ਹਰਿਆਣਾ

ਡੀਜੀਪੀ ਸ਼ਤਰੂਜੀਤ ਕਪੂਰ ਨੇ ਲੋਕਸਭਾ ਚੋਣਾਂ 2024  ਨੁੰ ਲੈ ਕੇ ਸੂਬੇ ਦੇ ਪੁਲਿਸ ਅਧਿਕਾਰੀਆਂ ਦੇ ਨਾਲ ਵੀਸੀ ਰਾਹੀਂ ਕੀਤੀ ਮੀਟਿੰਗ

ਕੌਮੀ ਮਾਰਗ ਬਿਊਰੋ | April 01, 2024 07:26 PM

 

ਚੰਡੀਗੜ੍ਹ- ਹਰਿਆਣਾ ਦੇ ਪੁਲਿਸ ਡਾਇਰੈਕਟਰ ਜਨਰਲ ਸ੍ਰੀ ਸ਼ਤਰੂਜੀਤ ਕਪੂਰ ਨੇ ਅੱਜ ਸੂਬੇ ਵਿਚ ਲੋਕਸਭਾ ਆਮ ਚੋਣ 2024 ਦੀ ਤਿਆਰੀ ਨੂੰ ਲੈ ਕੇ ਸੂਬੇ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਲ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਮੀਟਿੰਗ ਕੀਤੀ ਅਤੇ ਚੋਣ ਸੁਤੰਤਰ,  ਨਿਰਪੱਖ ਅਤੇ ਸ਼ਾਂਤੀਪੂਰਨ ਚੋਣ ਲਈ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਸ੍ਰੀ ਕਪੂਰ ਨੇ ਕਿਹਾ ਕਿ ਸਾਰੇ ਪੁਲਿਸ ਅਧਿਕਾਰੀਆਂ ਨੂੰ ਆਪਣੇ ਕੰਮਾਂ ਨੂੰ ਲੈ ਕੇ ਸਪਸ਼ਟਤਾ ਹੋਣੀ ਚਾਹੀਦੀ ਹੈ ਤਾਂ ਜੋ ਚੋਣ ਨੂੰ ਸ਼ਾਂਤੀਪੂਰਨ ਢੰਗ ਨਾਲ ਸਪੰਨ ਕਰਵਾਇਆ ਜਾ ਸਕੇ

          ਸ੍ਰੀ ਕਪੂਰ ਨੇ ਮੀਟਿੰਗ ਦੀ ਅਗਵਾਈ ਕਰਦੇ ਹੋਏ ਕਿਹਾ ਕਿ ਹਰਿਆਣਾ ਵਿਚ 25 ਮਈ ਨੁੰ ਲੋਕਸਭਾ ਦੇ ਆਮ ਚੋਣ ਹੋਣ ਜਾ ਰਹੇ ਹਨ ਜਿਨ੍ਹਾਂ ਨੂੰ ਸ਼ਾਂਤੀਪੂਰਣ ਢੰਗ ਨਾਲ ਸਪੰਨ ਕਰਵਾਉਣਾ ਸਾਡੀ ਸਾਰਿਆਂ ਦੀ ਜਿਮੇਵਾਰੀ ਹੈ ਇਸ ਦੌਰਾਨ ਉਨ੍ਹਾਂ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਤੋਂ ਚੋਣ ਜਾਬਤਾ ਦੀ ਪਾਲਣਾ ਯਕੀਨੀ ਕਰਨ ਸਮੇਤ ਚੋਣ ਦੀ ਤਿਆਰੀਆਂ ਦੀ ਸਮੀਖਿਆ ਕੀਤੀ ਸ੍ਰੀ ਕਪੂਰ ਨੇ ਕਿਹਾ ਕਿ ਚੋਣ ਤੋਂ ਪਹਿਲਾਂ ਅਤੇ ਚੋਣ ਦੇ ਸਮੇਂ ਪੁਲਿਸ ਵਿਭਾਗ ਵਿਚ ਹਰੇਕ ਪੱਧਰ ਦੇ ਅਧਿਕਾਰੀ ਨੂੰ ਆਪਣੀ ਜਿਮੇਵਾਰੀਆਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਜੋ ਚੋਣ ਪ੍ਰਕ੍ਰਿਆ ਸੁਚਾਰੂ ਢੰਗ ਨਾਲ ਚੱਲ ਸਕੇ ਕੋਈ ਵੀ ਅਧਿਕਾਰੀ ਚੋਣ ਡਿਊਟੀ ਨੂੰ ਲੈ ਕੇ ਆਪਣੇ ਮਨ ਵਿਚ ਕਿਸੇ ਤਰ੍ਹਾ ਦਾ ਸ਼ੱਕ ਨਾ ਰੱਖਣ ਅਤੇ ਉਸ ਨੂੰ ਸਮੇਂ ਰਹਿੰਦੇ ਦੂਰ ਕਰ ਲੈਣ

