ਹਰਿਆਣਾ

ਜੇ-ਫਾਰਮ ਕੱਟਣ ਦੇ ਬਾਅਦ 72 ਘੰਟਿਆਂ ਦੇ ਅੰਦਰ ਕਿਸਾਨਾਂ ਦੀ ਪੇਮੈਂਟ ਯਕੀਨੀ ਕੀਤੀ ਜਾਵੇ - ਮੁੱਖ ਸਕੱਤਰ

ਕੌਮੀ ਮਾਰਗ ਬਿਊਰੋ | April 14, 2024 09:05 PM

ਚੰਡੀਗੜ੍ਹ - ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਟੀਵੀਐਸਐਨ ਪ੍ਰਸਾਦ ਨੇ ਪ੍ਰਸਾਸ਼ਨਿਕ ਸਕੱਤਰਾਂ, ਸਾਰੇ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਰਬੀ-ਫਸਲ ਦੀ ਖਰੀਦ ਨਾਲ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕਿਸਾਨ ਦੀ ਫਸਲ ਦਾ ਜੇ-ਫਾਰਮ ਕੱਟਣ ਦੇ 72 ਘੰਟਿਆਂ ਦੇ ਅੰਦਰ-ਅੰਦਰ ਫਸਲ ਦਾ ਭੁਗਤਾਨ ਯਕੀਨੀ ਕੀਤਾ ਜਾਵੇ। ਉਨ੍ਹਾਂ ਨੇ ਅਨਾਜ ਮੰਡੀਆਂ ਤੋਂ ਫਸਲਾਂ ਦਾ ਸਮੇਂ 'ਤੇ ਉਠਾਨ ਕਰਨ ਅਤੇ ਕਿਸਾਨਾਂ ਦੀ ਹਰ ਸਹੂਲਤ ਦਾ ਪੂਰਾ ਖਿਆਲ ਰੱਖਣ ਦੇ ਵੀ ਨਿਰਦੇਸ਼ ਦਿੱਤੇ।

ਮੁੱਖ ਸਕੱਤਰ ਅੱਜ ਚੰਡੀਗੜ੍ਹ ਤੋਂ ਵੀਡੀਓ ਕਾਨਫ੍ਰੈਸਿੰਗ ਰਾਹੀਂ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਹੋਰ ਅਧਿਕਾਰੀਆਂ ਨਾਲ ਰਬੀ-ਫਸਲ ਦੀ ਖਰੀਦ ਨਾਲ ਸਬੰਧਿਤ ਵਿਵਸਥਾਵਾਂ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਸ੍ਰੀ ਟੀਵੀਐਸਐਨ ਪ੍ਰਸਾਦ ਨੇ ਇਸ ਮੌਕੇ 'ਤੇ ਡਾ. ਭੀਮ ਰਾਓ ਅੰਬੇਦਕਰ ਜੈਯੰਤੀ ਅਤੇ ਵੈਸਾਖੀ ਦੀ ਸ਼ੁਭਕਾਮਨਾਵਾਂ ਵੀ ਦਿੱਤੀਆਂ।

