ਮਨੋਰੰਜਨ

ਖਰੜ ਦੇ ਵੀ ਆਰ ਮਾਲ ਵਿਖੇ ਜੁਗਨੀ ਭੰਗੜਾ ਅਕੈਡਮੀ ਵੱਲੋਂ ਲਗਾਈ ਮੁਫਤ ਭੰਗੜਾ ਵਰਕਸ਼ਾਪ

ਕੌਮੀ ਮਾਰਗ ਬਿਊਰੋ | June 19, 2023 09:08 PM

ਖਰੜ : ਦੇਸ਼ ਵਿਦੇਸ਼ ਅੰਦਰ ਆਪਣੀ ਕਲਾ ਦਾ ਲੋਹਾ ਮੰਨਵਾ ਚੁੱਕੀ ਜੁਗਨੀ ਭੰਗੜਾ ਅਕੈਡਮੀ ਵੱਲੋ ਬੱਚਿਆ ਅਤੇ ਨੌਜਵਾਨਾਂ ਨੂੰ ਭੰਗੜੇ ਨਾਲ ਜੋੜਨ ਲਈ ਲਗਾਤਾਰ ਉਪਰਾਲੇ ਜਾਰੀ ਹਨ ਜਿਸਦੇ ਚਲਦੇ ਜੁਗਨੀ ਭੰਗੜਾ ਅਕੈਡਮੀ ਵੱਲੋਂ ਖਰੜ ਦੇ ਵੀ ਆਰ ਮਾਲ ਵਿੱਖੇ ਮੁਫਤ ਭੰਗੜਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਲੱਗਭਗ 150 ਤੋਂ 200 ਬੱਚਿਆਂ ਨੇ ਭਾਗ ਲਿਆ।ਇਸ ਪ੍ਰੋਗਰਾਮ ਵਿੱਚ ਸਟੇਜ ਸਕੱਤਰ ਦੀ ਭੂਮਿਕਾ ਮਸ਼ਹੂਰ ਅਲਗੋਜ਼ੇ ਵਾਦਕ ਕਰਮਜੀਤ ਸਿੰਘ ਬੱਗਾ ਵੱਲੋ ਨਿਭਾਈ ਗਈ।ਜਾਣਕਾਰੀ ਦਿੰਦੇ ਹੋਏ ਇੰਟਰ ਨੈਸ਼ਨਲ ਭੰਗੜਾ ਕੋਚ ਦਵਿੰਦਰ ਸਿੰਘ ਜੁਗਨੀ ਨੇ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਕੁਲਰਾਜ ਸਿੰਘ ਭੰਗੜਾ ਮਾਸਟਰ ਅਤੇ ਡਾਕਟਰ ਰਜਿੰਦਰ ਸਿੰਘ ਸੋਹਲ ਵੱਲੋ ਮੁੱਖ ਮਹਿਮਾਨ ਵਜੋਂ ਅਤੇ ਫੋਕ ਭੰਗੜਾ ਅਕੈਡਮੀ ਜਲੰਧਰ ਨੇ ਸ਼ਿਰਕਤ ਕੀਤੀ ਗਈ ਜਿਸ ਨੇ ਆਪਣੀ ਲਾਜਵਾਬ ਅਦਾਕਾਰੀ ਅਤੇ ਭੰਗੜੇ ਨਾਲ ਆਏ ਹੋਏ ਦਰਸ਼ਕਾਂ ਦਾ ਮਨ ਮੋਹ ਲਿਆ। ਇਥੇ ਇਹ ਵੀ ਜਿਕਰਯੋਗ ਹੈ ਕਿ ਇਸ ਵਰਕਸ਼ਾਪ ਵਿੱਚ ਦਵਿੰਦਰ ਸਿੰਘ ਜੁਗਨੀ ਭੰਗੜਾ ਕੋਚ ਨੇ ਅਤੇ ਓਨਾ ਦੇ ਪੁੱਤਰ ਅਸ਼ਮੀਤ ਸਿੰਘ ਜੁਗਨੀ ਭੰਗੜਾ ਅਕੈਡਮੀ ਵਿੱਚ ਭੰਗੜਾ ਸਿਖਾ ਰਹੇ ਹਨ ਨੇ ਆਏ ਹੋਏ ਬੱਚਿਆ, ਨੌਜਵਾਨਾਂ, ਅਤੇ ਵਡੇਰੀ ਉਮਰ ਵਰਗਾਂ ਦੇ ਵਿਅਕਤੀਆਂ ਨੇ ਇੱਕੋ ਸਟੇਜ ਤੇ ਭੰਗੜਾ ਪਾਇਆ ਅਤੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਅਸ਼ਮੀਤ ਭੰਗੜਾ ਕੋਚ ਵੱਲੋ ਦੱਸਿਆ ਗਿਆ ਕਿ ਪ੍ਰੋਗਰਾਮ ਦੀ ਸ਼ੁਰੂਆਤ ਕਰਮਜੀਤ ਸਿੰਘ ਬੱਗੇ ਵੱਲੋਂ ਅਲਗੋਜੇ ਦੀਆਂ ਧੁਨਾਂ ਅਤੇ ਸੁਰਮੁੱਖ ਸਿੰਘ ਡਰੰਮਰ ਦੇ ਢੋਲ ਦੀ ਮਿੱਠੀ ਜਿਹੀ ਆਵਾਜ਼ ਨਾਲ ਹੋਈ। ਪ੍ਰੋਗਰਾਮ ਦੌਰਾਨ ਦਵਿੰਦਰ ਸਿੰਘ ਜੁਗਨੀ ਕੋਚ ਨੇ ਬੱਚਿਆਂ ਨੂੰ ਭੰਗੜੇ ਬਾਰੇ ਦੱਸ ਕੇ ਨਸ਼ਿਆਂ ਅਤੇ ਮੋਬਾਇਲ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਬੱਚਿਆਂ ਨੂੰ ਕਲਚਰ ਅਤੇ ਵਿਰਸੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਦੇ ਅਖੀਰ ਵਿੱਚ ਮੁੱਖ ਮਹਿਮਾਨ ਡਾਕਟਰ ਰਾਜਿੰਦਰ ਸਿੰਘ ਸੋਹਲ ਏ.ਆਈ.ਜੀ. ਰਿਟਾਇਰ ਵੱਲੋਂ ਆਏ ਹੋਏ ਭੰਗੜਾ ਕਾਲਾਕਾਰਾਂ ਅਤੇ ਬੱਚਿਆ ਨੂੰ ਬੂਟੇ ਵੰਡੇ ਗਏ ਅਤੇ ਬੱਚਿਆਂ ਨੂੰ ਵਾਤਾਵਰਣ ਸ਼ੁੱਧ ਰੱਖਣ ਲਈ ਪ੍ਰੇਰਿਆ, ਇਸ ਪ੍ਰੋਗਰਾਮ ਦੇ ਅਖੀਰ ਵਿੱਚ ਆਏ ਹੋਏ ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ। ਮਾਲ ਵਿੱਚ ਸਮਾਂ ਬਿਤਾਉਣ ਆਏ ਦਰਸ਼ਕਾਂ ਵੱਲੋਂ ਪ੍ਰੋਗਰਾਮ ਨੂੰ ਭਰਮਾਂ ਹੁੰਗਾਰਾ ਦਿੱਤਾ ਗਿਆ ਅਤੇ ਲੋਕਾਂ ਨੇ ਆਏ ਕਲਾਕਾਰਾਂ ਨਾਲ ਫੋਟੋ ਵੀ ਖਿਚਵਾਈਆਂ।ਅਖੀਰ ਵਿੱਚ ਅਸਮੀਤ ਸਿੰਘ ਨੇ ਮਿਲਕਫ਼ੈਡ ਪੰਜਾਬ ਅਤੇ ਫੋਰੈਸਟ ਮਹਿਕਮੇ ਦੇ ਵੱਡਮੁੱਲੇ ਯੋਗਦਾਨ ਅਤੇ ਆਏ ਹੋਏ ਸਾਰੇ ਕਲਾਕਾਰਾਂ ਅਤੇ ਬੱਚਿਆ ਦਾ ਧੰਨਵਾਦ ਕੀਤਾ।