          ਸ੍ਰੀ ਕਪੂਰ ਨੇ ਮੀਟਿੰਗ ਵਿਚ ਪੁਲਿਸ ਅਧਿਕਾਰੀਆਂ ਨੁੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸਾਰੇ ਜਿਲ੍ਹਾ ਪੁਲਿਸ ਪਸੁਰਡੈਂਟ ਜਿਲ੍ਹਿਆਂ ਦੀ ਪੁਲਿਸ ਫੋਰਸ ਦੀ ਆਡਿਟ ਠੀਕ ਤਰ੍ਹਾ ਨਾਲ ਕਰ ਲੈਣ ਕਿਉਂਕਿ ਚੋਣ ਤੋਂ ਇਕ ਦਿਨ ਪਹਿਲਾਂ ਅਤੇ ਚੋਣ ਦੇ ਦਿਨ ਵੱਧ ਪੁਲਿਸ ਫੋਰਸ ਦੀ ਜਰੂਰਤ ਪੈਂਦੀ ਹੈ ਇਸ ਤੋਂ ਇਲਾਵਾ,  ਇਹ ਵੀ ਦਸਿਆ ਗਿਆ ਕਿ ਇਟਰ-ਸਟੇਟ ਬੋਡਰਾਂ 'ਤੇ ਲਗਾਏ ਜਾਣ ਵਾਲੇ ਨਾਕਿਆਂ 'ਤੇ ਉੱਚੇ ਗੁਣਵੱਤਾ ਦੇ ਸੀਸੀਟੀਵੀ ਕੈਮਰੇ ਲਗਾਏ ਜਾਣੇ ਚਾਹੀਦੇ ਹਨ ਮੀਟਿੰਗ ਵਿਚ ਵਧੀਕ ਪੁਲਿਸ ਡਾਇਰੈਕਟਰ ਜਨਰਲ ਕਾਨੂੰਨ ਅਤੇ ਵਿਵਸਥਾ ਸ੍ਰੀ ਸੰਜੈ ਕੁਮਾਰ ਨੇ ਵੀ ਚੋਣ ਡਿਊਟੀ ਨੂੰ ਲੈ ਕੇ ਆਪਣੇ ਵਿਚਾਰ ਰੱਖੇ ਇਸ ਤੋਂ ਇਲਾਵਾ,  ਉਨ੍ਹਾਂ ਨੇ ਮੀਟਿੰਗ ਵਿਚ ਚੋਣ ਕਮਿਸ਼ਨ ਵੱਲੋਂ ਜਾਰੀ ਹਿਦਾਇਤਾਂ ਦੀ ਪਾਲਣਾ ਯਕੀਨੀ ਕਰਨ ਨੁੰ ਲੈ ਕੇ ਵੀ ਸਾਰਿਆਂ ਨੁੰ ਨਿਰਦੇਸ਼ਿਤ ਕੀਤਾ

