ਹਰਿਆਣਾ

ਐਚਐਸਵੀਪੀ ਦੇ ਅਲਾਟੀਆਂ ਨੂੰ ਜਲਦੀ ਮਿਲੇਗਾ ਕਰੋੜਾਂ ਰੁਪਏ ਦਾ ਤੋਹਫਾ- ਮੁੱਖ ਮੰਤਰੀ ਨਾਇਬ ਸਿੰਘ

ਕੌਮੀ ਮਾਰਗ ਬਿਊਰੋ | July 08, 2024 08:36 PM

ਚੰਡੀਗੜ੍ਹ - ਹਰਿਆਣਾ ਸਰਕਾਰ ਵੱਲੋਂ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ (ਐਚਐਸਵੀਪੀ) ਦੇ ਅਲਾਟੀਆਂ ਨੂੰ ਜਲਦੀ ਹੀ ਕਰੋੜਾਂ ਰੁਪਏ ਦਾ ਤੋਹਫਾ ਮਿਲਣ ਜਾ ਰਿਹਾ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਪਲਾਟਾਂ ਦੇ ਏਨਹਾਂਸਮੈਂਟ ਦੇ ਪੈਂਡਿੰਗ ਮਾਮਲਿਆਂ ਦੇ ਨਿਪਟਾਨ ਤਹਿਤ ਵਿਵਾਦਾਂ ਦਾ ਸਮਾਧਾਨ ਯੋਜਨਾ ਤਹਿਤ ਅਧਿਕਾਰੀਆਂ ਨੂੰ ਇਕ ਨੀਤੀ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਯੋਜਨਾ ਤਹਿਤ ਏਨਹਾਂਸਮੈਂਟ ਦੀ ਬਕਾਇਆ ਰਕਮ ਨੂੰ ਇਕਮੁਸ਼ਤ ਜਮ੍ਹਾ ਕਰਨ ਨਾਲ ਲਗਭਗ 4400 ਤੋਂ ਵੱਧ ਪਲਾਟ ਮਾਲਿਕਾਂ ਨੂੰ 2015 ਤੋਂ 2019 ਦੇ ਵਿਚ ਪੈਂਡਿੰਗ ਏਨਹਾਂਸਮੈਂਟ ਮਾਮਲਿਆਂ ਦਾ ਹੱਲ ਕਰਦੇ ਹੋਏ ਉਨ੍ਹਾਂ ਨੁੰ ਵਿਆਜ ਵਿਚ ਵੱਡੀ ਰਾਹਤ ਮਿਲੇਗੀ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਅੱਜ ਇੱਥੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿਚ ਨਗਰ ਅਤੇ ਗ੍ਰਾਮ ਆਯੋਜਨਾ ਅਤੇ ਸ਼ਹਿਰੀ ਸੰਪਦਾ ਮੰਤਰੀ ਸ੍ਰੀ ਜੇ ਪੀ ਦਲਾਲ ਵੀ ਮੌਜੂਦ ਸਨ।

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਮੁੱਖ ਟੀਚਾ ਲੋਕਾਂ ਨੂੰ ਰਾਹਤ ਪਹੁੰਚਾਉਣਾ ਹੈ, ਇਸ ਲਈ ਇਕ ਪ੍ਰਭਾਵੀ ਨੀਤੀ ਤਿਆਰ ਕਰ ਕੇ ਏਨਹਾਂਸਮੈਂਟ ਦੇ ਪੈਂਡਿੰਗ ਮਾਮਲਿਆਂ ਨੂੰ ਸਹੀ ਢੰਗ ਨਾਲ ਜਲਦੀ ਤੋਂ ਜਲਦੀ ਨਿਪਟਾਇਆ ਜਾਵੇ। ਉਨ੍ਹਾਂ ਨੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਹਾਊਸਿੰਗ ਫਾਰ ਆਲ ਵਿਭਾਗ ਵੱਲੋਂ ਲਾਗੂ ਕੀਤੀ ਜਾ ਰਹੀ ਹਾਊਸਿੰਗ ਯੋਜਨਾਵਾਂ ਤਹਿਤ ਵੀ ਇਸ ਤਰ੍ਹਾ ਦੇ ਵਿਵਾਦ ਦਾ ਜਲਦੀ ਹੱਲ ਯਕੀਨੀ ਕੀਤਾ ਜਾਵੇ।

