ਹਰਿਆਣਾ

ਚੰਡੀਗੜ੍ਹ 'ਤੇ ਹਰਿਆਣਾ ਦਾ ਵੀ ਹੱਕ, ਭਗਵੰਤ ਮਾਨ ਵਿਧਾਨਸਭਾ ਦੇ ਵਿਸ਼ਾ 'ਤੇ ਰਾਜਨੀਤੀ ਨਾ ਕਰਨ - ਨਾਇਬ ਸਿੰਘ ਸੈਨੀ

ਕੌਮੀ ਮਾਰਗ ਬਿਊਰੋ | November 15, 2024 08:12 PM

ਚੰਡੀਗੜ੍ਹ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋਂ ਚੰਡੀਗੜ੍ਹ ਵਿਚ ਹਰਿਆਣਾ ਵੱਲੋਂ ਵਿਧਾਨਸਭਾ ਦਾ ਨਿਰਮਾਣ ਨਹੀਂ ਹੋਣ ਦੇਣ ਦੇ ਬਿਆਨ 'ਤੇ ਤਿੱਖਾ ਜਵਾਬ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੁੰ ਕਿਸਾਨਾਂ ਦੀ ਭਲਾਈ ਲਈ ਕੰਮ ਕਰਨਾ ਚਾਹੀਦਾ ਹੈ, ਨਾ ਕਿ ਇਸ ਤਰ੍ਹਾ ਦੀ ਬਿਆਨਬਾਜੀ ਕਰ ਕੇ ਲੋਕਾਂ ਨੂੰ ਮੁੱਦੇ ਤੋਂ ਭਟਕਾਉਣ ਦਾ ਕੰਮ ਕਰਨਾ ਚਾਹੀਦਾ ਹੈ। ਚੰਡੀਗੜ੍ਹ 'ਤੇ ਹਰਿਆਣਾ ਦਾ ਵੀ ਹੱਕ ਹੈ। ਪੰਜਾਬ ਦੇ ਨੇਤਾਵਾਂ ਨੂੰ ਵਿਧਾਨਸਭਾ ਦੇ ਵਿਸ਼ਾ 'ਤੇ ਘਟੀਆ ਰਾਜਨੀਤੀ ਨਹੀਂ ਕਰਨੀ ਚਾਹੀਦੀ ਹੈ।

ਮੁੱਖ ਮੰਤਰੀ ਨੇ ਅੱਜ ਇੱਥੇ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ 'ਤੇ ਵਿਧਾਇਕ ਰਾਮ ਕੁਮਾਰ ਗੌਤਮਕ, ਸ੍ਰੀ ਰਣਧੀਰ ਪਣਿਹਾਰ, ਵਿਨੋਦ ਭਿਆਨਾ ਅਤੇ ਦੇਵੇਂਦਰ ਕਾਦਿਆਨ ਵੀ ਮੌਜੂਦ ਰਹੇ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਹਨ ਕਿ ਉਹ ਚੰਡੀਗੜ੍ਹ ਵਿਚ ਹਰਿਆਣਾ ਵਿਧਾਨਸਭਾ ਨਹੀਂ ਬਨਣ ਦੇਣਗੇ। ਸ੍ਰੀ ਨਾਇਬ ਸਿੰਘ ਸੈਨੀ ਨੇ ਸ੍ਰੀ ਭਗਵੰਤ ਮਾਨ ਨੂੰ ਨਸੀਹਰ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੇ ਹਿੱਤ ਲਈ ਕੰਮ ਕਰੇ। ਹਰਿਆਣਾ ਪੰਜਾਬ ਦਾ ਛੋਟਾ ਭਰਾ ਹੈ। ਇਸ ਲਈ ਅਜਿਹੀ ਬਿਆਨਬਾਜੀ ਕਰ ਕੇ ਨਫਰਤ ਨਾ ਕਰਨ ਜਾਂ ਭਾਈਚਾਰਾ ਖਰਾਬ ਕਰਨ ਦਾ ਕੰਮ ਨਾ ਕਰਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਫਸਲ ਨਹੀਂ ਖਰੀਦ ਰਹੀ, ਨਾ ਹੀ ਕਿਸਾਨਾਂ ਨੂੰ ਅਮੈਐਸਪੀ ਦਾ ਮੁੱਲ ਦਿੱਤਾ ਜਾ ਰਿਹਾ ਹੈ। ਪੰਜਾਬ ਸਰਕਾਰ ਆਪਣੇ ਸੂਬੇ ਵਿਚ ਕਿਸਾਨਾਂ ਦੀ ਸਥਿਤੀ ਬਿਹਤਰ ਕਰਨ 'ਤੇ ਧਿਆਨ ਦਵੇ। ਚੰਡੀਗੜ੍ਹ ਵਿਚ ਵਿਧਾਨਸਭਾ ਨਹੀਂ ਬਨਣ ਦੇਣਗੇ, ਅਜਿਹੇ ਬਿਆਨ ਦੇ ਕੇ ਉਹ ਲੋਕਾਂ ਦਾ ਧਿਆਨ ਡਾਇਵਰਟ ਕਰਨਾ ਚਾਹੁੰਦੇ ਹਨ।