          ਮੀਟਿੰਗ ਵਿਚ ਆਈਜੀ ਅੰਬਾਲਾ ਸ੍ਰੀ ਸਿਬਾਸ਼ ਕਵਿਰਾਜ ਨੇ ਪ੍ਰੇਜਟੇਂਸ਼ਨ ਰਾਹੀਂ ਚੋਣ ਦੀ ਤਿਆਰੀ ਅਤੇ ਚੋਣ ਜਾਬਤਾ ਨੂੰ ਲੈ ਕੇ ਮੁੱਖ ਬਿੰਦੂਆਂ 'ਤੇ ਚਾਨਣ ਪਾਇਆ ਸ੍ਰੀ ਕਵਿਰਾਜ ਨੇ ਮੀਟਿੰਗ ਵਿਚ ਪੁਲਿਸ ਕਰਮਚਾਰੀਆਂ ਦੇ ਵੱਖ-ਵੱਖ ਪੱਧਰ 'ਤੇ ਹੋਣ ਵਾਲੇ ਸਿਖਲਾਈ ਨੁੰ ਲੈ ਕੇ ਜਾਣਕਾਰੀ ਦਿੱਤੀ ਉਨ੍ਹਾਂ ਨੇ ਕਿਹਾ ਕਿ ਲੋਕਸਭਾ ਚੋਣ ਦੌਰਾਨ ਜਿਲ੍ਹਿਆਂ ਵਿਚ ਵੱਖ-ਵੱਖ ਪੱਧਰ ਦੇ ਅਧਿਕਾਰੀਆਂ ਦੀ ਅਗਵਾਈ ਵਿਚ ਟੀਮਾਂ ਜਿਵੇਂ ਸਟੇਟਿਕਸਰਵਿਲਾਂਸ ਟੀਮ,  ਫਲਾਇੰਗ ਸਕਵਾਡ ਟੀਮ,  ਕਵਿਕ ਰਿਸਪਾਂਸ ਟੀਮ ਆਦਿ ਸਮੇਤ ਕਈ ਹੋਰ ਟੀਮਾਂ ਤੈਨਾਤ ਕੀਤੀਆਂ ਜਾਣੀਆਂ ਹਨ ਪੁਲਿਸ ਕਰਮਚਾਰੀਆਂ ਨੂੰ ਇੰਨ੍ਹਾਂ ਟੀਮਾਂ ਦਾ ਹਿੱਸਾ ਰਹਿੰਦੇ ਹੋਏ ਕਿਸ ਤਰ੍ਹਾ ਕੰਮ ਕਰਨਾ ਹੈ,  ਇਸ ਦੀ ਜਾਣਕਾਰੀ ਉਨ੍ਹਾਂ ਨੁੰ ਹੋਣਾ ਬਹੁਤ ਜਰੂਰੀ ਹੈ ਉਨ੍ਹਾਂ ਨੇ ਮੀਟਿੰਗ ਵਿਚ ਸਕ੍ਰੀਨਿੰਗ ਕਮੇਟੀ,  ਆਰਮ ਲਾਇਸੈਂਸ ਤਸਦੀਕ ਕਰਨ ਅਤੇ ਉਨ੍ਹਾਂ ਨੂੰ ਜਮ੍ਹਾ ਕਰਵਾਉਣ ਸਮੇਤ ਚੋਣ ਸੈਲ ਦੀ ਭੁਮਿਕਾ ਦੇ ਬਾਰੇ ਵਿਚ ਵੀ ਵਿਸਤਾਰ ਨਾਲ ਜਾਣਕਾਰੀ ਦਿੱਤੀ ਇਸ ਤੋਂ ਇਲਾਵਾ,  ਸ੍ਰੀ ਕਵਿਰਾਜ ਨੇ ਕਿਹਾ ਕਿ ਪੁਲਿਸ ਕਰਮਚਾਰੀਆਂ ਨੂੰ ਚੋਣ ਜਾਬਤਾ ਤਹਿਤ ਦਿੱਤੇ ਗਏ ਮਾਨਦੰਡਾਂ ਦੇ ਬਾਰੇ ਵਿਚ ਜਾਣਕਾਰੀ ਹੋਣਾ ਬਹੁਤ ਜਰੂਰੀ ਹੈ ਅਤੇ ਸਾਰਿਆਂ ਨੂੰ ਉਸੀ ਅਨੁਰੂਪ ਆਪਣਾ ਕੰਮ ਕਰਨਾ ਹੈ ਸ੍ਰੀ ਕਵਿਰਾਜ ਨੇ ਕਿਹਾ ਕਿ ਚੋਣ ਦੌਰਾਨ ਤਿਆਰ ਕੀਤੀ ਜਾਣ ਵਾਲੀ ਸਾਰੇ ਰਿਪੋਰਟਸ ਬਿਲਕੁੱਲ ਸਟੀਕ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ,  ਪੁਲਿਸ ਸੁਪਰਡੈਂਟ  ਪੁਲਿਸ ਫੋਰਸ ਦੀ ਤੈਨਾਤੀ ਬਾਰੇ ਅਤੇ ਇਕ ਚੰਗਾ ਅਤੇ ਪ੍ਰਭਾਵੀ ਕੰਮਿਊਨੀਕੇਸ਼ਨ ਪਲਾਨ ਸਮੇਂ ਰਹਿੰਦੇ ਤਿਆਰ ਕਰ ਲੈਣ ਤਾਂ ਜੋ ਉਨ੍ਹਾਂ ਨੁੰ ਬਾਅਦ ਵਿਚ ਕਿਸੇ ਤਰ੍ਹਾ ਦੀ ਪਰੇਸ਼ਾਨੀ ਨਾ ਹੋਵੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਪੁਲਿਸ ਅਧਿਕਾਰੀਆਂ ਨੁੰ ਚੋਣ ਦੌਰਾਨ ਪ੍ਰੀਵੇਟਿਵ ਐਕਸ਼ਨ ਦੇ ਬਾਰੇ ਵਿਚ ਜਰੂਰੀ ਜਾਣਕਾਰੀ ਹੋਣੀ ਚਾਹੀਦੀ ਹੈ

