ਹਰਿਆਣਾ

ਹਰਿਆਣਾ ਦਿਵਸ ਦੇ ਮੌਕੇ 'ਤੇ ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਵੀ ਮਿਲਿਆ ਮਨੋਹਰ ਤੋਹਫਾ, ਕੈਸ਼ਲੈਸ ਸਿਹਤ ਸਹੂਲਤਾ ਦੀ ਹੋਈ ਸ਼ੁਰੂਆਤ

ਦਵਿੰਦਰ ਸਿੰਘ ਕੋਹਲੀ/ ਕੌਮੀ ਮਾਰਗ ਬਿਊਰੋ | November 01, 2023 07:13 PM

 

ਚੰਡੀਗੜ੍ਹ, 1 ਨਵੰਬਰ - ਹਰਿਆਣਾ ਦਿਵਸ ਮੌਕੇ 'ਤੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੰਤੋਂਦੇਯ ਪਰਿਵਾਰਾਂ ਨੂੰ ਵੱਡੀ ਸੌਗਾਤ ਦਿੰਦੇ ਹੋਏ 1.80 ਲੱਖ ਰੁਪਏ ਤੋਂ 3 ਲੱਖ ਰੁਪਏ ਤਕ ਦੀ ਸਾਲਾਨਾ ਆਮਦਨ ਵਰਗ ਦੇ ਪਰਿਵਾਰਾਂ ਨੂੰ ਆਯੂਸ਼ਮਾਨ/ਚਿਰਾਯੂ ਯੌਜਨਾ ਦਾ ਲਾਭ ਦੇਣ ਦੀ ਸ਼ੁਰੂਆਤ ਕੀਤੀ ਹੈ। ਇਸ ਯੋਜਨਾ ਤਹਿਤ ਹੁਣ ਤਕ 38000 ਪਰਿਵਾਰਾਂ ਨੇ ਬਿਨੈ ਕੀਤਾ ਸੀ। ਅੱਜ ਤੋਂ ਹਿੰਨ੍ਹਾਂ ਸਾਰੇ ਪਰਿਵਾਰਾਂ ਨੂੰ ਆਯੂਸ਼ਮਾਨ/ਚਿਰਾਯੂ ਯੌਜਨਾ ਦਾ ਲਾਭ ਮਿਲਣਾ ਸ਼ੁਰੂ ਹੋ ਗਿਆ।

    ਅੱਜ ਇੱਥੇ ਮੁੱਖ ਮੰਤਰੀ ਆਵਾਸ ਸੰਤ ਕਬੀਰ ਕੁਟੀਰ 'ਤੇ ਪ੍ਰਬੰਧਿਤ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ 1.80 ਲੱਖ ਰੁਪਏ ਤੋਂ 3 ਲੱਖ ਰੁਪਏ ਤਕ ਦੀ ਸਾਲਾਨਾ ਆਮਦਨ ਵਰਗ ਦੇ ਪਰਿਵਾਰਾਂ ਦੇ ਮੈਂਬਰਾਂ ਨੂੰ ਸੈਦਾਂਤਿਕ ਰੂਪ ਵਿਚ ਕਾਰਡ ਵੰਡ ਕਰ ਇਸ ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਮੌਕੇ 'ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੇ ਪੀ ਦਲਾਲ ਵੀ ਮੌਜੂਦ ਰਹੇ।ਮੀਟਿੰਗ ਵਿਚ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸੂਬੇ ਦੇ ਕਰਚਾਰੀ ਤੇ ਪੈਂਸ਼ਨਭੋਗੀਆਂ ਨੂੰ ਵੀ ਮਨੋਹਰ ਤੋਹਫਾ ਦਿੰਦੇ ਹੋਏ ਕੈਸ਼ਲੇਸ ਸਿਹਤ ਸਹੂਲਤਾਂ ਦੀ ਸ਼ੁਰੂਆਤ ਕੀਤੀ। ਪਹਿਲੇ ਪੜਾਅ ਵਿਚ ਦੋ ਵਿਭਾਗ ਨਾਂਅ ਮੱਛੀ ਪਾਲਣ ਤੇ ਬਾਗਬਾਨੀ ਦੇ 894 ਕਰਮਚਾਰੀਆਂ ਨੂੰ ਇਸ ਵਿਚ ਸ਼ਾਮਿਲ ਕੀਤਾ ਗਿਆ ਹੈ ਅਤੇ ਪਹਿਲੇ ਪੜਾਅ ਵਿਚ ਬੀਮਾਰੀਆਂ ਦੇ 1055 ਪੈਕੇਜ ਤੇ ਹਰਿਆਣਾ ਦੇ 305 ਹਸਪਤਾਲਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਆਉਣ ਵਾਲੇ ਸਮੇਂ ਵਿਚ ਹੋਰ ਵਿਾਪਗਾਂ ਵਿਚ ਵੀ ਇਸ ਕੈਸ਼ਲੈਸ ਸਹੂਲਤ ਨੂੰ ਲਾਗੂ ਕਰ ਦਿੱਤਾ ਜਾਵੇਗਾ,  ਜਿਸ ਤੋਂ ਸੂਬੇ ਦੇ ਸਾਰੇ ਕਰਮਚਾਰੀਆਂ ਨੂੰ ਲਾਭ ਹੋਵੇਗਾ। ਇਸ ਤੋਂ ਇਲਾਵਾ ਸੂਬੇ ਦੇ ਮਾਨਤਾ ਪ੍ਰਾਪਤ ਪੱਤਰਕਾਰ ਵੀ ਕੈਸ਼ਲੈਸ ਸਹੂਲਤ ਦਾ ਲਾਭ ਚੁੱਕ ਸਕਣਗੇ।