ਉਨ੍ਹਾਂ ਨੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਐਚਐਸਵੀਪੀ ਵੱਲੋਂ ਮੌਜੂਦਾ ਵਿਚ ਈ-ਨੀਲਾਮੀ ਰਾਹੀਂ ਵੇਚੇ ਜਾ ਰਹੇ ਪਲਾਟ ਦਾ ਸਹੀ ਸੀਮਾਂਕਨ (ਡੀਮਾਰਕੇਸ਼ਨ) ਕਰਨਾ ਯਕੀਨੀ ਕਰਨ, ਤਾਂ ਜੋ ਭਵਿੱਖ ਵਿਚ ਅਥਾਰਿਟੀ ਅਤੇ ਅਲਾਟੀ ਦੇ ਵਿਚਚਾਰ ਕਿਸੇ ਤਰ੍ਹਾ ਦਾ ਕੋਈ ਵਿਵਾਦ ਪੈਦਾ ਨਾ ਹੋਵੇ। ਇਸ ਤੋਂ ਇਲਾਵਾ, ਉਨ੍ਹਾਂ ਨੇ ਮਨਸਾ ਦੇਵੀ ਕੰਪਲੈਕਸ ਪੰਚਕੂਲਾ ਵਿਚ ਰੇਹੜੀ-ਫੜੀ ਵਾਲਿਆਂ ਨੁੰ ਸਹੀ ਸਥਾਨ ਮਹੁਇਆ ਕਰਵਾਉਣ ਲਈ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਐਚਐਸਵੀਪੀ ਅਤੇ ਸ੍ਰੀ ਮਾਤਾ ਮਨਸਾ ਦੇਵੀ ਸ਼ਰਾਇਨ ਬੋਰਡ ਨਾਲ ਮਿਲ ਕੇ ਇਸ ਸਬੰਧ ਵਿਚ ਇਕ ਨੀਤੀ ਤਿਆਰ ਕਰਨ।

ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਸਾਰੇ ਵਿਭਾਗਾਂ ਵਿਚ ਆਪਸੀ ਤਾਲਮੇਲ ਸਥਾਪਿਤ ਕਰਨ ਨੁੰ ਲੈ ਕੇ ਪੀਐਮ ਗਤੀ ਸ਼ਕਤੀ ਪਲੇਟਫਾਰਮ ਦਾ ਵਰਨਣ ਕਰਦੇ ਹੋਏ ਕਿਹਾ ਕਿ ਹਰਿਆਣਾ ਵਿਚ ਵੀ ਅੰਤਰ ਵਿਭਾਗੀ ਮਾਮਲਿਆਂ ਦੇ ਹੱਲ ਲਈ ਸਾਰੇ ਵਿਭਾਗ ਆਪਸੀ ਤਾਲਮੇਲ ਦੇ ਨਾਲ ਮਿਲ ਕੇ ਕੰਮ ਕਰਨ, ਤਾਂ ਜੋ ਅਜਿਹੇ ਮਾਮਲਿਆਂ ਨੂੰ ਜਲਦੀ ਤੋਂ ਜਲਦੀ ਸੁਲਝਾਇਆ ਜਾ ਸਕੇ। ਇਸ ਤੋਂ ਨਾ ਸਿਰਫ ਪਰਿਯੋਜਨਾਵਾਂ ਦੀ ਗਤੀ ਵਧੇਗੀ ਸਗੋ ਨਾਗਰਿਕਾਂ ਨੂੰ ਤੁਰੰਤ ਸਹੂਲਤਾਂ ਮਿਲਣਗੀਆਂ।

