ਹਰਿਆਣਾ

ਕਿਸਾਨ 15 ਨਵੰਬਰ ਤਕ ਮੰਡੀਆਂ ਵਿਚ ਲਿਆ ਸਕਦੇ ਹਨ ਮੱਕੀ ਦੀ ਉਪਜ

ਕੌਮੀ ਮਾਰਗ ਬਿਊਰੋ | November 10, 2023 08:56 PM

ਚੰਡੀਗੜ੍ਹ- ਹਰਿਆਣਾ ਵਿਚ ਹੈਫੇਡ ਵੱਲੋਂ ਮੱਕੀ ਦੀ ਖਰੀਦ ਜਾਰੀ ਹੈ ਇਸ ਦੇ ਲਈ ਸੂਬਾ ਸਰਕਾਰ 11 ਜਿਲ੍ਹਿਆਂ ਵਿਚ 19 ਮੰਡੀਆਂ/ਖਰੀਦ ਕੇਂਦਰ ਖੋਲੇ ਗਏ ਹਨ ਹੈਫੇਡ ਵੱਲੋਂ ਨਿਰਦੇਸ਼ ਜਾਰੀ ਕਰ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੋ ਕਿਸਾਨ ਹੁਣ ਤਕ ਆਪਣੀ ਫਸਲ ਨਹੀਂ ਵੇਚ ਪਾਏ ਹਨ ਉਹ 15 ਨਵੰਬਰ ਤਕ ਆਪਣੀ ਫਸਲ ਮੰਡੀ ਵਿਚ ਲਿਆ ਸਕਦੇ ਹਨ

ਹੈਫੇਡ ਦੇ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਹੈਫੇਡ ਇਕ ਸਹਿਕਾਰੀ ਫੈਡਰੇਸ਼ਨ ਹੈ ਜੋ ਹਰਿਆਣਾ ਦੇ ਕਿਸਾਨਾਂ ਤੋਂ ਨੁੰਹ,  ਝੋਨਾ,  ਮੱਕੀ,  ਸਰੋਂ,  ਬਾਜਰਾ,  ਸੂਰਜਖੁਖੀ,  ਛੋਲੇ,  ਮੂੰਗ ਆਦਿ ਦੀ ਖਰੀਦ ਕਰਨ ਵਾਲੀ ਹਰਿਅਣਾ ਦੀ ਸੱਭ ਤੋਂ ਵੱਡੀ ਰਾਜ ਖਰੀਦ ਏਜੰਸੀ ਬਣ ਗਈ ਹੈ ਹੈਫੇਡ ਨੇ ਪਹਿਲਾਂ ਹੀ ਭਾਰਤ ਸਰਕਾਰ ਦੇ ਸਹੀ ਔਸਤ ਗੁਣਵੱਤਾ (ਏਫਕਿਯੂ) ਨਿਰਦੇਸ਼ਾਂ ਅਨੁਰੂਪ ਘੱਟੋ ਘੱਟ ਸਹਾਇਕ ਮੁੱਲ (ਏਮਏਸਪੀ) 'ਤੇ ਮੱਗੀ ਦੀ ਖਰੀਦ ਲਈ ਜਰੂਰੀ ਨਿਰਦੇਸ਼ ਜਾਰੀ ਕੀਤੇ ਹਨ

 ਬੁਲਾਰੇ ਨੇ ਦਸਿਆ ਕਿ ਮੱਕੀ ਦੀ ਖਰੀਦ ਤਹਿਤ ਸੂਬਾ ਸਰਕਾਰ ਅੰਬਾਲਾ ਸ਼ਹਿਰ,  ਨਰਾਇਣਗੜ੍ਹ,  ਮੁਲਾਨਾ,  ਸ਼ਹਿਜਾਦਪੁਰ,  ਫਤਿਹਾਬਾਦ,  ਜੀਂਦ,  ਕੈਥਲ,  ਕਰਨਾਲ,  ਲਾੜਵਾ,  ਪਿਹੋਵਾ,  ਸ਼ਾਹਬਾਦ,  ਬਬੈਨ,  ਪੰਚਕੂਲਾ,  ਬਰਵਾਲਾ,  ਰਾਏਪੁਰ ਰਾਣੀ,  ਪਾਣੀਪਤ,  ਖਰਖੌਦਾ,  ਜਗਾਧਰੀ ਅਤੇ ਸਿਰਸਾ  ਵਿਚ 19ਮੰਡੀਆਂ/ਖਰੀਦ ਕੇਂਦਰ ਖੋਲੇ ਗਏ ਹਨ