          ਇਸ ਸਹੂਲਤ ਦੇ ਪੂਰੀ ਤਰ੍ਹਾ ਲਾਗੂ ਹੋਣ 'ਤੇ ਹਰਿਆਣਾ ਦੇ ਗਰੀਬ 3.5 ਲੱਖ ਨਿਯਮਤ ਕਰਮਚਾਰੀ, 3 ਲੱਖ ਪੈਂਸ਼ਨਭੋਗੀਆਂ ਅਤੇ ਉਨ੍ਹਾਂ 20 ਲੱਖ ਆਸ਼ਰਿਤ ਸੂਚੀਬੱਧ ਹਸਪਤਾਲਾਂ ਵਿਚ ਨਗਦ ਰਹਿਤ (ਕੈਸ਼ਲੇਸ) ਉਪਚਾਰ ਦੀ ਸਹੂਲਤ ਪ੍ਰਾਪਤ ਕਰ ਸਕਣਗੇ।

          ਮੁੱਖ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਵਿਚ ਕੁੱਲ 1340 ਬੀਮਾਰੀਆਂ ਨੂੰ ਕਵਰ ਕੀਤਾ ਗਿਆ ਹੈ। ਮੌਜੂਦਾ ਵਿਚ ਸੂਬੇ ਵਿਚ ਸੂਚੀਬੱਧ ਹਸਪਤਾਲਾਂ ਵਿਚ ਇਸ ਕੈਸ਼ਲੈਸ ਸਹੂਲਤ ਦਾ ਲਾਭ ਚੁਕਿਆ ਜਾ ਸਕੇਗਾ ਤੇ ਭਵਿੱਖ ਵਿਚ ਪੂਰੇ ਦੇਸ਼ ਦੇ ਹਸਪਤਾਲ ਇਸ ਯੋਜਨਾ ਨਾਲ ਜੋੜੇ ਜਾਣਗੇ।

          ਇਸ ਮੌਕੇ 'ਤੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ,  ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਤੇ ਵਿੱਤ ਕਮਿਸ਼ਨਰ ਮਾਲ ਟੀਵੀਏਸਏਨ ਪ੍ਰਸਾਦ,  ਵਾਤਾਵਰਣ,  ਵਨ ਅਤੇ ਜੰਗਲੀ ਜੀਵ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਨੀਤ ਗਰਗ,  ਵਿਕਾਸ ਅਤੇ ਪੰਚਾਇਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨਿਲ ਮਲਿਕ,  ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਜੀ ਅਨੁਪਮਾ,  ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ,  ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ,  ਉੱਪ ਪ੍ਰਧਾਨ ਸਕੱਤਰ ਕੇ ਮਕਰੰਦ ਪਾਂਡੂਰੰਗ ਅਤੇ ਸਿਹਤ ਵਿਭਾਗ ਦੇ ਵਿਸ਼ੇਸ਼ ਸਕੱਤਰ ਰਾਜਨਰਾਇਣ ਕੌਸ਼ਿਕ ਸਮੇਤ ਹੋਰ ਅਧਿਕਾਰੀ ਮੌਜੂਦ ਸਨ।

