ਹਰਿਆਣਾ

ਮੁੱਖ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਤਹਿਤ ਸਰਕਾਰ ਅੱਜ 7500 ਤੋਂ ਵੱਧ ਲਾਭਕਾਰਾਂ ਨੂੰ ਦਵੇਗੀ 100-100 ਗਜ ਦੇ ਪਲਾਟਾਂ ਦਾ ਕਬਜਾ ਪ੍ਰਮਾਣ ਪੱਤਰ

ਕੌਮੀ ਮਾਰਗ ਬਿਊਰੋ | June 09, 2024 09:08 PM

ਚੰਡੀਗੜ੍ਹ - ਹਰਿਆਣਾ ਵਿਚ ਗਰੀਬ ਲੋਕਾਂ ਦੇ ਸਿਰ 'ਤੇ ਛੱਤ ਮਹੁਇਆ ਕਰਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਤਹਿਤ ਸਰਕਾਰ 10 ਜੂਨ ਨੁੰ 7500 ਤੋਂ ਵੱਧ ਬੀਪੀਐਲ ਲਾਭਕਾਰਾਂ ਨੂੰ 100-100 ਗਜ ਦੇ ਪਲਾਂਟਾਂ ਦਾ ਕਬਜਾ ਪ੍ਰਮਾਣ ਪੱਤਰ ਪ੍ਰਦਾਨ ਕਰਗੇੀ। ਕਬਜਾ ਦੇ ਕੇ ਇੰਨ੍ਹਾਂ ਦੇ ਪਲਾਂਟਾਂ ਦੀ ਰਜਿਸਟਰੀ ਵੀ ਮੌਕੇ 'ਤੇ ਹੀ ਕਰਵਾਈ ਜਾਵੇਗੀ।

ਇਹ ਐਲਾਨ ਅੱਜ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਇੱਥੇ ਪ੍ਰਬੰਧਿਤ ਪ੍ਰੈਸ ਕਾਨਫ੍ਰੈਂਸ ਨੁੰ ਸੰਬੋਧਿਤ ਕਰਦੇ ਹੋਏ ਕੀਤਾ।

ਉਨ੍ਹਾਂ ਨੇ ਦਸਿਆ ਕਿ 10 ਜੂਨ ਨੂੰ ਸੋਨੀਪਤ ਵਿਚ ਰਾਜ ਪੱਧਰੀ ਸਮਾਰੋਹ ਪ੍ਰਬੰਧਿਤ ਕੀਤਾ ਜਾਵੇਗਾ, ਜਿੱਥੇ ਅਜਿਹੇ ਲੋਕਾਂ ਨੁੰ ਪਲਾਂਟਾਂ ਦਾ ਕਬਜਾ ਦਿੱਤਾ ਜਾਵੇਗਾ। ਨਾਲ ਹੀ, ਪੂਰੇ ਸੂਬੇ ਵਿਚ ਜਿਲ੍ਹਾ ਪੱਧਰੀ ਪ੍ਰੋਗ੍ਰਾਮ ਪ੍ਰਬੰਧਿਤ ਕੀਤੇ ਜਾਣਗੇ, ਜਿੱਥੇ ਮਾਣਯੋਗ ਮੰਤਰੀ ਅਤੇ ਮਾਣਯੋਗ ਵਿਧਾਇਕ ਯੋਗ ਲੋਕਾਂ ਨੁੰ ਪਲਾਂਟ ਦਾ ਕਬਜਾ ਦੇਣਗੇ।

