ਹਰਿਆਣਾ

ਮੁੱਖ ਮੰਤਰੀ ਨਾਇਬ ਸਿੰਘ ਨੇ ਪਾਣੀਪਤ ਵਿਚ ਕੀਤਾ ਅਨਾਥ ਅਤੇ ਬਜੁਰਗ ਆਸ਼ਰਮ ਦਾ ਊਦਘਾਟਨ

ਕੌਮੀ ਮਾਰਗ ਬਿਊਰੋ | July 07, 2024 07:11 PM

ਚੰਡੀਗੜ੍ਹ-ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਜਨਸੇਵਾ ਸਮਿਤੀ ਸੰਸਥਾਨ ਰੋਹਤਕ ਦੀ ਪਾਣੀਪਤ ਬ੍ਰਾਂਚ ਦੇ ਤੱਤਵਾਧਾਨ ਵਿਚ ਐਤਵਾਰ ਨੂੰ ਸੌਂਫਾਪੁਰ ਪਿੰਡ ਵਿਚ ਅਨਾਥ ਅਤੇ ਬਜੁਰਗ ਆਸ਼ਰਮ ਦਾ ਊਦਘਾਟਨ ਕਰਦੇ ਹੋਏ ਕਿਹਾ ਕਿ ਇਹ ਆਸ਼ਰਮ ਜਰੂਰਤਮੰਦਾਂ ਤੇ ਬੇਸਹਾਰਾ ਦੀ ਮਦਦ ਵਿਚ ਅਹਿਮ ਭੁਮਿਕਾ ਨਿਭਾਏਗਾ। ਉਨ੍ਹਾਂ ਨੇ ਕਿਹਾ ਕਿ ਅਜਿਹੇ ਸੰਸਥਾਨਾਂ ਤੋਂ ਹੋਰ ਲੋਕਾਂ ਨੂੰ ਵੀ ਪ੍ਰੇਰਣਾ ਮਿਲਦੀ ਹੈ, ਜੋ ਸਮਾਜਿਕ ਖੇਤਰ ਵਿਚ ਦੂਜਿਆਂ ਦੇ ਲਈ ਸੇਵਾਭਾਵ ਨੁੰ ਲੈ ਕੇ ਕੰਮ ਕਰਦੇ ਹਨ।

ਉਨ੍ਹਾਂ ਨੇ ਕਿਹਾ ਕਿ ਇਸ ਦੇਸ਼ ਦੇ ਨਿਰਮਾਣ ਵਿਚ ਸੰਤਾਂ, ਮਹਾਪੁਰਸ਼ਾਂ ਦਾ ਮਹਤੱਵਪੂਰਨ ਯੋਗਦਾਨ ਹੈ। ਸੇਵਾ ਦੇ ਲਈ ਇਹ ਮਹਾਪੁਰਸ਼ ਹਮੇਸ਼ਾ ਪ੍ਰੇਰਣਾਦਾਇਕ ਸਾਬਿਤ ਹੁੰਦੇ ਰਹਿਣਗੇ। ਉਨ੍ਹਾਂ ਨੇ ਸੰਸਥਾਨ ਨੂੰ 21 ਲੱਖ ਰੁਪਏ ਦੀ ਰਕਮ ਆਪਣੇ ਨਿਜੀ ਕੋਸ਼ ਤੋਂ ਸਹਾਇਤਾ ਪ੍ਰਦਾਨ ਕਰਨ ਦਾ ਐਲਾਨ ਕੀਤਾ ਤੇ ਜਰੂਰਤ ਪੈਣ 'ਤੇ ਅਤੇ ਸਹਾਇਤਾ ਦਾ ਭਰੋਸਾ ਦਿੱਤਾ।

