ਸੰਸਾਰ

ਪਾਕਿਸਤਾਨੀ ਸ਼ਾਇਰ ਇਰਸ਼ਾਦ ਸੰਧੂ ਦੀਆਂ ਭਾਰਤੀ ਪ੍ਰਕਾਸ਼ਕ ਵੱਲੋਂ ਛਾਪੀਆਂ ਦੋ ਕਾਵਿ ਕਿਤਾਬਾਂ ਲਾਹੌਰ ਵਿੱਚ ਲੋਕ ਅਰਪਣ

ਕੌਮੀ ਮਾਰਗ ਬਿਊਰੋ | March 09, 2024 09:15 PM

ਪਾਕਿਸਤਾਨੀ ਸ਼ਾਇਰ ਇਰਸ਼ਾਦ ਸੰਧੂ ਦੀਆਂ ਭਾਰਤੀ ਪ੍ਰਕਾਸ਼ਕ ਸਨੀ ਪੱਖੋਕੇ ਦੇ ਅਦਾਰੇ ਅਦਬ ਪ੍ਰਕਾਸ਼ਨ ਪੱਖੋਕੇ(ਤਰਨ ਤਾਰਨ)ਵੱਲੋਂ ਛਾਪੀਆਂ ਦੋ ਕਾਵਿ ਕਿਤਾਬਾਂ “ਕੁਝ ਬੰਦਿਆਂ ਦੇ ਨਾਂ ਵੀ ਸੋਹਣੇ ਲੱਗਦੇ ਨੇ” ਅਤੇ ਦਿਲ ਤੋਂ ਈ ਲਹਿ ਗਿਆ ਏਂ”ਲਾਹੌਰ ਵਿੱਚ ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਪ੍ਰੋ. ਗੁਰਤੇਜ ਕੋਹਾਰਵਾਲਾ ਨੇ ਪਾਕਿ ਹੈਰੀਟੇਜ ਵਿਖੇ ਲੋਕ ਅਰਪਣ ਕੀਤੀਆਂ। ਇਨ੍ਹਾਂ ਕਿਤਾਬਾਂ ਬਾਰੇ ਜਾਣਕਾਰੀ ਦੇਂਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਕਿਹਾ ਕਿ ਪਾਕਿਸਤਾਨ ਚ ਲਿਖੀ ਜਾ ਰਹੀ ਕਵਿਤਾ ਵਿੱਚੋਂ ਬਾਬਾ ਨਜਮੀ, ਅਫ਼ਜ਼ਲ ਸਾਹਿਰ, ਤਾਹਿਰਾ ਸਰਾ, ਡਾ. ਸੁਗਰਾ ਸੱਦਫ਼ ਦੇ ਨਾਲ ਨਾਲ ਇਸ ਵਕਤ ਇਰਸ਼ਾਦ ਸੰਧੂ, ਬੁਸ਼ਰਾ ਨਾਜ਼, ਤਜੱਮਲ ਕਲੀਮ, ਅਰਸ਼ਦ ਮਨਜ਼ੂਰ ਤੇ ਬਾਬਾ ਗੁਲਾਮ ਹੁਸੈਨ ਨਦੀਮ ਚੋਖੇ ਪੜ੍ਹੇ ਜਾ ਰਹੇ ਨੇ। ਇਸ ਗੱਲ ਵਿੱਚ ਸੋਸ਼ਲ ਮੀਡੀਆ ਦਾ ਸਭ ਤੋਂ ਵੱਡਾ ਹਿੱਸਾ ਹੈ। ਸਨੀ ਪੱਖੋਕੇ ਨੇ ਪਛਲੇ ਦੋ ਤਿੰਨ ਸਾਲਾਂ ਵਿੱਚ ਹੀ ਕਈ ਨਵੇਂ ਸ਼ਾਇਰ ਭਾਰਤੀ ਪੰਜਾਬ ਵਿੱਚ ਪੇਸ਼ ਕੀਤੇ ਨੇ ਜਿੰਨ੍ਹਾਂ ਵਿੱਚੋਂ ਬੁਸ਼ਰਾ ਨਾਜ਼, ਇਰਸ਼ਾਦ ਸੰਧੂ ਤੇ ਅਰਸ਼ਦ ਮਨਜ਼ੂਰ ਪ੍ਰਮੁੱਖ ਹਨ। ਇਸ ਮੌਕੇ ਗੱਲ ਬਾਤ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਬਾਬਾ ਨਜਮੀ, ਅਫ਼ਜ਼ਲ ਸਾਹਿਰ, ਬੁਸ਼ਰਾ ਨਾਜ਼ ਤੇ ਇਰਸ਼ਾਦ ਸੰਧੀ ਦੇ ਲੋਕ ਪਰਵਾਨ ਹੋਣ ਦਾ ਵੱਡਾ ਕਾਰਨ ਆਸਾਨ ਜ਼ਬਾਨਦਾਨੀ ਤੇ ਪ੍ਰਕਾਸ਼ਕਾਂ ਵੱਲੋਂ ਮੰਡੀ ਵਿੱਚ ਨਵੇ ਢੰਗ ਤਰੀਕੇ ਦੀ ਈ ਪੇਸ਼ਕਾਰੀ ਹੈ। ਸਾਨੂੰ ਸਭ ਨੂੰ ਲੋਕਾਂ ਵਿੱਚ ਚੰਗਾ ਕਲਾਮ ਭੇਜਣ ਲਈ ਨਵੇਂ ਨਵੇਂ ਪਲੈਟਫਾਰਮ ਉਸਾਰਨੇ ਪੈਣਗੇ ਤਾਂ ਜੋ ਸਿਰਫ਼ ਕਿਤਾਬ ਨੂੰ ਬੁੱਕ ਸ਼ਾਪ ਤੇ ਹੀ ਨਾ ਨਿਰਭਰ ਰਹਿਣਾ ਪਵੇ। ਪੰਜਾਬੀ ਕਵੀ ਗੁਰਤੇਜ ਕੋਹਾਰਵਾਲਾ ਨੇ ਕਿਹਾ ਕਿ ਇਰਸ਼ਾਦ ਸੰਧੂ ਕੋਲ ਸਹਿਜ ਤੇ ਸੁਹਜ ਦੇ ਨਾਲ ਨਾਲ ਸਮਾਜਕ ਸੱਚ ਨੂੰ ਸਮਝਣ ਵਾਲੀ ਵਿਸ਼ਲੇਸ਼ਣੀ ਅੱਖ ਵੀ ਹੈ। ਪ੍ਰਸਿੱਧ ਪੱਤਰਕਾਰ ਜਗਤਾਰ ਭੁੱਲਰ (ਏ ਬੀ ਸੀ ਚੈਨਲ) ਨੇ ਦੱਸਿਆ ਕਿ ਸਨੀ ਪੱਖੋਕੇ ਦੀ ਦਿਲੀ ਤਮੰਨਾ ਸੀ ਕਿ ਇਹ ਕਿਤਾਬਾਂ ਲਾਹੌਰ ਵਿੱਚ ਲੋਕ ਅਰਪਣ ਹੋਣ। ਭਾਵੇਂ ਇਨ੍ਹਾਂ ਕਿਤਾਬਾਂ ਦਾ ਸ਼ਾਇਰ ਇਰਸ਼ਾਦ ਸੰਧੂ ਦੂਰ ਵੱਸਦਾ ਹੋਣ ਕਾਰਨ ਨਹੀਂ ਪਹੁੰਚ ਸਕਿਆ ਪਰ ਉਸ ਦੇ ਸੱਜਣ ਬੇਲੀ ਸਭ ਹਾਜ਼ਰ ਨੇ। ਜਗਤਾਰ ਭੁੱਲਰ ਨੇ ਦੱਸਿਆ ਕਿ ਕੁਝ ਬੰਦਿਆਂ ਦੇ ਨਾਂ ਵੀ ਸੋਹਣੇ ਲੱਗਦੇ ਨੇ ਪਿਛਲੇ ਇੱਕ ਸਾਲ ਵਿੱਚ ਹੀ ਤੀਜੀ ਵਾਰ ਛਾਪੀ ਗਈ ਹੈ ਜਦ ਕਿ ਦੂਜੀ ਕਾਵਿ ਕਿਤਾਬ ਦਿਲ ਤੋਂ ਈ ਲਹਿ ਗਿਆ ਏਂ ਕੁਝ ਮਹੀਨਿਆਂ ਵਿੱਚ ਹੀ ਦੂਜੀ ਵਾਰ ਛਪੀ ਹੈ। ਬੁਸ਼ਰਾ ਨਾਜ਼ ਦੀ ਕਿਤਾਬ “ਬੰਦਾ ਮਰ ਵੀ ਸਕਦਾ ਏ” ਦਾ ਇੱਕ ਸਾਲ ਵਿੱਚ ਹੀ ਅੱਠਵਾਂ ਐਡੀਸ਼ਨ ਛਪ ਚੁਕਾ ਹੈ। ਇਸ ਮੌਕੇ ਉੱਘੇ ਕਹਾਣਾਕਾਰ ਅਲੀ ਉਸਮਾਨ ਬਾਜਵਾ, ਪੰਜਾਬੀ ਲੇਖਕ ਤੇ ਫਿਲਮ ਅਦਾਕਾਰ ਡਾ. ਸਵੈਰਾਜ ਸੰਧੂ , ਸੁਨੀਲ ਕਟਾਰੀਆ (ਬੀ ਬੀ ਸੀ) ਗੁਰਬਖ਼ਸ਼ ਸਿੰਘ ਬਣਵੈਤ ਕੈਨੇਡਾ, ਜਸਵਿੰਦਰ ਕੌਰ ਗਿੱਲ ਤੇ ਹੋਰ ਸ਼ੁਭ ਚਿੰਤਕਾਂ ਨੇ ਇਰਸ਼ਾਦ ਸੰਧੂ ਨੂੰ ਸੋਹਣੀਆ ਕਿਤਾਬਾਂ ਲਿਖਣ ਤੇ ਸਨੀ ਪੱਖੋਕੇ ਨੂੰ ਸੁੰਦਰ ਪ੍ਰਕਾਸ਼ਨ ਲਈ ਮੁਬਾਰਕਬਾਦ ਦਿੱਤੀ।