          ਆਖੀਰ ਵਿਚ ਪੁਲਿਸ ਮਹਾਨਿਦੇਸ਼ਕ ਨੇ ਜੋਰ ਦਿੰਦੇ ਹੋਏ ਸਾਰਿਆਂ ਨੂੰ ਨਿਰਦੇਸ਼ਿਤ ਕੀਤਾ ਕਿ ਚੋਣ ਕਮਿਸ਼ਨ ਵੱਲੋਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਨਾ ਯਕੀਨੀ ਕਰਨ ਮੀਟਿੰਗ ਵਿਚ ਵਧੀਕ ਪੁਲਿਸ ਮਹਾਨਿਦੇਸ਼ਕ,  ਕਾਨੁੰਨ ਅਤੇ ਵਿਵਸਥਾ ਸ੍ਰੀ ਸੰਜੈ ਕੁਮਾਰ,  ਵਧੀਕ ਪੁਲਿਸ ਮਹਾਨਿਦੇਸ਼ਕ ਆਧੁਨੀਕੀਕਰਣ ਸ੍ਰੀ ਅਮਿਤਾਭ ਢਿੱਲੋਂ,  ਆਈਜੀ ਕਾਨੂੰਨ ਅਤੇ ਵਿਵਸਥਾ ਸ੍ਰੀ ਹਰਦੀਪ ਦੂਨ,  ਏਆਈਜੀ ਏਡਮਿਨ ਸ੍ਰੀਮਤੀ ਮਨੀਸ਼ਾ ਚੌਧਰੀ,  ਏਆਈਜੀ ਪ੍ਰੋਵਿਜਨਿੰਗ ਸ੍ਰੀ ਕਮਲਦੀਪ ਗੋਇਲ ਮੌਜੂਦ ਸਨ