ਮੁੱਖ ਸਕੱਤਰ ਨੇ ਅੱਗੇ ਕਿਹਾ ਕਿ ਇਸ ਵਾਰ ਸੂਬੇ ਵਿਚ ਕਣਕ ਦੀ ਬੰਪਰ ਫਸਲ ਹੋਈ ਹੈ ਇਸ ਲਈ ਮੰਡੀਆਂ ਵਿਚ ਵਿਕਰੀ ਲਈ ਵੱਧ ਫਸਲ ਹੋਣ ਦੀ ਉਮੀਦ ਹੈ, ਅਜਿਹੇ ਵਿਚ ਅਧਿਕਾਰੀਆਂ ਨੂੰ ਆਪਣੀ ਪੂਰੀ ਤਿਆਰੀ ਰੱਖਣੀ ਚਾਹੀਦੀ ਹੈ, ਤਾਂ ਜੋ ਕਿਸਾਨਾਂ ਨੂੰ ਕਿਸੇ ਤਰ੍ਹਾ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਆਪਣੇ-ਆਪਣੇ ਜਿਲ੍ਹਿਆਂ ਵਿਚ ਮੰਡੀਆਂ ਦੀ ਵਿਵਸਥਾਵਾਂ ਦਾ ਫੀਡਬੈਕ ਲੈਂਦੇ ਹੋਏ ਕਿਹਾ ਕਿ ਜਿੱਥੇ ਵੀ ਕੋਈ ਸਮਸਿਆ ਆਉਂਦੀ ਹੈ ਤਾਂ ਆਪਣੇ ਡਿਵੀਜਨ ਕਮਿਸ਼ਨਰਾਂ ਅਤੇ ਸਪੈਸ਼ਲ ਨਿਯੁਕਤ ਕੀਤੇ ਗਏ ਪ੍ਰਸਾਸ਼ਨਿਕ ਸਕੱਤਰਾਂ ਤੋਂ ਮਾਰਗਦਰਸ਼ਨ ਤਕ ਜਲਦੀ ਤੋਂ ਜਲਦੀ ਹੱਲ ਦਾ ਯਤਨ ਕਰਨ। ਉਨ੍ਹਾਂ ਨੇ ਪ੍ਰਸਾਸ਼ਨਿਕ ਸਕੱਤਰਾਂ ਨੁੰ ਵੀ ਸਮੇਂ-ਸਮੇਂ 'ਤੇ ਆਪਣੇ ਅਧੀਨ ਮੰਡੀਆਂ ਨੁੰ ਵਿਜਿਟ ਕਰਨ ਦੇ ਵੀ ਨਿਰਦੇਸ਼ ਦਿੱਤੇ।

ਮੁੱਖ ਸਕੱਤਰ ਨੇ ਅਧਿਕਾਰੀਆਂ ਨੁੰ ਨਿਰਦੇਸ਼ ਦਿੱਤੇ ਕਿ ਮੇਰੀ ਫਸਲ ਮੇਰਾ ਬਿਊਰਾ ਪੋਰਟਲ 'ਤੇ ਕਿਸਾਨਾਂ ਵੱਲੋਂ ਰਜਿਸਟਰ ਕੀਤੀ ਗਈ ਫਸਲ ਦਾ 15 ਅਪ੍ਰੈਲ ਸ਼ਾਮ ਤਕ ਤਸਦੀਕ ਕਰ ਲੈਣ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੀ ਸੰਤੁਸ਼ਟੀ ਸਾਡੀ ਪ੍ਰਾਥਮਿਕਤਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਲਈ ਮੰਡੀ ਵਿਚ ਸਸਤੀ ਦਰਾਂ 'ਤੇ ਚਾਹ-ਚਾਣਾ ਉਪਲਬਧ ਕਰਵਾਉਣ ਦੇ ਲਈ ਅਟੱਲ ਕੈਂਟੀਨ ਸ਼ੁਰੂ ਕਰਨ ਅਤੇ ਪੈਯਜਲ ਦੀ ਵਿਵਸਥਾ ਕੀਤੀ ਜਾਵੇ। ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਤੋਂ ਬਾਰਦਾਨਾ ਸਮੇਤ ਹੋਰ ਜਰੂਰੀ ਚੀਜਾਂ ਦੇ ਬਾਰੇ ਵਿਚ ਪੁੱਛਗਿੱਛ ਕੀਤੀ ਅਤੇ ਜਿੱਥੇ ਥੋੜੀ ਬਹੁਤ ਕਮੀ ਪਾਈ ਗਈ ਉੱਥੇ ਜਲਦੀ ਤੋਂ ਜਲਦੀ ਉਸ ਨੁੰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ।