ਸ੍ਰੀ ਨਾਂਇਬ ਸਿੰਘ ਸੈਨੀ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਹਿੱਤ ਵਿਚ ਕਦਮ ਚੁੱਕੇ। ਸ੍ਰੀ ਭਗਵੰਤ ਮਾਨ ਪੰਜਾਬ ਦੀ ਸਥਿਤੀ ਠੀਕ ਕਰ ਹਰਿਆਣਾ ਦੀ ਚਿੰਤਾ ਨਾ ਕਰਨ। ਅਜਿਹੇ ਬਿਆਨ ਦੇ ਕੇ ਲੋਕਾਂ ਨੁੰ ਗੁਮਰਾਹ ਕਰਨ ਦਾ ਕੰਮ ਨਾ ਕਰਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਨੇਤਾਵਾਂ ਨੇ ਆਪਣੇ ਰਾਜਨੀਤਕ ਸਵਾਰਥ ਦੇ ਕਾਰਨ ਪਹਿਲਾਂ ਹਰਿਆਣਾ ਦਾ ਐਸਵਾਈਐਲ ਦਾ ਪਾਣੀ ਰੋਕ ਦਿੱਤਾ ਅਤੇ ਹੁਣ ਵਿਧਾਨਯਭਾ ਬਨਣ ਤੋਂ ਰੋਕਨ ਦੀ ਗੱਲ ਕਰ ਰਹੇ ਹਨ। ਪੰਜਾਬ ਦੇ ਲੋਕ ਤਾਂ ਹਰਿਆਣਾ ਨਾਲ ਪਿਆਰ ਕਰਦੇ ਹਨ। ਪੰਜਾਬ ਦੇ ਕਿਸਾਨ ਚਾਹੁੰਦੇ ਹਨ ਕਿ ਹਰਿਆਣਾ ਨੂੰ ਐਸਵਾਈਐਲ ਦਾ ਪਾਣੀ ਮਿਲੇ। ਪੰਜਾਬ ਦੇ ਨੇਤਾ ਘਟਿਆ ਰਾਜਨੀਤੀ ਘਸੀਟਣ ਦਾ ਕੰਮ ਕਰ ਰਹੇ ਹਨ।ਸ੍ਰੀ ਨਾਂਇਬ ਸਿੰਘ ਸੈਨੀ ਨੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਜਾਬ ਦੀ ਪਹਿਲਾਂ ਦੀ ਸਰਕਾਰਾਂ ਨੇ ਵੀ ਅਜਿਹੀ ਹੀ ਰਾਜਨੀਤੀ ਕਰਨ ਦਾ ਕੰਮ ਕੀਤਾ ਹੈ। ਕਾਂਗਰਸ ਅਤੇ ਆਮ ਆਦਮੀ ਪਾਰਟੀ ਇਕ ਹੀ ਥਾਲੀ ਦੇ ਚੱਟੇ-ਬੱਟੇ ਹਨ। ਦੋਵਾਂ ਨੇ ਹੀ ਪੰਜਾਬ ਦੇ ਲੋਕਾਂ ਦੇ ਹਿੱਤ ਲਈ ਕੰਮ ਨਹੀਂ ਕੀਤਾ। ਲੋਕ ਸੱਭ ਕੁੱਝ ਜਾਣਦੇ ਹਨ ਅਤੇ ਜਨਤਾ ਪੰਜਾਬ ਦੀ ਸਰਕਾਰ ਨੂੰ ਸਬਕ ਸਿਖਾਉਣ ਦੇ ਕੰਮ ਕਰੇਗੀ।