Have something to say? Post your comment

 

ਸੰਸਾਰ

ਕੈਨੇਡਾ: ਵੈਨਕੂਵਰ ਵਿਚਾਰ ਮੰਚ ਵੱਲੋਂ ਸੁੱਚਾ ਸਿੰਘ ਕਲੇਰ ਨਾਲ ਵਿਸ਼ੇਸ਼ ਮਿਲਣੀ

ਵਾਈਟ ਰੌਕ ਵਿਚ ਵਾਪਰੀਆਂ ਦੋ ਘਟਨਾਵਾਂ ਵਿਚ ਇਕ ਪੰਜਾਬੀ ਨੌਜਵਾਨ ਦੀ ਮੌਤ ਅਤੇ ਇਕ ਗੰਭੀਰ ਜ਼ਖ਼ਮੀ

ਬੈਲਜੀਅਮ ਵਿਖੇ ਪਹਿਲੇ ਸੰਸਾਰ ਜੰਗ ਵਿੱਚ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦ ਵਿੱਚ ਕਰਵਾਏ ਜਾਣਗੇ ਅਖੰਡ ਪਾਠ ਸਾਹਿਬ

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ ਵਿਖੇ ਕਿਤਾਬ ਤਵਾਰੀਖ ਬੱਬਰ ਖਾਲਸਾ ਭਾਗ ਤੀਜਾ ਕੀਤਾ ਗਿਆ ਰਿਲੀਜ਼

ਗ਼ਜ਼ਲ ਮੰਚ ਸਰੀ ਦੀ ਵਿਸ਼ੇਸ਼ ਮੀਟਿੰਗ ਵਿਚ ਚਾਰ ਸ਼ਾਇਰਾਂ ਦੀਆਂ ਕਿਤਾਬਾਂ ਰਿਲੀਜ਼

ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਮੈਡਮ ਮਰੀਅਮ ਨਵਾਜ ਸ਼ਰੀਫ਼ ਵੱਲੋਂ ਕਰਤਾਰਪੁਰ ਸਾਹਿਬ ਦੇ ਗੁਰੂਘਰ ਸਰਧਾ ਨਾਲ ਦਰਸ਼ਨ ਕਰਨ ਦਾ ਸਵਾਗਤ : ਮਾਨ

ਸਰੀ ਵਿਚ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ- ਲੱਖਾਂ ਸ਼ਰਧਾਲੂ ਹੋਏ ਸ਼ਾਮਲ

ਸਵਿਟਜਰਲੈਡ ਦੇ ਗੁਰਦੁਆਰਾ ਸਾਹਿਬ ਡੈਨੀਕਨ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਮੌਕੇ ਸੰਗਤਾਂ ਦਾ ਹੋਇਆ ਭਾਰੀ ਇਕੱਠ - ਪ੍ਰਿਤਪਾਲ ਸਿੰਘ ਖਾਲਸਾ

ਸਰੀ ਵਿਚ ਨਾਵਲਕਾਰ ਬਖਸ਼ਿੰਦਰ ਦੇ ਨਾਵਲ ‘ਇਸ਼ਕ ਦਾ ਮੰਨੇ ਵਾਟ’ ਉਪਰ ਵਿਚਾਰ ਚਰਚਾ

ਅੰਗਰੇਜ਼ੀ ਮੈਗਜ਼ੀਨ ‘ਕੈਨੇਡਾ ਟੈਬਲਾਇਡ’ ਦਾ ਵਿਸਾਖੀ ਵਿਸ਼ੇਸ਼ ਅੰਕ ਰਿਲੀਜ਼ ਕਰਨ ਸ਼ਾਨਦਾਰ ਸਮਾਗਮ