ਮੁੱਖ ਸਕੱਤਰ ਸ੍ਰੀ ਟੀਵੀਐਸਐਨ ਪ੍ਰਸਾਦ ਨੇ ਫਸਲ ਖਰੀਦ ਨਾਲ ਸਬੰਧਿਤ ਅਧਿਕਾਰੀਆਂ ਨੂੰ ਸਪਸ਼ਟ ਨਿਰਦੇਸ਼ ਦਿੱਤੇ ਕਿ ਕਿਸਾਨਾਂ ਨੂੰ ਆਪਣੀ ਫਸਲ ਦੀ ਵਿਕਰੀ ਕਰਨ ਵਿਚ ਕਿਸੇ ਤਰ੍ਹਾ ਦੀ ਮੁਸ਼ਕਲ ਦਾ ਸਾਹਥਾਂ ਨਾ ਕਰਨਾ ਪਵੇ, ਨਾਲ ਹੀ ਫਸਲਾਂ ਦਾ ਭੁਗਤਾਨ ਨਿਰਧਾਰਿਤ ਸਮੇਂ ਵਿਚ ਹਰ ਹਾਲ ਵਿਚ ਯਕੀਨੀ ਕੀਤਾ ਜਾਵੇ।

ਉਨ੍ਹਾਂ ਨੇ ਖਰੀਦੀ ਗਈ ਫਸਲ ਦਾ ਸਮੇਂ 'ਤੇ ਉਠਾਨ ਕਰਨ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਜੇ-ਫਾਰਮ ਕੱਟਣ ਦੇ 72 ਘੰਟਿਆਂ ਦੇ ਅੰਦਰ ਅੰਦਰ ਫਸਲ ਦੇ ਮਾਲਿਕ ਦੇ ਬੈਂਕ ਖਾਤੇ ਵਿਚ ਭੁਗਤਾਨ ਹੋ ਜਾਣਾ ਚਾਹੀਦਾ ਹੈ।

ਮੁੱਖ ਸਕੱਤਰ ਨੇ ਕਿਹਾ ਕਿ ਕਿਸਾਨਾਂ ਦੀ ਸਹੂਲਤ ਲਈ ਸਾਇਲੋ ਨੂੰ ਵੀ ਖਰੀਦ ਕੇਂਦਰ ਬਣਾਇਆ ਗਿਆ ਹੈ ਜਿੱਥੇ ਕਿਸਾਨ ਸਿੱਧਾ ਆਪਣੀ ਫਸਲ ਵੇਚਣ ਦੇ ਲਈ ਲੈ ਜਾ ਸਕਦਾ ਹੈ। ਉਨ੍ਹਾਂ ਨੇ ਅੱਗੇ ਇਹ ਵੀ ਜਾਣਕਾਰੀ ਦਿੱਤੀ ਕਿ ਸੂਬੇ ਵਿਚ ਕਣਕ ਦੀ ਖਰੀਦ ਦੇ ਲਈ 417 ਮੰਡੀ ਅਤੇ ਖਰੀਦ ਕੇਂਦਰ, ਸਰੋਂ ਲਈ 107, ਛੋਲੇ ਲਈ 11 ਅਤੇ ਜੌਂ ਲਈ 25 ਮੰਡੀਆਂ ਖੋਲ ਦਿੱਤੀਆਂ ਗਈਆਂ ਹਨ।

ਇਸ ਮੌਕੇ 'ਤੇ ਮੀਟਿੰਗ ਵਿਚ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀਕਾਂਤ ਵਾਲਗਦ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ, ਭਾਰਤੀ ਖੁਰਾਕ ਨਿਗਮ ਦੀ ਜੀਜਨਲ ਮੈਨੇਜਰ ਸ਼ਰਣਜੀਤ ਕੌਰ ਬਰਾੜ, ਹਰਿਆਣਾ ਸੈਰ-ਸਪਾਟਾ ਵਿਭਾਗ ਦੇ ਵਿਸ਼ੇਸ਼ ਸਕੱਤਰ ਪ੍ਰਭਜੋਤ ਸਿੰਘ, ਖੇਤੀਬਾੜੀ ਵਿਭਾਗ ਦੇ ਨਿਦੇਸ਼ਕ ਰਾਜਨਰਾਇਣ ਕੌਸ਼ਿਕ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਨਿਦੇਸ਼ਕ ਮੁਕੁਲ ਕੁਮਾਰ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ। ਇੰਨ੍ਹਾਂ ਤੋਂ ਇਲਾਵਾ ਕਈ ਪ੍ਰਸਾਸ਼ਨਿਕ ਸਕੱਤਰ ਅਤੇ ਸਾਰੇ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀ ਵੀ ਵੀਡੀਓ ਕਾਨਫ੍ਰੈਸਿੰਗ ਨਾਲ ਜੁੜੇ ਹੋਏ ਸਨ।

