ਮੁਹਾਲੀ-ਸ਼ੈਮਰੌਕ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 69, ਮੁਹਾਲੀ ਦੇ ਪੰਜਵੀ ਤੋਂ ਨੌਵੀਂ ਕਲਾਸ ਦੇ ਵਿਦਿਆਰਥੀਆਂ ਵੱਲੋਂ ਉੱਨ੍ਹੀਵੀਂ ਸਦੀ ਦੇ ਮਸ਼ਹੂਰ ਨਾਟਕ ੳਲੀਵਰ ਟਵਿਸਟ ਦਾ ਸਟੇਜ ਤੇ ਖ਼ੂਬਸੂਰਤ ਪੇਸ਼ਕਾਰੀ ਕੀਤੀ ਗਈ। ਇਸ ਨਾਟਕ ਦਾ ਨਿਰਦੇਸ਼ਨ ਨੇਹਾ ਬਖ਼ਸ਼ੀ ਕੌਸ਼ਲ ਅਤੇ ਸਿਧਾਰਥ ਕੌਸ਼ਲ ਵੱਲੋਂ ਕੀਤਾ ਗਿਆ। ਇਹ ਨਾਟਕ ਇੱਕ ਅਨਾਥ, ਓਲੀਵਰ ਟਵਿਸਟ ਦੇ ਦੁਆਲੇ ਕੇਂਦਰਿਤ ਰਹਿੰਦਾ ਹੈ ਜੋ ਇੱਕ ਵਰਕ ਹਾਊਸ ਵਿਚ ਪੈਦਾ ਹੋਇਆ ਸੀ ਅਤੇ ਇੱਕ ਅੰਡਰਟੇਕਰ ਨਾਲ ਯਤੀਮਖ਼ਾਨੇ ਵਿਚ ਵੇਚਿਆ ਗਿਆ ਸੀ। ਥੋੜਾ ਵੱਡਾ ਹੋਣ ਤੇ ਟਵਿਸਟ ਯਤੀਮਖ਼ਾਨੇ ਤੋਂ ਭੱਜ ਜਾਂਦਾ ਹੈ ਅਤੇ ਲੰਡਨ ਪਹੁੰਚ ਜਾਂਦਾ ਹੈ। ਜਿੱਥੇ ਦਿ ਆਰਟਫੁੱਲ ਡੋਜਰ ਨੂੰ ਮਿਲਦਾ ਹੈ, ਜੋ ਕਿ ਬਜ਼ੁਰਗ ਅਪਰਾਧੀ ਫੈਗਿਨ ਦੀ ਅਗਵਾਈ ਵਿਚ ਨਾਬਾਲਗ ਜੇਬ ਕੱਟਣ ਵਾਲੇ ਇੱਕ ਗਿਰੋਹ ਦਾ ਇੱਕ ਮੈਂਬਰ ਹੈ। ਇਸ ਤਰਾਂ ਲੰਡਨ ਦੀਆਂ ਗਲੀਆਂ ਅਤੇ ਬਾਜ਼ਾਰਾਂ ਦੇ ਅੰਦਰ ਬਾਹਰ ਟਵਿਸਟ ਨਾਟਕ ਓਲੀਵਰ ਦੇ ਵੱਖ-ਵੱਖ ਅਜ਼ਮਾਇਸ਼ਾਂ ਰਾਹੀਂ ਉਸ ਦੇ ਸਫ਼ਰ ਦੇ ਪੜਾਵਾਂ ਨੂੰ ਪਾਰ ਕਰਦਾ ਹੈ । ਅਖੀਰ ਵਿਚ ਇਹ ਨਾਟਕ ਮਨੁੱਖੀ ਤਸਕਰੀ ਦੀ ਸਮਾਜਿਕ ਬੁਰਾਈ ਦੇ ਵੱਖ ਵੱਖ ਪਹਿਲੂਆਂ ਨੂੰ ਦਰਸਾਉਂਦਾ ਇਕ ਮਾਸੂਮ ਬੱਚੇ ਦੇ ਅਪਰਾਧੀ ਬਣਨ ਦੀ ਦਰਦਨਾਕ ਕਹਾਣੀ ਦਰਸਾਉਂਦਾ ਖ਼ਤਮ ਹੁੰਦਾ ਹੈ।
ਜ਼ਿਕਰਯੋਗ ਹੈ ਕਿ ਇਹ ਨਾਟਕ ਲਾਈਵ ਸੰਗੀਤ 'ਤੇ ਪੇਸ਼ ਕੀਤਾ ਗਿਆ । ਜਿਸ ਵਿਚ ਸਟੇਜ ਤੇ ਬੱਚਿਆਂ ਨੇ ਆਪਣੇ ਡਾਂਸ ਰਾਹੀਂ ਪ੍ਰੋਗਰਾਮ ਨੂੰ ਖ਼ੂਬਸੂਰਤ ਕਲਾ ਦੇ ਰੰਗ ਵਿਚ ਰੰਗ ਦਿਤਾ। ਉੱਨ੍ਹੀਵੀਂ ਸਦੀ ਦੀ ਸ਼ੁਰੂਆਤ ਦੇ ਲੰਡਨ ਦੇ ਦ੍ਰਿਸ਼ਾਂ ਦੀ ਖ਼ੂਬਸੂਰਤ ਸੈੱਟ ਪੇਸ਼ਕਾਰੀ, ਲਾਈਟਾਂ ਦਾ ਖ਼ੂਬਸੂਰਤ ਪ੍ਰਦਰਸ਼ਨ ਅਤੇ ਉਸ ਸਮੇਂ ਦਾ ਸੰਗੀਤ ਦਰਸ਼ਕਾਂ ਨੂੰ ਉਸ ਸਮੇਂ ਵਿਚ ਲੈ ਗਿਆ। ਸਕੂਲ ਦੀ ਟੀਮ ਅਤੇ ਸਕੂਲ ਦੇ 140 ਵਿਦਿਆਰਥੀਆਂ ਵੱਲੋਂ ਲਗਾਤਾਰ ਦੋ ਮਹੀਨੇ ਦੀ ਮਿਹਨਤ ਤੋਂ ਬਾਅਦ ਦੀ ਪੇਸ਼ਕਾਰੀ ਵੀ ਦਰਸ਼ਕਾਂ ਦੀਆਂ ਤਾੜੀਆਂ ਬਟੋਰਦੀ ਨਜ਼ਰ ਆਈ।
