ਹਰਿਆਣਾ

ਇੰਗਲੈਂਡ ਦੀ ਧਰਤੀ ਤੇ ਜਿੱਤੇ 10 ਪਾਰਲੀਮੈਂਟਾਂ ਮੈੰਬਰਾਂ ਨੂੰ ਜਥੇਦਾਰ ਦਾਦੂਵਾਲ ਨੇ ਦਿੱਤੀਆਂ ਸ਼ੁਭ ਕਾਮਨਾਵਾਂ

ਕੌਮੀ ਮਾਰਗ ਬਿਊਰੋ | July 07, 2024 08:35 PM

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਦੇ ਚੇਅਰਮੈਨ ਪੰਥ ਪ੍ਰਸਿੱਧ ਸਿੱਖ ਪ੍ਰਚਾਰਕ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਨੇ ਵਲੈਤ ਦੀ ਧਰਤੀ ਤੇ ਹਾਲ ਹੀ ਵਿੱਚ ਹੋਈਆਂ ਚੋਂਣਾ ਵਿੱਚ ਜਿੱਤੇ 10 ਸਿੱਖ ਪਾਰਲੀਮੈਂਟ ਮੈਂਬਰਾਂ ਨੂੰ ਆਪਣੇ ਵੱਲੋਂ ਸ਼ੁਭ ਕਾਮਨਾਵਾਂ ਭੇਂਟ ਕਰਦਿਆਂ ਵਧਾਈ ਦਿੱਤੀ ਮੀਡੀਆ ਨਾਲ ਗੱਲਬਾਤ ਕਰਦਿਆਂ ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕੇ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕੇ ਸਿੱਖਾਂ ਨੇ ਭਾਰਤ ਦੀ ਧਰਤੀ ਤੋਂ ਵਿਦੇਸ਼ਾਂ ਵਿੱਚ ਜਾ ਕੇ ਵੀ ਆਪਣੀ ਮਿਹਨਤ ਮੁਸ਼ੱਕਤ ਦੇ ਨਾਲ ਹਰ ਖੇਤਰ ਬਿਜ਼ਨਸ ਵਪਾਰ ਧਾਰਮਿਕ ਰਾਜਨੀਤਕ ਤੌਰ ਤੇ ਝੰਡੇ ਗੱਡੇ ਕੇ ਪੰਥ ਦੀ ਆਵਾਜ਼ ਨੂੰ ਬੁਲੰਦ ਕੀਤਾ ਹੈ ਜਥੇਦਾਰ ਦਾਦੂਵਾਲ ਜੀ ਨੇ ਸਿੱਖ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕੇ ਪੰਜਾਬ ਤੋਂ ਬਾਹਰ ਪੂਰੇ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਅੱਜ ਕੋਈ ਵੀ ਸਿੱਖ ਮੈਂਬਰ ਪਾਰਲੀਮੈਂਟ ਨਹੀਂ ਹੈ ਲੱਖਾਂ ਵਿੱਚ ਅਬਾਦੀ ਹੋਣ ਦੇ ਬਾਵਜੂਦ ਵੀ ਅਜਿਹਾ ਹੋਣਾ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ ਉਨਾਂ ਕਿਹਾ ਕੇ ਆਉਣ ਵਾਲੇ ਸਮੇਂ ਵਿੱਚ ਸਾਨੂੰ ਆਪਸੀ ਏਕਤਾ ਇਤਫਾਕ ਬਣਾ ਕੇ ਇਸ ਪਾਸੇ ਹੰਭਲਾ ਮਾਰਨਾ ਚਾਹੀਦਾ ਹੈ ਭਾਰਤ ਦੇ ਸੂਬਿਆਂ ਹਰਿਆਣਾ ਰਾਜਸਥਾਨ ਯੂਪੀ ਜੰਮੂ ਕਸ਼ਮੀਰ ਜਿੱਥੇ ਸਿੱਖਾਂ ਦੀ ਅਬਾਦੀ ਲੱਖਾਂ ਵਿੱਚ ਹੈ ਉੱਥੇ ਸਾਨੂੰ ਏਕਤਾ ਇਤਫਾਕ ਬਣਾ ਕੇ ਆਪਣੇ ਸਿੱਖ ਪਾਰਲੀਮੈਂਟ ਮੈਂਬਰ ਭੇਜਣੇ ਚਾਹੀਦੇ ਹਨ ਜੋ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਭਾਰਤ ਦੀ ਪਾਰਲੀਮੈਂਟ ਵਿੱਚ ਸਿੱਖ ਪੰਥ ਸਰਬੱਤ ਦੇ ਭਲੇ ਦੀ ਆਵਾਜ਼ ਨੂੰ ਬੁਲੰਦ ਕਰ ਸਕਣ ਜਥੇਦਾਰ ਦਾਦੂਵਾਲ ਜੀ ਨੇ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਥ ਦਰਦੀ ਸਮੁੱਚੇ ਸਿੱਖ ਪੰਥ ਨੂੰ ਏਕਤਾ ਦੀ ਅਪੀਲ ਕੀਤੀ