ਮੁੱਖ ਮੰਤਰੀ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਨੇ ਵੱਲਾਂ ਬਹੁਤ ਜਿਆਦਾ ਕੀਤੀਆਂ ਪਰ ਧਰਾਤਲ 'ਤੇ ਕੰਮ ਨਹੀਂ ਕੀਤਾ। ਇਸ ਲਈ ਕਿਸਾਨ ਕਾਂਗਰਸ ਤੋਂ ਨਰਾਜ ਹੋਏ, ਕਿਉਂਕਿ ਕਿਸਾਨ ਅੰਤਰ ਦੇਖਦੇ ਹਨ। ਕਾਂਗਰਸ ਦੇ ਕੋਲ ਨੀਤੀ ਅਤੇ ਨੀਅਤ ਨਹੀਂ ਸੀ, ਜਦੋਂ ਕਿ ਸਾਡੇ ਕੋਲ ਨੀਤੀ ਵੀ ਹੈ, ਨੀਅਤ ਵੀ ਹੈ ਅਤੇ ਅਸੀਂ ਲਗਾਤਾਰ ਕਿਸਾਨਾਂ ਨੂੰ ਅੱਗੇ ਵੱਧ ਦਾ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਤਾਂ ਕਿਸਾਨਾਂ ਨੂੰ ਫਸਲ ਵੇਚਣ ਲਈ ਸੜਕਾਂ 'ਤੇ ਜਾਮ ਲਗਾਉਣੇ ਪਏ, ਉਦੋਂ ਵੀ ਉਨ੍ਹਾਂ ਦੀ ਫਸਲ ਨਹੀਂ ਵਿਕੀ ਅਤੇ ਨਾ ਹੀ ਉਨ੍ਹਾਂ ਨੁੰ ਐਮਐਸਪੀ ਦਾ ਮੁੱਲ ਮਿਲਿਆ।

ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਹਮੇਸ਼ਾ ਕਿਸਾਨਾਂ ਦੀ ਭਲਾਈ ਅਤੇ ਉਨ੍ਹਾਂ ਨੂੰ ਮਜਬੂਤ ਬਨਾਉਣ ਲਈ ਕੰਮ ਕੀਤਾ। ਚੋਣਾਂ ਦੌਰਾਨ ਵੀ ਅਧਿਕਾਰੀਆਂ ਦੇ ਸਮਰਪਿਤ ਯਤਨਾਂ ਦੇ ਕਾਰਨ ਹੀ ਕਿਸਾਨਾਂ ਦੀ ਉਪਜ ਦਾ ਇਕ-ਇਕ ਦਾਨਾ ਖਰੀਦਣ ਦਾ ਕੰਮ ਕੀਤਾ ਗਿਆ। ਇਸ ਦੇ ਲਈ ਅਧਿਕਾਰੀ ਵਧਾਈਯੋਗ ਹਨ।

Have something to say? Post your comment

 
 
 

