ਹਰਿਆਣਾ

ਸ਼ੋ੍ਰਮਣੀ ਕਮੇਟੀ ਦੇ ਕੋਲੋ ਪ੍ਰਬੰਧ ਲੈਣ ਤੋ ਬਾਅਦ ਹਰਿਆਣਾ ਦੇ ਗੁਰੂ ਘਰਾਂ ਦੀ ਆਮਦਨ ਵਧੀ ਹੈ ਤੇ ਖਰਚ ਘਟੇ ਹਨ-ਪ੍ਰਧਾਨ ਭੁਪਿੰਦਰ ਸਿੰਘ ਅਸੰਧ

ਚਰਨਜੀਤ ਸਿੰਘ /ਕੌਮੀ ਮਾਰਗ ਬਿਊਰੋ | April 04, 2024 06:45 PM

ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਅਸੰਧ ਨੇ ਸ਼ੋ੍ਰਮਣੀ ਕਮੇਟੀ ਪਾਸੋ ਮੰਗ ਕੀਤੀ ਹੈ ਕਿ ਮੀਰੀ ਪੀਰੀ ਮੈਡੀਕਲ ਕਾਲਜ ਸ਼ਾਹਬਾਦ ਮਾਰਕੰਡਾ ਦਾ ਪ੍ਰਬੰਧ ਹਰਿਆਣਾ ਕਮੇਟੀ ਨੂੰ ਸੋਂਪ ਦਿੱਤਾ ਜਾਵੇ। ਅੱਜ ਹਰਿਆਣਾ ਕਮੇਟੀ ਦੇ ਆਹੁੱਦੇਦਾਰਾਂ ਤੇ ਮੈਂਬਰਾਂ ਨਾਲ ਸ੍ਰੀ ਦਰਬਾਰ ਸਾਹਿਬ ਦੇ ਦਰ਼ਸਨ ਕਰਨ ਲਈ ਆਏ ਸ੍ਰ ਅਸੰਧ ਨੇ ਕਿਹਾ ਕਿ ਸ਼ੋ੍ਰਮਣੀ ਕਮੇਟੀ ਦੇ ਕੋਲੋ ਪ੍ਰਬੰਧ ਲੈਣ ਤੋ ਬਾਅਦ ਹਰਿਆਣਾ ਦੇ ਗੁਰੂ ਘਰਾਂ ਦੀ ਆਮਦਨ ਵਧੀ ਹੈ ਤੇ ਖਰਚ ਘਟੇ ਹਨ। ਉਨਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਪਿਛਲੇ ਲੰਮੇ ਸਮੇ ਤੋ ਮੀਰੀ ਪੀਰੀ ਮੈਡੀਕਲ ਕਾਲਜ ਨੂੰ 100 ਸੀਟਾਂ ਦਾ ਕਾਲਜ ਬਣਾਉਣ ਦੇ ਦਾਅਵੇ ਕਰਦੀ ਆ ਰਹੀ ਹੈ ਪਰ ਅੱਜ ਤਕ ਅਜਿਹਾ ਨਹੀ ਹੋਇਆ। ਹੁਣ ਅਚਾਨਕ ਇਹ ਕਾਲਜ ਤੇ ਇਨੇ ਮਿਹਰਬਾਨ ਕਿਉ ਹੋ ਗਏ।ਉਨਾਂ ਕਿਹਾ ਕਿ ਜ਼ੇਕਰ ਇਹ ਪ੍ਰਬੰਧ ਸਾਡੇ ਹੱਥ ਆ ਜਾਂਦਾ ਹੈ ਤਾਂ ਅਸੀ ਬਹੁਤ ਤੇਜੀ ਨਾਲ ਕੰਮ ਕਰਵਾ ਕੇ ਇਸ ਮੈਡੀਕਲ ਕਾਲਜ ਨੂੰ ਸ਼ੁਰੂ ਕਰਵਾ ਦਿਆਂਗੇ। ਕਾਲਜ ਦੇ ਮੁਲਾਜਮ ਤਨਖਾਹਾਂ ਦੀ ਉਡੀਕ ਕਰ ਰਹੇ ਹਨ ਤੇ ਸ਼ੋ੍ਰਮਣੀ ਕਮੇਟੀ ਹਵਾਈ ਕਿਲੇ ਉਸਾਰ ਰਹੀ ਹੈ। ਉਨਾ ਕਿਹਾ ਕਿ ਅਸੀ ਹਰਿਆਣਾ ਦੇ ਸਿੱਖਾਂ ਵਿਚ ਸਿਿਖਆ ਨੂੰ ਪ੍ਰਫੁਲਿਤ ਕਰਨ ਲਈ ਪਹਿਲ ਦੇ ਅਧਾਰ ਤੇ ਯਤਨ ਕਰਾਂਗੇ।ਉਨਾ ਦਸਿਆ ਕਿ ਹਰਿਆਣਾ ਦੇ ਸਕੂਲ ਕਾਲਜ ਆਮਦਨ ਪਖੋ ਉਨਤ ਹੋਏ ਹਨ ਤੇ ਵਿਿਦਆਰਥੀਆਂ ਦੀ ਗਿਣਤੀ ਵਿਚ ਵੀ ਵਾਧਾ ਹੋਇਆ ਹੈ।