹਾਲਤਾਂ ਨੂੰ ਦੇਖ ਕੇ ਭਾਈ ਅੰਮ਼੍ਰਿਤਪਾਲ ਸਿੰਘ ਦਾ ਪਰਵਾਰ ਨਹੀ ਚਾੰਹੁਦਾ ਕਿ ਭਾਈ ਸਾਹਿਬ ਚੋਣ ਲੜਣ

ਡਿਪਟੀ ਕਮਿਸ਼ਨਰ ਦੀ ਸਖ਼ਤੀ ਦਾ ਅਸਰ, ਦੋ ਦਿਨ ਵਿਚ ਲਿਫਟਿੰਗ ਵਿਚ ਰਿਕਾਰਡ ਉਛਾਲ,23493 ਟਨ ਦੀ ਰਿਕਾਰਡ ਲਿਫਟਿੰਗ

ਮਾਰਕਫੈੱਡ ਦੇ ਐਮ.ਡੀ. ਨੇ ਨਿਰਵਿਘਨ ਖਰੀਦ ਕਾਰਜਾਂ ਨੂੰ ਯਕੀਨੀ ਬਣਾਉਣ ਲਈ ਸਬੰਧਤ ਡਿਪਟੀ ਕਮਿਸ਼ਨਰਾਂ ਦੇ ਨਾਲ ਲੁ ਮੰਡੀਆਂ ਦਾ ਕੀਤਾ ਦੌਰਾ

ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਅਰਦਾਸ ਦਿਵਸ ਮਨਾਇਆ ਗਿਆ

ਖ਼ਾਲਸਾ ਕਾਲਜ ਵੂਮੈਨ ਵਿਖੇ ‘ਵਕਤ-ਏ-ਰੁਖ਼ਸਤ’ ਪ੍ਰੋਗਰਾਮ ਕਰਵਾਇਆ ਗਿਆ

ਜਲੰਧਰ 'ਚ ਭਾਜਪਾ ਨੂੰ ਵੱਡਾ ਝਟਕਾ, ਯੂਥ ਆਗੂ ਰੌਬਿਨ ਸਾਂਪਲਾ ਹੋਏ 'ਆਪ' 'ਚ ਸ਼ਾਮਲ

ਆਮ ਆਦਮੀ ਪਾਰਟੀ ਵਿਕਾਸ ਦੇ ਮੁੱਦੇ ਉਤੇ ਚੋਣ ਪਿੜ ਵਿੱਚ ਉੱਤਰੀ ਹੈ: ਗੁਰਮੀਤ ਸਿੰਘ ਮੀਤ ਹੇਅਰ