ਮਨੋਰੰਜਨ

ਗਾਇਕ ਬਿੱਟੂ ਖੰਨੇਵਾਲਾ ਦੀ ਬੁਲੰਦ ਆਵਾਜ਼ ਤੇ ਸ਼ਮਸ਼ੇਰ ਸੰਧੂ ਦੀ ਕਲਮ ਨਾਲ ਨਵਾਂ ਗਾਣਾ “ਯਾਰ ਬੋਲਦਾ 2” ਨੇ ਮਚਾਈਆਂ ਧੁੰਮਾਂ

ਕੌਮੀ ਮਾਰਗ ਬਿਊਰੋ | November 16, 2026 08:54 PM

ਚੰਡੀਗੜ੍ਹ-ਪੰਜਾਬੀ ਸੰਗੀਤ ਦੀ ਧਰਤੀ ‘ਤੇ ਇੱਕ ਵਾਰ ਫਿਰ ਉਸ ਕਲਾਸਿਕ ਧੁਨ ਦੀ ਗੂੰਜ ਸੁਣਾਈ ਦਿੱਤੀ ਹੈ, ਜਿਸਨੇ ਸਾਲਾਂ ਤੋਂ ਲੋਕਾਂ ਦੇ ਦਿਲਾਂ ‘ਚ ਆਪਣੀ ਜਗ੍ਹਾ ਬਣਾਈ ਹੋਈ ਹੈ। ਜੱਸ ਸਟੂਡੀਓਜ਼ ਤੇ ਪ੍ਰਸਿੱਧ ਗੀਤਕਾਰ ਸ਼ਮਸ਼ੇਰ ਸੰਧੂ ਵੱਲੋਂ ਪੇਸ਼ ਕੀਤਾ ਗਿਆ ਨਵਾਂ ਗੀਤ “ਯਾਰ ਬੋਲਦਾ 2” ਜੋ ਲੈਜੈਂਡਰੀ ਸੁਪਰਸਟਾਰ ਸੁਰਜੀਤ ਬਿੰਦਰੱਖੀਆ ਨੂੰ ਸਮਰਪਿਤ ਹੈ। ਅਤੇ ਅੱਜ ਗੀਤ ਦਾ ਕੈਲੰਡਰ ਵੀ ਰਿਲੀਜ਼ ਕੀਤਾ ਗਿਆ ।

ਇਹ ਗੀਤ ਉਸੇ ਮਸ਼ਹੂਰ ਧਾਰਾ ਦਾ ਅਗਲਾ ਪੰਨਾ ਹੈ, ਜਿਸਦੇ ਮੂਲ ਬੋਲ ਸ਼ਮਸ਼ੇਰ ਸੰਧੂ ਵੱਲੋਂ ਲਿਖੇ ਗਏ ਸਨ ਤੇ ਸੁਰਜੀਤ ਬਿੰਦਰੱਖੀਆ ਦੀ ਆਵਾਜ਼ ਵਿਚ ਇਤਿਹਾਸ ਬਣ ਚੁੱਕੇ ਹਨ। ਨਵੇਂ ਰੂਪ ਵਿਚ ਇਸਨੂੰ ਗਾਇਕ ਬਿੱਟੂ ਖੰਨੇ ਵਾਲਾ ਨੇ ਗਾਇਆ ਹੈ। ਸੰਗੀਤ ਲਾਲ ਕਮਾਲ ਵੱਲੋਂ ਤਿਆਰ ਕੀਤਾ ਗਿਆ ਹੈ, ਜਦਕਿ ਵੀਡੀਓ ਬੀਕੇਡਬਲਿਊ ਫਿਲਮਜ਼ ਵੱਲੋਂ ਨਿਰਦੇਸ਼ਿਤ ਹੈ।

“ਯਾਰ ਬੋਲਦਾ 2” ਵਿਚ ਪੁਰਾਣੀ ਭਾਵਨਾ ਨੂੰ ਨਵੀਂ ਊਰਜਾ ਤੇ ਆਧੁਨਿਕ ਧੁਨ ਨਾਲ ਜੋੜਿਆ ਗਿਆ ਹੈ। ਇਹ ਗੀਤ ਉਨ੍ਹਾਂ ਸਾਰਿਆਂ ਲਈ ਇੱਕ ਸ਼ਰਧਾਂਜਲੀ ਵੀ ਹੈ ਜੋ ਸੁਰਜੀਤ ਬਿੰਦਰੱਖੀਆ ਦੀ ਆਵਾਜ਼ ਤੇ ਸ਼ਮਸ਼ੇਰ ਸੰਧੂ ਦੇ ਬੋਲਾਂ ਨਾਲ ਵੱਡੇ ਹੋਏ ਹਨ, ਤੇ ਨਵੀਂ ਪੀੜ੍ਹੀ ਲਈ ਉਸ ਧਾਰਾ ਨਾਲ ਜੁੜਨ ਦਾ ਇੱਕ ਮੌਕਾ ਵੀ। ਮਰਹੂਮ ਗਾਇਕ ਸੁਰਜੀਤ ਬਿੰਦਰਖੀਆ ਦੀ ਭਲਕੇ ਬਰਸੀ ਹੈ । ਇਸ ਗੀਤ ਵਿੱਚ ਉੱਘੇ ਅਦਾਕਾਰ ਦਰਸ਼ਨ ਔਲਖ ਨੇ ਭੂਮਿਕਾ ਨਿਭਾਈ ਹੈ । ਇਸ ਮੌਕੇ ਪ੍ਰਸਿੱਧ ਗਾਇਕ ਬਾਈ ਹਰਦੀਪ ਨੇ ਕਿਹਾ ਕਿ ਇਹ ਗੀਤ ਲੋਕਾਂ ਦੀ ਕਚਹਿਰੀ ਵਿੱਚ ਬਹੁਤ ਮਸ਼ਹੂਰ ਹੋਵੇਗਾ । ਇਸ ਮੌਕੇ ਉੱਘੇ ਸੰਗੀਤ ਨਿਰਦੇਸ਼ਕ ਲਾਲ ਕਮਲ, ਗੀਤਕਾਰ ਭੱਟੀ ਭੜੀਵਾਲਾ, ਹਰੀ ਓਮ ਜਲੋਟਾ, ਪ੍ਰਸਿੱਧ ਪੱਤਰਕਾਰ ਜਗਤਾਰ ਸਿੰਘ ਭੁੱਲਰ, ਗੀਤਕਾਰ ਬਿੰਦੀ ਕਲਾਲਮਾਜਰਾ, ਜਸਬੀਰ ਸਿੰਘ ਢਿੱਲੋਂ ਅਤੇ ਹੋਰ ਕਲਾ ਪ੍ਰੇਮੀ ਹਾਜ਼ਰ ਸਨ ।

