ਸੰਸਾਰ

ਪੰਜਾਬੀ ਲੇਖਕਾਂ ਦੇ ਵਿਸ਼ਾਲ ਵਫ਼ਦ ਵੱਲੋਂ ਨਨਕਾਣਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਸ਼ਹੀਦੀ ਜੰਡ ਹੇਠ ਇਸਤਰੀ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਕੀਤਾ

ਕੌਮੀ ਮਾਰਗ ਬਿਊਰੋ | March 08, 2024 08:28 PM

 ਨਨਕਾਣਾ ਸਾਹਿਬਃ- ਵਰਲਡ ਪੰਜਾਬੀ ਕਾਂਗਰਸ ਵੱਲੋਂ ਸਹਿਜਪ੍ਰੀਤ ਸਿੰਘ ਮਾਂਗਟ ਦੀ ਅਗਵਾਈ ਹੇਠ ਲਾਹੌਰ (ਪਾਕਿਸਤਾਨ) ਗਏ ਪੰਜਾਬੀ ਲੇਖਕਾਂ ਦੇ ਵਿਸ਼ਾਲ ਵਫ਼ਦ ਵੱਲੋਂ ਅੱਜ ਨਨਕਾਣਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਸ਼ਹੀਦੀ ਜੰਡ ਹੇਠ ਇਸਤਰੀ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਕੀਤਾ ਗਿਆ। ਜ਼ਿਲ੍ਹਾ ਨਨਕਾਣਾ ਸਾਹਿਬ ਪ੍ਰਸ਼ਾਸਨ ਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਦਰਵਾਜ਼ੇ ਤੇ ਕੀਤੇ ਸੁਆਗਤ ਉਪਰੰਤ ਸਭ ਨੇ ਮੱਥਾ ਟੇਕਿਆ, ਸਰੋਵਰ ਵਿੱਚ ਇਸ਼ਨਾਨ ਕੀਤਾ। ਨਨਕਾਣਾ ਸਾਹਿਬ ਦੇ ਹੈੱਡ ਗਰੰਥੀ ਭਾਈ ਦਯਾ ਸਿੰਘ ਜੀ ਨੇ ਵਫ਼ਦ ਵੱਲੋਂ ਸਰਬੱਤ ਦੇ ਭਲੇ ਲਈ ਕਰਵਾਈ ਅਰਦਾਸ ਕੀਤੀ। ਇਸ ਮੌਕੇ ਸੰਗਤਾ ਨੂੰ ਸੰਬੋਧਨ ਕਰਦਿਆਂ ਵਰਲਡ ਪੰਜਾਬੀ ਕਾਂਗਰਸ ਦੇ ਮੀਤ ਪ੍ਰਧਾਨ(ਭਾਰਤੀ ਇਕਾਈ) ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਨਕਾਣਾ ਸਾਹਿਬ ਵਿੱਚ ਪੈਦਾ ਹੋਏ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਇਹੀ ਹੈ ਕਿ ਸਰਬੱਤ ਦਾ ਭਲਾ ਮੰਗਿਆ ਜਾਵੇ। ਇਸ ਵਿੱਚ ਸਿਰਫ਼ ਮਨੁੱਖ ਮਾਤਰ ਹੀ ਨਹੀਂ ਸਗੋਂ ਜਲਚਰ, ਨਭਚਰ ਤੇ ਵਣ ਤ੍ਰਿਣ ਵੀ ਸ਼ਾਮਿਲ ਹੈ। ਕੁੱਲ ਪ੍ਰਕਿਰਤੀ ਦੀ ਸਲਾਮਤੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਹੈ। ਇਸ ਮੌਕੇ ਸ਼ਹੀਦੀ ਜੰਡ ਨੂੰ ਵੀ ਪ੍ਰੋਃ ਗਿੱਲ ਨੇ ਚੇਤੇ ਕਰਦਿਆ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲੀ ਤੇ ਭਾਈ ਦਲੀਪ ਸਿੰਘ ਸਾਹੋਵਾਲਾ ਚੀਮਾ(ਸਿਆਲਕੋਟ)ਤੇ ਸਾਥੀਆਂ ਦੀ ਸ਼ਹਾਦਤ ਨੂੰ ਚਿਤਵਦਿਆ ਸਿਰ ਝੁਕਾਇਆ। ਵਫਦ ਦੇ ਸਮੂਹ ਮੈਂਬਰ ਸਾਹਿਬਾਨ ਨੇ ਸ਼ਹੀਦੀ ਜੰਡ ਹੇਠ ਬੈਠ ਕੇ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ “ਸੋ ਕਿਉਂ ਮੰਦਾ ਆਖੀਏ, ਜਿਤ ਜੰਮਹਿ ਰਾਜਾਨ”ਨੂੰ ਸਮਰਪਿਤ ਕਵੀ ਦਰਬਾਰ ਕੀਤਾ ਗਿਆ ਜਿਸ ਦਾ ਆਰੰਭ ਪ੍ਰਸਿੱਧ ਲੋਕ ਗਾਇਕ ਰਵਿੰਦਰ ਗਰੇਵਾਲ ਨੇ ਕੀਤਾ। ਗੁਰਭਜਨ ਗਿੱਲ, ਜੰਗ ਬਹਾਦਰ ਗੋਇਲ, ਸਹਿਜਪ੍ਰੀਤ ਸਿੰਘ ਮਾਂਗਟ, ਹਰਵਿੰਦਰ ਚੰਡੀਗੜ੍ਹ, ਡਾ. ਸੁਗਰਾ ਸੱਦਫ, ਡਾ. ਗੁਰਚਰਨ ਕੌਰ ਕੋਚਰ, ਡਾ, ਨਵਰੂਪ ਕੌਰ, ਕਮਲ ਦੋਸਾਂਝ ਸੁਸ਼ੀਲ ਦੋਸਾਂਝ ਤੇ ਹੋਰਨਾਂ ਨੇ ਆਪੋ ਆਪਣੇ ਬੋਲਾਂ ਨਾਲ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਉਪਰੰਤ ਦਯਾਲ ਸਿੰਘ ਆਰਟ ਐਡ ਕਲਚਰ ਸੰਸਥਾ ਦੇ ਡਾਇਰੈਕਟਰ ਡਾ. ਰਜ਼ਾਕ ਸ਼ਾਹਿਦ, ਸੁਗਰਾ ਸੱਦਫ ਤੇ ਸਹਿਜਪ੍ਰੀਤ ਸਿੰਘ ਮਾਂਗਟ ਨੇ ਸੰਬੋਧਨ ਕੀਤਾ। ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਵਾਲਿਆਂ ਵਿੱਚ ਉੱਘੇ ਲੇਖਕ ਤੇ ਸਾਬਕਾ ਆਈ ਏ ਐੱਸ ਅਧਿਕਾਰੀ ਜੰਗ ਬਹਾਦਰ ਗੋਇਲ, ਡਾ਼ ਗੁਰਇਕਬਾਲ ਸਿੰਘ ਜਨਰਲ ਸਕੱਤਰ, ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ, ਫਿਲਮ ਅਦਾਕਾਰਾ ਡਾ. ਸੁਨੀਤਾ ਧੀਰ, ਅਨੀਤਾ ਸ਼ਬਦੀਸ਼, ਮਾਧਵੀ ਕਟਾਰੀਆ ਰੀਟਾਇਰਡ ਆਈ ਏ ਐੱਸ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਗੁਰਤੇਜ ਕੋਹਾਰਵਾਲਾ , ਸਵੈਰਾਜ ਸਿੰਘ ਸੰਧੂ , ਪ੍ਰੋਫੈਸਰ ਨਵਰੂਪ ਕੌਰ, ਸ਼ਬਦੀਸ਼, ਤਰਸਪਾਲ ਕੌਰ, ਬੀ ਬੀ ਸੀ ਦੇ ਪੇਸ਼ਕਾਰ ਸੁਨੀਲ ਕਟਾਰੀਆ, ਪੱਤਰਕਾਰ ਸ਼ਿਵ ਇੰਦਰ ਸਿੰਘ , ਡਾ, ਸਵੈਰਾਜ ਸੰਧੂ , ਗੁਰਤੇਜ ਕੋਹਾਰਵਾਲਾ , ਦਲਜੀਤ ਸਿੰਘ ਸ਼ਾਹੀ, ਖਾਲਿਦ ਐਜਾਜ ਮੁਫਤੀ, ਮਨਜੀਤ ਕੌਰ ਪੱਡਾ, ਅਜ਼ੀਮ ਸ਼ੇਖਰ, ਬਲਕਾਰ ਸਿੰਘ ਸਿੱਧੂ, ਡਾ. ਰਤਨ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਮਾਨ, ਸੁਖਦੇਵ ਸਿੰਘ ਗਰੇਵਾਲ ਯੂ ਐੱਸ ਏ, ਸ਼ੇਖ ਅੱਯਾਜ਼, ਸਰਬਜੀਤ ਕੌਰ, ਗੁਰਚਰਨ ਕੌਰ ਕੋਛੜ, ਡਾ, ਭਾਰਤਬੀਰ ਕੌਰ ਸੰਧੂ, ਸਿਮਰਨ ਅਕਸ, ਬਲਵਿੰਦਰ ਸਿੰਘ ਸੰਧੂ, ਦਰਸ਼ਨ ਬੁੱਟਰ, ਭੁਪਿੰਦਰ ਕੌਰ ਪ੍ਰੀਤ, ਰਵਿੰਦਰ ਰਵੀ, ਜਸਦੇਵ ਸਿੰਘ ਸੇਖੋਂ, ਡਾ. ਮੁਹੰਮਦ ਖਾਲਿਦ, ਡਾ. ਗੁਰਦੀਪ ਕੌਰ ਦਿੱਲੀ, ਸੁਖਵਿੰਦਰ ਅੰਮ੍ਰਿਤ, ਸਰਬਜੀਤ ਕੌਰ ਜੱਸ, ਡਾ. ਨੀਲਮ ਗੋਇਲ, ਜਗਦੀਪ ਸਿੱਧੂ, ਜੈਨਿੰਦਰ ਚੌਹਾਨ, ਰਾਜਵੰਤ ਕੌਰ ਬਾਜਵਾ, ਡਾ, ਜਸਵਿੰਦਰ ਕੌਰ ਮਾਂਗਟ, ਜਸਵਿੰਦਰ ਕੌਰ ਗਿੱਲ, ਆਦਿ ਸ਼ਾਮਿਲ ਸਨ ।ਇਹ ਵਫ਼ਦ ਕੱਲ੍ਹ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਵੀ ਦਰਸ਼ਨਾਂ ਲਈ ਜਾਵੇਗਾ।

