ਪੰਜਾਬ

ਸਿਮਰਨਜੀਤ ਸਿੰਘ ਮਾਨ ਨੇ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਕੀਤੀ ਮੁਲਾਕਾਤ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | November 29, 2024 08:20 PM

ਅੰਮ੍ਰਿਤਸਰ - ਸ਼ੋ੍ਰਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ ਨੇ ਅੱਜ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕਰਕੇ ਉਨਾਂ ਨੂੰ ਭਾਰਤ ਦੇ ਰਾਸ਼ਟਰਪਤੀ ਬੀਬੀ ਦਰੋਪਦੀ ਮੁਰਮੂ ਦੇ ਨਾਮ ਤੇ ਇਕ ਪੱਤਰ ਜੋ ਕਿ ਉਨਾਂ ਦੀ ਪਾਰਟੀ ਵਲੋ ਭੇਜਿਆ ਜਾਣਾ ਹੈ ਸੋਪਿਆ।ਪੱਤਰਕਾਰਾਂ ਨਾਲ ਗਲ ਕਰਦਿਆਂ ਸ੍ਰ ਮਾਨ ਨੇ ਕਿਹਾ ਕਿ ਭਾਰਤ ਨੇ 1984 ਵਿਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉਤੇ ਹਮਲੇ ਕਰਕੇ ਅਕਾਲ ਤਖ਼ਤ ਸਾਹਿਬ ਢਹਿ-ਢੇਰੀ ਕਰਕੇ, ਬੇਅੰਤ ਸਿੱਖ ਬੱਚੇ, ਬੀਬੀਆਂ, ਨੌਜਵਾਨ, ਬਜੁਰਗ ਸਰਧਾਲਆਂ ਦਾ ਕਤਲੇਆਮ ਕੀਤਾ ਅਤੇ ਦਿੱਲੀ ਤੇ ਹੋਰ ਭਾਰਤ ਦੇ ਸਥਾਨਾਂ ਤੇ ਸਰਕਾਰੀ ਕਤਲੇਆਮ ਕਰਵਾਇਆ। ਸਰਕਾਰ ੳ ਨੇ ਕਾਨੂੰਨ ਦੇ ਦਾਇਰੇ ਤੋ ਬਾਹਰ ਹੋ ਕੇ ਸਿੱਖਾਂ * ਨੂੰ ਬਿਨ੍ਹਾਂ ਅਦਾਲਤੀ ਕਾਰਵਾਈ ੋ ਤੋਂ ਘਰਾਂ ਵਿਚੋਂ ਚੁੱਕ ਕੇ ਗਾਇਬ ਕੀਤਾ ਅਤੇ ਮਰਵਾਇਆ । ਅੱਜ ਦੀ ਹਕੂਮਤ ਵੀ ਮੁਗਲਾਂ ਦੀਆਂ ਲੀਹਾਂ ਤੇ ਤੁਰ ਰਹੀ ਹੈ । ਰਹੀ ਹੈ । ਜਿਥੇ ਸਦੀਆਂ ਤੋਂ ਪੰਜਾਬ ਅਤੇ ਭਾਰਤ ਵਿਚ ਸਰਕਾਰ ਨੇ ਸਿੱਖਾਂ ਦਾ ਕਤਲ ਅਤੇ ਨਸ਼ਲਕੁਸੀ ਦਾ ਪ੍ਰੋਗਰਾਮ ਚਲਾਇਆ ਹੈ, ਉਥੇ ਅੱਜ ਹੱਦ ਪਾਰ ਕਰਕੇ ਬਾਹਰਲੇ ਮੁਲਕਾਂ ਵਿਚ ਸਿੱਖਾਂ ਨੂੰ ਚੁਣ-ਚੁਣਕੇ ਕਤਲ ਕੀਤਾ ਜਾ ਰਿਹਾ ਹੈ । ਇਸ ਪਾਲਸੀ ਅਧੀਨ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਨੂੰ ਕੈਨੇਡਾ ਵਿਚ, ਅਵਤਾਰ ਸਿੰਘ ਖੰਡਾ ਨੂੰ ਬਰਤਾਨੀਆ ਵਿਚ, ਲਖਬੀਰ ਸਿੰਘ ਰੋਡੇ ਨੂੰ ਪਾਕਿਸਤਾਨ ਵਿਚ, ਦੀਪ ਸਿੰਘ ਸਿੱਧੂ ਨੂੰ ਹਰਿਆਣਾ ਵਿਚ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੋ ਨੂੰ ਪੰਜਾਬ ਵਿਚ ਕਤਲ ਕਰਵਾਇਆ। ਇਸੇ ਤਰ੍ਹਾਂ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਨਿਊਯਾਰਕ ਵਿਚ ਕਤਲ ਕਰਨ ਦੀ ਸਾਜਿਸ ਰਚੀ ਗਈ । ਇਹ ਸਾਜਿਸ ਰਚਣ ਵਾਲਿਆ ਵਿਚ ਆਪ ਜੀ ਦੀ ਸਰਕਾਰ ਦੇ ਵਜੀਰ ਏ ਆਜਮ ਨਰਿੰਦਰ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਰੱਖਿਆ ਵਜੀਰ ਰਾਜਨਾਥ ਸਿੰਘ, ਵਿਦੇਸ ਵਜੀਰ ਜੈਸੰਕਰ, ਰਾਅ ਮੁੱਖੀ ਰਵੀ ਸਿਨਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਸਨ । ਇਹ ਹਾਦਸੇ ਇਕੱਲੇ ਭਾਰਤ ਦੇ ਸੰਵਿਧਾਨ ਦੇ ਬਰਖਿਲਾਫ ਹੀ ਨਹੀ, ਬਲਕਿ ਅੰਤਰਰਾਸਟਰੀ ਨਿਯਮ ਅਤੇ ਕਾਨੂੰਨਾਂ ਦੀ ਵੀ ਉਲੰਘਣਾ ਹੈ।ਉਨਾਂ ਕਿਹਾ ਕਿ ਭਾਰਤ ਆਪਣੀਆ ਜਿੰਮੇਵਾਰੀਆਂ ਇਸ ਦੇਸ਼ ਦੇ ਸੰਵਿਧਾਨ, ਕਾਨੂੰਨ ਅਤੇ ਯੂਨਾਈਟਿਡ ਨੇਸ਼ਨ ਦੇ ਚਾਰਟਰ, ਯੂਨਾਈਟਿਡ ਨੇਸ਼ਨ ਯੂਨੀਵਰਸਲ ਡੈਕਲੇਰੇਸ਼ਨ ਆਫ ਹਿਊਮਨਰਾਈਟਸ ਅਤੇ ਦਾ ਇੰਟਰਨੈਸ਼ਨਲ ਕੌਵਨਟ ਆਨ ਸਿਵਲ ਐਂਡ ਪੋਲੀਟੀਕਲ ਰਾਈਟਸ ਦੇ ਅਧੀਨ ਸਿੱਖਾਂ ਨਾਲ ਕੀਤੇ ਵਤੀਰੇ ਦਾ ਕੀ ਜੁਆਬ ਦਿੰਦਾ ਹੈ < ਉਨਾਂ ਅਗੇ ਕਿਹਾ ਕਿ ਸਾਹਿਬਜਾਦਾ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਸਿੱਖ ਕੌਮ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਇਕੱਤਰ ਹੋ ਕੇ ਇਹ ਖੱਤ ਅਤੇ ਸਵਾਲ ਆਪ ਜੀ ਨੂੰ ਭਾਰਤ ਵੱਲੋ ਕਾਨੂੰਨ ਦੇ ਦਾਇਰੇ ਤੋਂ ਬਾਹਰ ਜਾ ਕੇ ਕਤਲ ਕੀਤੇ ਗਏ ਪਰਿਵਾਰਾਂ ਦੇ ਬੱਚਿਆਂ ਰਾਹੀ ਭੇਜ ਰਹੀ ਹੈ। ਆਸ ਹੈ ਕਿ ਆਪ ਜੀ ਭਾਰਤ ਦੀਆਂ ਵਧੀਕੀਆਂ ਨੂੰ ਜਨਤਕ ਤੌਰ ਤੇ ਸਿਆਣਦੇ ਹੋਏ ਕਾਨੂੰਨੀ ਇਨਸਾਫ ਦਿਵਾਉਣ ਵਾਸਤੇ ਕਦਮ ਚੁੱਕਦੇ ਹੋਏ ਅਤੇ ਭਵਿੱਖ ਵਿਚ ਸਿੱਖ ਕੌਮ ਅਤੇ ਘੱਟ ਗਿਣਤੀਆਂ ਦੇ ਕਤਲੇਆਮ ਦਾ ਖਾਤਮਾ ਕਰਵਾਉਣ ਵਾਸਤੇ ਇੰਡੀਆ ਵਿਚ ਸੁਧਾਰ ਲਿਆਉਗੇ।ਇਸ ਮੌਕੇ ਤੇ ਸ੍ਰ ਇਮਾਨ ਸਿੰਘ ਮਾਨ, ਸ੍ਰ ਉਪਕਾਰ ਸਿੰਘ ਸੰਧੂ ਜਰਨਲ ਸਕੱਤਰ, ਸ੍ਰ ਅਮਰੀਕ ਸਿੰਘ ਨੰਗਲ ਆਦਿ ਹਾਜਰ ਅਸਨ।