ਆਉਣ ਵਾਲੇ 3 ਮਹੀਨੇ ਵਿਚ ਲਗਭਗ 15, 000 ਪਲਾਟਾਂ ਦੀ ਈ-ਨੀਲਾਮੀ ਕੀਤੀ ਜਾਵੇਗੀ

ਮੀਟਿੰਗ ਵਿਚ ਦਸਿਆ ਗਿਆ ਕਿ ਐਚਐਸਵੀਪੀ ਵੱਲੋਂ ਜੂਨ, 2021 ਤੋਂ ਲੈ ਕੇ ਹੁਣ ਤਕ ਲਗਭਗ 25, 000 ਪਲਾਟਾਂ ਦਾ ਅਲਾਟਮੈਂਟ ਈ-ਨੀਲਾਮੀ ਵੱਲੋਂ ਕੀਤਾ ਜਾ ਚੁੱਕਾ ਹੈ, ਜਿਸ ਤੋਂ ਲਗਭਗ 27, 000 ਕਰੋੜ ਰੁਪਏ ਅਥਾਰਿਟੀ ਨੂੰ ਮਿਲੇ ਹਨ। ਅਥਾਰਿਟੀ ਦੇ ਕੋਲ ਹੁਣ ਵੀ ਲਗਭਗ 70 ਹਜਾਰ ਪਲਾਟ ਉਪਲਬਧ ਹਨ, ਜਿਸ ਵਿੱਚੋਂ ਆਉਣ ਵਾਲੇ 3 ਮਹੀਨਿਆਂ ਵਿਚ ਲਗਭਗ 15, 000 ਪਲਾਟਾਂ ਦੀ ਈ-ਨੀਲਾਮੀ ਕਰਨ ਦੇ ਲਈ ਅਥਾਰਿਟੀ ਦੀ ਪੂਰੀ ਤਿਆਰੀ ਹੈ। ਇਸ ਤੋਂ ਲਗਭਗ ਪ੍ਰਤੀ ਮਹੀਨਾ 2, 000 ਤੋਂ 2500 ਕਰੋੜ ਰੁਪਏ ਅਥਾਰਿਟੀ ਨੂੰ ਪ੍ਰਾਪਤ ਹੋਣਗੇ।

ਮੀਟਿੰਗ ਵਿਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਨਗਰ ਅਤੇ ਗ੍ਰਾਮ ਆਯੋਜਨਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਰੁਣ ਕੁਮਾਗੁਪਤਾ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ, ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੇ ਮੁੱਖ ਪ੍ਰਸਾਸ਼ਕ ਟੀਐਲ ਸਤਿਆਪ੍ਰਕਾਸ਼, ਮੁੱਖ ਮੰਤਰੀ ਦੇ ਰਾਜਨੀਤਿਕ ਸਲਾਹਕਾਰ ਭਾਰਤ ਭੂਸ਼ਣ ਭਾਰਤੀ, ਐਚਐਸਵੀਪੀ ਦੇ ਪ੍ਰਸਾਸ਼ਕ (ਮੁੱਖ ਦਫਤਰ) ਸਤਪਾਲ ਸ਼ਰਮਾ ਅਤੇ ਚੀਫ ਕੰਟਰੋਲਰ ਆਫ ਫਾਹਿਨੈਂਸ , ਐਚਐਸਵੀਪੀ ਬੀ ਬੀ ਗੁਪਤਾ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।

Have something to say? Post your comment

 
 
 

