ਮਨੋਰੰਜਨ

ਨਸ਼ਿਆਂ ਬਾਰੇ ਨਾਟਕ "ਇਨਾਂ ਜਖਮਾਂ ਦਾ ਕੀ ਰੱਖੀਏ ਨਾਂ" ਦੀ ਸਰਕਾਰੀ ਸਕੂਲਾਂ ਵਿੱਚ ਪੇਸ਼ਕਾਰੀ 

ਕੌਮੀ ਮਾਰਗ ਬਿਊਰੋ/ ਦਲਜੀਤ ਕੌਰ | October 23, 2023 07:17 PM
ਅੱਜ ਧਨੌਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੁੜੀਆਂ) ਵਿੱਚ ਲੋਕ ਕਲਾ ਮੰਚ ਮੁਲਾਂਪੁਰ ਦੀ ਟੀਮ ਵਲੋਂ ਨਾਟਕ "ਇਨਾਂ ਜਖਮਾਂ ਦਾ ਕੀ ਰੱਖੀਏ ਨਾਂ" ਨਾਟਕ ਕੀਤਾ ਗਿਆ। ਨਾਟਕਾਂ ਦਾ ਸੁਨੇਹਾ ਇੰਨਾ ਜਬਰਦਸਤ ਸੀ ਕਿ ਨਾਟਕ ਦੇਖ ਰਹੇ ਵਿਦਿਆਰਥੀ ਰੋ ਰਹੇ ਸਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਗਰਲਜ਼) ਵਿੱਚ ਪ੍ਰਿੰਸੀਪਲ ਮੈਡਮ ਉਰਵਸੀ ਜੀ ਨੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਪਰਮਜੀਤ ਸਿੰਘ ਨੇ ਸਟੇਜ ਦੇ ਫਰਜ ਨਿਭਾਏ।
 
ਇਸ ਮੌਕੇ ਡੈਮੋਕਰੈਟਿਕ ਮੁਲਾਜਮ ਫੈਡਰੇਸ਼ਨ ਦੇ ਸੂਬਾ ਮੀਤ ਪਰਧਾਨ ਗੁਰਮੀਤ ਸੁਖਪੁਰ ਨੇ ਨਸ਼ਿਆਂ ਦੀ ਦਲਦਲ ਵਿੱਚ ਧਸਦੇ ਜਾ ਰਹੇ ਪੰਜਾਬ ਨੂੰ ਬਚਾਉਣ ਲਈ ਵਿਦਿਆਰਥੀਆਂ ਨੂੰ ਅਪੀਲ ਕਰਦਿਆਂ ਨਸ਼ਿਆ ਦੇ ਸੁਦਾਗਰਾਂ ਬਾਰੇ ਖੁੱਲ੍ਹ ਕੇ ਵਿਚਾਰ ਪੇਸ ਕੀਤੇ। 
 
ਮੈਡਮ ਪ੍ਰਿੰਸੀਪਲ ਰੇਨੂਬਾਲਾ ਤੇ ਉੱਪ ਜਿਲਾ ਸਿੱਖਿਆ ਅਫਸਰ ਬਰਜਿੰਦਰ ਪਾਲ ਨੇ ਵਿਦਿਆਰਥੀਆਂ ਨਾਲ ਨਸ਼ਿਆਂ ਬਾਰੇ ਵਿਚਾਰ ਚਰਚਾ ਕੀਤੀ। ਦੋਨਾਂ ਸਕੂਲਾਂ ਵਲੋਂ ਨਾਟਕ ਟੀਮ ਅਤੇ ਗੁਰਮੀਤ ਸੁਖਪੁਰ ਵਲੋਂ ਕੀਤੇ ਯਤਨਾਂ ਦੀ ਸਰਾਹਨਾਂ ਕਰਦਿਆਂ ਸਨਮਾਨ ਕੀਤਾ।

Have something to say? Post your comment

 

ਮਨੋਰੰਜਨ

ਅਰੋੜਾ ਵੱਲੋਂ ਹਰਪ੍ਰੀਤ ਸੰਧੂ ਦੀ ਆਉਣ ਵਾਲੀ ਫਿਲਮ 'ਅਟਾਰੀ ਜੰਕਸ਼ਨ' ਦਾ ਟ੍ਰੇਲਰ ਰਿਲੀਜ਼

ਪੰਜਾਬੀ ਫਿਲਮ ‘ਸਰਦਾਰਾ ਐਂਡ ਸੰਨਜ਼’ 27 ਅਕਤੂਬਰ ਨੂੰ ਹੋਵੇਗੀ ਰਿਲੀਜ਼

ਪੰਜਾਬੀ ਫਿਲਮੀ ਹਸਤੀਆਂ ਵੱਲੋਂ ਸਰੀ ਸ਼ਹਿਰ ਨੂੰ ਫਿਲਮੀ ਹੱਬ ਬਣਾਉਣ ਲਈ ਵਿਚਾਰਾਂ

ਕਰਤਾਰ ਸਿੰਘ ਸਰਾਭਾ ਅਤੇ ਗ਼ਦਰ ਲਹਿਰ ਦਾ ਇਤਿਹਾਸਕ ਦਸਤਾਵੇਜ ਹੈ ‘ਸਰਾਭਾ’ ਫਿਲਮ – ਕਵੀ ਰਾਜ

ਟ੍ਰਾਈਸਿਟੀ ਦੇ ਕਲਾਕਾਰ ਪੀਯੂਸ਼ ਪਨੇਸਰ ਨੇ ਡਿਜੀਟਲ ਪਲੇਟਫਾਰਮ 'ਤੇ ਸਿੱਧੂ ਮੂਸੇਵਾਲਾ ਆਰਟ ਕਲੈਕਸ਼ਨ ਨੂੰ ਕੀਤਾ ਲਾਂਚ

ਮਸਤਾਨੇ ਫਿਲਮ ਦੀ ਸਮੁੱਚੀ ਟੀਮ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਨਤਮਸਤਕ ਹੋਈ

ਮਸਤਾਨੇ ਫਿਲਮ ਦਾ ਸਪੈਸ਼ਲ ਸ਼ੋਅ ਸੰਗਤਾਂ ਨੂੰ ਇੰਦਰਪ੍ਰੀਤ ਸਿੰਘ ਮੌਂਟੀ ਕੌਛੜ ਦੇ ਸਹਿਯੋਗ ਨਾਲ ਦਿਖਾਇਆ

ਬਹੁਰੰਗਾ ਪ੍ਰੋਗਰਾਮ ਰੰਗ ਪੰਜਾਬ ਦੇ ਪੰਜਾਬ ਕਲਾ ਭਵਨ ਵਿਚ ਕਰਵਾਇਆ ਗਿਆ

ਸ਼ੈਮਰਾਕ ਸੀਨੀਅਰ ਸਕੈਂਡਰੀ ਸਕੂਲ ਦੇ ਵਿਦਿਆਰਥੀਆਂ ਨੇ ਉੱਨ੍ਹੀਵੀਂ ਸਦੀ ਦੇ ਪਾਤਰਾਂ ਨੂੰ ਸਟੇਜ ਤੇ ਕੀਤਾ ਜਿਊਂਦਾ

ਹਰ ਚਿਹਰੇ ਪਿੱਛੇ ਕੋਈ ਨਾ ਕੋਈ ਮਕਸਦ ਹੁੰਦਾ ਹੈ- ਸ਼ਾਹਰੁਖ ਖਾਨ