ਅੰਮ੍ਰਿਤਸਰ -ਪੰਜਾਬ ਪੁਲੀਸ ਨੇ ਅੰਮ੍ਰਿਤਸਰ ਹਵਾਈ ਅੱਡੇ ਤੋ ਭਾਈ ਪਰਮਜੀਤ ਸਿੰਘ ਢਾਡੀ ਨੂੰ ਹਿਰਾਸਤ ਵਿਚ ਲਿਆ ਹੈ। ਇਹ ਜਾਣਕਾਰੀ ਪੰਜਾਬ ਪੁਲੀਸ ਦੇ ਡੀ ਜੀ ਪੀ ਸ੍ਰੀ ਗੌਰਵ ਯਾਦਵ ਨੇ ਟਵੀਟ ਕਰਕੇ ਦਿੱਤੀ।ਭਾਈ ਢਾਡੀ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋ ਹਿਰਾਸਤ ਵਿਚ ਲਿਆ ਹੈ। ਉਹ ਇੰਗਲੈਂਡ ਜਾ ਰਹੇ ਸਨ।ਸਟੇਟ ਸਪੈਸ਼ਲ ਅਪਰੇਸ਼ਨ ਸੈਲ ਦੀ ਟੀਮ ਨੂੰ ਪਤਾ ਲਗਾ ਕਿ ਭਾਈ ਢਾਡੀ ਵਿਦੇਸ਼ ਜਾ ਰਹੇ ਹਨ ਤਾਂ ਉਨਾ ਇਕ ਟੀਮ ਬਣਾ ਕੇ ਇਹ ਕਾਰਵਾਈ ਕੀਤੀ। ਭਾਈ ਢਾਡੀ ਇੰਗਲੈਂਡ ਦੇ ਨਾਗਰਿਕ ਹਨ। ਏ ਆਈ ਜੀ ਸੁਖਮਿੰਦਰ ਸਿੰਘ ਮਾਨ ਮੁਤਾਬਿਕ ਭਾਈ ਢਾਡੀ ਨੂੰ ਇੰਮੀਗ੍ਰੇਸ਼ਨ ਅਧਿਕਾਰੀਆਂ ਨੇ ਹਿਰਾਸਤ ਵਿਚ ਲਿਆ , ਉਹ ਪੰਜਾਬ ਸਿੰਘ ਦੇ ਨਾਮ ਤੇ ਬ੍ਰਿਿਟਸ਼ ਪਾਸਪੋਰਟ ਬਣਾਵਾ ਕੇ ਇੰਗਲੈਂਡ ਜਾਣ ਲਈ ਯਤਨਸ਼ੀਲ ਸਨ। ਪੁਲੀਸ ਨੇ ਉਨਾ ਦਾ ਸੰਬਧ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦੇ ਭਤੀਜੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜ਼ਸਵੀਰ ਸਿੰਘ ਰੋਡੇ ਦੇ ਭਰਾ ਸਵਰਗੀ ਭਾਈ ਲਖਬੀਰ ਸਿੰਘ ਰੋਡੇ ਨਾਲ ਜ਼ੋੜਦਿਆਂ ਕਿਹਾ ਕਿ ਭਾਈ ਪਰਮਜੀਤ ਸਿੰਘ ਢਾਡੀ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਲਈ ਫੰਡ ਦਾ ਪ੍ਰਬੰਧ ਕਰਦੇ ਸਨ। ਇਸ ਤੋ ਪਹਿਲਾਂ ਵੀ ਭਾਈ ਢਾਡੀ ਨੂੰ ਸਾਲ 2003 ਵਿਚ ਪੁਲੀਸ ਨੇ ਗ੍ਰਿਫਤਾਰ ਕੀਤਾ ਸੀ।ਸਜਾ ਪੂਰੀ ਕਰਕੇ ਉਹ ਵਾਪਸ ਇੰਗਲੈਂਡ ਪਰਤੇ ਸਨ।