ਸੰਸਾਰ

ਰਬਾਬੀ ਭਾਈ ਮਰਦਾਨਾ ਫਾਉਡੇਸ਼ਨ ਵਲੋ ਭਾਈ ਮਰਦਾਨਾ ਜੀ ਦੀ ਯਾਦ ਵਿਚ ਗੁਰਦਵਾਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਹੋਇਆ ਵਿਸ਼ਾਲ ਕੀਰਤਨ ਦਰਬਾਰ

ਚਰਨਜੀਤ ਸਿੰਘ /ਕੌਮੀ ਮਾਰਗ ਬਿਊਰੋ | January 28, 2024 07:10 PM

ਅੰਮ੍ਰਿਤਸਰ - ਗੁਰੂ ਨਾਨਕ ਸਾਹਿਬ ਦੇ ਸਭ ਤੋ ਨੇੜਲੇ ਸਾਥੀ ਭਾਈ ਮਰਦਾਨਾ ਜੀ ਦੀ ਯਾਦ ਵਿਚ ਗੁਰਦਵਾਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਇਕ ਵਿਸ਼ਾਲ ਕੀਰਤਨ ਦਰਬਾਰ ਕਰਵਾਇਆ ਗਿਆ। ਜਾਣਕਾਰੀ ਦਿੰਦੇ ਹੋਏ ਰਬਾਬੀ ਭਾਈ ਮਰਦਾਨਾ ਫਾਉਡੇਸ਼ਨ ਦੇ ਪ੍ਰਧਾਨ ਡਾਕਟਰ ਗੁਰਿੰਦਰਪਾਲ ਸਿੰਘ ਜੋਸਨ ਨੇ ਦਸਿਆ ਕਿ ਕੀਰਤਨ ਦਰਬਾਰ ਵਿਚ ਭਾਈ ਮਰਦਾਨਾ ਜੀ ਦੀ ਅਠਾਰਵੀ ਵੰਸ ਭਾਈ ਮੁਹੰਮਦ ਹੁਸੈਨ, ਭਾਈ ਨਾਇਮ ਤਾਹਿਰ ਤੇ ਉਨਵੀਵੀ ਵੰਸ ਭਾਈ ਸਰਫਰਾਜ ਦੇ ਰਾਗੀ ਜੱਥੇ ਸਮੇਤ ਵਖ ਵਖ ਰਾਗੀ ਜੱਥਿਆਂ ਨੇ ਕੀਰਤਨ ਦੁਆਰਾ ਹਾਜਰੀ ਭਰੀ। ਫਾਉਡੇਸ਼ਨ ਵਲੋ ਇਹ ਪੰਜਵਾਂ ਕੀਰਤਨ ਦਰਬਾਰ ਹੈ। ਉਨਾ ਦਸਿਆ ਕਿ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਦੇ ਅਤਿ ਨੇੜਲੇ ਸਿੱਖ ਸਨ ਜਿਨਾਂ ਗੁਰੂ ਨਾਂਨਕ ਸਾਹਿਬ ਨਾਲ ਜਿੰਦਗੀ ਦਾ ਵਡਾ ਸਮਾਂ ਗੁਜਾਰਿਆ ਤੇ ਗੁਰੂ ਸਾਹਿਬ ਦੀਆਂ ਚਾਰ ਉਦਾਸੀਆਂ ਸਮੇ ਵੀ ਉਨਾਂ ਦੇ ਨਾਲ ਰਹੇ। ਭਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਦੇ ਨਾਲ 28 ਹਜਾਰ ਕਿਲੋਮੀਟਰ ਦਾ ਸਫਰ ਤਹਿ ਕੀਤਾ। ਉਨਾ ਕਿਹਾ ਕਿ ਗੁਰਮਤਿ ਸੰਗੀਤ ਦੀ ਕਲਪਣਾ ਭਾਈ ਮਰਦਾਨਾ ਜੀ ਦੇ ਬਗੈਰ ਕੀਤੀ ਹੀ ਨਹੀ ਜਾ ਸਕਦੀ। ਅਫਸੋਸ ਦੀ ਗਲ ਇਹ ਹੈ ਕਿ ਸਾਡੇ ਕੁਝ ਵਿਦਵਾਨਾਂ ਨੇ ਭਾਈ ਮਰਦਾਨਾਂ ਨੂੰ ਹਾਸੇ ਦਾ ਪਾਤਰ ਬਣਾ ਕੇ ਰਖ ਦਿੱਤਾ ਹੈ। ਡਾਕਟਰ ਜੋਸਨ ਨੇ ਅਗੇ ਕਿਹਾ ਕਿ ਭਾਈ ਮਰਦਾਨਾ ਨੇ ਪੂਰੀ ਜਿੰਦਗੀ ਕਦੇ ਵੀ ਬਾਬਾ ਨਾਨਕ ਦੀ ਹੁਕਮ ਅਦੂਲੀ ਨਹੀ ਕੀਤੀ। ਅੱਜ ਵੀ ਭਾਈ ਮਰਦਾਨਾ ਦੇ ਪਰਵਾਰ ਵਲੋ ਵਖ ਵਖ ਗੁਰੂ ਘਰਾਂ ਵਿਚ ਕੀਰਤਨ ਦੀ ਸੇਵਾ ਲਿਭਾਈ ਜਾ ਰਹੀ ਹੈ।ਭਾਈ ਮਰਦਾਨਾ ਜੀ ਦੀ ਅਠਾਰਵੀ ਵੰਸ ਭਾਈ ਮੁਹੰਮਦ ਹੁਸੈਨ, ਭਾਈ ਨਾਇਮ ਤਾਹਿਰ ਤੇ ਉਨਵੀਵੀ ਵੰਸ ਭਾਈ ਸਰਫਰਾਜ ਦੇ ਰਾਗੀ ਜੱਥੇ ਨੂੰ ਸਨਮਾਨਿਤ ਵੀ ਕੀਤਾ ਗਿਆ।

