ਹਰਿਆਣਾ

ਚੰਦਰਯਾਨ -3 ਦੀ ਚੰਨ੍ਹ 'ਤੇ ਸਫਲ ਲੈਂਡਿੰਗ ਨਾਲ ਹਰ ਭਾਰਤੀ ਵਧਿਆ ਮਾਣ - ਮੁੱਖ ਮੰਤਰੀ

ਦਵਿੰਦਰ ਸਿੰਘ ਕੋਹਲੀ/ ਕੌਮੀ ਮਾਰਗ ਬਿਊਰੋ | August 25, 2023 06:46 PM

 

ਚੰਡੀਗੜ੍ਹ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਚੰਦਰਯਾਨ-3 ਦੇ ਚੰਨ੍ਹ 'ਤੇ ਸਫਲ ਲੈਂਡਿੰਗ ਹੋਣ ਨਾਲ ਚੰਨ੍ਹ ਦੇ ਸਾਊਥ ਪੋਲ 'ਤੇ ਪਹੁੰਚਣ ਵਾਲਾ ਭਾਰਤ ਦੁਨੀਆ ਦਾ ਪਹਿਲ ਦੇਸ਼ ਬਣ ਗਿਆ ਹੈ ਇਸ ਦੇ ਲਈ ਭਾਂਰਤੀ ਸਪੇਲ ਰਿਸਰਚ ਸੰਗਠਨ (ਇਸਰੋ) ਦੇ ਵਿਗਿਆਨਕ ਵਧਾਈਯੋਗ ਹਨ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਦੇਸ਼ ਨੇ ਇਕ ਨਵਾਂ ਮੁਕਾਮ ਸਥਾਪਿਤ ਕਰ ਇਤਿਹਾਸ ਰਚਿਆ ਹੈ ਇਸ ਇਤਿਹਾਸਕ ਮਿਸ਼ਨ ਵਿਚ ਹਰਿਆਣਾ ਦਾ ਵੀ ਮਹਤੱਵਪੂਰਨ ਯੋਗਦਾਨ ਰਿਹਾ ਹੈ

ਮੁੱਖ ਮੰਤਰੀ ਅੱਜ ਹਰਿਆਣਾ ਵਿਧਾਨਸਭਾ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਚੰਦਰਯਾਨ-3 ਦੀ ਸਫਲ ਲਂੈਡਿੰਗ ਹੋਣ 'ਤੇ ਸਦਨ ਵਿਚ ਵਿਸ਼ੇਸ਼ ਪ੍ਰਸਤਾਵ ਪੇਸ਼ ਕਰਦੇ ਹੋਏ ਬੋਲ ਰਹੇ ਸਨ ਪ੍ਰਸਤਾਵ ਦਾ ਵਿਰੋਧੀ ਧਿਨ ਨੇ ਵੀ ਸਮਰਥਨ ਕੀਤਾ ਅਤੇ ਮਿਸ਼ਨ ਦੀ ਸਫਲਤਾ ਦੇ ਲਈ ਵਧਾਈ ਦਿੱਤੀ

          ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਇਸ ਇਤਿਹਾਸਕ ਮਿਸ਼ਨ ਦੇ ਸਫਲ ਹੋਣ ਨਾਲ ਦੇਸ਼ ਵਿਚ ਖੁਸ਼ੀ ਅਤੇ ਉਤਸਾਹੀ ਦਾ ਮਾਹੌਲ ਹੈ ਸਾਡੇ ਵਿਗਿਆਨਕਾਂ ਦੇ ਕੌਸ਼ਲ,  ਹਿੰਮਤ ਅਤੇ ਬੁਧੀਮਤਾ ਦੇ ਜੋਰ 'ਤੇ ਅਸੀਂ ਇਸ ਉਪਲਬਧੀ ਨੂੰ ਹਾਸਲ ਕਰਨ ਵਿਚ ਸਫਲ ਹੋਏ ਹਨ ਇਹ ਸਫਲਤਾ ਇਸ ਗੱਲ ਦਾ ਪ੍ਰਮਾਣ ਹੈ ਕਿ ਭਾਰਤ ਦਾ ਗਿਆਨ-ਵਿਗਿਆਨ ਫਿਰ ਤੋਂ ਦੁਲੀਆ 'ਤੇ ਆਪਣਾ ਪਰਚਮ ਫਹਿਰਾ ਰਿਹਾ ਹੈ ਅੱਜ ਪ੍ਰਾਚੀਨ ਸਮੇਂ ਦੇ ਸਾਡੇ ਵਿਗਿਆਨਕਾਂ ਬੌਧਾਯਨ ਭਾਸਕਰਾਚਾਰਿਆ ਵਰਾਹ ਮਿਹਿਰ ਆਰਿਆਭੱਟ ਕਣਾਦ,  ਚਰਕ ਆਦਿ ਦੀ ਅਤਮਾਵਾਂ ਪ੍ਰਫੁਲਤ ਹੋ ਰਹੀਆਂ ਹਨ

