ਹਰਿਆਣਾ

ਜਥੇਦਾਰ ਦਾਦੂਵਾਲ ਨੇ ਨਿਊਯਾਰਕ ਦੇ ਗੁਰੂਘਰਾਂ ਵਿਖੇ ਸਿੱਖ ਸੰਗਤਾਂ ਨਾਲ ਕੀਤੀਆਂ ਗੁਰਮਤਿ ਵਿਚਾਰਾਂ 

ਕੌਮੀ ਮਾਰਗ ਬਿਊਰੋ | September 30, 2024 08:35 PM

ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਚੇਅਰਮੈਨ ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ ਦਿਨੀਂ ਅਮਰੀਕਾ ਵਿਖੇ ਪੁੱਜੇ ਹੋਏ ਹਨ ਜਿਨਾਂ ਨੇ ਐਤਵਾਰ ਨੂੰ ਗੁਰਦੁਆਰਾ ਸੱਚਖੰਡ ਗੁਰੂ ਨਾਨਕ ਦਰਬਾਰ ਅਤੇ ਗੁਰਦੁਆਰਾ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਨਿਊਯਾਰਕ ਵਿਖੇ ਸਿੱਖ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ  ਵਿਚਾਰਾਂ ਦਾ ਆਨੰਦ ਮਾਣਿਆ ਜਥੇਦਾਰ ਚਰਨ ਸਿੰਘ ਪ੍ਰੇਮਪੁਰਾ ਪ੍ਰਧਾਨ ਐਨ ਆਰ ਆਈ ਵਿੰਗ ਯੂ ਐਸ ਏ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕੇ ਦਾਦੂਵਾਲ  ਜੋ ਪਹਿਲੀ ਵਾਰ ਅਮਰੀਕਾ  ਆਏ ਹਨ ਉਹਨਾਂ ਦੇ ਵਿਚਾਰ ਸਰਵਣ ਕਰਨ ਵਾਸਤੇ ਸਿੱਖ ਸੰਗਤਾਂ ਵਿੱਚ ਭਾਰੀ ਉਤਸਾਹ ਹੈ ਗੁਰਦੁਆਰਾ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਨਿਊਯਾਰਕ ਅਤੇ ਗੁਰਦੁਆਰਾ ਸੱਚਖੰਡ ਗੁਰੂ ਨਾਨਕ ਦਰਬਾਰ ਨਿਊਯਾਰਕ ਵਿਖੇ ਸਿੱਖ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕਰਦਿਆਂ ਜਥੇਦਾਰ ਦਾਦੂਵਾਲ ਨੇ ਕਿਹਾ ਕੇ ਸਾਨੂੰ ਮਨੁੱਖਾ ਜਨਮ ਦੀਆਂ ਕਦਰਾਂ ਕੀਮਤਾਂ ਨੂੰ ਸਮਝਦੇ ਹੋਏ ਆਪਣੇ ਫਰਜ਼ਾਂ ਪ੍ਰਤੀ ਸੁਚੇਤ ਹੋਣਾ ਚਾਹੀਦਾ ਹੈ ਉਨਾਂ ਕਿਹਾ ਕੇ ਆਪਣੇ ਮਾਂ ਬਾਪ ਬੱਚਿਆਂ ਪ੍ਰਤੀ ਆਪਣੇ ਦੇਸ਼ ਕੌਮ ਧਰਮ ਪ੍ਰਤੀ ਸਾਡੇ ਜੋ ਫਰਜ਼ ਬਣਦੇ ਹਨ ਉਹਨਾਂ ਫਰਜਾਂ ਨੂੰ ਚੜਦੀਕਲਾ ਨਾਲ ਨਿਭਾ ਕੇ ਜ਼ਿੰਦਗੀ ਚ ਸੁਰਖਰੂ ਹੋਣਾ ਚਾਹੀਦਾ ਤਾਂ ਹੀ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋਇਆ ਜਾਵੇਗਾ ਜਥੇਦਾਰ ਦਾਦੂਵਾਲ  ਦੇ ਗੁਰਮਤਿ ਵਿਚਾਰਾਂ ਨੂੰ ਸੁਣ ਕੇ ਸਿੱਖ ਸੰਗਤਾਂ ਪ੍ਰਭਾਵਿਤ ਹੋਈਆਂ ਤੇ ਗੁਰੂਘਰ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸੱਚਖੰਡ ਗੁਰੂ ਨਾਨਕ ਦਰਬਾਰ ਨਿਊਯਾਰਕ ਦੇ ਪ੍ਰਬੰਧਕਾਂ ਵੱਲੋਂ ਜਥੇਦਾਰ ਦਾਦੂਵਾਲ ਜੀ ਨੂੰ ਸਿਰਪਾਓ ਭੇਂਟ ਕਰਕੇ ਜੈਕਾਰਿਆਂ ਦੀ ਗੂੰਜ ਵਿੱਚ ਸਨਮਾਨਿਤ ਕੀਤਾ ਗਿਆ