ਸ੍ਰੀ ਨਾਇਬ ਸਿੰਘ ਨੇ ਕਾਂਗਰਸ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਨੇ ਮਹਾਤਮਾ ਗਾਂਧੀ ਗ੍ਰਾਮੀਣ ਬਸਤੀ ਯੋਜਨਾ ਤਹਿਤ ਗਰੀਬ ਲੋਕਾਂ ਨੂੰ ਪਲਾਟ ਅਲਾਟ ਕਰਨ ਦੀ ਗੱਲ ਕਹੀ ਸੀ, ਪਰ ਉਨ੍ਹਾਂ ਨੇ ਉਨ੍ਹਾਂ ਦੇ ਹਾਲਾਤਾਂ 'ਤੇ ਛੱਡ ਦਿੱਤਾ ਅਤੇ ਨਾ ਹੀ ਲੋਕਾਂ ਨੂੰ ੋਕੋਈ ਕਾਗਜ ਦਿੱਤੇ। ਪਿਛਲੇ 15 ਸਾਲਾਂ ਵਿਚ ਉਨ੍ਹਾਂ ਨੁੰ ਪਲਾਟਾਂ ਦਾ ਕਬਜਾ ਹੀ ਨਹੀਂ ਦਿੱਤਾ ਗਿਆ। ਇਹ ਲੋਕ ਲਗਾਤਾਰ ਪਲਾਟ ਦੇ ਕਬਜੇ ਲਈ ਚੱਕਰ ਕੱਟ ਰਹੇ ਸਨ। ਅਜਿਹੇ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਸਾਬਕਾ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸਾਲ 2024-25 ਦੇ ਬਜਟ ਭਾਸ਼ਨ ਵਿਚ ਐਲਾਨ ਕੀਤਾ ਸੀ ਕਿ ਮੁੱਖ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਤਹਿਤ ਅਜਿਹੇ ਲਗਭਗ 20, 000 ਤੋਂ ਵੱਧ ਲਾਭਕਾਰਾਂ ਨੂੰ ਪਲਾਟਾਂ ਦਾ ਕਬਜਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਬਾਕੀ 12500 ਲਾਭਕਾਰਾਂ ਨੁੰ ਸਰਕਾਰ ਮੁੱਖ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਤਹਿਤ ਪਰਿਵਾਰ ਨੂੰ ਪਲਾਟ ਖਰੀਦਣ ਲਈ 1 ਲੱਖ ਰੁਪਏ ਨਗਦ ਦੀ ਰਕਮ ਦਵੇਗੀ।

ਉਨ੍ਹਾਂ ਨੇ ਦਸਿਆ ਕਿ ਸੂਬਾ ਸਰਕਾਰ ਸਰਵੇ ਰਾਹੀਂ ਨਵੇਂ ਯੋਗ ਲੋਕਾਂ ਨੂੰ ਚੋਣ ਕਰ ਰਹੀ ਹੈ। ਅਜਿਹੇ ਲਾਭਕਾਰਾਂ ਦੇ ਲਈ ਸਰਕਾਰ ਜਲਦੀ ਹੀ ਇਕ ਪੋਰਟਲ ਖੋਲੇਗੀ, ਜਿਸ 'ਤੇ ਇਹ ਲੋਕ ਮਕਾਨ ਦੇ ਲਈ ਬਿਨੈ ਕਰ ਸਕਣਗੇ।

ਮਹਾਤਮਾ ਗਾਂਧੀ ਦੀ ਵਿਰਾਸਤ ਦਾ ਢਿੰਡੋਰਾ ਪਿੱਟਣ ਵਾਲੀ ਕਾਂਗਰਸ ਸਰਕਾਰ ਨੇ ਯੋਜਨਾ ਬਣਾ ਕੇ ਗਰੀਬ ਲੋਕਾਂ ਨੂੰ ਅੱਧ-ਵਿਚਕਾਰ ਛੱਡਿਆ

ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਮਹਾਤਮਾ ਗਾਂਧੀ ਜੀ ਦੇ ਨਾਂਅ 'ਤੇ ਯੋਜਨਾ ਤਾਂ ਚਲਾਈ ਪਰ ਉਸ ਨੂੰ ਅਮਲੀਜਾਮਾ ਨਹੀਂ ਪਹਿਣਾਇਆ। ਮਹਾਤਮਾ ਗਾਂਧੀ ਦੀ ਵਿਰਾਸਤ ਦਾ ਢਿੰਡੋਰਾ ਪਿੱਟਣ ਵਾਲੀ ਕਾਂਗਰਸ ਸਰਕਾਰ ਨੇ ਯੋਜਨਾ ਬਣਾ ਕੇ ਗਰੀਬ ਲੋਕਾਂ ਨੂ ਅੱਧ-ਵਿਚਕਾਰ ਛੱਡ ਦਿੱਤਾ। ਜਦੋਂ ਕਿ ਸ੍ਰੀ ਨਰੇਂਦਰ ਮੋਦੀ ਜੀ ਮਹਾਤਮਾ ਗਾਂਧੀ, ਜਿਯੋਤਿਬ ਫੂਲੇ ਅਤੇ ਡਾ. ਭੀਮਰਾਓ ਅੰਬੇਦਕਰ ਦੀ ਸੋਚ ਦੇ ਨਾਲ ਸਾਡੀ ਡਬਲ ਇੰਜਨ ਦੀ ਸਰਕਾਰ ਗਰੀਬ ਲੋਕਾਂ ਦੇ ਜੀਵਨ ਨੁੰ ਸਰਲ ਤੇ ਸੁਗਮ ਬਨਾਉਣ ਲਈ ਕੰਮ ਕਰ ਰਹੀ ਹੈ।

ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਹਰਿਆਣਾ ਵਿਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 14, 939 ਮਕਾਨ ਬਣਾ ਕੇ ਗਰੀਬ ਲੋਕਾਂ ਨੂੰ ਦਿੱਤੇ ਗਏ ਹਨ। ਯੋਜਨਾ ਤਹਿਤ ਲਗਭਗ 552 ਕਰੋੜ ਰੁਪਏ ਦੀ ਰਕਮ ਖਰਚ ਕੀਤੀ ਗਈ ਹੈ। ਇਸ ਤੋਂ ਇਲਾਵਾ, 15, 356 ਮਕਾਨ ਨਿਰਮਾਣਧੀਨ ਹਨ। ਇੰਨ੍ਹਾਂ ਮਕਾਨਾਂ ਦੀ ਚਾਬੀਆਂ ਵੀ ਜਲਦੀ ਹੀ ਲਾਭਕਾਰਾਂ ਨੂੰ ਦਿੱਤੀਆਂ ਜਾਣਗੀਆਂ।

ਉਨ੍ਹਾਂ ਨੇ ਦਸਿਆ ਕਿ ਪ੍ਰਧਾਨ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਤਹਿਤ ਵੀ ਹਰਿਆਣਾ ਵਿਚ 29, 440 ਮਕਾਨ ਮੰਜੂਰ ਕੀਤੇ ਗਏ ਸਨ। ਇੰਨ੍ਹਾਂ ਵਿੱਚੋਂ 26, 318 ਮਕਾਨ ਬਣਾਏ ਗਏ ਹਨ। ਇਸ ਯੋਜਨਾ ਤਹਿਤ ਪ੍ਰਤੀ ਲਾਭਕਾਰ 1 ਲੱਖ 38 ਹਜਾਰ ਰੁਪਏ ਦੀ ਆਰਥਕ ਸਹਾਇਕ ਦਿੱਤੀ ਗਈ ਹੈ। ਇਸ ਤਰ੍ਹਾ ਕੁੱਲ 376 ਕਰੋੜ ਰੁਪਏ ਦੀ ਸਹਾਇਤਾ ਦਿੱਤੀ ਗਈ ਹੈ।

ਉਨ੍ਹਾਂ ਨੇ ਦਸਿਆ ਕਿ ਮਕਾਨਾਂ ਦੀ ਮੁਰੰਮਤ ਲਈ ਵੀ ਸਾਡੀ ਸਰਕਾਰ ਡਾ. ਭੀਮਰਾਓ ਅੰਬੇਦਕਰ ਨਵੀਨੀਕਰਣ ਯੋਜਨਾ ਚਲਾ ਰਹੀ ਹੈ, ਜਿਸ ਦੇ ਤਹਿਤ 2138 ਲਾਭਕਾਰਾਂ ਨੂੰ ਮਾਲੀ ਸਹਾਇਤਾ ਵੀ ਸਿੱਧੇ ਉਨ੍ਹਾਂ ਦੇ ਖਾਤਿਆਂ ਵਿਚ ਪਹੁੰਚਾਈ ਜਾ ਰਹੀ ਹੈ। ਉਨ੍ਹਾਂ ਨੇ ਦਸਿਆ ਕਿ ਸਡੀ ਡਬਲ ਇੰਜਨ ਦੀ ਸਰਕਾਰ ਗਰੀਬ ਦੇ ਹਿੱਤ ਵਿਚ ਮਜਬੂਤੀ ਨਾਲ ਫੈਸਲੇ ਲੈ ਕੇ ਉਨ੍ਹਾਂ ਨੂੰ ਮਜਬੂਤ ਕਰਨ ਦਾ ਕੰਮ ਕਰ ਰਹੀ ਹੈ।

ਇਸ ਮੌਕੇ 'ਤੇ ਰਾਜਸਭਾ ਸਾਂਸਦ ਕ੍ਰਿਸ਼ਣ ਲਾਲ ਪੰਵਾਰ, ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ, ਸੂਚਨਾ, ਜਨਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਮਹਾਨਿਦੇਸ਼ਕ ਮੰਦੀਪ ਸਿੰਘ ਬਰਾੜ, ਮੁੱਖ ਮੰਤਰੀ ਦੇ ਰਾਜਨੀਤਿਕ ਸਲਾਹਕਾਰ ਭਾਰਤ ਭੂਸ਼ਣ ਭਾਰਤੀ, ਚੀਫ ਮੀਡੀਆ ਕੋਰਡੀਨੇਟਰ ਸੁਦੇਸ਼ ਕਟਾਰਿਆ, ਮੀਡੀਆ ਸਕੱਤਰ ਪ੍ਰਵੀਣ ਅੱਤਰੇ ਤੇ ਭਾਜਪਾ ਮਹਿਲਾ ਵਿੰਗ ਦੀ ਵਾੲਸ ਚੇਅਰਮੈਨ ਬੰਤੋ ਕਟਾਰਿਆ ਸਮੇਤ ਹੋਰ ਅਧਿਕਾਰੀ ਮੌਜੂਦ ਰਹੇ।

