ਮਨੋਰੰਜਨ

ਬੰਬੇ ਬੈਂਕੁਇਟ ਹਾਲ ‘ਚ ਗਾਇਕ ਜੀ ਐਸ ਪੀਟਰ ਨੇ ਸਜਾਈ ਸੁਰੀਲੀ ਸ਼ਾਮ

ਹਰਦਮ ਮਾਨ/ਕੌਮੀ ਮਾਰਗ ਬਿਊਰੋ | August 02, 2023 05:55 PM

ਸਰੀ-ਬੰਬੇ ਬੈਂਕੁਇਟ ਹਾਲ ਸਰੀ ਦੇ ਮਾਲਕ ਪਾਲ ਬਰਾੜ ਅਤੇ ਗੈਰੀ ਬਰਾੜ ਵੱਲੋਂ ਪੰਜਾਬ ਤੋਂ ਆਏ ਸੰਜੀਦਾ ਗਾਇਕ ਜੀ ਐਸ ਪੀਟਰ ਨਾਲ ਬੈਂਕੁਇਟ ਹਾਲ ਵਿਚ ਸੁਰੀਲੀ ਸ਼ਾਮ ਮਨਾਈ ਗਈ। ਇਸ ਸ਼ਾਮ ਵਿਚ ਸ਼ਾਮਲ ਹੋ ਕੇ ਸਰੀ ਦੀਆਂ ਕਈ ਉੱਘੀਆਂ ਸ਼ਖ਼ਸੀਅਤਾਂ ਨੇ ਨਾਮਵਰ ਸ਼ਾਇਰ ਸੁਰਜੀਤ ਪਾਤਰ, ਸ਼ਿਵ ਕੁਮਾਰ ਬਟਾਲਵੀ, ਵਾਰਿਸ ਸ਼ਾਹ ਅਤੇ ਹੋਰ ਕਈ ਕਵੀਆਂ ਦੇ ਗੀਤਾਂ, ਗ਼ਜ਼ਲਾਂ ਦਾ ਆਨੰਦ ਮਾਣਿਆ।

