ਮਨੋਰੰਜਨ

ਬੇਸ਼ਰਮ ਹਨੀ ਸਿੰਘ - ਮੈਂ ਵੋਦਕਾ ਦਾ ਨਸ਼ਾ ਸਿੱਖਾਂ ਦੀਆਂ ਨਸਲਾਂ ਵਿਚ ਵਾੜ ਦਿਆਂਗਾ -ਸਿੱਖ ਸੰਸਥਾਵਾਂ ਚੁੱਪ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | September 16, 2024 09:02 PM

ਅੰਮ੍ਰਿਤਸਰ - ਲੱਚਰ ਗਾਇਕ ਯੋ ਯੋ ਹਨੀ ਸਿੰਘ ਨੇ ਇਕ ਨਿਜੀ ਚੈਨਲ ਤੇ ਬੇਸ਼ਰਮੀ ਭਰਿਆ ਇੰਟਰਵਿਊ ਦਿੰਦੇ ਕਿਹਾ ਹੈ ਕਿ ਮੈਂ ਵੋਦਕਾ ਦਾ ਨਸ਼ਾ ਸਿੱਖਾਂ ਦੀਆਂ ਨਸਲਾਂ ਵਿਚ ਵਾੜ ਦਿਆਂਗਾ। ਨਿਜੀ ਚੈਨਲ ਤੇ ਇੰਟਰਵਿਊ ਦਿੰਦੇ ਹਨੀ ਸਿੰਘ ਨੇ ਦੱਸਿਆ ਕਿ ਮੈਂ ਅਤੇ ਫਿਲਮ ਸਟਾਰ ਸ਼ਾਹਰੁਖ਼ ਖਾਨ ਆਸਟਰੇਲੀਆ ਦੇ ਦੌਰੇ ਤੇ ਗਏ ਸੀ। ਇਹ ਗੱਲ 2013 ਦੀ ਹੈ। ਉਥੇ ਵਸਦੀ ਸਿੱਖ ਵਸੋਂ ਵਿਚੋਂ ਕੁਝ ਲੋਕ ਮੇਰਾ ਵਿਰੋਧ ਕਰ ਰਹੇ ਸਨ। ਗਾਇਕ ਮੁਤਾਬਿਕ ਜਿਥੇ ਸਾਡਾ ਪ੍ਰੋਗਰਾਮ ਸੀ ਉਸ ਹਾਲ ਵਿਚ 25 ਹਜ਼ਾਰ ਦੇ ਕਰੀਬ ਲੋਕ ਸਨ ਤੇ 500 ਦੇ ਕਰੀਬ ਸਿੱਖ ਹਾਲ ਦੇ ਬਾਹਰ ਮੇਰਾ ਵਿਰੋਧ ਕਰ ਰਹੇ ਸਨ। ਪੂਰਾ ਹਾਲ ਤਾੜੀਆਂ ਦੀ ਗੜਗੜਾਹਟ ਨਾਲ ਗੂੰਜ ਰਿਹਾ ਸੀ ਪਰ ਮੇਰੀ ਕੌਮ ਦੇ ਮਹਿਜ਼ 500 ਲੋਕ ਮੇਰੇ ਪੁਤਲੇ ਸਾੜ ਰਹੇ ਸਨ ਮੇਰਾ ਵਿਰੋਧ ਕਰ ਰਹੇ ਸਨ। ਗਾਇਕ ਮੁਤਾਬਿਕ ਉਸ ਨੂੰ ਇਹ ਠੀਕ ਨਹੀਂ ਲੱਗਾ ਤੇ ਪ੍ਰੋਗਰਾਮ ਤੋਂ ਬਾਅਦ ਉਹ ਹੋਟਲ ਆ ਗਿਆ ਤੇ ਉਸ ਨੇ ਢਾਈ ਬੋਤਲਾਂ ਵੋਦਕਾ ਪੀ ਕੇ ਗੀਤ ਤਿਆਰ ਕਰਨਾ ਸ਼ੁਰੂ ਕੀਤਾ। ਹਨੀ ਸਿੰਘ ਨੇ ਦਸਿਆ ਕਿ ਜਦੋ ਪੂਰੀਆ 4 ਬੋਤਲ ਵੋਦਕਾ ਪੀ ਚੁਕਾ ਸੀ ਤਾਂ ਉਸ ਨੇ ਇਹ ਗੀਤ ਇਕ ਬੱਚੇ ਦੀ ਆਵਾਜ਼ ਚ ਤਿਆਰ ਕੀਤਾ ਤੇ ਫੈਸਲਾ ਕੀਤਾ ਕਿ ਉਹ ਸਿੱਖਾਂ ਦੀਆਂ ਨਸਲਾਂ ਵਿਚ ਵੋਦਕਾ ਦਾ ਨਸ਼ਾ ਵਾੜ ਦੇਵੇਗਾ। ਲੱਚਰ ਗਾਇਕੀ ਲਈ ਮਸ਼ਹੂਰ ਯੋ ਯੋ ਹਨੀ ਸਿੰਘ ਦੀ ਇਸ ਬੇਹਦ ਹਲਕੇ ਪੱਧਰ ਦੀ ਇੰਟਰਵਿਊ ਤੇ ਹੁਣ ਤਕ ਕਿਸੇ ਵੀ ਸਿੱਖ ਜਥੇਬੰਦੀ ਨੇ ਨੋਟਿਸ ਨਹੀਂ ਲਿਆ ਤੇ ਨਾ ਹੀ ਉਸ ਨੂੰ ਕੋਈ ਜਵਾਬ ਦਿੱਤਾ ਹੈ।