 

Have something to say? Post your comment

 

ਸੰਸਾਰ

ਕੈਨੇਡਾ: ਵੈਨਕੂਵਰ ਵਿਚਾਰ ਮੰਚ ਵੱਲੋਂ ਸੁੱਚਾ ਸਿੰਘ ਕਲੇਰ ਨਾਲ ਵਿਸ਼ੇਸ਼ ਮਿਲਣੀ

ਵਾਈਟ ਰੌਕ ਵਿਚ ਵਾਪਰੀਆਂ ਦੋ ਘਟਨਾਵਾਂ ਵਿਚ ਇਕ ਪੰਜਾਬੀ ਨੌਜਵਾਨ ਦੀ ਮੌਤ ਅਤੇ ਇਕ ਗੰਭੀਰ ਜ਼ਖ਼ਮੀ

ਬੈਲਜੀਅਮ ਵਿਖੇ ਪਹਿਲੇ ਸੰਸਾਰ ਜੰਗ ਵਿੱਚ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦ ਵਿੱਚ ਕਰਵਾਏ ਜਾਣਗੇ ਅਖੰਡ ਪਾਠ ਸਾਹਿਬ

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ ਵਿਖੇ ਕਿਤਾਬ ਤਵਾਰੀਖ ਬੱਬਰ ਖਾਲਸਾ ਭਾਗ ਤੀਜਾ ਕੀਤਾ ਗਿਆ ਰਿਲੀਜ਼

ਗ਼ਜ਼ਲ ਮੰਚ ਸਰੀ ਦੀ ਵਿਸ਼ੇਸ਼ ਮੀਟਿੰਗ ਵਿਚ ਚਾਰ ਸ਼ਾਇਰਾਂ ਦੀਆਂ ਕਿਤਾਬਾਂ ਰਿਲੀਜ਼

ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਮੈਡਮ ਮਰੀਅਮ ਨਵਾਜ ਸ਼ਰੀਫ਼ ਵੱਲੋਂ ਕਰਤਾਰਪੁਰ ਸਾਹਿਬ ਦੇ ਗੁਰੂਘਰ ਸਰਧਾ ਨਾਲ ਦਰਸ਼ਨ ਕਰਨ ਦਾ ਸਵਾਗਤ : ਮਾਨ

ਸਰੀ ਵਿਚ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ- ਲੱਖਾਂ ਸ਼ਰਧਾਲੂ ਹੋਏ ਸ਼ਾਮਲ

ਸਵਿਟਜਰਲੈਡ ਦੇ ਗੁਰਦੁਆਰਾ ਸਾਹਿਬ ਡੈਨੀਕਨ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਮੌਕੇ ਸੰਗਤਾਂ ਦਾ ਹੋਇਆ ਭਾਰੀ ਇਕੱਠ - ਪ੍ਰਿਤਪਾਲ ਸਿੰਘ ਖਾਲਸਾ

ਸਰੀ ਵਿਚ ਨਾਵਲਕਾਰ ਬਖਸ਼ਿੰਦਰ ਦੇ ਨਾਵਲ ‘ਇਸ਼ਕ ਦਾ ਮੰਨੇ ਵਾਟ’ ਉਪਰ ਵਿਚਾਰ ਚਰਚਾ

ਅੰਗਰੇਜ਼ੀ ਮੈਗਜ਼ੀਨ ‘ਕੈਨੇਡਾ ਟੈਬਲਾਇਡ’ ਦਾ ਵਿਸਾਖੀ ਵਿਸ਼ੇਸ਼ ਅੰਕ ਰਿਲੀਜ਼ ਕਰਨ ਸ਼ਾਨਦਾਰ ਸਮਾਗਮ