Have something to say? Post your comment

 

ਹਰਿਆਣਾ

ਮੁੱਖ ਮੰਤਰੀ ਨਾਇਬ ਸਿੰਘ ਨੇ ਗਰੁੱਪ-ਏ ਅਤੇ ਗਰੁੱਪ-ਬੀ ਦੀਆਂ ਅਸਾਮੀਆਂ ਵਿੱਚ ਪੱਛੜੀਆਂ ਸ਼੍ਰੇਣੀਆਂ ਲਈ ਰਾਖਵਾਂਕਰਨ 15 ਫੀਸਦੀ ਤੋਂ ਵਧਾ ਕੇ 27 ਫੀਸਦੀ ਕਰ ਦਿੱਤਾ

ਕਾਂਗਰਸ ਸੱਤਾ 'ਚ ਆਉਣ ਤੋਂ ਬਾਅਦ ਹਰਿਆਣਾ ਨੂੰ ਲੁੱਟਣ ਦੇ ਸੁਪਨੇ ਲੈਣਾ ਬੰਦ ਕਰੇ, ਅਜਿਹਾ ਨਹੀਂ ਹੋਣ ਦਿਆਂਗੇ -ਧਰਮਿੰਦਰ ਪ੍ਰਧਾਨ

ਮੁੱਖ ਮੰਤਰੀ ਹਰਿਆਣਾ ਨੇ ਤ ਕਬੀਰਦਾਸ ਜੀ ਦੇ 626ਵੇਂ ਪ੍ਰਕਾਸ਼ ਦਿਹਾੜੇ 'ਤੇ ਗਰੀਬ ਵਿਅਕਤੀ ਨੂੰ ਮਜ਼ਬੂਤ ਬਣਾਉਣ ਲਈ ਕਈ ਐਲਾਨ ਕੀਤੇ

ਕਾਂਗਰਸ ਦੀ ਸੋਚ ਹਮੇਸ਼ਾ ਹੀ ਔਰਤ ਵਿਰੋਧੀ ਰਹੀ ਹੈ, ਜੈਪ੍ਰਕਾਸ਼ ਅਤੇ ਉਨ੍ਹਾਂ ਦੀ ਪਾਰਟੀ ਨੂੰ ਮੁਆਫੀ ਮੰਗਣੀ ਚਾਹੀਦੀ ਹੈ - ਭਾਜਪਾ

23 ਜੂਨ ਤੋਂ ਮੈਦਾਨ 'ਚ ਉਤਰੇਗੀ ਭਾਜਪਾ, ਭਰਵਾਂ ਇਕੱਠ, ਪੂਰਾ ਦਿਨ ਮੀਟਿੰਗਾਂ ਦਾ ਦੌਰ, ਜਿੱਤ ਲਈ ਤਿਆਰ ਹੋਵੇਗਾ ਰੋਡਮੈਪ

ਹਰਿਆਣਾ ਦੇ ਇੰਚਾਰਜ ਬਿਪਲਬ ਦੇਬ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ

ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਦੀ ਮੌਜੂਦਗੀ 'ਚ ਕਿਰਨ ਚੌਧਰੀ ਬੇਟੀ ਸ਼ਰੂਤੀ ਚੌਧਰੀ ਨਾਲ ਭਾਜਪਾ 'ਚ ਸ਼ਾਮਲ ਹੋਈ

ਗੁਰੂਘਰ ਦੇ ਕੀਰਤਨੀਏ ਬਾਬਾ ਭਗਵੰਤ ਸਿੰਘ ਦੀਆਂ ਅਸਥੀਆਂ ਕੀਤੀਆਂ ਕੀਰਤਪੁਰ ਸਾਹਿਬ ਜਲ ਪ੍ਰਵਾਹ

ਪੀਜੀਆਈਐਮਐਸ ਰੋਹਤਕ ਵਿਚ ਸ਼ੁਰੂ ਹੋਵੇਗਾ ਸਟੇਟ ਟ੍ਰਾਂਸਪਲਾਂਟ ਸੈਂਟਰ - ਮੁੱਖ ਮੰਤਰੀ ਨਾਇਬ ਸਿੰਘ

ਪੀਐਮ ਮਦੀ ਨੇ ਕਿਸਾਨਾਂ ਨੁੰ ਕੀਤਾ ਮਜਬੂਤ - ਮੁੱਖ ਮੰਤਰੀ