ਹਰਿਆਣਾ

ਧਰਮ ਪ੍ਰਚਾਰ ਹਰਿਆਣਾ ਕਮੇਟੀ ਵੱਲੋਂ ਗੁਰਮਤਿ ਚੇਤਨਾ ਨੂੰ ਪ੍ਰਚੰਡ ਕਰਨ ਲਈ ਗੁਰਮਤਿ ਸਮਾਗਮ ਰਹਿਣਗੇ ਲਗਾਤਾਰ ਜਾਰੀ - ਜਥੇਦਾਰ ਦਾਦੂਵਾਲ

ਅਗਲੀ ਮੀਟਿੰਗ ਵਿੱਚ ਐਸਵਾਈਐਲ ਨੂੰ ਲੈ ਕੇ ਜਰੂਰ ਸਾਰਥਕ ਹੱਲ ਨਿਕਲੇਗਾ - ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਹਿਸਾਰ ਦੀ ਅਦਾਲਤ ਨੇ ਜੋਤੀ ਮਲਹੋਤਰਾ ਦੀ ਨਿਆਂਇਕ ਹਿਰਾਸਤ ਦੋ ਹਫ਼ਤਿਆਂ ਲਈ ਦਿੱਤੀ ਵਧਾ

ਹਰਿਆਣਾ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਅਸਫਲ ਹੋ ਗਈ ਹੈ, ਅਪਰਾਧੀ ਅਤੇ ਮਾਫੀਆ ਕਰ ਰਹੇ ਹਨ ਰਾਜ : ਰਣਦੀਪ ਸਿੰਘ ਸੁਰਜੇਵਾਲਾ

ਹਰਿਆਣਾ ਕਮੇਟੀ ਸੀਨੀਅਰ ਮੀਤ ਪ੍ਰਧਾਨ ਵੱਲੋਂ ਸ਼ੁਕਰਾਨਾ ਸਮਾਗਮ ਪਿੰਜੌਰ ਵਿਖੇ ਚੜਦੀਕਲਾ ਨਾਲ ਹੋਇਆ ਸੰਪੰਨ

ਇੰਗਲੈਂਡ ਨਾਲ ਮਿਲ ਕੇ ਮਨਾਇਆ ਜਾਵੇਗਾ ਕੌਮਾਂਤਰੀ ਗੀਤਾ ਜੈਯੰਤੀ ਉਤਸਵ- ਨਾਇਬ ਸਿੰਘ ਸੈਣੀ

ਸੂਬੇ ਨੂੰ ਯੋਗ ਮੁਕਤ, ਨਸ਼ਾ ਮੁਕਤ ਬਨਾਉਣ ਲਈ ਯੋਗ ਮੈਰਾਥਨ ਬਣੀ ਇੱਕ ਸੰਕਲਪ ਯਾਤਰਾ- ਨਾਇਬ ਸਿੰਘ ਸੈਣੀ

ਜਾਸੂਸੀ ਮਾਮਲੇ ਵਿੱਚ ਗ੍ਰਿਫ਼ਤਾਰ ਯੂਟਿਊਬਰ ਜੋਤੀ ਮਲਹੋਤਰਾ ਨੂੰ ਵੱਡਾ ਝਟਕਾ, ਜ਼ਮਾਨਤ ਪਟੀਸ਼ਨ ਰੱਦ

ਬਾਬਾ ਬੰਦਾ ਸਿੰਘ ਬਹਾਦਰ ਨੇ ਧਰਮ ਅਤੇ ਰਾਸ਼ਟਰ ਦੀ ਰੱਖਿਆ ਲਈ ਆਪਣੀ ਜਾਨ ਵਾਰ ਦਿੱਤੀ: ਪੰਡਿਤ ਮੋਹਨ ਲਾਲ ਬਰੋਲੀ

ਚੋਣ ਕਮਿਸ਼ਨ ਸਰਕਾਰੀ ਕਠਪੁਤਲੀ- ਰਣਦੀਪ ਸੁਰਜੇਵਾਲਾ