ਪੰਜਾਬ

ਭਾਜਪਾ ਵਫ਼ਦ ਨੇ ਡੇਰਾ ਰਾਧਾ ਸੁਆਮੀ ਮੁੱਖੀ ਨਾਲ ਕੀਤੇ ਵਿਚਾਰ ਸਾਂਝੇ : ਛੀਨਾ

ਕੌਮੀ ਮਾਰਗ ਬਿਊਰੋ | December 05, 2023 07:22 PM

 ਅੰਮ੍ਰਿਤਸਰ-ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ (ਸੰਗਠਨ) ਸ੍ਰੀ ਮੰਥਰੀ ਸ੍ਰੀਨਿਵਾਸਨ ਨੇ ਅੱਜ ਆਪਣੇ ਹੋਰਨਾਂ ਸੀਨੀਅਰ ਆਗੂਆਂ ਦੇ ਇਕ ਵਿਸ਼ੇਸ਼ ਵਫਦ ਨਾਲ ਡੇਰਾ ਰਾਧਾ ਸੁਆਮੀ ਵਿਖੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ। ਇਸ ਵਫ਼ਦ ਦੀ ਅਗਵਾਈ ਕਰ ਰਹੇ ਸ੍ਰੀਨਿਵਾਸਨ ਨੇ ਪੰਜਾਬ ਦੇ ਇਤਿਹਾਸ, ਸੱਭਿਆਚਾਰ ਨਾਲ ਸਬੰਧਿਤ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕੀਤੀ। ਉਨ੍ਹਾਂ ਆਪਣੇ ਵਿਚਾਰ-ਵਟਾਂਦਰੇ ਦੌਰਾਨ ਕਿਹਾ ਕਿ ਸਮਾਜ ਸੇਵਕ ਅਤੇ ਧਰਮ ਪ੍ਰਚਾਰਕ ਸਮਾਜ ’ਚ ਸ਼ਾਂਤੀ ਅਤੇ ਸਦਭਾਵਨਾ ਲਈ ਹਮੇਸ਼ਾਂ ਹੀ ਭੂਮਿਕਾ ਨਿਭਾਉਂਦੇ ਹਨ।
ਇਸ ਵਫ਼ਦ ’ਚ ਸ਼ਾਮਿਲ ਭਾਜਪਾ ਦੇ ਸੀਨੀਅਰ ਆਗੂ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਉਨ੍ਹਾਂ ਨੇ ਧਾਰਮਿਕ ਸ਼ਰਧਾ ਅਤੇ ਲੋਕ ਭਲਾਈ ਦੇ ਪ੍ਰਤੀਕ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਡੇਰੇ ਦੀ ਸੁਚੱਜੀ ਵਿਉਂਤਬੰਦੀ ਅਤੇ ਪ੍ਰਬੰਧ ਨੂੰ ਵੀ ਦੇਖਿਆ। ਉਨ੍ਹਾਂ ਕਿਹਾ ਕਿ ਬਾਬਾ ਗੁਰਿੰਦਰ ਸਿੰਘ ਸਮਾਜ ਸੇਵਾ ਅਤੇ ਧਾਰਮਿਕ ਸ਼ਰਧਾ ਦੇ ਪੁੰਜ ਹਨ।
ਉਨ੍ਹਾਂ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਡੇਰੇ ਦਾ ਰੂਹਾਨੀ ਮਾਹੌਲ ਅਤੇ ਸ਼ਰਧਾ ’ਚ ਲੀਨ ਸੰਗਤ ਬਹੁਤ ਹੀ ਪ੍ਰਭਾਵਸ਼ਾਲੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ’ਚ ਫਿਰਕੂ ਸਦਭਾਵਨਾ ਅਤੇ ਸ਼ਾਂਤੀ ਲਈ ਧਾਰਮਿਕ ਪ੍ਰਚਾਰਕਾਂ ਅਤੇ ਸੰਤਾਂ ਦੀ ਬਹੁਤ ਵੱਡੀ ਭੂਮਿਕਾ ਹੈ। ਸ: ਛੀਨਾ ਨੇ ਕਿਹਾ ਕਿ ‘ਸ਼ਾਂਤੀ ਅਤੇ ਸਦਭਾਵਨਾ’ ’ਚ ਡੇਰਾ ਬਿਆਸ ਦੀ ਭੂਮਿਕਾ ਹਮੇਸ਼ਾਂ ਹੀ ਸ਼ਲਾਘਾਯੋਗ ਰਹੀ ਹੈ। ਉਨ੍ਹਾਂ ਕਿਹਾ ਕਿ ਭਾਈਚਾਰਕ ਸਾਂਝ ਅਤੇ ਅਧਿਆਤਮਿਕ ਦੀ ਰਾਹ ’ਤੇ ਚੱਲਣ ਲਈ ਹਮੇਸ਼ਾਂ ਹੀ ਡੇਰਾ ਰਾਧਾ ਸੁਆਮੀ ਨੇ ਅਗਵਾਈ ਕੀਤੀ ਹੈ।
ਇਸ ਮੌਕੇ ਉਨ੍ਹਾਂ ਨੇ ਸੁਹਿਰਦ ਅਤੇ ਖੁਸ਼ਹਾਲ ਸਮਾਜ ਦੀ ਸਿਰਜਣਾ ਲਈ ਬਾਬਾ ਜੀ ਤੋਂ ਆਸ਼ੀਰਵਾਦ ਲੈਂਦਿਆਂ ਵਿਅਕਤੀਗਤ ਅਤੇ ਜਨਤਕ ਤੌਰ ’ਤੇ ਹਰੇਕ ਵਰਗ ਦੀਆਂ ਮੁਸ਼ਕਿਲਾਂ ਅਤੇ ਵਿਕਾਸ ਦੀ ਪਹਿਲਕਦਮੀ ਸਬੰਧੀ ਗੱਲਬਾਤ ਕਰਦਿਆਂ ਸਮਾਜ ਸੇਵਾ ਨੂੰ ਵੱਡੀ ਤਰਜੀਹ ਬਾਰੇ ਵੀ ਵਚਨਬੱਧਤਾ ਦੁਹਾਰਾਈ। ਮੀਟਿੰਗ ਦੌਰਾਨ ਸ: ਗੁਰਪ੍ਰਤਾਪ ਸਿੰਘ ਟਿੱਕਾ, ਸ: ਅਜੈਬੀਰ ਸਿੰਘ ਰੰਧਾਵਾ, ਸ: ਹਰਪ੍ਰੀਤ ਸਿੰਘ ਗਿੱਲ, ਪ੍ਰੋ: ਸਰਚਾਂਦ ਸਿੰਘ ਆਦਿ ਹਾਜ਼ਰ ਸਨ।

