ਹਰਿਆਣਾ

ਵੰਦੇ ਭਾਰਤ ਟ੍ਰੇਨ ਭਾਰਤ ਦੇ ਤੇਜ ਵਿਕਾਸ ਦੀ ਹੈ ਗਾਥਾ - ਮੁੱਖ ਮੰਤਰੀ ਨਾਇਬ ਸਿੰਘ ਸੈਨੀ

ਕੌਮੀ ਮਾਰਗ ਬਿਊਰੋ | July 29, 2024 08:39 PM

ਚੰਡੀਗੜ੍ਹ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਪਿਛਲੇ 10 ਸਾਲ ਵਿਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਵਿਚ ਤੇਜ ਗਤੀ ਨਾਲ ਵਿਕਾਸ ਹੋਇਆ ਹੈ ਅਤੇ ਵੰਦੇ ਭਾਰਤ ਵਰਗੀ ਟ੍ਰੇਨ ਇਸ ਦਾ ਉਦਾਹਰਣ ਹੈ। ਉਨ੍ਹਾਂ ਦੀ ਖੁਸ਼ਕਿਸਮਤੀ ਹੈ ਕਿ ਅੱਜ ਉਹ ਵੰਦੇ ਭਾਰਤ ਟ੍ਰੇਨ ਵਿਚ ਯਾਤਰਾ ਕਰ ਰਹੇ ਹਨ।

ਮੱਖ ਮੰਤਰੀ ਅੱਜ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਅੰਮ੍ਰਿਤਸਰ-ਅਜਮੇਰ ਵੰਦੇ ਭਾਰਤ ਟ੍ਰੇਨ ਤੋਂ ਦਿੱਲੀ ਲਈ ਰਵਾਨਾ ਹੋਣ ਤੋਂ ਪਹਿਲਾ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ।

ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਝੂਠ ਬੋਲ ਕੇ ਦੇਸ਼ ਕਮਜੋੋਰ ਕਰਨ ਦਾ ਕੰਮ ਕੀਤਾ ਹੈ, ਜਦੋਂ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਮਜਬੂਤ ਹੋਇਆ ਹੈ। ਕਾਂਗਰਸ ਦੇ ਹਰਿਆਣਾ ਮੰਗੋਂ ਹਿਸਾਬ ਮੁਹਿੰਮ ਦੇ ਬਾਰੇ ਪੁੱਛੇ ਜਾਣ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਭੁਪੇਂਦਰ ਸਿੰਘ ਹੁੰਡਾ ਪਹਿਲਾਂ ਆਪਣੇ 10 ਸਾਲ ਦੇ ਕਾਰਜਕਾਲ ਦਾ ਹਿਸਾਬ ਦੇਣ।

ਉਨ੍ਹਾਂ ਨੇ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਵਿਚ ਗਰੀਬ ਵਿਅਕਤੀ ਨੂੰ ਥਾਨਿਆਂ ਵਿਚ ਐਫਆਈਆਰ ਤਕ ਨਹੀਂ ਦਰਜ ਹੁੰਦੀ ਸੀ। ਗਰੀਬਾਂ ਨੂੰ ਨੌਕਰੀ ਨਹੀਂ ਮਿਲਦੀ ਸੀ, ਕਿਸਾਨਾਂ ਨੂੰ ਫਸਲ ਖਰਾਬੇ ਦਾ ਸਹੀ ਮੁਆਵਜਾ ਨਹੀਂ ਮਿਲਦਾ ਸੀ ਅਤੇ ਫਸਲਾਂ ਦੀ ਐਮਐਸਪੀ ਵੀ ਨਹੀਂ ਮਿਲਦੀ ਸੀ। ਅੱਜ 14 ਫਸਲਾਂ ਦੀ ਹਰਿਆਣਾ ਵਿਚ ਐਮਐਸਪੀ 'ਤੇ ਖਰੀਦ ਹੁੰਦੀ ਹੈ। ਗਰੀਬ ਤੋਂ ਗਰੀਬ ਵਿਅਕਤੀ ਨੂੰ ਯੋਜਨਾਵਾਂ ਦਾ ਲਾਭ ਮਿਲ ਰਿਹਾ ਹੈ। ਇਕ ਹੋਰ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਲੋਕਸਭਾ ਚੋਣ ਵਿਚ ਰਾਹੁਲ ਗਾਂਧੀ ਨੇ ਪਵਿੱਤਰ ਸੰਵਿਧਾਨ 'ਤੇ ਵੱਡਾ ਝੂਠ ਬੋਲ ਕੇ ਅਪਮਾਨ ਕੀਤਾ । ਰੇਲਵੇ ਸਟੇਸ਼ਨ ਪਹੁੰਚਣ 'ਤੇ ਸਟੇਸ਼ਨ ਸੁਪਰਡੈਂਟ ਡੀ ਕੇ ਸਿੰਘ ਅਤੇ ਸੰਜੀਵ ਕੁਮਾਰ ਚੌਧਰੀ ਨੇ ਮੁੱਖ ਮੰਤਰੀ ਦਾ ਸਵਾਗਤ ਕੀਤਾ ਅਤੇ ਪਲੇਟਫਾਰਮ ਤਕ ਉਨ੍ਹਾਂ ਦੀ ਨਿਗਰਾਨੀ ਕੀਤੀ।

