ਮਨੋਰੰਜਨ

ਕੁਲਦੀਪ ਭੱਟੀ ਦੀ ਨਿਰਦੇਸ਼ਨਾ ਹੇਠ ਖੇਡਿਆਂ ਨਾਟਕ ਠੰਡੇ ਬੁਰਜ ਦੀ ਦਾਸਤਾਨ

ਕੌਮੀ ਮਾਰਗ ਬਿਊਰੋ | August 21, 2023 09:13 PM


ਮੁਲਾਂਪੁਰ -ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ ਅਤੇ ਸਖ਼ਤ ਮਿਹਨਤ ਕਰਨ ਵਾਲੇ ਅਤੇ ਹੋਰ ਇਨਸਾਨ ਪਸੰਦ ਲੋਕ ਹਮੇਸ਼ਾ ਜ਼ੁਲਮ ਖ਼ਿਲਾਫ਼ ਬੋਲੇ ਅਤੇ ਸਮੇਂ ਦੇ ਹੁਕਮਰਾਨਾਂ ਵਲੋਂ ਇਸ ਤਰ੍ਹਾਂ ਦੇ ਰੱਬੀ ਰੂਹਾਂ ਦੀ ਜਾਨ ਵੀ ਲਈ। ਜਦੋਂ ਗੁਰੂ ਗੋਬਿੰਦ ਸਿੰਘ ਦੇ ਨਿੱਕਿਆਂ ਸਾਹਿਬਜ਼ਾਦਿਆਂ ਨੂੰ ਸਰਹਿੰਦ ਵਿਖੇ ਲਿਜਾਇਆ ਗਿਆ ਅਤੇ ਠੰਡੇ ਬੁਰਜ ਵਿੱਚ ਕੈਦ ਕਰ ਮਾਤਾ ਗੁਜਰੀ ਸਮੇਤ ਸੂਬਾ ਸਰਹਿੰਦ ਵਜ਼ੀਰ ਖਾਂ ਨੇ ਈਨ ਮਨਾਉਣ ਦੀ ਅਸਫ਼ਲ ਕੋਸ਼ਿਸ਼ ਕੀਤੀ ਤਾਂ ਇੱਕ ਖ਼ੁਦਾ ਦੇ ਬੰਦੇ ਮੋਤੀ ਮਹਿਰਾ ਨੇ ਆਪਾ ਵਾਰ ਕੇ ਛੋਟੇ ਸਾਹਿਬਜ਼ਾਦਿਆਂ ਨੂੰ ਗੜਵੀ ਦੁੱਧ ਲੈ ਜਾ ਕੇ ਪਿਆਇਆ ਤੇ ਉਸ ਨੇ ਪਹਿਰਾ ਦੇ ਰਹੇ ਸਿਪਾਹੀਆਂ ਨੂੰ ਆਪਣੀ ਪਤਨੀ ਦੇ ਜੇਬਰ ਦੇ ਕੇ ਠੰਡੇ ਬੁਰਜ ਵਿੱਚ ਜਾਣ ਲਈ ਹੀਲਾ ਕਰ ਲਿਆ ‌। ਆਖ਼ਰ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਅਤੇ ਮੋਤੀ ਮਹਿਰਾ ਵਲੋਂ ਦੁੱਧ ਪਿਲਾਉਣ ਦੀ ਖ਼ਬਰ ਮਿਲਣ ਉੱਤੇ ਸਾਰੇ ਪਰਿਵਾਰ ਨੂੰ ਕੋਹਲੂ ਵਿਚ ਪੀੜ ਕੇ ਮਾਰ ਮੁਕਾਇਆ ‌‌। ਨਿਰਦੇਸ਼ਕ ਸ੍ਰੀ ਕੁਲਦੀਪ ਸਿੰਘ ਭੱਟੀ ਨੇ ਕਈ ਮਹੀਨਿਆਂ ਦੀ ਮੇਹਨਤ ਕਰਕੇ ਰਤਵਾੜਾ ਸਾਹਿਬ ਦੇ ਸਕੂਲੀ ਬੱਚਿਆਂ ਨੂੰ ਨਾਟਕ, "ਠੰਡੇ ਬੁਰਜ ਦੀ ਦਾਸਤਾਨ " ਭਰਵੇਂ ਇਕੱਠ ਵਿਚ ਪੇਸ਼ ਕਰਵਾਇਆ। ਨਾਟਕ ਗੰਗੂ ਬ੍ਰਾਹਮਣ ਦੇ ਪਿੰਡ ਸਹੇੜੀ ਤੋਂ ਆਰੰਭ ਹੁੰਦਾ ਹੈ ਅਤੇ ਕਿਵੇਂ ਘਰਵਾਲੀ ਦੇ ਵਰਜਣ ਦੇ ਬਾਵਜੂਦ ਲਾਲਚੀ ਗੰਗੂ ਨੇ ਕੋਤਵਾਲੀ ਮੋਰਿੰਡਾ ਨੂੰ ਜਾ ਖ਼ਬਰ ਘੱਤੀ ਅਤੇ ਇਨਾਮੀ ਰਾਸ਼ੀ ਦੀ ਮੰਗ ਕੀਤੀ। ਛੋਟੇ ਸਾਹਿਬਜ਼ਾਦਿਆਂ ਨਾਲ ਵਧੀਕੀ ਕਰ ਰਹੇ ਵਜ਼ੀਰ ਖਾਂ ਨੂੰ ਨਵਾਬ ਮਲੇਰਕੋਟਲੇ ਨੇ ਵੀ ਵਰਜਿਤ ਕੀਤਾ ਅਤੇ ਇਲਾਕੇ ਦੀਆਂ ਸੰਗਤਾਂ ਵੀ ਵਿਰਲਾਪ ਕਰਦੀਆਂ ਸਨ। ਨਾਟਕ ਦਾ ਆਖਰੀ ਸੀਨ ਜਦੋਂ ਮੋਤੀ ਮਹਿਰਾ ਦੇ ਪਰਿਵਾਰ ਨੂੰ ਕੋਹਲੂ ਵਿਚ ਪੀੜਿਆਂ ਗਿਆ, ਉਦੋਂ ਦਰਸ਼ਕਾਂ ਦੀਆਂ ਅੱਖਾਂ ਨਮ ਹੋ ਗਈਆਂ। ਨਾਟਕ ਵਿਚ ਅਭਿਮੰਨਿਊ , ਜਸਲੀਨ ਕੌਰ, ਭਾਨੂੰ ਸ਼ਰਮਾ, ਪਰਨੀਤ ਸਿੰਘ, ਖੁਸ਼ਪ੍ਰੀਤ ਕੌਰ, ਹਰਨੂਰ ਬਾਜਵਾ ਸਮੇਤ 28 ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ। ਸੰਗੀਤਮਈ ਧੁੰਨਾਂ ਮਾਸਟਰ ਰੁਪਿੰਦਰ ਸਿੰਘ ਨੇ ਪ੍ਰਦਾਨ ਕੀਤੀਆਂ ਅਤੇ ਬੀਬੀ ਰਜਨੀਸ਼ ਕੌਰ ਦੇ ਬੋਲ ਦਰਸ਼ਕਾਂ ਨੇ ਬਹੁਤ ਸਹਲਾਏ। ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਬੀਬੀ ਅਨਮੋਲ ਗਗਨ ਕੌਰ ਮਾਨ ਵਿਸ਼ੇਸ਼ ਤੌਰ ਉੱਤੇ ਸਿੱਖ ਇਤਿਹਾਸ ਬਾਰੇ ਨਾਟਕ ਵੇਖਣ ਆਏ ਉਨ੍ਹਾਂ ਜਿਥੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਉਥੇ ਕਲਾਕਾਰਾਂ, ਮਾਪਿਆਂ , ਨਾਟਕ ਨਿਰਦੇਸ਼ਕ ਸ੍ਰੀ ਕੁਲਦੀਪ ਸਿੰਘ ਭੱਟੀ ਦਾ ਵਿਸ਼ੇਸ਼ ਧੰਨਵਾਦ ਕੀਤਾ।ਰਤਵਾੜਾ ਸਾਹਿਬ ਦੇ ਚੇਅਰਮੈਨ ਟਰੱਸਟੀ ਸੰਤ ਬਾਬਾ ਲਖਬੀਰ ਸਿੰਘ, ਨਿਰਦੇਸ਼ਕ ਸਕੂਲਜ਼ ਇੰਜ ਜਸਵੰਤ ਸਿੰਘ, ਪ੍ਰਿਸੀਪਲ ਰਿਤੂ ਓਬਰਾਏ , ਵਾਇਸ ਪ੍ਰਿੰਸੀਪਲ ਮਨਜੀਤ ਸਿੰਘ ਮਾਵੀ ਦੁਆਰਾ ਸਹਿਯੋਗ ਵੀ ਕਾਬਲੇ ਤਾਰੀਫ਼ ਹੈ। ਇਸ ਨਾਟਕ ਤੋਂ ਪਹਿਲਾਂ ਸ਼ਬਦ ਕੀਰਤਨ ਵੀ ਪਰੰਪਰਿਕ ਸਾਜ਼ਾਂ ਨਾਲ ਹੋਇਆ

 

Have something to say? Post your comment