ਪੰਜਾਬ

ਖ਼ਾਲਸਾ ਕਾਲਜ ਵੂਮੈਨ ਵਿਖੇ ‘ਵਕਤ-ਏ-ਰੁਖ਼ਸਤ’ ਪ੍ਰੋਗਰਾਮ ਕਰਵਾਇਆ ਗਿਆ

ਕੌਮੀ ਮਾਰਗ ਬਿਊਰੋ | April 24, 2024 06:34 PM

ਅੰਮ੍ਰਿਤਸਰ-ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ 12ਵੀਂ ਦੀ ਵਿਦਾਇਗੀ ਪਾਰਟੀ ਦੇ ਸਬੰਧ ’ਚ ‘ਵਕਤ-ਏ-ਰੁਖ਼ਸਤ’ ਪ੍ਰੋਗਰਾਮ ਕਰਵਾਇਆ ਗਿਆ, ਜਿਸ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਪ੍ਰੋਗਰਾਮ ਕੋਆਰਡੀਨੇਟਰ ਡਾ. ਚੰਚਲ ਬਾਲਾ, ਵਾਈਸ ਪ੍ਰਿੰਸੀਪਲ ਪ੍ਰੋ. ਰਵਿੰਦਰ ਕੌਰ, ਡਾ. ਮਨਬੀਰ ਕੌਰ, ਡਾ. ਸੁਮਨ ਨਈਅਰ ਨੇ ਸਾਂਝੇ ਤੌਰ ’ਤੇ ਪ੍ਰਿੰ: ਡਾ. ਸੁਰਿੰਦਰ ਕੌਰ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ।

ਇਸ ਪ੍ਰੋਗਰਾਮ ਦਾ ਆਗਾਜ਼ ਪ੍ਰਿੰ: ਡਾ. ਸੁਰਿੰਦਰ ਕੌਰ ਵੱਲੋਂ ਸ਼ਮ੍ਹਾ ਰੌਸ਼ਨ ਕਰਕੇ ਕੀਤਾ ਗਿਆ। ਇਸ ਮੌਕੇ ਵਿਦਿਆਰਥਣਾਂ ਨੇ ਮਾਡਲਿੰਗ, ਗੀਤ, ਲੋਕ ਗੀਤ, ਡਾਂਸ, ਕੋਰੀਓਗ੍ਰਾਫੀ, ਗੇਮਸ ਆਦਿ ਸੱਭਿਆਚਾਰਕ ਪ੍ਰੋਗਰਾਮ ਰਾਹੀਂ ਮੰਨੋਰੰਜਨ ਕੀਤਾ। ਇਸ ਮੌਕੇ ਪ੍ਰਿੰ: ਡਾ. ਸੁਰਿੰਦਰ ਕੌਰ ਨੇ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਾਡੇ ਕਾਲਜ ਦੀ ਸਭ ਤੋਂ ਪਹਿਲੀ 12ਵੀਂ ਜਮਾਤ ਹੈ ਜਿਸ ਨੂੰ ਅਸੀਂ ਵਿਦਾਇਗੀ ਪਾਰਟੀ ਦੇ ਰਹੇ ਹਾਂ। ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਪੜ੍ਹ ਲਿਖ ਕੇ ਅਕਾਦਮਿਕ ਪੱਧਰ ’ਤੇ ਉਚਾਈਆਂ ਨੂੰ ਛੂਹਣਾ ਚਾਹੀਦਾ ਹੈ। ਕਿਉਂਕਿ ਪੜ੍ਹੀ-ਲਿਖੀ ਔਰਤ ਸਿਰਫ਼ ਪਰਿਵਾਰ ਨੂੰ ਹੀ ਨਹੀਂ, ਸਗੋਂ ਸਮਾਜ ਨੂੰ ਵੀ ਵਿਕਸਿਤ ਰਾਹਾਂ ਵੱਲ ਲਿਜਾਣ ’ਚ ਮੱਹਤਵਪੂਰਨ ਰੋਲ ਅਦਾ ਕਰਦੀ ਹੈ।

