ਨੈਸ਼ਨਲ

ਕੁਲਵਿੰਦਰ ਕੌਰ ਦੀ ਹਿੰਮਤ ਪੰਜਾਬ ਦੀਆਂ ਧੀਆਂ ਦੀ ਤਾਕਤ ਦੀ ਮਿਸਾਲ- ਅੰਮ੍ਰਿਤਪਾਲ ਸਿੰਘ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | July 08, 2024 06:46 PM

ਨਵੀਂ ਦਿੱਲੀ -ਖਡੂਰ ਸਾਹਿਬ, ਪੰਜਾਬ ਤੋਂ ਆਜ਼ਾਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੇ ਸੀਆਈਏਸਐਫ ਦੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਬਾਰੇ ਬਿਆਨ ਜਾਰੀ ਕੀਤਾ ਹੈ, ਜਿਸ ਨੇ ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਚੁਣੀ ਗਈ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਚੰਡੀਗੜ੍ਹ ਹਵਾਈ ਅੱਡੇ 'ਤੇ ਥੱਪੜ ਮਾਰਿਆ ਸੀ। ਅੰਮ੍ਰਿਤਪਾਲ ਸਿੰਘ ਨੇ ਕੁਲਵਿੰਦਰ ਕੌਰ ਦਾ ਸਮਰਥਨ ਕੀਤਾ ਹੈ ਅਤੇ ਕੰਗਣਾ ਨੂੰ ਥੱਪੜ ਮਾਰਨ ਲਈ ਉਸ ਨੂੰ ਬਹਾਦਰ ਦੱਸਿਆ ਹੈ। ਅੰਮ੍ਰਿਤਪਾਲ ਸਿੰਘ ਨੇ ਐਕਸ 'ਤੇ ਇਕ ਪੋਸਟ ਪਾਈ ਹੈ, ਜਿਸ 'ਚ ਉਨ੍ਹਾਂ ਨੇ ਲੇਡੀ ਕਾਂਸਟੇਬਲ ਕੁਲਵਿੰਦਰ ਕੌਰ ਦੀ ਤਾਰੀਫ ਕੀਤੀ ਹੈ।
ਜ਼ਿਕਰਯੋਗ ਹੈ ਕਿ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਨੇ 3 ਦਿਨ ਪਹਿਲਾਂ ਹੀ ਦਿੱਲੀ ਵਿੱਚ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ ਸੀ। ਇਸ ਦੇ ਨਾਲ ਹੀ ਥੱਪੜ ਮਾਰਨ ਦੀ ਘਟਨਾ ਤੋਂ ਬਾਅਦ ਸੀਆਈਐਸਐਫ ਨੇ ਮਹਿਲਾ ਸਿਪਾਹੀ ਕੁਲਵਿੰਦਰ ਕੌਰ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਉਸ ਖ਼ਿਲਾਫ਼ ਜਾਂਚ ਜਾਰੀ ਹੈ। ਹਾਲ ਹੀ ਵਿੱਚ ਕੁਲਵਿੰਦਰ ਕੌਰ ਦੀ ਚੰਡੀਗੜ੍ਹ ਤੋਂ ਬੰਗਲੌਰ ਬਦਲੀ ਹੋਈ ਹੈ।
ਅੰਮ੍ਰਿਤਪਾਲ ਨੇ ਐਕਸ 'ਤੇ ਪੋਸਟ ਕਰਦੇ ਹੋਏ ਲਿਖਿਆ ਕਿ ਅਸੀਂ ਆਪਣੀ ਭੈਣ ਕੁਲਵਿੰਦਰ ਕੌਰ ਨਾਲ ਇਕਮੁੱਠ ਹਾਂ। ਕੁਲਵਿੰਦਰ ਦੀ ਹਿੰਮਤ ਪੰਜਾਬ ਦੀਆਂ ਧੀਆਂ ਦੀ ਤਾਕਤ ਦੀ ਮਿਸਾਲ ਹੈ। ਕੰਗਨਾ ਰਣੌਤ ਨੇ ਸਿੱਖ ਕੌਮ, ਸਾਡੇ ਕਿਸਾਨਾਂ ਅਤੇ ਪੰਜਾਬ ਦੀਆਂ ਮਾਵਾਂ ਨੂੰ ਵਾਰ-ਵਾਰ ਤੰਗ-ਪ੍ਰੇਸ਼ਾਨ ਕੀਤਾ ਹੈ ਅਤੇ ਉਨ੍ਹਾਂ ਦਾ ਅਪਮਾਨ ਕੀਤਾ ਹੈ। ਕੁਲਵਿੰਦਰ ਕੌਰ ਨੇ ਸਾਡੇ ਭਾਈਚਾਰੇ ਪ੍ਰਤੀ ਦਿਖਾਏ ਗਏ ਨਿਰਾਦਰ ਦਾ ਸਨਮਾਨ ਅਤੇ ਲਚਕੀਲੇਪਣ ਨਾਲ ਜਵਾਬ ਦਿੱਤਾ ਹੈ।