ੳਾਰ-ਵਾਰ ਦਿੱਲੀ ਵਿਚ ਮੀਟਿੰਗਾਂ ਦੇ ਬਾਰੇ ਵਿਚ ਪੁੱਛੇ ਜਾਣ ਵਾਲੇ ਸੁਆਲ ਦੇ ਬਾਰੇ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰੀ ਮੰਤਰੀਆਂ ਨਾਲ ਕਈ ਯੋਜਨਾਵਾਂ 'ਤੇ ਚਰਚਾਵਾਂ ਲਈ ਸਾਰੇ ਸੂਬਿਆਂ ਦੇ ਮੁੱਖ ਮੰਤਰੀ ਦਿੱਲੀ ਆਉਂਦੇ ਰਹਿੰਦੇ ਹਨ। ਹਰਿਆਣਾ ਵਿਚ ਜਲਦੀ ਹੀ ਵਿਧਾਨਸਭਾ ਚੋਣ ਹੋਣੇ ਹਨ ਅਤੇ ਭਾਜਪਾ ਤੀਜੀ ਵਾਰ ਪ੍ਰਚੰਡ ਬਹੁਮਤ ਨਾਲ ਸਰਕਾਰ ਬਣਾਏਗੀ।

Have something to say? Post your comment

 
 
 

ਹਰਿਆਣਾ

ਸਰਹਿੰਦ ਸਟੇਸ਼ਨ 'ਤੇ ਅੰਮ੍ਰਿਤਸਰ-ਸਹਰਸਾ ਗਰੀਬ ਰਥ ਐਕਸਪ੍ਰੈਸ ਵਿੱਚ ਅੱਗ

ਹਰਿਆਣਾ ਦੇ ਆਈਪੀਐਸ ਅਧਿਕਾਰੀ ਪੂਰਨ ਕੁਮਾਰ ਦਾ ਨੌਂ ਦਿਨਾਂ ਤੋਂ ਬਾਅਦ ਅੰਤਿਮ ਸੰਸਕਾਰ

ਰਣਦੀਪ ਸੁਰਜੇਵਾਲਾ ਨੇ ਸੀਐਮ ਸੈਣੀ 'ਤੇ ਤੰਜ ਕੱਸਿਆ, ਕਿਹਾ "ਦੋਸ਼ੀਆਂ ਨੂੰ ਬਚਾਉਣ ਲਈ 'ਨਾਇਬ ਕਾਨੂੰਨ' ਦੀ ਕਾਢ ਕੱਢੀ"

ਪੂਰਨ ਕੁਮਾਰ ਖੁਦਕੁਸ਼ੀ ਮਾਮਲਾ: ਦੋਸ਼ੀ ਕਿੰਨਾ ਵੀ ਪ੍ਰਭਾਵਸ਼ਾਲੀ ਕਿਉਂ ਨਾ ਹੋਵੇ, ਬਖਸ਼ਿਆ ਨਹੀਂ ਜਾਵੇਗਾ: ਸੀਐਮ ਸੈਣੀ

ਹਰਿਆਣਾ ਦੇ ਏਡੀਜੀਪੀ ਪੂਰਨ ਕੁਮਾਰ ਵੱਲੋ ਕੀਤੀ ਖੁਦਕਸ਼ੀ ਦੀ ਉੱਚ ਪੱਧਰੀ ਜਾਂਚ ਹੋਵੇ-ਮਾਨ

ਭਾਜਪਾ ਦੀਆਂ ਨੀਤੀਆਂ ਨੌਜਵਾਨਾਂ ਦੀਆਂ ਉਮੀਦਾਂ ਨੂੰ ਤਬਾਹ ਕਰ ਰਹੀਆਂ ਹਨ: ਰਾਜ ਬੱਬਰ

ਹਰਿਆਣਾ ਕਮੇਟੀ ਦੇ ਅਜੋਕੇ ਬਣੇ ਹਾਲਾਤਾਂ ਲਈ ਜਿੰਮੇਵਾਰ ਪ੍ਰਧਾਨ ਝੀਂਡਾ ਨੈਤਿਕਤਾ ਦੇ ਆਧਾਰ ਤੁਰੰਤ ਦੇਵੇ ਅਸਤੀਫ਼ਾ - ਜਥੇਦਾਰ ਬੁੰਗਾ ਟਿੱਬੀ

ਹਰਿਆਣਾ ਵਿੱਚ ਹੜ੍ਹ ਕੁਦਰਤੀ ਨਹੀਂ ਸਗੋਂ ਸਰਕਾਰੀ ਲਾਪਰਵਾਹੀ ਦਾ ਨਤੀਜਾ -ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ

ਧਰਮ ਲਈ ਸ਼ਹੀਦ ਹੋਏ ਸਿੰਘ ਸਾਡੇ ਲਈ ਸਦਾ ਰਹਿਣਗੇ ਪ੍ਰੇਰਨਾਸ੍ਰੋਤ - ਜਥੇਦਾਰ ਦਾਦੂਵਾਲ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਪੰਜਾਬੀ ਕਲਾਕਾਰ ਜਸਵਿੰਦਰ ਭੱਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