ਉਨ੍ਹਾਂ ਵਿਦਿਆਰਥਣਾਂ ਦੇ ਹੁਨਰ ਦੀ ਤਾਰੀਫ਼ ਕਰਦਿਆਂ ਕਿਹਾ ਕਿ ਭਾਵੇਂ ਇਹ ਸਕੂਲ ਪੱਧਰ ਦੀਆਂ ਵਿਦਿਆਰਥਣਾਂ ਹਨ ਪਰ ਇਨ੍ਹਾਂ ਅੰਦਰਲਾ ਹੁਨਰ ਕਾਲਜ ਪੱਧਰ ਦੀਆਂ ਵਿਦਿਆਰਥਣਾਂ ਨੂੰ ਮਾਤ ਪਾਉਂਦਾ ਨਜ਼ਰੀ ਪੈਂਦਾ ਹੈ। ਉਨ੍ਹਾਂ ਉਕਤ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਕਾਰਜਸ਼ੀਲ ਅਧਿਆਪਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਵਿਦਿਆਰਥਣਾਂ 12ਵੀਂ ਤੋਂ ਬਾਅਦ ਹੁਣ ਕਾਲਜ ’ਚ ਦਾਖ਼ਲਾ ਲੈ ਕੇ ਫਿਰ ਤੋਂ ਸਾਡੀਆਂ ਵਿਦਿਆਰਥਣਾਂ ਦੀ ਸੂਚੀ ’ਚ ਸ਼ਾਮਿਲ ਹੋ ਸਕਦੀਆਂ ਹਨ।

ਇਸ ਮੌਕੇ 11ਵੀਂ ਕਲਾਸ ਦੀ ਵਿਦਿਆਰਥਣ ਸਾਂਚੀ ਨੇ 12ਵੀਂ ਕਲਾਸ ਦੀਆਂ ਵਿਦਿਆਰਥਣਾਂ ਲਈ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਬੜੇ ਹੀ ਖੂਬਸੂਰਤ ਸ਼ਬਦਾਂ ’ਚ ਕੀਤਾ। ਜਦਕਿ 12ਵੀਂ ਦੀ ਵਿਦਿਆਰਥਣ ਮੰਨਤ ਨੇ ਕਾਲਜ, ਅਧਿਆਪਕਾਂ ਅਤੇ ਜੂਨੀਅਰ ਵਿਦਿਆਰਥਣਾਂ ਪ੍ਰਤੀ ਬੜੇ ਭਾਵਪੂਰਤ ਸ਼ਬਦਾਂ ’ਚ ਆਪਣੇ ਜਜਬਾਤਾਂ ਨੂੰ ਸਾਂਝਿਆਂ ਕੀਤਾ ਅਤੇ ਅਧਿਆਪਕਾਂ ਨੂੰ ਫੁੱਲ ਭੇਂਟ ਕੀਤੇ।

ਇਸ ਮੌਕੇ ਪ੍ਰਿੰ: ਡਾ. ਸੁਰਿੰਦਰ ਕੌਰ ਵੱਲੋਂ ਮਾਡਲਿੰਗ ਦੌਰਾਨ ਮਿਸ ਬਿਊਟੀਫੁੱਲ ਹੇਅਰ ਟੈਗ ਨੰ. 23, ਮਿਸ ਚਾਰਮਿੰਗ ਟੈਗ ਨੰ. 3 ਅਤੇ 7, ਮਿਸ ਐਲੀਗੈਂਟ ਟੈਗ ਨੰ. 13, ਮਿਸ ਕੈਟ ਵਾਕ ਟੈਗ ਨੰ. 4, ਮਿਸ ਕੇ. ਸੀ. ਡਬਲਿਊ ਟੈਗ ਨੰ. 12 ਜੇਤੂ ਵਿਦਿਆਰਥਣਾਂ ਨੂੰ ਵੱਖ-ਵੱਖ ਖ਼ਿਤਾਬ ਦੇ ਕੇ ਨਿਵਾਜਿਆ ਗਿਆ। ਗੇਮਸ ’ਚ ਜੇਤੂ ਵਿਦਿਆਰਥਣਾਂ ਨੂੰ ਵੀ ਇਨਾਮ ਦਿੱਤੇ ਗਏ। ਇਸ ਮੌਕੇ ਡਾ. ਬਾਲਾ ਨੇ ਪਿ੍ਰੰ: ਡਾ. ਸੁਰਿੰਦਰ ਕੌਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪ੍ਰੇਰਨਾ ਸਦਕਾ ਹੀ ਅਜਿਹੇ ਕਾਰਜ ਸਫ਼ਲਤਾਪੂਰਵਕ ਨੇਪਰੇ ਚਾੜ੍ਹਦੇ ਹਾਂ। ਉਨ੍ਹਾਂ ਸਮੁੱਚੀ ਟੀਮ ਦੇ ਸਹਿਯੋਗ ਲਈ ਵੀ ਧੰਨਵਾਦ ਕੀਤਾ। ਇਸ ਪ੍ਰੋਗਰਾਮ ਦੌਰਾਨ ਜੱਜ ਦੀ ਭੂਮਿਕਾ ਪ੍ਰੋ. ਕਮਲਪ੍ਰੀਤ ਕੌਰ ਅਤੇ ਪ੍ਰੋਂ. ਪਲਵੀ ਨੇ ਖ਼ੂਬ ਨਿਭਾਈ।

