ਨਿਊ ਚੰਡੀਗੜ੍ਹ - ਪੰਜਾਬ ਤੋਂ ਦੂਰ, ਸੱਤ ਸਮੁੰਦਰ ਪਾਰ ਬੈਠੇ ਪੰਜਾਬੀਆਂ ਨੂੰ ਹਮੇਸ਼ਾ ਪੰਜਾਬ ਦੀ ਮਿੱਟੀ ਦੀ ਮਹਿਕ ਨਾਲ, ਮਾਂ ਬੋਲੀ ਪੰਜਾਬੀ ਨਾਲ ਜਾ ਪੰਜਾਬ ਦੇ ਵਿਰਸੇ ਨਾਲ ਜੁੜੇ ਰਹਿਣ ਤੋਂ ਕੋਈ ਵੀ ਤਾਕਤ ਕਤਈ ਨਹੀਂ ਰੋਕ ਸਕਦੀ, ਉਹ ਕਿਸੇ ਨਾ ਕਿਸੇ ਤਰੀਕੇ ਆਪਣੇ ਪੰਜਾਬ, ਪੰਜਾਬੀਅਤ, ਪੰਜਾਬੀਆਂ ਨਾਲ ਜੁੜੇ ਰਹਿੰਦੇ ਹਨ। ਸੱਤ ਸਮੁੰਦਰ ਪਾਰ ਬੈਠੇ ਪਿੰਡ ਢਕੋਰਾਂ ਖ਼ੁਰਦ ਦੇ ਨੌਜਵਾਨ ਬਾਜ ਛੋਕਰ ਨੂੰ ਵੀ ਆਪਣੇ ਸੱਭਿਆਚਾਰ ਵਿਰਾਸਤ ਨਾਲ ਜੁੜੇ ਰਹਿਣ ਦੀ ਹਮੇਸ਼ਾ ਤਾਂਘ ਰਹਿੰਦੀ ਹੈ।ਗਾਇਕੀ ਤੇ ਗੀਤਕਾਰੀ ਦਾ ਸ਼ੌਕ ਰੱਖਦਾ ਇਹ ਨੌਜਵਾਨ ਵਿਦੇਸ਼ ਦੀ ਧਰਤੀ ਕਨੇਡਾ ਵਿੱਚ ਰਹਿ ਕੇ ਆਪਣੇ ਪੰਜਾਬੀ ਸੱਭਿਆਚਾਰ ਦੀ ਸੇਵਾ ਕਰ ਰਿਹਾ ਹੈ। ਬੀਤੇ ਦਿਨੀਂ ਬਾਜ ਛੋਕਰ ਦਾ ਸਿੰਗਲ ਟਰੈਕ "ਵਨ ਡੇ" ਕਨੇਡਾ ਦੀ ਧਰਤੀ ਤੇ ਰੀਲੀਜ਼ ਕੀਤਾ ਗਿਆ ਹੈ। ਕਨੇਡਾ ਤੋਂ ਜਾਣਕਾਰੀ ਸਾਂਝੀ ਕਰਦਿਆਂ ਬਾਜ ਛੋਕਰ ਨੇ ਦੱਸਿਆ ਕਿ ਉਨ੍ਹਾਂ ਦੀ ਹੀ ਕਲਮ ਦੇ ਲਿਖੇ ਇਸ ਗੀਤ "ਵਨ ਡੇ" ਨੂੰ ਪ੍ਰੋਡੈਟਿਕ ਮਿਊਜ਼ਿਕ ਵੱਲੋਂ ਸੰਗੀਤ ਨਾਲ ਸ਼ਿੰਗਾਰਿਆ ਗਿਆ ਹੈ। ਬਾਜ਼ ਸੋਕਰ ਦੇ ਯੂ ਟਿਊਬ ਚੈਨਲ ਤੋਂ ਇਲਾਵਾ ਸੋਸ਼ਲ ਮੀਡੀਆ ਦੇ ਅਲੱਗ-ਅਲੱਗ ਪਲੇਟਫਾਰਮਾਂ ਉਤੇ ਇਸ ਗੀਤ ਨੂੰ ਵੱਡੇ ਪੱਧਰ ਤੇ ਰੀਲੀਜ਼ ਕੀਤਾ ਗਿਆ ਹੈ। ਬਚਪਨ ਤੋਂ ਹੀ ਗਾਇਕੀ ਦਾ ਸ਼ੌਕ ਰੱਖਣ ਵਾਲੇ ਨੌਜਵਾਨ ਬਾਜ ਛੋਕਰ ਦਾ ਇਹ ਪਲੇਠਾ ਪੰਜਾਬੀ ਗੀਤ ਹੈ ਜਿਸ ਨੂੰ ਵਿਦੇਸ਼ ਦੀ ਧਰਤੀ ਕਨੇਡਾ ਵਿੱਚ ਰੀਲੀਜ਼ ਕੀਤਾ ਗਿਆ ਹੈ।ਸੱਤ ਸਮੁੰਦਰ ਪਾਰ ਰਹਿ ਕੇ ਵੀ ਪਿੰਡ ਢਕੋਰਾਂ ਖ਼ੁਰਦ ਨਿਊ ਚੰਡੀਗੜ੍ਹ ਜ਼ਿਲ੍ਹਾ ਮੋਹਾਲੀ ਦਾ ਇਹ ਨੌਜਵਾਨ ਬਾਜ ਛੋਕਰ ਪੰਜਾਬੀ ਸੱਭਿਆਚਾਰ ਦੀ ਸੇਵਾ ਕਰ ਰਿਹਾ ਹੈ। ਉਮੀਦ ਕਰਦੇ ਹਾਂ ਕਿ ਪੰਜਾਬੀ ਸੱਭਿਆਚਾਰ ਸੰਗੀਤ ਜਗਤ ਵਿਚ ਉਨ੍ਹਾਂ ਦਾ ਇਹ ਪਲੇਠਾ ਸਿੰਗਲ ਟਰੈਕ ਵਨ ਡੇ ਜ਼ਰੂਰ ਪਸੰਦ ਕੀਤਾ ਜਾਵੇਗਾ।