ਉਨਾਂ ਕਿਹਾ ਕਿ ਅਸੀ ਹਰਿਆਣਾ ਦੇ ਸਿੱਖਾਂ ਨੂੰ ਦਰਪੇਸ਼ ਸਮਸਿਆਵਾਂ ਦੇ ਹਲ ਲਈ ਪਹਿਲ ਦੇ ਕੰਮ ਕਰਾਂਗੇ। ਉਨਾਂ ਕਿਹਾ ਕਿ ਅਸੀ ਸ਼ੋ੍ਰਮਣੀ ਕਮੇਟੀ ਚੰਗੇ ਕੰਮ ਵੀ ਕਰ ਰਹੀ ਹੈ ਪਰ ਸਾਡੀ ਮਨਸ਼ਾ ਮੀਰੀ ਪੀਰੀ ਮੈਡੀਕਲ ਕਾਲਜ ਸ਼ਾਹਬਾਦ ਪ੍ਰਾਪਤ ਕਰਨ ਦੀ ਹੈ। ਸ੍ਰ ਅਸੰਧ ਨੇ ਕਿਹਾ ਕਿ ਪਹਿਲਾਂ ਤਾਂ ਸ਼ੋ੍ਰਮਣੀ ਕਮੇਟੀ ਹਰਿਆਣਾ ਕਮੇਟੀ ਦੀ ਹੌਂਦ ਨੂੰ ਹੀ ਸਵਿਕਾਰ ਨਹੀ ਸੀ ਕਰਦੀ ਪਰ ਜਦ ਹਰਿਆਣਾ ਕਮੇਟੀ ਦੀਆਂ ਚੋਣਾ ਦਾ ਐਲਾਨ ਹੋਇਆ ਤਾਂ ਪਹਿਲੇ ਉਮੀਦਵਾਰ ਅਕਾਲੀ ਦਲ  ਬਾਦਲ ਦੇ ਨਾਮਜਦਗੀ ਕਾਗਜ ਜਮਾਂ ਕਰਵਾਉਣ ਲਈ ਗਏ। ਲੋਕ ਸਭਾ ਚੋਣਾ ਦੌਰਾਨ ਕਿਸ ਸਿਆਸੀ ਪਾਰਟੀ ਦੀ ਮਦਦ ਬਾਰੇ ਪੁੱਛੇ ਜਾਣ ਤੇ ਸ੍ਰ ਅਸੰਧ ਨੇ ਕਿਹਾ ਕਿ ਇਹ ਫੈਸਲਾ ਹਰਿਆਣਾ ਦੇ ਸਿੱਖਾਂ ਦੀ ਰਾਏ ਮੁਤਾਬਿਕ ਲਿਆ ਜਾਵੇਗਾ। ਕਿਸਾਨ ਅੰਦੋਲਨ ਦੌਰਾਨ ਪੰਜਾਬੀ ਕਿਸਾਨਾਂ ਤੇ ਹੋਈ ਗੋਲੀਬਾਰੀ ਨੂੰ ਗਲਤ ਕਰਾਰ ਦਿੰਦੇ ਸ੍ਰ ਅਸੰਧ ਨੇ ਕਿਹਾ ਕਿ ਅਸੀ ਸਾਰੇ ਮਾਮਲੇ ਦੀ ਪੜਤਾਲ ਕਰਵਾ ਰਹੇ ਹਾਂ ਤੇ ਦੋਸ਼ੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਵਾ ਕੇ ਦਮ ਲਵਾਂਗੇ। ਇਸ ਮੌਕੇ ਤੇ ਹਰਿਆਣਾ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਅਸੀ ਹਰਿਆਣਾ ਵਿਚ ਗੁਰਮਤਿ ਪ੍ਰਚਾਰ ਲਈ ਕੀਤੇ ਜਾ ਰਹੇ ਕਾਰਜਾਂ ਵਿਚ ਤੇਜੀ ਲਿਆ ਰਹੇ ਹਾਂ। ਉਨਾ ਦਸਿਆ ਕਿ ਅਸੀ ਹਰਿਆਣਾ ਦੇ ਸਾਰੇ ਗੁਰੂ ਘਰਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਪਾਵਨ ਸਰੂਪਾਂ ਦੀ ਗਿਣਤੀ ਕਰਵਾ ਕੇ ਰਿਕਾਰਡ ਰਖ ਰਹੇ ਹਾਂ।ਭਾਈ ਦਾਦੂਵਾਲ ਨੇ ਆਪਣੇ ਸਾਥੀ ਸ੍ਰ ਸੁਖਦੇਵ ਸਿੰਘ ਢੀਡਸਾ ਦੇ ਮੁੜ ਅਕਾਲੀ ਦਲ ਵਿਚ ਜਾਣ ਤੇ ਕਿਹਾ ਕਿ ਸ੍ਰ ਢੀਡਸਾ ਦੀ ਕੀ ਕਮਜੋਰੀ ਰਹੀ ਇਹ ਉਹ ਹੀ ਦਸ ਸਕਦੇ ਹਨ। ਅਸੀ ਬੰਦੀ ਸਿੱਖਾਂ ਦੀ ਰਿਹਾਈ ਲਈ ਦਿਨ ਰਾਤ ਯਤਨ ਕਰਾਂਗੇ। ਇਸ ਤੋ ਪਹਿਲਾਂ ਹਰਿਆਣਾ ਕਮੇਟੀ ਦੇ ਸਾਰੇ ਹੀ ਆਹੁਦੇਦਾਰਾਂ ਤੇ ਮੈਂਬਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਬੇਹਦ ਖੁਸ਼ਗਵਾਰ ਮਾਹੌਲ ਵਿਚ ਬੰਦ ਕਮਰਾ ਮੀਟਿੰਗ ਕੀਤੀ।