Have something to say? Post your comment

 

ਪੰਜਾਬ

ਪੱਤਰਕਾਰ ਸਰਬਜੀਤ ਸਿੰਘ ਪੰਧੇਰ ਦੇ ਅਕਾਲ ਚਲਾਣੇ ਦੀ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਸੈਕਟਰ 34 ਵਿਖੇ ਹੋਈ

ਇਕ ਤੋਂ ਬਾਅਦ ਇਕ ਦਿੱਲੀ ਆਧਾਰਿਤ ਪਾਰਟੀਆਂ ਦਾ ਤਜ਼ਰਬਾ ਕਰਨਾ ਪੰਜਾਬ ਨੂੰ ਬਹੁਤ ਮਹਿੰਗਾ ਪਿਆ: ਸੁਖਬੀਰ

ਬ੍ਰਹਮਪੁਰਾ ਵੱਲੋਂ ਸਿੱਧੂ ਮੂਸੇਵਾਲਾ ਦੀ ਹੱਤਿਆ ਲਈ ਜ਼ਿੰਮੇਵਾਰ ਲੋਕਾਂ ਖਿਲਾਫ਼ ਕਾਰਵਾਈ ਦੀ ਮੰਗ

ਦੇਸ਼ ਅਤੇ ਸੰਵਿਧਾਨ ਬਚਾਉਣ ਲਈ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣਾ ਜਰੂਰੀ- ਐਡਵੋਕੇਟ ਬੱਲੀ

ਮੁੱਖ ਮੰਤਰੀ ਭਗਵੰਤ ਮਾਨ ਨੇ ਖਰੜ ਵਿਖੇ ਮਲਵਿੰਦਰ ਕੰਗ ਲਈ ਕੀਤਾ ਚੋਣ ਪ੍ਰਚਾਰ, ਵੱਡਾ ਰੋਡ ਸ਼ੋਅ ਕਰਕੇ ਲੋਕਾਂ ਨੂੰ ਕੀਤਾ ਸੰਬੋਧਨ

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਮਨਾਇਆ ਗਿਆ ਮਾਤਾ ਸੁੰਦਰੀ ਜੀ ਦਾ ਜਨਮ ਦਿਹਾੜਾ

ਪੁੰਛ 'ਤੇ ਹਮਲਾ ਭਾਜਪਾ ਦਾ 'ਚੋਣਾਂ ਤੋਂ ਪਹਿਲਾਂ ਦਾ ਸਟੰਟ' : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੰਨੀ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਲਾਲਚ ਬਦਲੇ ਵੋਟ ਨਾ ਪਾਉਣ ਦੀ ਅਪੀਲ

ਬੇਅਦਬੀ ਦੀਆਂ ਕਈ ਘਟਨਾਵਾਂ ਰੋਕਣ ਵਿੱਚ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਪੂਰੀ ਤਰ੍ਹਾਂ ਅਸਫਲ 

ਡਾ: ਧਰਮਵੀਰ ਗਾਂਧੀ ਦੀ ਜਿੱਤ ਯਕੀਨੀ ਬਣਾਉਣ ਲਈ ਪੱਬਾਂ ਭਾਰ ਹੋਈ ਕਾਂਗਰਸ