ਉੱਘੇ ਸ਼ਾਇਰ ਮੋਹਨ ਗਿੱਲ ਨੇ ਪ੍ਰੋਗਰਾਮ ਦਾ ਆਗਾਜ਼ ਕਰਦਿਆਂ ਸਭ ਨੂੰ ਜੀ ਆਇਆਂ ਆਖਿਆ ਅਤੇ ਗਾਇਕ ਜੀ ਐਸ ਪੀਟਰ ਬਾਰੇ ਸੰਖੇਪ ਜਾਣ ਪਛਾਣ ਕਰਵਾਈ। ਜੀ ਐਸ ਪੀਟਰ ਨੇ ਸੁਰਜੀਤ ਪਾਤਰ ਦੀ ਗ਼ਜ਼ਲ ਅਸਾਡੀ ਤੁਹਾਡੀ ਮੁਲਾਕਾਤ ਹੋਈ…’ ਸੁਰੀਲੀ ਆਵਾਜ਼ ਵਿਚ ਪੇਸ਼ ਕਰਕੇ ਖੂਬਸੂਰਤ ਸ਼ਾਮ ਵਿਚ ਪਹੁੰਚੇ ਦੋਸਤਾਂ ਤੀਕ ਆਪਣਾ ਸਿਨੇਹ ਪ੍ਰਗਟ ਕੀਤਾ। ਉਪਰੰਤ ਇਕ ਤੋਂ ਬਾਅਦ ਇਕ ਮੈਨੂੰ ਉਮਰਾਂ ਦੀ ਕੈਦ ਕਰਾ ਗਈ ਤੇਰੀ ਚੁੱਪ,  ਮੈਂ ਤੇਰੇ ਦਰਦ ਨੂੰ ਤੇਰੀ ਕਿਤਾਬ ਤੱਕ ਦੇਖਾਂ,  ਤੇ ਉਸ ਕਿਤਾਬ ਨੂੰ ਫਿਰ ਇਨਕਲਾਬ ਤੱਕ ਦੇਖਾਂ,  ਤੂੰ ਅੱਜ ਵੀ ਚੇਤੇ ਆਉਣੀ ਏਂ,  ਕਹੀਂ ਦੂਰ ਜਬ ਦਿਨ ਢਲ ਜਾਏ...,  ਮੈਂ ਸੁਣਾਂ ਜੇ ਰਾਤ ਖਾਮੋਸ਼ ਨੂੰ ਮੇਰੇ ਦਿਲ ‘ਚ ਕੋਈ ਦੁਆ ਕਰੇ,  ਭੁੱਲਿਆ ਨਹੀਂ ਜਾਂਦਾ ਤੇਰਾ ਪਿਆਰ ਸੱਜਣਾ,  ਹੀਰ ਆਖਦੀ ਜੋਗੀਆ ਝੂਠ ਬੋਲੇਂ,  ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾ ਵਿਚ...,  ਵੋ ਕਾ ਫਿਰੇ ਕਿ ਨਜ਼ਰ ਫਿਰ ਗਈ ਜ਼ਮਾਨੇ ਕੀ,  ਏਦਾਂ ਨਹੀਂ ਕਰੀਦਾ...’ ਗੀਤਾਂ, ਗ਼ਜ਼ਲਾਂ ਨੂੰ ਸੁਰੀਲੀ ਸੁਰ, ਸੰਗੀਤ ਨਾਲ ਸਮੁੱਚੀ ਮਹਿਫ਼ਿਲ ਦੀ ਵਾਹ ਵਾਹ ਲੁੱਟੀ। ਅੰਗਰੇਜ਼ ਬਰਾੜ ਨੇ ਪੰਜਾਬੀ ਬੋਲੀਆਂ ਦਾ ਆਪਣਾ ਨਿਵੇਕਲਾ ਰੰਗ ਪੇਸ਼ ਕੀਤਾ।

ਅੰਤ ਵਿਚ ਪਾਲ ਬਰਾੜ ਨੇ ਗਾਇਕ ਜੀ ਐਸ ਪੀਟਰ ਅਤੇ ਮਹਿਫ਼ਿਲ ਵਿਚ ਹਾਜ਼ਰ ਸਭਨਾਂ ਦੋਸਤਾਂ ਦਾ ਧੰਨਵਾਦ ਕੀਤਾ। ਇਸ ਸੁਰੀਲੀ ਸ਼ਾਮ ਵਿਚ ਹੋਰਨਾਂ ਤੋਂ ਇਲਾਵਾ ਡਾ. ਹਾਕਮ ਸਿੰਘ ਭੁੱਲਰ, ਪਾਲ ਢਿੱਲੋਂ, ਸੋਨੀ ਸਿੱਧੂ, ਪ੍ਰੀਤਮ ਗਰੇਵਾਲ, ਹੈਪੀ ਦਿਓਲ, ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਸ਼ਾਇਰ ਰਾਜਵੰਤ ਰਾਜ, ਦਵਿੰਦਰ ਗੌਤਮ ਅਤੇ ਹਰਦਮ ਮਾਨ ਸ਼ਾਮਲ ਸਨ। ਮਹਿਫ਼ਿਲ ਦਾ ਸੰਚਾਲਨ ਸ਼ਾਇਰ ਮੋਹਨ ਗਿੱਲ ਨੇ ਕੀਤਾ। ਬੰਬੇ ਬੈਂਕੁਇਟ ਹਾਲ ਵੱਲੋਂ ਗਾਇਕ ਜੀ ਐਸ ਪੀਟਰ ਦਾ ਮਾਣ ਸਨਮਾਨ ਵੀ ਕੀਤਾ ਗਿਆ।