ਉਨ੍ਹਾਂ ਨੇ ਕਿਹਾ ਕਿ 400 ਬੈਡ ਦਾ ਇਹ ਆਸ਼ਰਮ ਮਨੁੱਖ ਸੇਵਾ ਦੀ ਜਿੰਦਾ ਜਾਗਦੀ ਮਿਸਾਲ ਹੈ। ਇਹ ਉਨ੍ਹਾਂ ਲੋਕਾਂ ਦੇ ਲਈ ਬਹੁਤ ਹੀ ਮਦਦਗਾਰ ਸਾਬਤ ਹੋਵੇਗਾ ਜੋ ਸਮਾਜ ਦੀ ਮੁੱਖ ਧਾਰਾ ਤੋਂ ਕੱਟ ਗਏ ਸਨ। ਉਨ੍ਹਾਂ ਨੇ ਸੰਸਥਾਨ ਵੱਲੋਂ ਕੀਤੇ ਗਏ ਇਸ ਪਵਿੱਤਰ ਕੰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਰਕਾਰ ਦੇ ਨਾਲ ਸਮਾਜ ਵੀ ਇਸ ਤਰ੍ਹਾ ਦੇ ਪੁੰਨ ਦੇ ਕੰਮਾਂ ਨੁੰ ਅੱਗੇ ਵਧਾਉਣ ਤੇ ਜਨਭਲਾਈ ਦੇ ਲਈ ਸਦਾ ਤਿਆਰ ਰਹਿੰਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਬਜੁਰਗਾਂ ਦੇ ਉਥਾਨ ਲਈ ਅਨੈਕਾਂ ਯੋਜਨਾਵਾਂ ਲਾਗੂ ਕੀਤੀ ਗਈਆਂ ਹਨ ਜਿਨ੍ਹਾਂ ਦਾ ਮੌਜੂਦਾ ਵਿਚ ਬਜੁਰਗਾਂ ਨੂੰ ਲਾਭ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੈਂਸ਼ਨ ਵਿਚ ਵਾਧਾ ਕਰ ਕੇ ਬਜੁਰਗਾਂ ਦਾ ਸਮਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਬਜੁਰਗਾਂ ਦਾ ਸ਼ੈਲਟਰ ਨਹੀਂ ਹੈ ਉਹ ਇਸ ਆਸ਼ਰਮ ਦਾ ਲਾਪ ਲੈਣਗੇ। ਇਸ ਦੌਰਾਨ ਉਨ੍ਹਾਂ ਨੇ ਬਜੁਰਗ ਆਸ਼ਰਮ ਦਾ ਦੌਰਾ ਕਰ ਬਜੁਰਗ ਤੇ ਅਨਾਥ ਲੋਕਾਂ ਨਾਲ ਮੁਲਾਕਾਤ ਕਰ ਉਨ੍ਹਾਂ ਦਾ ਹਾਲ ਚਾਲ ਵੀ ਪੁਛਿਆ।

ਇਸ ਮੌਕੇ 'ਤੇ ਸੰਸਥਾ ਦੇ ਪ੍ਰਧਾਨ ਸਤੀਸ਼ ਗੋਇਲ ਨੈ ਦਸਿਆ ਕਿ ਇਸ ਆਸ਼ਰਮ ਦੇ ਨਿਰਮਾਣ 'ਤੇ 10 ਕਰੋੜ ਦੀ ਲਾਗਤ ਆਈ ਹੈ। ਆਸ਼ਰਮ ਦੇ ਨਿਰਮਾਣ ਵਿਚ ਵਿਕਾਸ, ਪੰਚਾਇਤ ਅਤੇ ਸਹਿਕਾਰਤਾ ਰਾਜ ਮੰਤਰੀ ਮਹੀਪਾਲ ਢਾਂਡਾ ਤੇ ਰਾਜਸਭਾ ਸਾਂਸਦ ਕ੍ਰਿਸ਼ਦ ਲਾਲ ਪੰਵਾਰ ਨੇ ਵੀ ਆਪਣੇ ਏਛਿੱਕ ਕੋਸ਼ ਤੋਂ 11-11 ਲੱਖ ਰੁਪਏ ਦੇਣ ਦਾ ਐਲਾਨ ਕੀਤਾ।

