ਅੰਮ੍ਰਿਤਸਰ- ਕੀ ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਵਿਚਲ ਤਖ਼ਤਾਂ ਦੇ ਜਥੇਦਾਰਾਂ ਦੀ ਮੀਟਿੰਗ ਜਲਦ ਬੁ-ਲਾਈ ਜਾ ਸਕਦੀ ਹੈ..?? ਇਹ ਸਵਾਲ ਅੱਜ ਪੂਰਾ ਦਿਨ ਪੰਥਕ ਗਲਿਆਰਿਆਂ ਵਿਚ ਚਰਚਾ ਦਾ ਵਿਸ਼ਾ ਬਣਿਆ ਰਿਹਾ।ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਸਰਕਾਰ ਦੇ 2007 ਤੋ 2017 ਤਕ ਦੇ ਕਾਰਜਕਾਲ ਦੌਰਾਨ ਮੰਤਰੀ ਰਹੇ ਆਗੂਆਂ ਨੂੰ ਜਥੇਦਾਰਾਂ ਨੇ ਸ਼ਪਸ਼ਟੀਕਰਨ ਦੇਣ ਲਈ 15 ਦਿਨ ਦਾ ਸਮਾਂ ਦਿੱਤਾ ਸੀ ਤੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਸੀ। ਇਹ ਮੀਟਿੰਗ 14 ਸਤੰਬਰ ਦ।ੇ ਆਸ ਪਾਸ ਹੋਣੀ ਸੀ ਪਰ ਅਗਲੇਰੇ ਦਿਨਾਂ ਵਿਚ ਖ਼ਾਲਸਾ ਪੰਥ ਦੋ ਸ਼ਤਾਬਦੀਆਂ ਗੁਰੂ ਅਮਰਦਾਸ ਜੀ ਦਾ ਜੋਤੀ ਜੋਤਿ ਪੁਰਬ ਅਤੇ ਸ੍ਰੀ ਗੁਰੂ ਰਾਮਦਾਸ ਜੀ ਦਾ 450 ਸਾਲਾ ਗੁਰਤਾ ਗੱਦੀ ਪੁਰਬ ਮਨਾਉਣ ਜਾ ਰਿਹਾ ਹੈ। ਇਸ ਸੰਬਧੀ ਹੋਣ ਵਾਲੇ ਪ੍ਰੋਗਰਾਮਾਂ ਦੀ ਲੜੀ ਵਿਸ਼ਾਲ ਹੈ ਅਜਿਹੇ ਹਲਾਤ ਵਿਚ ਜਥੇਦਾਰ ਮੀਟਿੰਗ ਕਰਨ ਤੋ ਅਸਮਰਥ ਹੋ ਸਕਦੇ ਹਨ।ਜਥੇਦਾਰ ਗਿਆਨH ਰਘਬੀਰ ਸਿੰਘ ਵਲੋ ਕਲ ਅਕਾਲੀ ਆਗੂਆਂ ਨੂੰ ਬਿਆਨਬਾਜੀ ਬੰਦ ਕਰਨ ਦਾ ਜੋ ਹੁਕਮ ਜਾਰੀ ਕੀਤਾ ਗਿਆ ਹੈ ਉਹ ਵੀ ਇਸੇ ਕੜੀ ਦਾ ਹਿੱਸਾ ਹੈ। ਉਧਰ ਸੁਖਬੀਰ ਸਿੰਘ ਬਾਦਲ ਦੇ ਨਾਮ ਨਾਲ ਲੱਗਾ ਸ਼ਬਦ ਤਨਖਾਹੀਆਂ ਉਨਾਂ ਦੇ ਵਿਰੋਧੀਆਂ ਲਈ ਬਾਦਲ ਦੇ ਖਿਲਾਫ ਨਵੇ ਹਥਿਆਰ ਵਜੋ ਵਰਤਿਆ ਜਾ ਰਿਹਾ ਮਹਿਸੂਸ ਹੋ ਰਿਹਾ ਹੈ। ਸੁਖਬੀਰ ਸਿੰਘ ਬਾਦਲ ਵੀ ਚਾਹੁੰਦੇ ਹਨ ਕਿ ਪਿੲਸ ਮਾਮਲੇ ਦਾ ਜਲਦ ਤੋ ਜਲਦ ਨਿਪਟਾਰਾ ਹੋ ਜਾਵੇ। ਇਸ ਲਈ ਉਨਾਂ ਦੀ ਵੀ ਇੱਛਾਂ ਹੈ ਕਿ ਇਸ ਮਸਲੇ ਦਾ ਜਲਦ ਮੀਟਿੰਗ ਬੁਲਾ ਕੇ ਹਲ ਕਢਿਆ ਜਾਵੇ। ਇਸ ਦੇ ਨਾਲ ਨਾਲ ਜਿਨਾ 17 ਸਾਬਕਾ ਮੰਤਰੀਆਂ ਕੋਲੋ ਸ੍ਰੀ ਅਕਾਲ ਤਖ਼ਤ ਸਾਹਿਬ ਵਲੋ ਸ਼ਪਸ਼ਟੀਕਰਨ ਮੰਗਿਆ ਗਿਆ ਹੈ ਉਨਾਂ ਵਿਚੋ ਕੁਝ ਤਾਂ ਵਿਦੇਸ਼ ਫੇਰੀ ਤੇ ਹਨ ਅਜਿਹੇ ਹਲਾਤਾਂ ਵਿਚ ਉਨਾਂ ਦੀ ਵਾਪਸੀ ਤਕ ਰੁਕਣਾ ਸੰਭਵ ਨਹੀ ਹੈ। ਇਸ ਕਾਰਨ ਕਰਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਵੀ ਦਿਲੀ ਇਛਾ ਹੈ ਕਿ ਇਸ ਮਾਮਲੇ ਵਿਚ ਜਲਦ ਮੀਟਿੰਗ ਬੁਲਾ ਕੇ ਫੈਸਲਾ ਲਿਆ ਜਾਵੇ।ਉਧਰ ਇਹ ਵੀ ਪਤਾ ਲਗਾ ਹੈ ਕਿ ਸੰਗਤਾਂ 30 ਜ਼ੁਲਾਈ ਦੀ ਮੀਟਿੰਗ ਵਿਚ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਵਲੋ ਸੁਖਬੀਰ ਸਿੰਘ ਬਾਦਲ ਸੰਬਧੀ ਲਏ ਫੈਸਲੇ ਤੇ ਖੁਸ਼ ਹਨ ਤੇ ਹਰ ਕੋਈ ਚਾਹੰੁਦਾ ਹੈ ਕਿ ਜਥੇਦਾਰ ਇਸੇ ਤਰਾਂ ਨਾਲ ਸਖਤ ਫੈਸਲਾ ਲੈ ਕੇ ਸੰਗਤਾਂ ਦਾ ਮਨ ਜਿਤ ਲਵੇ।