ਸਕੂਲ ਦੇ ਚੇਅਰਮੈਨ ਏ.ਐੱਸ.ਬਾਜਵਾ ਨੇ ਵਿਦਿਆਰਥੀਆਂ ਦੀ ਇਸ ਖ਼ੂਬਸੂਰਤ ਪੇਸ਼ਕਾਰੀ ਨੂੰ ਸਲਾਹਦੇ ਹੋਏ ਕਿਹਾ ਕਿ ਬੇਸ਼ੱਕ ਇਹ ਕਹਾਣੀ ਉਣਵੀਂ ਸਦੀ ਦੀ ਹੈ। ਪਰ ਅੱਜ ਵੀ ਭਾਰਤ ਵਿਚ ਇਸ ਤਰਾਂ ਦੇ ੳਲੀਵਰ ਟਵਿਸਟ ਸੜਕਾਂ ਤੇ ਨਜ਼ਰ ਆਉਦੇਂ ਹਨ। ਅੱਜ ਸਮਾਜ ਨੂੰ ਉਨ੍ਹਾਂ ਪ੍ਰਤੀ ਨਜ਼ਰੀਆ ਬਦਲਣ ਅਤੇ ਉਨ੍ਹਾਂ ਨੂੰ ਇਕ ਬਿਹਤਰੀਨ ਨਾਗਰਿਕ ਬਣਾਉਣ ਲਈ ਅੱਗੇ ਆਉਣ ਦੀ ਲੋੜ ਹੈ। ਸਕੂਲ ਵਿਚ ਪੇਸ਼ ਕੀਤੇ ਗਿਆ ਇਹ ਨਾਟਕ ਸਮਾਜ ਦੇ ਉਸੇ ਨਜ਼ਰੀਏ ਨੂੰ ਬਦਲਣ ਦਾ ਇਕ ਉਪਰਾਲਾ ਸੀ, ਜੋ ਸਾਰਥਿਕ ਹੁੰਦਾ ਨਜ਼ਰ ਆਇਆ।
ਪ੍ਰੋਡਕਸ਼ਨ ਬਾਰੇ ਗੱਲ ਕਰਦੇ ਹੋਏ ਪ੍ਰਿੰਸੀਪਲ ਪ੍ਰਨੀਤ ਸੋਹਲ ਨੇ ਕਿਹਾ ਕਿ ਓਲੀਵਰ ਟਵਿਸਟ ਅਜਿਹੀ ਨਾਟਕੀ, ਮਨੁੱਖੀ, ਕਹਾਣੀ ਹੈ। ਇਸ ਵਿਚ ਐਕਸ਼ਨ, ਐਡਵੈਂਚਰ, ਡਰਾਮਾ ਅਤੇ ਹਾਸਰਸ ਹੈ। ਇਸ ਸ਼ੋਅ ਨੂੰ ਤਿਆਰ ਕਰਦੇ ਹੋਏ ਸਮੁੱਚੀ ਟੀਮ ਅਤੇ ਵਿਦਿਆਰਥੀ ਇਸ ਨਾਟਕ ਦੇ ਪਾਤਰਾਂ ਨਾਲ ਜੁੜ ਗਏ।
ਸਕੂਲ ਦੇ ਐਮ ਡੀ ਕਰਨ ਬਾਜਵਾ ਨੇ ਕਿਹਾ ਕਿ ਇਹ ਸਕਾਰਾਤਮਿਕ ਗੱਲ ਇਹ ਹੈ ਕਿ ਵਿਦਿਆਰਥੀ ਅੱਜ ਥੀਏਟਰ ਨਾਲ ਜੁੜ ਰਹੇ ਹਨ। ਜਦ ਕਿ ਉਨ੍ਹਾਂ ਦੇ ਮਾਪੇ ਵੀ ਇਸ ਉਪਰਾਲੇ ਨੂੰ ਉਤਸ਼ਾਹਿਤ ਕਰ ਰਹੇ ਹਨ। ਸਟੇਜ ਤੇ ਕਲਾ ਦਾ ਪ੍ਰਦਰਸ਼ਨ ਨਾ ਸਿਰਫ਼ ਵਿਦਿਆਰਥੀਆਂ ਵਿਚ ਉਤਸ਼ਾਹ ਪੈਦਾ ਕਰਦਾ ਹੈ ਬਲਕਿ ਉਨ੍ਹਾਂ ਦੇ ਅੰਦਰ ਦੇ ਕਿਸੇ ਵੀ ਤਰਾਂ ਦੇ ਤਣਾਅ ਨੂੰ ਦੂਰ ਕਰਕੇ ਇਕ ਨਵੀਂ ਚੇਤਨਾ ਪੈਦਾ ਕਰਦਾ ਹੈ। ਅਖੀਰ ਵਿਚ ਬਿਹਤਰੀਨ ਪੇਸ਼ਕਾਰੀ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।