ਇਸ ਮੌਕੇ 'ਤੇ ਸਾਬਕਾ ਮੰਤਰੀ ਮਨੀਸ਼ ਗਰੋਵਰ, ਡਿਪਟੀ ਕਮਿਸ਼ਨਰ ਵੀਰੇਂਦਰ ਕੁਮਾਰ ਦਹਿਆ, ਸਵਾਮੀ ਪਰਮਾਨੰਦ ਆਦਿ ਮੌਜੂਦ ਰਹੇ।

Have something to say? Post your comment

 

ਹਰਿਆਣਾ

ਮੁੱਖ ਮੰਤਰੀ ਨਾਇਬ ਸਿੰਘ ਨੇ ਵਣ ਮਹੋਤਸਵ ਪ੍ਰੋਗ੍ਰਾਮ ਵਿਚ ਦੋ ਮਹੱਤਵਕਾਂਗੀ ਯੋਜਨਾਵਾਂ ਦੀ ਕੀਤੀ ਸ਼ੁਰੂਆਤ

ਹਰਿਆਣਾ 'ਚ ਪਿਤਾ-ਪੁੱਤਰ ਵਿਚਾਲੇ ਝੂਠ ਨਹੀਂ ਚੱਲੇਗਾ: ਬਿਪਲਬ ਕੁਮਾਰ ਦੇਬ

ਕਾਂਗਰਸ ਕੋਲ ਦੱਸਣ ਲਈ ਕੁਝ ਨਹੀਂ, ਸਾਡੀਆਂ ਅਣਗਿਣਤ ਪ੍ਰਾਪਤੀਆਂ ਹਨ: ਸੀਐਮ ਨਾਇਬ ਸਿੰਘ ਸੈਣੀ

ਜੀਐਮਡੀਏ ਨੇ ਵਿਕਾਸ ਕੰਮਾਂ ਲਈ 2887 ਕਰੋੜ ਰੁਪਏ ਦੇ ਬਜਟ ਨੂੰ ਪ੍ਰਦਾਨ ਕੀਤੀ ਮੰਜੂਰੀ

ਨਵ-ਨਿਯੁਕਤ ਸੂਬਾ ਪ੍ਰਧਾਨ ਮੋਹਨ ਲਾਲ ਬਡੋਲੀ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨਾਲ ਕੀਤੀ ਮੁਲਾਕਾਤ 

ਮੋਹਨ ਲਾਲ ਬਡੋਲੀ ਹਰਿਆਣਾ ਦੇ ਭਾਜਪਾ ਦੇ ਨਵੇਂ ਸੂਬਾ ਪ੍ਰਧਾਨ ਬਣੇ

ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਅਮੁਪੁਰ ਪਿੰਡ ਦੇ ਉਜਾੜੇ ਸਿੱਖ ਪਰਿਵਾਰਾਂ ਤੱਕ ਪਹੁੰਚੀ ਸ਼੍ਰੋਮਣੀ ਕਮੇਟੀ

ਐਚਐਸਵੀਪੀ ਦੇ ਅਲਾਟੀਆਂ ਨੂੰ ਜਲਦੀ ਮਿਲੇਗਾ ਕਰੋੜਾਂ ਰੁਪਏ ਦਾ ਤੋਹਫਾ- ਮੁੱਖ ਮੰਤਰੀ ਨਾਇਬ ਸਿੰਘ

ਇੰਗਲੈਂਡ ਦੀ ਧਰਤੀ ਤੇ ਜਿੱਤੇ 10 ਪਾਰਲੀਮੈਂਟਾਂ ਮੈੰਬਰਾਂ ਨੂੰ ਜਥੇਦਾਰ ਦਾਦੂਵਾਲ ਨੇ ਦਿੱਤੀਆਂ ਸ਼ੁਭ ਕਾਮਨਾਵਾਂ

ਕਾਂਗਰਸ ਲੋਕ ਭ੍ਰਿਸ਼ਟਾਚਾਰ ਲਈ ਵੋਟਾਂ ਮੰਗਦੇ ਹਨ, ਭਾਜਪਾ ਇਮਾਨਦਾਰੀ ਨਾਲ ਕੰਮ ਕਰਕੇ ਦਿਖਾਉਂਦੀ ਹੈ: ਨਾਇਬ ਸੈਣੀ