Have something to say? Post your comment

 

ਮਨੋਰੰਜਨ

ਭਾਰਤ ਦੀ ਵਿਲੱਖਣ ਐਪ 'ਗੁੰਗੁਨਾਲੋ' ਲਾਂਚ, ਸੰਗੀਤਕਾਰਾਂ ਨੇ ਦੱਸਿਆ ਕੀ ਹੈ ਖਾਸ

ਸੁਭਾਸ਼ ਘਈ ਦਾ ਸੰਗੀਤ ਦੇ ਵਿਦਿਆਰਥੀਆਂ ਨੂੰ ਤੋਹਫ਼ਾ, ਮੁਹੰਮਦ ਰਫੀ ਦੇ ਨਾਮ 'ਤੇ ਸਕਾਲਰਸ਼ਿਪ ਦੇਣ ਦਾ ਐਲਾਨ

'ਆਂਖੋਂ ਕੀ ਗੁਸਤਾਖੀਆਂ' ਵਿਕਰਾਂਤ ਮੈਸੀ ਅਤੇ ਸ਼ਨਾਇਆ ਕਪੂਰ ਸਟਾਰਰ ਫਿਲਮ 11 ਜੁਲਾਈ ਨੂੰ ਹੋਵੇਗੀ ਰਿਲੀਜ਼

ਸਿਨੇਮਾ ਨੇ ਹਮੇਸ਼ਾ ਮਹੁੱਬਤਾਂ ਵੰਡੀਆਂ ਨੇ ,ਨਫ਼ਰਤਾਂ ਨੂੰ ਨਕਾਰਿਆ ਹੈ -- ਸ਼ਵਿੰਦਰ ਮਾਹਲ

ਅਰਿਜੀਤ ਸਿੰਘ ਆਪਣੀ ਪਤਨੀ ਨਾਲ ਮਹਾਕਾਲ ਦੇ ਦਰਸ਼ਨਾਂ ਲਈ ਉਜੈਨ ਪਹੁੰਚੇ, ਭਸਮ ਆਰਤੀ ਵਿੱਚ ਸ਼ਾਮਲ ਹੋਏ

ਕੋਈ ਵੀ ਧਾਰਨਾ ਬਣਾਉਣ ਤੋਂ ਪਹਿਲਾਂ 'ਫੂਲੇ' ਦੇਖਣ  ਬ੍ਰਾਹਮਣ -ਅਨੰਤ ਮਹਾਦੇਵਨ

ਕੁਝ ਸੰਗਠਨਾਂ ਦੁਆਰਾ ਇਤਰਾਜ਼ ਕਾਰਨ ਫਿਲਮ ਫੂਲੇ ਦੀ ਰਿਲੀਜ਼ 25 ਅਪ੍ਰੈਲ ਤੱਕ ਮੁਲਤਵੀ 

ਨਿਮਰਤ ਕੌਰ ਤੋਂ ਲੈ ਕੇ ਕਪਿਲ ਸ਼ਰਮਾ ਤੱਕ ਸਿਤਾਰਿਆਂ ਨੇ ਵਿਸਾਖੀ 'ਤੇ ਪ੍ਰਸ਼ੰਸਕਾਂ ਨੂੰ ਦਿੱਤੀਆਂ 'ਲੱਖ-ਲੱਖ ਵਧਾਈਆਂ

ਫਿਲਮ ਅਕਾਲ ਦੀ ਟੀਮ ਨੇ ਦਰਬਾਰ ਸਾਹਿਬ ਮੱਥਾ ਟੇਕਿਆ ਲਿਆ ਆਸ਼ੀਰਵਾਦ

ਨਹੀਂ ਰਹੇ ਅਦਾਕਾਰ ਮਨੋਜ ਕੁਮਾਰ , 87 ਸਾਲ ਦੀ ਉਮਰ ਵਿੱਚ ਦੇਹਾਂਤ