Have something to say? Post your comment

 

ਹਰਿਆਣਾ

5 ਮਿੰਟਾਂ ਵਿੱਚ, ਮੈਂ ਵੀ ਮਰ ਜਾਵਾਂਗਾ...' ਮਰਨ ਤੋਂ ਪਹਿਲਾਂ ਉਸਨੇ ਇੱਕ ਚਸ਼ਮਦੀਦ ਗਵਾਹ ਨੂੰ ਖੁਦਕੁਸ਼ੀ ਦਾ ਕਾਰਨ ਦੱਸਿਆ ਸੀ

ਯੂਟਿਊਬਰ ਜੋਤੀ ਮਲਹੋਤਰਾ ਨੂੰ ਭੇਜਿਆ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ

ਜਥੇਦਾਰ ਝੀਂਡਾ ਨੂੰ ਚੁਣਿਆ ਗਿਆ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਖੀ

ਜੋਤੀ ਮਲਹੋਤਰਾ ਦਾ ਵਧਿਆ ਪੁਲਿਸ ਰਿਮਾਂਡ ਪਿਤਾ ਨੇ ਕੀਤੀ ਸਰਕਾਰੀ ਵਕੀਲ ਦੀ ਮੰਗ

ਸੋਸ਼ਲ ਮੀਡੀਆ 'ਤੇ ਵਿਵਾਦਤ ਪੋਸਟ ਪਾਉਣ ਵਾਲੇ ਪ੍ਰੋਫੈਸਰ ਅਲੀ ਖਾਨ ਨੂੰ ਸੁਪਰੀਮ ਕੋਰਟ ਤੋਂ ਮਿਲੀ ਅੰਤਰਿਮ ਜ਼ਮਾਨਤ 

ਜੋਤੀ ਮਲਹੋਤਰਾ ਨੇ ਵੀਡੀਓ ਭਾਰਤ-ਪਾਕਿਸਤਾਨ ਸਰਹੱਦੀ ਖੇਤਰ ਵਿੱਚ ਇੱਕ ਸੰਵੇਦਨਸ਼ੀਲ ਜਗ੍ਹਾ ਤੋਂ ਬਣਾਇਆ

ਹਰਿਆਣਾ ਟ੍ਰੈਵਲ ਬਲੌਗਰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ

ਰਾਹੁਲ ਗਾਂਧੀ ਨੇ ਪਹਿਲਗਾਮ ਅੱਤਵਾਦੀ ਹਮਲੇ ਵਿੱਚ ਜਾਨ ਗਵਾਉਣ ਵਾਲੇ ਨੇਵੀ ਅਫਸਰ ਵਿਨੈ ਨਰਵਾਲ ਦੇ ਪਰਿਵਾਰਕ ਮੈਂਬਰਾਂ ਨਾਲ ਕੀਤੀ ਮੁਲਾਕਾਤ

ਆਗਜਨੀ ਦੀ ਘਟਨਾਵਾਂ ਕਾਰਨ ਪ੍ਰਭਾਵਿਤ ਫਸਲਾਂ ਦੇ ਨੁਕਸਾਨ ਲਈ ਕਿਸਾਨਾਂ ਨੁੰ ਮਿਲਿਆ ਮੁਆਵਜਾ-ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਨਾਇਬ ਸਰਕਾਰ ਨੇ ਇੱਕ ਕਲਿਕ ਨਾਲ 24695 ਲਾਭਕਾਰਾਂ ਦੇ ਖਾਤਿਆਂ ਵਿੱਚ 7.48 ਕਰੋੜ ਰੁਪਏ ਦੀ ਰਕਮ ਕੀਤੀ ਜਾਰੀ