Have something to say? Post your comment

 

ਸੰਸਾਰ

ਕੈਨੇਡਾ: ਵੈਨਕੂਵਰ ਵਿਚਾਰ ਮੰਚ ਵੱਲੋਂ ਸੁੱਚਾ ਸਿੰਘ ਕਲੇਰ ਨਾਲ ਵਿਸ਼ੇਸ਼ ਮਿਲਣੀ

ਵਾਈਟ ਰੌਕ ਵਿਚ ਵਾਪਰੀਆਂ ਦੋ ਘਟਨਾਵਾਂ ਵਿਚ ਇਕ ਪੰਜਾਬੀ ਨੌਜਵਾਨ ਦੀ ਮੌਤ ਅਤੇ ਇਕ ਗੰਭੀਰ ਜ਼ਖ਼ਮੀ

ਬੈਲਜੀਅਮ ਵਿਖੇ ਪਹਿਲੇ ਸੰਸਾਰ ਜੰਗ ਵਿੱਚ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦ ਵਿੱਚ ਕਰਵਾਏ ਜਾਣਗੇ ਅਖੰਡ ਪਾਠ ਸਾਹਿਬ

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ ਵਿਖੇ ਕਿਤਾਬ ਤਵਾਰੀਖ ਬੱਬਰ ਖਾਲਸਾ ਭਾਗ ਤੀਜਾ ਕੀਤਾ ਗਿਆ ਰਿਲੀਜ਼

ਗ਼ਜ਼ਲ ਮੰਚ ਸਰੀ ਦੀ ਵਿਸ਼ੇਸ਼ ਮੀਟਿੰਗ ਵਿਚ ਚਾਰ ਸ਼ਾਇਰਾਂ ਦੀਆਂ ਕਿਤਾਬਾਂ ਰਿਲੀਜ਼

ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਮੈਡਮ ਮਰੀਅਮ ਨਵਾਜ ਸ਼ਰੀਫ਼ ਵੱਲੋਂ ਕਰਤਾਰਪੁਰ ਸਾਹਿਬ ਦੇ ਗੁਰੂਘਰ ਸਰਧਾ ਨਾਲ ਦਰਸ਼ਨ ਕਰਨ ਦਾ ਸਵਾਗਤ : ਮਾਨ

ਸਰੀ ਵਿਚ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ- ਲੱਖਾਂ ਸ਼ਰਧਾਲੂ ਹੋਏ ਸ਼ਾਮਲ

ਸਵਿਟਜਰਲੈਡ ਦੇ ਗੁਰਦੁਆਰਾ ਸਾਹਿਬ ਡੈਨੀਕਨ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਮੌਕੇ ਸੰਗਤਾਂ ਦਾ ਹੋਇਆ ਭਾਰੀ ਇਕੱਠ - ਪ੍ਰਿਤਪਾਲ ਸਿੰਘ ਖਾਲਸਾ

ਸਰੀ ਵਿਚ ਨਾਵਲਕਾਰ ਬਖਸ਼ਿੰਦਰ ਦੇ ਨਾਵਲ ‘ਇਸ਼ਕ ਦਾ ਮੰਨੇ ਵਾਟ’ ਉਪਰ ਵਿਚਾਰ ਚਰਚਾ

ਅੰਗਰੇਜ਼ੀ ਮੈਗਜ਼ੀਨ ‘ਕੈਨੇਡਾ ਟੈਬਲਾਇਡ’ ਦਾ ਵਿਸਾਖੀ ਵਿਸ਼ੇਸ਼ ਅੰਕ ਰਿਲੀਜ਼ ਕਰਨ ਸ਼ਾਨਦਾਰ ਸਮਾਗਮ