 

Have something to say? Post your comment

 

ਹਰਿਆਣਾ

ਜੇਜੇਪੀ ਦੇ ਸਾਬਕਾ ਹਰਿਆਣਾ ਪ੍ਰਧਾਨ ਸਮੇਤ ਹੋਰ ਆਗੂ ਕਾਂਗਰਸ ਵਿੱਚ ਸ਼ਾਮਲ

ਸੀਐਮ ਨਾਇਬ ਸੈਣੀ ਅਤੇ ਸਾਬਕਾ ਸੀਐਮ ਮਨੋਹਰ ਲਾਲ ਕਾਂਗਰਸ ਦਾ ਸਫ਼ਾਇਆ ਕਰਨ ਲਈ ਕਰ ਰਹੇ ਹਨ ਵਿਸ਼ਾਲ ਰੈਲੀਆਂ

ਵਿਜੇ ਸੰਕਲਪ ਰੈਲੀ ਦੌਰਾਨ ਮੀਂਹ, ਮਨੋਹਰ ਲਾਲ ਨੇ ਕਿਹਾ- ਇੰਦਰ ਦੇਵ ਨੇ ਇੰਦਰਜੀਤ ਨੂੰ ਜਿੱਤ ਦਾ ਆਸ਼ੀਰਵਾਦ ਦਿੱਤਾ

ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਲਈ ਕਮਿਸ਼ਨ ਸਖਤ, ਵੱਖ-ਵੱਖ ਏਜੰਸੀਆਂ ਵੱਲੋਂ ਰੱਖੀ ਜਾ ਰਹੀ ਪੈਨੀ ਨਜਰ

ਲੋਕਸਭਾ ਚੋਣ ਵਿਚ ਵੋਟਿੰਗ ਵਧਾਉਣ ਦੀ ਆਖੀਰੀ ਪਹਿਲ ਵਿਆਹ ਦੀ ਤਰ੍ਹਾ ਵੋਟਰਾਂ ਨੂੰ ਭੇਜੇ ਜਾਣਗੇ ਸੱਦਾ ਪੱਤਰ

ਕਾਂਗਰਸ ਦੀ ਸੋਚ ਗਰੀਬਾਂ ਨੂੰ ਗਰੀਬ ਰੱਖ ਕੇ ਰਾਜ ਕਰਨਾ ਹੈ: ਨਾਇਬ ਸੈਣੀ

ਅੰਮ੍ਰਿਤਧਾਰੀ ਮਾਂ ਬਾਪ ਦੇ ਅੰਮ੍ਰਿਤਧਾਰੀ ਸਿੱਖ ਬੱਚੇ ਬੱਚੀਆਂ ਨੂੰ ਹਰਿਆਣਾ ਕਮੇਟੀ ਆਪਣੇ ਸਕੂਲਾਂ ਵਿੱਚ ਦੇਵੇਗੀ ਮੁਫਤ ਵਿੱਦਿਆ - ਅਜਰਾਣਾ

ਹਰਿਆਣਾ ਵਿਚ ਇਨੈਲੋ ਦੀ ਹਮਾਇਤ ਕਰੇਗਾ ਅਕਾਲੀ ਦਲ ਆਉਂਦੀਆਂ ਲੋਕ ਸਭਾ ਚੋਣਾਂ ਵਿਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਜਨਾਬੱਧ ਤਰੀਕੇ ਨਾਲ ਗਰੀਬਾਂ ਦਾ ਸੁਧਾਰ ਕੀਤਾ: ਨਾਇਬ ਸੈਣੀ

ਦੇਸ਼ ਹਿੱਤ ਲਈ ਤੀਜੀ ਵਾਰ ਮੋਦੀ ਸਰਕਾਰ ਜ਼ਰੂਰੀ : ਮਨੋਹਰ ਲਾਲ