ਹਰਿਆਣਾ

ਧਰਮ ਲਈ ਸ਼ਹੀਦ ਹੋਏ ਸਿੰਘ ਸਾਡੇ ਲਈ ਸਦਾ ਰਹਿਣਗੇ ਪ੍ਰੇਰਨਾਸ੍ਰੋਤ - ਜਥੇਦਾਰ ਦਾਦੂਵਾਲ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਪੰਜਾਬੀ ਕਲਾਕਾਰ ਜਸਵਿੰਦਰ ਭੱਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਮੁੱਖ ਮੰਤਰੀ, ਵਿਧਾਨਸਭਾ ਸਪੀਕਰ, ਮੰਤਰੀ ਅਤੇ ਵਿਧਾਇਕਾਂ ਦੇ ਨਾਲ ਸਾਈਕਲ ਤੋਂ ਵਿਧਾਨਸਭਾ ਪਹੁੰਚੇ, ਦਿੱਤਾ ਨਸ਼ਾਮੁਕਤੀ ਦਾ ਸੰਦੇਸ਼

ਹਰਿਆਣਾ ਵਿੱਚ ਅਪਰਾਧੀਆਂ ਦੀ ਹੈਸਿਅਤ ਨਹੀਂ, ਸਿਰਫ ਕਾਨੂੰਨ ਦੀ ਚੱਲੇਗੀ ਹਕੂਮਤ - ਮੁੱਖ ਮੰਤਰੀ ਨਾਇਬ ਸਿੰਘ ਸੈਣੀ

1984 ਸਿੱਖ ਕਤਲੇਆਮ ਹਰਿਆਣਾ ਦੇ ਪੀੜਤ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦੇਣਾ ਮੁੱਖ ਮੰਤਰੀ ਦੇ ਐਲਾਨ ਦਾ ਸੁਆਗਤ - ਜਥੇਦਾਰ ਦਾਦੂਵਾਲ

1984 ਵਿੱਚ ਹੋਏ ਸਿੱਖ ਵਿਰੋਧੀ ਦੰਗਿਆਂ ਵਿੱਚ ਜਾਨ ਗਵਾਉਣ ਵਾਲੇ ਵਿਅਕਤੀ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਮਿਲੇਗੀ ਸਰਕਾਰੀ ਨੌਕਰੀ-ਮੁੱਖ ਮੰਤਰੀ ਨਾਇਬ ਸੈਣੀ

ਨੌਵੇਂ ਪਾਤਸ਼ਾਹ ਜੀ ਦੇ 350ਸਾਲਾ ਸ਼ਹੀਦੀ ਦਿਵਸ ਨੂੰ ਨੈਸ਼ਨਲ ਪੱਧਰ ਤੇ ਸ਼ਰਧਾ ਨਾਲ ਮਨਾਉਣਾ ਹਰਿਆਣਾ ਸਰਕਾਰ ਦਾ ਕਾਰਜ਼ ਸਲਾਘਾਯੋਗ - ਜਥੇਦਾਰ ਦਾਦੂਵਾਲ

ਰੋਹਤਕ ਵਿੱਚ ਰਾਜ ਪੱਧਰੀ ਸੁਤੰਤਰਤਾ ਦਿਵਸ ਸਮਾਰੋਹ ਵਿੱਚ ਮੁੱਖ ਮੰਤਰੀ ਨੇ ਲਹਿਰਾਇਆ ਝੰਡਾ

ਝੀਡਾ ਨੇ ਹਰਿਆਣਾ ਦੇ ਸਿੱਖਾਂ ਲਈ ਸਰਾਂ ਉਸਾਰਣ ਲਈ ਸ਼ੋ੍ਰਮਣੀ ਕਮੇਟੀ ਪਾਸੋ ਅੰਮ੍ਰਿਤਸਰ ਵਿਖੇ ਕੀਤੀ ਪਲਾਟ ਦੀ ਮੰਗ

40 ਦਿਨਾਂ ਦੀ ਪੈਰੋਲ 'ਤੇ ਹਰਿਆਣਾ ਜੇਲ੍ਹ ਤੋਂ ਬਾਹਰ ਆਇਆ ਸੌਦਾ ਸਾਧ ਰਾਮ ਰਹੀਮ