ਪੰਜਾਬ

ਡਿਪਟੀ ਕਮਿਸ਼ਨਰ ਦੀ ਸਖ਼ਤੀ ਦਾ ਅਸਰ, ਦੋ ਦਿਨ ਵਿਚ ਲਿਫਟਿੰਗ ਵਿਚ ਰਿਕਾਰਡ ਉਛਾਲ,23493 ਟਨ ਦੀ ਰਿਕਾਰਡ ਲਿਫਟਿੰਗ

ਕੌਮੀ ਮਾਰਗ ਬਿਊਰੋ | April 24, 2024 07:12 PM

ਫਾਜ਼ਿਲਕਾ -ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਦੀ ਸਖ਼ਤੀ ਦਾ ਅਸਰ ਵਿਖਾਈ ਦੇਣ ਲੱਗਾ ਹੈ। ਦੋ ਦਿਨ੍ਹਾਂ ਵਿਚ ਕਣਕ ਦੀ ਲਿਫਟਿੰਗ ਵਿਚ 5 ਗੁਣਾ ਵਾਧਾ ਹੋਇਆ ਹੈ। 21 ਅਪ੍ਰੈਲ ਨੂੰ ਜਿੱਥੇ ਜ਼ਿਲ੍ਹੇ ਦੀਆਂ ਏਂਜਸੀਆਂ ਨੇ 4095 ਮਿਟ੍ਰਿਕ ਟਨ ਕਣਕ ਦੀ ਲਿਫਟਿੰਗ ਕੀਤੀ ਸੀ ਉਥੇ ਹੀ 22 ਅਪ੍ਰੈਲ ਨੂੰ ਇਹ ਆਂਕੜਾ 12236 ਮਿਟ੍ਰਿਕ ਟਨ ਤੇ ਪਹੁੰਚਿਆ ਅਤੇ ਬੀਤੇ ਕੱਲ 23 ਅਪ੍ਰੈਲ ਨੂੰ ਏਂਜਸੀਆਂ ਨੇ 23493 ਮਿਟ੍ਰਿਕ ਟਨ ਕਣਕ ਚੁੱਕੀ। ਜਿਕਰਯੋਗ ਹੈ ਕਿ ਪਿੱਛਲੇ ਦੋ ਦਿਨ ਤੋਂ ਡਿਪਟੀ ਕਮਿਸ਼ਨਰ ਖੁਦ ਮੰਡੀਆਂ, ਗੋਦਾਮਾਂ ਦਾ ਦਿਨ ਰਾਤ ਦੌਰਾ ਕਰ ਰਹੇ ਹਨ ਤੇ ਖਰੀਦ ਪ੍ਰਬੰਧਾਂ ਦੀ ਖੁਦ ਨਿਗਰਾਨੀ ਕਰ ਰਹੇ ਹਨ।
ਦੂਜੇ ਪਾਸੇ ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਵੱਖ ਵੱਖ ਖਰੀਦ ਏਜੇਂਸੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਕਣਕ ਦੀ ਲਿਫਟਿੰਗ ਨੂੰ ਹੋਰ ਤੇਜ ਕਰਨ ਦੇ ਹੁਕਮ ਦਿਤੇ|
 ਬੈਠਕ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਧਿਕਾਰੀ ਇਹ ਯਕੀਨੀ ਬਣਾਉਣ ਕਿ ਕਿਸੇ ਵੀ ਕਿਸਾਨ ਨੂੰ ਮੰਡੀਆ ਚ ਪ੍ਰੇਸ਼ਾਨੀ ਨਾ ਆਵੇ| ਉਨ੍ਹਾਂ ਕਿਹਾ ਕਿ ਖਰੀਦ ਏਜੇਂਸੀਆਂ ਕਣਕ ਦੀ ਖਰੀਦ ਅਨੁਸਾਰ ਲਿਫਟਿੰਗ ਦੇ ਟੀਚੇ ਪੂਰੇ ਕਰਨੇ ਵੀ ਯਕੀਨੀ ਬਣਾਉਣ | ਉਨ੍ਹਾਂ ਟਰਾਂਸਪੋਰਟ ਠੇਕੇਦਾਰ ਨੂੰ ਸਖ਼ਤ ਚਿਤਾਵਨੀ ਦਿੱਤੀ ਕਿ ਏਂਜਸੀਆਂ ਦੀ ਮੰਗ ਅਨੁਸਾਰ ਟਰੱਕ ਅਤੇ ਲੇਬਰ ਮੁਹਈਆ ਕਰਵਾਈ ਜਾਵੇ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਹੁਣ ਤੱਕ ਕੁੱਲ 252455 ਮਿਟ੍ਰਿਕ ਟਨ ਕਣਕ ਦੀ ਆਮਦ ਮੰਡੀਆਂ ਵਿਚ ਹੋਈ ਹੈ ਅਤੇ 232782 ਮਿਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਪਨਗ੍ਰੇਨ ਨੇ 59151 ਮਿਟ੍ਰਿਕ ਟਨ, ਮਾਰਕਫੈਡ ਨੇ 69020 ਮਿਟ੍ਰਿਕ ਟਨ, ਪਨਸਪ ਨੇ 60121 ਮਿਟ੍ਰਿਕ ਟਨ, ਪੰਜਾਬ ਰਾਜ ਗੋਦਾਮ ਨਿਗਮ ਨੇ 34998 ਮਿਟ੍ਰਿਕ ਟਨ, ਐਫਸੀਆਈ ਨੇ 1200 ਮਿਟ੍ਰਿਕ ਟਨ ਅਤੇ ਵਪਾਰੀਆਂ ਨੇ 8292 ਮਿਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 48 ਘੰਟੇ ਵਿਚ ਖਰੀਦੀ ਕਣਕ ਦੀ ਅਦਾਇਗੀ ਦੇ ਨਿਯਮ ਅਨੁਸਾਰ 292 ਕਰੋੜ ਰੁਪਏ ਦੀ ਬਣਦੀ ਅਦਾਇਗੀ ਦੇ ਮੁਕਾਬਲੇ 335.7 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ, ਭਾਵ ਕਣਕ ਵਿਕਣ ਦੇ 48 ਘੰਟੇ ਤੋਂ ਵੀ ਘੱਟ ਸਮੇਂ ਵਿਚ ਰਕਮ ਕਿਸਾਨਾਂ ਦੇ ਖਾਤਿਆਂ ਵਿਚ ਆ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲਿਫਟਿੰਗ ਦੇ ਕੰਮ ਵਿਚ ਕੁਤਾਹੀ ਬਰਦਾਸਤ ਨਹੀਂ ਹੋਵੇਗੀ ਅਤੇ ਜਿਸ ਕਿਸੇ ਦੇ ਪੱਧਰ ਤੇ ਵੀ ਢਿੱਲ ਪਾਈ ਗਈ ਉਸਦੇ ਖਿਲਾਫ ਨਿਯਮਾਂ ਅਨੁਸਾਰ  ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਉਨ੍ਹਾਂ ਕਿਹਾ ਕਿ ਕਿਸਾਨਾ ਨੂੰ ਉਨ੍ਹਾਂ ਦੀ ਫਸਲ ਦੀ ਅਦਾਇਗੀ ਤੈਅ ਸਮੇ ਅਨੁਸਾਰ ਕੀਤੀ ਜਾਵੇ |
  ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਾਕੇਸ਼ ਕੁਮਾਰ ਪੋਪਲੀ, ਐਸਡੀਐਮ ਜਲਾਲਾਬਾਦ ਬਲਕਰਨ ਸਿੰਘ, ਤਹਿਸੀਲਦਾਰ ਸੁਖਦੇਵ ਸਿੰਘ, ਡੀਐਫਐਸਸੀ ਸ੍ਰੀ ਹਿਮਾਂਸੂ ਕੁੱਕੜ, ਜ਼ਿਲ੍ਹਾ ਮੰਡੀ ਅਫ਼ਸਰ ਜਸਮੀਤ ਸਿੰਘ, ਡੀਐਮ ਮਾਰਕਫੈਡ ਸ੍ਰੀ ਵਿਪਨ ਕੁਮਾਰ, ਡੀਐਮ ਪਨਸਪ ਸ੍ਰੀ ਰਮਨ ਗੋਇਲ ਅਤੇ ਵੱਖ ਵੱਖ ਖਰੀਦ ਏਂਜਸੀਆਂ ਦੇ ਅਧਿਕਾਰੀ ਵੀ ਹਾਜਰ ਸਨ।