Have something to say? Post your comment

 
 

ਮਨੋਰੰਜਨ

ਰੌਣੀ ਅਤੇ ਕੰਵਰ ਨੂੰ ਮਿਲਿਆ ਤੇਰਾ ਸਿੰਘ ਚੰਨ ਸਨਮਾਨ

ਬਿੱਗ ਬੌਸ 20: ਪਵਿੱਤਰਾ ਪੂਨੀਆ ਨੇ ਸਕਾਊਟ ਅਤੇ ਲਵ ਦੇ ਰਿਸ਼ਤੇ ਨੂੰ ਦੱਸਿਆ ਘਟੀਆ

ਦਿਲਜੀਤ ਦੋਸਾਂਝ ਦੇ ਅਹਿਮਦਾਬਾਦ ਕੰਸਰਟ ਲਈ ਨਵੀਆਂ ਪਾਬੰਦੀਆਂ ਦੀ ਮੰਗ, "ਪਟਿਆਲਾ ਪੈੱਗ" ਸਮੇਤ ਚਾਰ ਗੀਤਾਂ 'ਤੇ ਪਾਬੰਦੀ

'ਗੁਲਸ਼ਨ ਕੁਮਾਰ ਨੇ ਸੰਗੀਤ ਉਦਯੋਗ ਨੂੰ ਪਛਾਣ ਦਿੱਤੀ,' ਕੁਮਾਰ ਸਾਨੂ ਨੇ ਸੰਗੀਤ ਦੇ ਸੁਨਹਿਰੀ ਯੁੱਗ ਨੂੰ ਯਾਦ ਕੀਤਾ

ਟੀਵੀ ਤੋਂ ਲੈ ਕੇ ਵੱਡੇ ਪਰਦੇ ਤੱਕ, ਇਨ੍ਹਾਂ ਕਲਾਕਾਰਾਂ ਨੇ ਰਾਮ ਅਤੇ ਸੀਤਾ ਦੀਆਂ ਭੂਮਿਕਾਵਾਂ ਨਿਭਾਈਆਂ

ਪ੍ਰਸਿੱਧ ਗਾਇਕਾ ਊਸ਼ਾ ਉਥੁਪ ਜਿਸਨੂੰ ਇੱਕ ਵਾਰ ਉਸਦੀ ਆਵਾਜ਼ ਕਾਰਨ ਸੰਗੀਤ ਕਲਾਸ ਵਿੱਚੋਂ ਕੱਢ ਦਿੱਤਾ ਗਿਆ ਸੀ

ਜੈਕੀ ਚੈਨ ਦੇ ਸਟੰਟ ਦੀ ਨਕਲ ਕਰਨਾ ਕਮਲ ਹਾਸਨ ਲਈ ਮਹਿੰਗਾ ਹੋਇਆ ਸਾਬਤ- ਹੋਏ 32 ਫ੍ਰੈਕਚਰ

ਜਦੋਂ ਧੁੰਨ ਚੋਰੀ ਦੇ ਆਰੋਪਾਂ ਵਿੱਚ ਘਿਰੇ ਅਨੂ ਮਲਿਕ ਨੇ ਕਿਹਾ ਪਰਮਾਤਮਾ ਤੋਂ ਇਲਾਵਾ ਕੋਈ ਵੀ ਓਰਿਜਨਲ ਨਹੀਂ

ਫਿਲਮ 'ਪੀੜ ਦਾ ਪ੍ਰੀਮੀਅਰ ਸ਼ੋਅ 31 ਅਕਤੂਬਰ ਨੂੰ

ਰਾਜਨੀਤੀ ਤੋਂ ਦੂਰੀ ਬਾਰੇ ਰਾਜ ਬੱਬਰ ਨੇ ਕਿਹਾ ਪੰਜਾਬੀ ਫਿਲਮਾਂ ਵਿੱਚ ਵਾਪਸੀ ਦਾ ਦਿੱਤਾ ਸੰਕੇਤ