Have something to say? Post your comment

 

ਮਨੋਰੰਜਨ

ਦਿਲਜੀਤ ਦੋਸਾਂਝ ਸਟਾਰਰ ਫਿਲਮ 'ਸਰਦਾਰਜੀ 3' ਵਿਵਾਦਾਂ ਵਿੱਚ ਘਿਰੀ, ਪਾਕਿਸਤਾਨੀ ਕਲਾਕਾਰਾਂ 'ਤੇ ਇਤਰਾਜ਼

ਪੰਜਾਬੀ ਫਿਲਮ ਐਂਡ ਟੈਲੀਵਿਜ਼ਨ ਐਕਟਰਜ਼ ਐਸੋਸੀਏਸ਼ਨ ਨੇ ਮੋਹਾਲੀ ਵਿੱਚ ਨਵੇਂ ਦਫ਼ਤਰ ਦਾ ਕੀਤਾ ਉਦਘਾਟਨ

ਆਪ੍ਰੇਸ਼ਨ ਬਲੂ ਸਟਾਰ ਦੀ 41ਵੀਂ ਵਰ੍ਹੇਗੰਢ 'ਤੇ ਹਰਿਮੰਦਰ ਸਾਹਿਬ ਪਹੁੰਚੇ ਦਿਲਜੀਤ ਦੋਸਾਂਝ

ਮੈਂ ਸਭ ਕੁਝ ਪਰਮਾਤਮਾ 'ਤੇ ਛੱਡ ਦਿੱਤਾ ਹੈ: ਮਮਤਾ ਕੁਲਕਰਨੀ

'ਆਰ...ਰਾਜਕੁਮਾਰ' ਅਤੇ 'ਜੈ ਹੋ' ਦੇ ਅਦਾਕਾਰ ਮੁਕੁਲ ਦੇਵ ਦਾ ਦਿਹਾਂਤ

ਮੇਰਾ ਦਿਲ ਮੇਰੇ ਪਿਤਾ ਦੀ ਵਰਦੀ ਲਈ ਧੜਕਦਾ ਹੈ: ਰਕੁਲ ਪ੍ਰੀਤ ਸਿੰਘ

ਅਦਾਕਾਰ ਟੌਮ ਕਰੂਜ਼ ਨੂੰ ਹਿੰਦੀ ਸਿਨੇਮਾ ਨਾਲ ਖਾਸ ਲਗਾਅ

ਕੋਹਲੀ ਦੇ ਸੰਨਿਆਸ 'ਤੇ ਸੁਨੀਲ ਸ਼ੈੱਟੀ ਨੇ 'ਚੈਂਪੀਅਨ' ਦਾ ਕੀਤਾ ਧੰਨਵਾਦ -ਤੁਸੀਂ ਖੇਡਿਆ ਹੀ ਨਹੀਂ ਇਸ ਨੂੰ ਜੀਵਿਆ ਵੀ ਹੈ

ਭਾਰਤ ਦੀ ਵਿਲੱਖਣ ਐਪ 'ਗੁੰਗੁਨਾਲੋ' ਲਾਂਚ, ਸੰਗੀਤਕਾਰਾਂ ਨੇ ਦੱਸਿਆ ਕੀ ਹੈ ਖਾਸ

ਸੁਭਾਸ਼ ਘਈ ਦਾ ਸੰਗੀਤ ਦੇ ਵਿਦਿਆਰਥੀਆਂ ਨੂੰ ਤੋਹਫ਼ਾ, ਮੁਹੰਮਦ ਰਫੀ ਦੇ ਨਾਮ 'ਤੇ ਸਕਾਲਰਸ਼ਿਪ ਦੇਣ ਦਾ ਐਲਾਨ