          ਮੁੱਖ ਮੰਤਰੀ ਨੇ ਕਿਹਾ ਕਿ ਮਿਸ਼ਨ ਚੰਦਰਯਾਨ-3 ਦੀ ਸਫਲਤਾ ਵਿਚ ਹਰਿਆਣਾ ਦਾ ਵੀ ਯੋਗਦਾਨ ਰਿਹਾ ਹੈ ਇਸ ਮਿਸ਼ਨ ਵਿਚ ਰੋਹਤਕ ਵਿਚ ਬਣੇ ਹੋਏ ਨੱਟ-ਬਾਲਟ ਅਤੇ ਰਿਵਾੜੀ ਵਿਚ ਬਣੀ ਸਪੇਸ਼ਲ ਕੇਬਲ ਦੀ ਵਰਤੋ ਕੀਤੀ ਗਈ ਹੈ ਇਸ ਮਿਸ਼ਨ ਦੇ ਵਿਗਿਆਨਕ ਦੱਲ ਵਿਚ ਸ਼ਾਮਿਲ ਅੰਬਾਲਾ ਦੀ ਆਰੂਸ਼ੀ ਸੇਠ ,  ਭਿਵਾਨੀ ਦੇ ਦੇਵੇਸ਼ ਓਲਾ ਅਤੇ ਹਿਸਾਰ ਦੇ ਯੱਗ ਮਲਿਕ ਨੇ ਸ਼ਲਾਘਾਯੋਗ ਯੋਗਦਾਨ ਕੀਤਾ ਹੈ

          ਉਨ੍ਹਾਂ ਨੇ ਕਿਹਾ ਕਿ ਦੇਸ਼ ਨੂੰ ਇਸ ਤਰ੍ਹਾ ਦੀ ਇਤਿਹਾਸਕ ਉਪਲਬਧੀ ਦੇ ਲਈ ਮਾਣ ਵਧਾਉਣ ਦਾ ਮੌਕਾ ਦੇਣ ਲਈ ਅਸੀਂ ਵਿਜਨਰੀ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਤਹੇ ਦਿੱਲ ਤੋਂ ਅਭਿਨੰਦਰ ਕਰਦੇ ਹਨ ਉਨ੍ਹਾਂ ਨੇ ਹਰ ਪਲ ਵਿਗਿਆਨਕਾਂ ਦਾ ਮਨੋਬਲ ਵਧਾਇਆ ਹੈ ਅਤੇ ਉਨ੍ਹਾਂ ਨੂੰ ਪ੍ਰੋਤਸਾਹਿਤ ਤੇ ਪ੍ਰੇਰਿਤ ਕੀਤਾ ਹੈ ਉਨ੍ਹਾਂ ਦੇ ਕੁਸ਼ਲ ਅਗਵਾਈ ਹੇਠ ਭਾਰਤ ਸਪੇਸ ਖੋਜ  ਦੇ ਖੇਤਰ ਵਿਚ ਆਪਣੀ ਵੱਖ ਹੀ ਪਹਿਚਾਣ ਬਣਾ ਰਿਹਾ ਹੈ ਇਹ ਆਤਮਨਿਰਭਰ ਭਾਰਤ ਦੇ ਨਿਰਮਾਣ ਦੀ ਦਿਸ਼ਾ ਵਿਚ ਇਕ ਮਹਤੱਵਪੂਰਨ ਉਪਲਬਧੀ ਹੈ