 

Have something to say? Post your comment

 

ਹਰਿਆਣਾ

25 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਹਰਿਆਣਾ ਵਿੱਚ 19,812 ਪੋਲਿੰਗ ਸਟੇਸ਼ਨ ਹੋਣਗੇ

ਮਹਿਲਾ ਵੋਟਰਾਂ ਵਿਚ ਸਿਰਸਾ ਜਿਲ੍ਹੇ ਦੀ 117 ਸਾਲ ਦੀ ਬਲਬੀਰ ਕੌਰ ਹੈ ਸੱਭ ਤੋਂ ਬਜੁਰਗ ਵੋਟਰ

ਸੀਐਮ ਸੈਣੀ ਦੀ ਵਿਜੇ ਸੰਕਲਪ ਰੈਲੀ 21 ਅਤੇ 28 ਅਪ੍ਰੈਲ ਨੂੰ ਕਾਲਕਾ ਅਤੇ ਪੰਚਕੂਲਾ ਵਿਧਾਨ ਸਭਾ ਵਿੱਚ

ਹਰਿਆਣਾ ਕਮੇਟੀ ਧਰਮ ਪ੍ਰਚਾਰ ਦੇ ਚੇਅਰਮੈਨ ਜਥੇਦਾਰ ਦਾਦੂਵਾਲ ਨੇ ਕਮੇਟੀ ਦੇ ਪ੍ਰਚਾਰਕ ਜੱਥਿਆਂ ਨੂੰ ਕੀਤੀਆਂ ਹਦਾਇਤਾਂ ਜਾਰੀ

ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਸੱਭਿਆਚਾਰ ਅਤੇ ਪਰੰਪਰਾਵਾਂ ਦੀ ਰੱਖਿਆ ਕੀਤੀ ਹੈ: ਨਾਇਬ ਸੈਣੀ

ਮੋਦੀ ਦੀ ਗਾਰੰਟੀ ਵਾਲਾ ਸੰਕਲਪ ਪੱਤਰ ਰਾਸ਼ਟਰ ਦੀ ਭਾਵਨਾ ਨਾਲ ਬਣਾਇਆ ਗਿਆ ਹੈ: ਮਨੋਹਰ ਲਾਲ

ਹਰ ਵੋਟਹੁੰਦੀ ਹੈ ਕੀਮਤੀ, ਕਦੀ-ਕਦੀ ਮਾਮੂਲੀ ਅੰਤਰ ਨਾਲ ਵੀ ਹੋ ਜਾਂਦੀ ਹੈ ਜਿੱਤ - ਅਨੁਰਾਗ ਅਗਰਵਾਲ

ਜੇ-ਫਾਰਮ ਕੱਟਣ ਦੇ ਬਾਅਦ 72 ਘੰਟਿਆਂ ਦੇ ਅੰਦਰ ਕਿਸਾਨਾਂ ਦੀ ਪੇਮੈਂਟ ਯਕੀਨੀ ਕੀਤੀ ਜਾਵੇ - ਮੁੱਖ ਸਕੱਤਰ

ਧਨਖੜ ਨੇ ਕਿਹਾ - ਦਿੱਲੀ ਦੇ ਲੋਕ ਮੋਦੀ ਜੀ ਦੇ ਨਾਲ ਹਨ, ਸਾਰੀਆਂ ਸੱਤ ਸੀਟਾਂ 'ਤੇ ਕਮਲ ਖਿੜੇਗਾ

ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਸਿੱਖਾਂ ਨੂੰ ਘਰਾਂ ਉੱਪਰ ਵਿਸਾਖੀ ਵਾਲੇ ਦਿਨ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਦਾ ਆਦੇਸ਼ ਸਲਾਘਯੋਗ - ਜਥੇਦਾਰ ਦਾਦੂਵਾਲ