 ਜੋ ਕਿਸਾਨ ਫਸਲ ਵੇਚਣ ਤੋਂ ਰਹਿ ਗਏ ਹਨ,  ਉਹ ਕਿਸਾਨ ਕਿਸੇ ਵੀ ਅਸਹੂਲਤ ਤੋਂ ਬੱਚਣ ਲਈ ਭਾਰਤ ਸਰਕਾਰ ਵੱਲੋਂ ਨਿਰਧਾਰਿਤ ਮਾਪਦੰਡਾਂ ਦੇ ਅਨੁਸਾਰ ਆਪਣੀ ਮੱਕੀ ਉਪਜ 15 ਨਵੰਬਰ, 2023 ਤਕ ਮੰਡੀਆਂ/ਖਰੀਦ ਕੇਂਦਰਾਂ ਵਿਚ ਲਿਆ ਸਕਦੇ ਹਨ

Have something to say? Post your comment

 

ਹਰਿਆਣਾ

ਮਨੋਹਰ ਲਾਲ ਨੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦਾ ਪੋਰਟਲ ਕੀਤਾ ਲਾਂਚ

ਆਉਣ ਵਾਲੇ ਸੰਸਦੀ ਅਤੇ ਵਿਧਾਨਸਭਾ ਚੋਣਾਂ ਵਿਚ ਭਾਜਪਾ ਲਗਾਏਗੀ ਹੈਟ੍ਰਿਕ - ਮੁੱਖ ਮੰਤਰੀ ਮਨੋਹਰ ਲਾਲ

ਸੰਤ ਸ਼ਿਰੋਮਣੀ ਸੈਨ ਜੀ ਮਹਾਰਾਜ ਦੀ ਜੈਯੰਤੀ ਦੇ ਮੌਕੇ 'ਤੇ ਜੀਂਦ ਵਿਚ ਹੋਇਆ ਸ਼ਾਨਦਾਰ ਪ੍ਰੋਗ੍ਰਾਮ

ਮੁੱਖ ਮੰਤਰੀ ਮਨੋਹਰ ਲਾਲ ਨੇ ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਵਿਚ ਕੌਮਾਂਤਰੀ ਸਮੇਲਨ ਦੀ ਕੀਤੀ ਸ਼ੁਰੂਆਤ

ਸ੍ਰੀ ਗੁੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰਿਆਣਾ ਦੇ ਨੂੰਹ ਵਿਖੇ ਨਿਕਲਿਆ ਮਹਾਨ ਨਗਰ ਕੀਰਤਨ

ਸਮਾਜ ਤੋਂ ਨਸ਼ੇ ਨੂੰ ਜੜ ਤੋਂ ਮਿਟਾਉਣ ਲਈ ਬੱਚਿਆਂ ਨੂੰ ਬਨਾਉਣਾ ਹੋਵੇਗਾ ਸੰਸਕਾਰਵਾਨ - ਮੁੱਖ ਮੰਤਰੀ ਮਨੋਹਰ ਲਾਲ

ਜਲ ਸਰੰਖਣ ਲਈ ਅਰਾਵਲੀ ਦੀ ਤਲਹਟੀ ਵਿਚ ਬਣਾਏ ਜਾਣ ਛੋਟੇ ਤਾਲਾਬ - ਮਨੋਹਰ ਲਾਲ

ਸਹੀ ਜਾਓ - ਪੜਤਾਲ ਦੇ ਬਾਅਦ ਅਸਲੀ ਮਾਲਿਕ ਦੇ ਨਾਂਅ ਹੀ ਬਣਾਏ ਪ੍ਰੋਪਰਟੀ ਆਈਡੀ - ਦੁਸ਼ਯੰਟ ਚੌਟਾਲਾ

ਮੁੱਖ ਮੰਤਰੀ ਨੇ 5 ਪ੍ਰਮੁੱਖ ਜਿਲ੍ਹਾ ਸੜਕਾਂ ਦੇ ਸੁਧਾਰੀਕਰਣ ਦੇ ਲਈ 60.24 ਕਰੋੜ ਰੁਪਏ ਦੀ ਦਿੱਤੀ ਮੰਜੂਰੀ   

ਹਰਿਆਣਾ ਸਰਕਾਰ ਨੇ ਸੋਨੀਪਤ ਜਿਲ੍ਹੇ ਵਿਚ 2 ਨਵੇਂ ਪੁਲਿਸ ਸਟੇਸ਼ਨਾਂ ਨੁੰ ਮੰਜੂਰੀ ਦਿੱਤੀ