Have something to say? Post your comment

 

ਪੰਜਾਬ

ਪੱਤਰਕਾਰ ਸਰਬਜੀਤ ਸਿੰਘ ਪੰਧੇਰ ਦੇ ਅਕਾਲ ਚਲਾਣੇ ਦੀ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਸੈਕਟਰ 34 ਵਿਖੇ ਹੋਈ

ਇਕ ਤੋਂ ਬਾਅਦ ਇਕ ਦਿੱਲੀ ਆਧਾਰਿਤ ਪਾਰਟੀਆਂ ਦਾ ਤਜ਼ਰਬਾ ਕਰਨਾ ਪੰਜਾਬ ਨੂੰ ਬਹੁਤ ਮਹਿੰਗਾ ਪਿਆ: ਸੁਖਬੀਰ

ਬ੍ਰਹਮਪੁਰਾ ਵੱਲੋਂ ਸਿੱਧੂ ਮੂਸੇਵਾਲਾ ਦੀ ਹੱਤਿਆ ਲਈ ਜ਼ਿੰਮੇਵਾਰ ਲੋਕਾਂ ਖਿਲਾਫ਼ ਕਾਰਵਾਈ ਦੀ ਮੰਗ

ਦੇਸ਼ ਅਤੇ ਸੰਵਿਧਾਨ ਬਚਾਉਣ ਲਈ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣਾ ਜਰੂਰੀ- ਐਡਵੋਕੇਟ ਬੱਲੀ

ਮੁੱਖ ਮੰਤਰੀ ਭਗਵੰਤ ਮਾਨ ਨੇ ਖਰੜ ਵਿਖੇ ਮਲਵਿੰਦਰ ਕੰਗ ਲਈ ਕੀਤਾ ਚੋਣ ਪ੍ਰਚਾਰ, ਵੱਡਾ ਰੋਡ ਸ਼ੋਅ ਕਰਕੇ ਲੋਕਾਂ ਨੂੰ ਕੀਤਾ ਸੰਬੋਧਨ

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਮਨਾਇਆ ਗਿਆ ਮਾਤਾ ਸੁੰਦਰੀ ਜੀ ਦਾ ਜਨਮ ਦਿਹਾੜਾ

ਪੁੰਛ 'ਤੇ ਹਮਲਾ ਭਾਜਪਾ ਦਾ 'ਚੋਣਾਂ ਤੋਂ ਪਹਿਲਾਂ ਦਾ ਸਟੰਟ' : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੰਨੀ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਲਾਲਚ ਬਦਲੇ ਵੋਟ ਨਾ ਪਾਉਣ ਦੀ ਅਪੀਲ

ਬੇਅਦਬੀ ਦੀਆਂ ਕਈ ਘਟਨਾਵਾਂ ਰੋਕਣ ਵਿੱਚ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਪੂਰੀ ਤਰ੍ਹਾਂ ਅਸਫਲ 

ਡਾ: ਧਰਮਵੀਰ ਗਾਂਧੀ ਦੀ ਜਿੱਤ ਯਕੀਨੀ ਬਣਾਉਣ ਲਈ ਪੱਬਾਂ ਭਾਰ ਹੋਈ ਕਾਂਗਰਸ