Have something to say? Post your comment

 

ਮਨੋਰੰਜਨ

ਭਾਰਤ ਦੀ ਵਿਲੱਖਣ ਐਪ 'ਗੁੰਗੁਨਾਲੋ' ਲਾਂਚ, ਸੰਗੀਤਕਾਰਾਂ ਨੇ ਦੱਸਿਆ ਕੀ ਹੈ ਖਾਸ

ਸੁਭਾਸ਼ ਘਈ ਦਾ ਸੰਗੀਤ ਦੇ ਵਿਦਿਆਰਥੀਆਂ ਨੂੰ ਤੋਹਫ਼ਾ, ਮੁਹੰਮਦ ਰਫੀ ਦੇ ਨਾਮ 'ਤੇ ਸਕਾਲਰਸ਼ਿਪ ਦੇਣ ਦਾ ਐਲਾਨ

'ਆਂਖੋਂ ਕੀ ਗੁਸਤਾਖੀਆਂ' ਵਿਕਰਾਂਤ ਮੈਸੀ ਅਤੇ ਸ਼ਨਾਇਆ ਕਪੂਰ ਸਟਾਰਰ ਫਿਲਮ 11 ਜੁਲਾਈ ਨੂੰ ਹੋਵੇਗੀ ਰਿਲੀਜ਼

ਸਿਨੇਮਾ ਨੇ ਹਮੇਸ਼ਾ ਮਹੁੱਬਤਾਂ ਵੰਡੀਆਂ ਨੇ ,ਨਫ਼ਰਤਾਂ ਨੂੰ ਨਕਾਰਿਆ ਹੈ -- ਸ਼ਵਿੰਦਰ ਮਾਹਲ

ਅਰਿਜੀਤ ਸਿੰਘ ਆਪਣੀ ਪਤਨੀ ਨਾਲ ਮਹਾਕਾਲ ਦੇ ਦਰਸ਼ਨਾਂ ਲਈ ਉਜੈਨ ਪਹੁੰਚੇ, ਭਸਮ ਆਰਤੀ ਵਿੱਚ ਸ਼ਾਮਲ ਹੋਏ

ਕੋਈ ਵੀ ਧਾਰਨਾ ਬਣਾਉਣ ਤੋਂ ਪਹਿਲਾਂ 'ਫੂਲੇ' ਦੇਖਣ  ਬ੍ਰਾਹਮਣ -ਅਨੰਤ ਮਹਾਦੇਵਨ

ਕੁਝ ਸੰਗਠਨਾਂ ਦੁਆਰਾ ਇਤਰਾਜ਼ ਕਾਰਨ ਫਿਲਮ ਫੂਲੇ ਦੀ ਰਿਲੀਜ਼ 25 ਅਪ੍ਰੈਲ ਤੱਕ ਮੁਲਤਵੀ 

ਨਿਮਰਤ ਕੌਰ ਤੋਂ ਲੈ ਕੇ ਕਪਿਲ ਸ਼ਰਮਾ ਤੱਕ ਸਿਤਾਰਿਆਂ ਨੇ ਵਿਸਾਖੀ 'ਤੇ ਪ੍ਰਸ਼ੰਸਕਾਂ ਨੂੰ ਦਿੱਤੀਆਂ 'ਲੱਖ-ਲੱਖ ਵਧਾਈਆਂ

ਫਿਲਮ ਅਕਾਲ ਦੀ ਟੀਮ ਨੇ ਦਰਬਾਰ ਸਾਹਿਬ ਮੱਥਾ ਟੇਕਿਆ ਲਿਆ ਆਸ਼ੀਰਵਾਦ

ਨਹੀਂ ਰਹੇ ਅਦਾਕਾਰ ਮਨੋਜ ਕੁਮਾਰ , 87 ਸਾਲ ਦੀ ਉਮਰ ਵਿੱਚ ਦੇਹਾਂਤ