Have something to say? Post your comment

 
 
 

ਹਰਿਆਣਾ

ਧਰਮ ਲਈ ਸ਼ਹੀਦ ਹੋਏ ਸਿੰਘ ਸਾਡੇ ਲਈ ਸਦਾ ਰਹਿਣਗੇ ਪ੍ਰੇਰਨਾਸ੍ਰੋਤ - ਜਥੇਦਾਰ ਦਾਦੂਵਾਲ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਪੰਜਾਬੀ ਕਲਾਕਾਰ ਜਸਵਿੰਦਰ ਭੱਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਮੁੱਖ ਮੰਤਰੀ, ਵਿਧਾਨਸਭਾ ਸਪੀਕਰ, ਮੰਤਰੀ ਅਤੇ ਵਿਧਾਇਕਾਂ ਦੇ ਨਾਲ ਸਾਈਕਲ ਤੋਂ ਵਿਧਾਨਸਭਾ ਪਹੁੰਚੇ, ਦਿੱਤਾ ਨਸ਼ਾਮੁਕਤੀ ਦਾ ਸੰਦੇਸ਼

ਹਰਿਆਣਾ ਵਿੱਚ ਅਪਰਾਧੀਆਂ ਦੀ ਹੈਸਿਅਤ ਨਹੀਂ, ਸਿਰਫ ਕਾਨੂੰਨ ਦੀ ਚੱਲੇਗੀ ਹਕੂਮਤ - ਮੁੱਖ ਮੰਤਰੀ ਨਾਇਬ ਸਿੰਘ ਸੈਣੀ

1984 ਸਿੱਖ ਕਤਲੇਆਮ ਹਰਿਆਣਾ ਦੇ ਪੀੜਤ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦੇਣਾ ਮੁੱਖ ਮੰਤਰੀ ਦੇ ਐਲਾਨ ਦਾ ਸੁਆਗਤ - ਜਥੇਦਾਰ ਦਾਦੂਵਾਲ

1984 ਵਿੱਚ ਹੋਏ ਸਿੱਖ ਵਿਰੋਧੀ ਦੰਗਿਆਂ ਵਿੱਚ ਜਾਨ ਗਵਾਉਣ ਵਾਲੇ ਵਿਅਕਤੀ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਮਿਲੇਗੀ ਸਰਕਾਰੀ ਨੌਕਰੀ-ਮੁੱਖ ਮੰਤਰੀ ਨਾਇਬ ਸੈਣੀ

ਨੌਵੇਂ ਪਾਤਸ਼ਾਹ ਜੀ ਦੇ 350ਸਾਲਾ ਸ਼ਹੀਦੀ ਦਿਵਸ ਨੂੰ ਨੈਸ਼ਨਲ ਪੱਧਰ ਤੇ ਸ਼ਰਧਾ ਨਾਲ ਮਨਾਉਣਾ ਹਰਿਆਣਾ ਸਰਕਾਰ ਦਾ ਕਾਰਜ਼ ਸਲਾਘਾਯੋਗ - ਜਥੇਦਾਰ ਦਾਦੂਵਾਲ

ਰੋਹਤਕ ਵਿੱਚ ਰਾਜ ਪੱਧਰੀ ਸੁਤੰਤਰਤਾ ਦਿਵਸ ਸਮਾਰੋਹ ਵਿੱਚ ਮੁੱਖ ਮੰਤਰੀ ਨੇ ਲਹਿਰਾਇਆ ਝੰਡਾ

ਝੀਡਾ ਨੇ ਹਰਿਆਣਾ ਦੇ ਸਿੱਖਾਂ ਲਈ ਸਰਾਂ ਉਸਾਰਣ ਲਈ ਸ਼ੋ੍ਰਮਣੀ ਕਮੇਟੀ ਪਾਸੋ ਅੰਮ੍ਰਿਤਸਰ ਵਿਖੇ ਕੀਤੀ ਪਲਾਟ ਦੀ ਮੰਗ

40 ਦਿਨਾਂ ਦੀ ਪੈਰੋਲ 'ਤੇ ਹਰਿਆਣਾ ਜੇਲ੍ਹ ਤੋਂ ਬਾਹਰ ਆਇਆ ਸੌਦਾ ਸਾਧ ਰਾਮ ਰਹੀਮ