Have something to say? Post your comment

 

ਹਰਿਆਣਾ

ਹਰਿਆਣਾ ਸਰਕਾਰ ਦੇ ਰਹੀ ਓਲੰਪਿਕ ਮੈਡਲ ਜੇਤੂਆਂ ਨੂੰ ਦੇਸ਼ ਵਿਚ ਸੱਭ ਤੋਂ ਵੱਧ ਪੁਰਸਕਾਰ ਰਕਮ - ਨਾਇਬ ਸਿੰਘ ਸੈਨੀ

ਮੁੱਖ ਮੰਤਰੀ ਨੇ ਜੇਲ੍ਹਾਂ ਦੀ ਸੁਰੱਖਿਆ ਵਧਾਉਣ ਲਈ 186 ਵਾਕੀ ਟਾਕੀ ਸੈਟ ਖਰੀਦਣ ਨੁੰ ਦਿੱਤੀ ਮੰਜੂਰੀ

ਸ਼ਹਿਰੀ ਸਥਾਨਕ ਨਿਗਮਾਂ ਦੇ ਜਨਪ੍ਰਤੀਨਿਧੀਆਂ ਦੇ ਕੋਲ ਹੋਵੇਗੀ ਹੁਣ ਫੁੱਲ ਪਾਵਰ- ਮੁੱਖ ਮੰਤਰੀ ਨਾਇਬ ਸਿੰਘ ਸੈਨੀ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਦੀ ਅਗਵਾਈ ਹੇਠ ਹੋਈ ਐਚਪੀਪੀਸੀ ਅਤੇ ਐਚਪੀਡਬਲਿਯੂਸੀ ਦੀ ਮੀਟਿੰਗ

ਬਜਟ ਅਰਥਵਿਵਸਥਾ ਨੂੰ ਮਜਬੂਤੀ ਅਤੇ ਰਾਸ਼ਟਰ ਵਿਕਾਸ ਨੂੰ ਨਵੀਂ ਬੁਲੰਦੀਆਂ 'ਤੇ ਲੈ ਜਾਣ ਵਾਲਾ ਹੋਵੇਗਾ ਸਾਬਤ-ਮੁੱਖ ਮੰਤਰੀ ਨਾਇਬ ਸਿੰਘ ਸੈਨੀ

ਵਿਧਾਨ ਸਭਾ ਚੋਣਾਂ ਵਿੱਚ ਜਿੱਤ ਦਾ ਇਤਿਹਾਸ ਰਚੇਗੀ ਭਾਜਪਾ : ਡਾ ਸਤੀਸ਼ ਪੂਨੀਆ

ਬਜਟ ਵਿਕਸਤ ਭਾਰਤ ਦੇ ਨਿਰਮਾਣ ਦੀ ਨੀਂਹ ਨੂੰ ਮਜ਼ਬੂਤ ​​ਕਰਨ ਲਈ ਆਇਆ ਹੈ - ਓਮ ਪ੍ਰਕਾਸ਼ ਧਨਖੜ

ਹਰਿਆਣਾ ਵਿਚ ਮੁੱਖ ਮੰਤਰੀ ਮਾਤਰਤਵ ਸਹਾਇਤਾ ਯੋਜਨਾ ਹੁਣ ਸੇਵਾ ਕਾ ਅਧਿਕਾਰ ਐਕਟ ਦੇ ਦਾਇਰੇ ਵਿਚ

ਗ੍ਰਾਮੀਣ ਖੇਤਰ ਵਿਚ ਚੌਪਾਲਾਂ ਦੇ ਨਿਰਮਾਣ ਲਈ ਸਰਕਾਰ ਨੇ ਮੰਜੂਰ ਕੀਤੇ 900 ਕਰੋੜ ਰੁਪਏ - ਨਾਇਬ ਸਿੰਘ ਸੈਨੀ

50 ਹਜਾਰ ਨਵੀਂ ਭਰਤੀਆਂ ਆਉਣ ਵਾਲੇ ਦਿਨਾਂ 'ਚ ਹੋਣਗੀਆਂ - ਮੁੱਖ ਮੰਤਰੀ ਨਾਇਬ ਸਿੰਘ