 

Have something to say? Post your comment

 

ਹਰਿਆਣਾ

ਇਕ ਦਿਨ ਦੇਸ਼ ਦੇ ਨਾਂਅ ਜਰੂਰ ਕਰਨ ਵੋਟਰ , ਲੋਕਤੰਤਰ ਵਿਚ ਹਰ ਵੋਟ ਦਾ ਮਹਤੱਵ - ਅਨੁਰਾਗ ਅਗਰਵਾਲ

ਰਾਜ ਬੱਬਰ ਕੋਲ ਹੈ 22 ਕਰੋੜ ਰੁਪਏ ਦੀ ਜਾਇਦਾਦ

ਹਰਿਆਣਾ ਕਮੇਟੀ ਨੇ ਸਿਰਸਾ ਵਿਖੇ ਧਰਮ ਪ੍ਰਚਾਰ ਦਾ ਖੋਲਿਆ ਸਬ ਦਫ਼ਤਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਇਕ ਧਾਰਮਿਕ ਭਾਈਚਾਰੇ ਦੇ ਲੋਕਾਂ ਨੂੰ ਦੂਜੇ ਖਿਲਾਫ ਲੜਾਉਣ ਲਈ ਭੜਕਾ ਰਹੇ ਹਨ-ਸੁਖਬੀਰ ਸਿੰਘ ਬਾਦਲ

ਚੋਣ ਪ੍ਰਚਾਰ ਵਿਚ ਸੁਰੱਖਿਆ ਵਾਹਨ ਨੁੰ ਛੱਡ ਕੇ 10 ਤੋਂ ਵੱਧ ਵਾਹਨਾਂ ਦੇ ਕਾਫਿਲੇ ਦੇ ਚੱਲਣ ਦੀ ਨਹੀਂ ਹੋਵੇਗੀ ਮੰਜੂਰੀ

ਰਾਹੁਲ ਗਾਂਧੀ ਨੇ ਕਾਂਗਰਸ ਨੂੰ ਤਬਾਹ ਕਰਨ ਦੀ ਜ਼ਿੰਮੇਵਾਰੀ ਲਈ ਹੈ: ਮਨੋਹਰ ਲਾਲ

ਜੇਜੇਪੀ ਦੇ ਸਾਬਕਾ ਹਰਿਆਣਾ ਪ੍ਰਧਾਨ ਸਮੇਤ ਹੋਰ ਆਗੂ ਕਾਂਗਰਸ ਵਿੱਚ ਸ਼ਾਮਲ

ਸੀਐਮ ਨਾਇਬ ਸੈਣੀ ਅਤੇ ਸਾਬਕਾ ਸੀਐਮ ਮਨੋਹਰ ਲਾਲ ਕਾਂਗਰਸ ਦਾ ਸਫ਼ਾਇਆ ਕਰਨ ਲਈ ਕਰ ਰਹੇ ਹਨ ਵਿਸ਼ਾਲ ਰੈਲੀਆਂ

ਵਿਜੇ ਸੰਕਲਪ ਰੈਲੀ ਦੌਰਾਨ ਮੀਂਹ, ਮਨੋਹਰ ਲਾਲ ਨੇ ਕਿਹਾ- ਇੰਦਰ ਦੇਵ ਨੇ ਇੰਦਰਜੀਤ ਨੂੰ ਜਿੱਤ ਦਾ ਆਸ਼ੀਰਵਾਦ ਦਿੱਤਾ

ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਲਈ ਕਮਿਸ਼ਨ ਸਖਤ, ਵੱਖ-ਵੱਖ ਏਜੰਸੀਆਂ ਵੱਲੋਂ ਰੱਖੀ ਜਾ ਰਹੀ ਪੈਨੀ ਨਜਰ