Have something to say? Post your comment

 

ਪੰਜਾਬ

ਖ਼ਾਲਸਾ ਕਾਲਜ ਪਬਲਿਕ ਸਕੂਲ ਨੂੰ ਰੱਖਿਆ ਮੰਤਰਾਲੇ ਵੱਲੋਂ ਨਵੇਂ ਸੈਨਿਕ ਸਕੂਲ ਵਜੋਂ ਮਿਲੀ ਪ੍ਰਵਾਨਗੀ

ਵਰਲਡ ਸਿੱਖ ਚੈਂਬਰ ਆਫ ਕਮਰਸ ਦੀ ਸਮੁੱਚੀ ਟੀਮ ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਵਿਖੇ ਨਤਮਸਤਕ ਹੋਈ

ਪਹਿਲੇ ਵਿਸ਼ਵ ਯੁੱਧ ਚ ਦਿੱਤੇ ਬਲੀਦਾਨ ਲਈ ਸਿੱਖ ਤੇ ਪੰਜਾਬ ਰੈਜੀਮੈਂਟ ਦੇ ਬਹਾਦਰਾਂ ਦੀ ਪੰਜਾਬ ਚ ਯਾਦਗਾਰ ਬਣਾਉਣ ਦੀ ਤਜਵੀਜ਼

ਪਟਿਆਲਾ ਸੜਕ ਹਾਦਸਾ :  ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਵੱਲੋਂ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਤੋਂ ਰਿਪੋਰਟ ਤਲਬ

ਦੇਸ਼ ਵਿੱਚ ਉੱਤੇ ਬਣੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਕੰਟਰੋਲ ਰੂਮ ਸਥਾਪਤ

ਬੀਬੀਐਮਬੀ ਦੇ ਪਾਣੀਆਂ ਨੂੰ ਚੋਰੀ ਕਰਨ ਦੇ ਨਾਪਾਕ ਇਰਾਦੇ ਨੂੰ ਨਾਕਾਮ ਕੀਤਾ ਪੰਜਾਬ ਨੇ- ਮੁੱਖ ਮੰਤਰੀ

ਜਲੰਧਰ ਵਾਸੀ ਸ਼ਰਧਾਲੂ ਪਰਿਵਾਰ ਵੱਲੋਂ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਵੱਡੀ ਮਾਤਰਾ ’ਚ ਰਸਦਾਂ ਭੇਟ

ਪਿਛਲੇ 10 ਦਿਨਾਂ ਅੰਦਰ ਬੇਨਕਾਬ ਕੀਤਾ ਗਿਆ ਜੱਸਾ ਦੁਆਰਾ ਸਮਰਥਿਤ ਇਹ ਤੀਜਾ ਮਾਡਿਊਲ

ਵਿਦੇਸ਼ੀ ਗੈਂਗਸਟਰ ਸੋਨੂੰ ਖੱਤਰੀ ਦਾ ਮੁੱਖ ਸਾਥੀ ਖਰੜ ਤੋਂ ਗ੍ਰਿਫ਼ਤਾਰ, ਤਿੰਨ ਪਿਸਤੌਲ ਬਰਾਮਦ

ਮੁੱਖ ਮੰਤਰੀ ਨੇ ਪਟਿਆਲਾ ਵਿੱਚ ਵਾਪਰੇ ਸੜਕ ਹਾਦਸੇ ਵਿੱਚ ਸਕੂਲੀ ਵਿਦਿਆਰਥੀਆਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