Have something to say? Post your comment

 

ਹਰਿਆਣਾ

ਕੁਰੂਕਸ਼ੇਤਰ ਵਿਖੇ ਧਰਮ ਪ੍ਰਚਾਰ ਲਹਿਰ ਤਹਿਤ ਵਿਸ਼ਾਲ ਗੁਰਮਤਿ ਸਮਾਗਮ ਆਯੋਜਤ

ਹਰਿਆਣਾ ਸਿੱਖ ਗੁਰਦਵਾਰਾ ਕਮੇਟੀ ਸਰਕਾਰ ਨਾਲ ਤਾਲਮੇਲ ਕਰਕੇ ਹਰਿਆਣਵੀ ਸਿੱਖਾਂ ਦੇ ਲਟਕਦੇ ਮਸਲੇ ਹਲ ਕਰਵਾਏਗੀ-ਭੁਪਿੰਦਰ ਸਿੰਘ ਅਸੰਧ

ਨੌਜੁਆਨਾ ਦੇ ਸਵਾਭੀਮਾਨ ਦੇ ਲਈ ਨੌਕਰੀਆਂ ਨੂੰ ਮਿਸ਼ਨ ਮੈਰਿਟ ਵਿਚ ਬਦਲਿਆ - ਮਨੋਹਰ ਲਾਲ

ਨਸ਼ਾ ਮੁਕਤ ਹਰਿਆਣਾ ਦਾ ਸਪਨਾ ਦੇਖਿਆ ਮੁੱਖ ਮੰਤਰੀ ਨੇ, ਮਿਲ ਕੇ ਕਰਨ ਸਾਕਾਰ - ਰਾਜੀਵ ਜੈਨ

ਡਰੱਗ ਫਰੀ ਹਰਿਆਣਾ ਮੁਹਿੰਮ ਤਹਿਤ 1 ਸਤੰਬਰ ਨੂੰ ਹੋਵੇਗਾ ਮੇਗਾ ਸਾਈਕਲੋਥੋਨ ਦਾ ਪ੍ਰਬੰਧ

ਵਿਵਸਥਾ ਬਦਲਾਅ ਦਾ ਜਨਤਾ ਨੂੰ ਹੋ ਰਿਹਾ ਫਾਇਦਾ - ਮੁੱਖ ਮੰਤਰੀ ਮਨੋਹਰ ਲਾਲ

ਕਲਕੱਤਾ ਤੋਂ ਯਮੁਨਾਨਗਰ ਤਕ ਬਨਣ ਵਾਲੇ ਫ੍ਰੇਟ ਕੋਰੀਡੋਰ ਪ੍ਰੋਜੈਕਟ ਨਾਲ ਯਮੁਨਾਨਗਰ ਨੂੰ ਹੋਵੇਗਾ ਫਾਇਦਾ - ਮਨੋਹਰ ਲਾਲ

ਨੁੰਹ ਹਿੰਸਾ ਦੀ ਜਾਂਚ ਹੋਵੇਗੀ, ਸਾਜਸ਼ ਰੱਚਣ ਵਾਲਿਆਂ ਨੂੰ ਬੇਨਕਾਬ ਕੀਤਾ ਜਾਵੇਗਾ - ਗ੍ਰਹਿ ਮੰਤਰੀ

ਨੁੰਹ ਵਿਚ ਹੋਈ ਦੁਰਘਟਨਾ ਮੰਦਭਾਗੀ, ਹੁਣ ਤਕ ਘਟਨਾ ਵਿਚ 6 ਲੋਕਾਂ ਦੇ ਮਾਰੇ ਜਾਣ ਦੀ ਸੂਚਨਾ - ਮੁੱਖ ਮੰਤਰੀ

ਨੁੰਹ ਹਿੰਸਾ ਮਾਮਲੇ ਵਿਚ ਜੋ ਵੀ ਦੋਸ਼ੀ ਹੋਵੇਗਾ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ - ਵਿਜ