Have something to say? Post your comment

 

ਨੈਸ਼ਨਲ

ਦੁਬਈ ਵਿੱਚ ਮਹਾਂਵੀਰ ਅੰਤਰਰਾਸ਼ਟਰੀ ਵੀਰਾ ਕਾਨਫਰੰਸ "ਅਮੁਧਾ" ਸੰਪੰਨ

ਰਿਪੁਦਮਨ ਸਿੰਘ ਮਲਿਕ ਦੇ ਕਤਲ ਕੇਸ 'ਚ 2 ਮੁਲਜ਼ਮ ਦੋਸ਼ੀ ਕਰਾਰ, 31 ਅਕਤੂਬਰ ਨੂੰ ਹੋਵੇਗਾ ਸਜ਼ਾ ਦਾ ਐਲਾਨ

ਡਾ. ਮਨਮੋਹਨ ਸਿੰਘ ਨੂੰ "ਭਾਰਤ ਰਤਨ" ਨਾਲ ਸਨਮਾਨਿਤ ਕੀਤਾ ਜਾਵੇ - ਨਾਮਧਾਰੀ ਸਿੱਖ

ਐੱਸਕੇਐੱਮ ਨੇ ਕਿਸਾਨਾਂ ਨੂੰ ਮੰਡੀ ਸਿਸਟਮ ਅਤੇ ਲੋਕਾਂ ਦੀ ਖੁਰਾਕ ਸੁਰੱਖਿਆ ਦੀ ਰੱਖਿਆ ਲਈ ਐਫਸੀਆਈ ਨੂੰ ਬਚਾਉਣ ਦਾ ਸੱਦਾ ਦਿੱਤਾ

ਨੈਸ਼ਨਲ ਅਪ੍ਰੈਂਟਿਸਸ਼ਿਪ ਕੌਂਸਲ ਦੇ ਉਪ-ਚੇਅਰਮੈਨ ਵਜੋਂ ਨਿਯੁਕਤ ਹੋਏ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ

ਸੰਸਦ ਮੈਂਬਰ ਵਿਕਰਮ ਸਾਹਨੀ ਨੇ ਬੈਂਕ ਵਿੱਚ 30 ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ, 500 ਹੋਰ ਨੌਕਰੀਆਂ ਦੇਣ ਦਾ ਭਰੋਸਾ ਦਿੱਤਾ

ਕੈਨੇਡਾ ਦੇ ਸਿੱਖਾਂ ਵੱਲੋਂ ਭਾਰਤ ਦੀ ਐੰਬੈਸੀ ਵੈਨਕੂਵਰ ਸਾਹਮਣੇ ਵੱਡਾ ਪ੍ਰਦਰਸ਼ਨ

ਤਖ਼ਤ ਅਤੇ ਸਿੰਘ ਸਾਹਿਬਾਨ ਨਾਲ ਕਿਸੇ ਵੀ ਸਿਆਸੀ ਵਿਅਕਤੀ ਦਾ ਅਪਮਾਨ ਜਨਕ ਵਤੀਰਾ ਬਰਦਾਸ਼ਤ ਯੋਗ ਨਹੀਂ : ਸਿੱਖ ਫੈਡਰੇਸ਼ਨ ਯੂਕੇ

ਸਥਾਨ ਦੀ ਘਾਟ ਅਤੇ ਝੋਨੇ ਦੀ ਖਰੀਦ ਸੰਕਟ ਲਈ ਐਫਸੀਆਈ ਜ਼ਿੰਮੇਵਾਰ: ਸੰਯੁਕਤ ਕਿਸਾਨ ਮੋਰਚਾ 

ਅਮਰੀਕਾ ਨੇ ਵਿਕਾਸ ਯਾਦਵ ਦਾ ਪਨੂੰ ਕੇਸ ਵਿਚ ਜਾਰੀ ਕੀਤਾ ਮੋਸਟ ਵਾਂਟੇਡ ਇਸ਼ਤਿਹਾਰ