Have something to say? Post your comment

 
 

ਪੰਜਾਬ

ਪੰਜਾਬ ਸਰਕਾਰ ਕਿਸੇ ਵੀ ਧਰਮ ਦੀ ਬੇਅਦਬੀ ਨੂੰ ਬਰਦਾਸ਼ਤ ਨਹੀਂ ਕਰੇਗੀ: ਸਪੀਕਰ ਕੁਲਤਾਰ ਸਿੰਘ ਸੰਧਵਾਂ

350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਬੁੰਗਾ ਗੋਬਿੰਦ ਧਾਮ, ਗੋਬਿੰਦ ਨਗਰ, ਪਿਹੋਵਾ ਵਿਖੇ ਗੁਰਮਤਿ ਸਮਾਗਮ ਹੋਇਆ

ਆਪਣੇ ਦੇਸ਼ ਲਈ ਬ੍ਰਾਂਡ ਅੰਬੈਸਡਰ ਬਣੋ ਅਤੇ ਕੋਰੀਆਈ ਕੰਪਨੀਆਂ ਨੂੰ ਪੰਜਾਬ ਵਿੱਚ ਨਿਵੇਸ਼ ਲਈ ਪ੍ਰੇਰਿਤ ਕਰੋ: ਸਿਓਲ ਦੇ ਪੰਜਾਬੀਆਂ ਨੂੰ ਮੁੱਖ ਮੰਤਰੀ ਦੀ ਅਪੀਲ

500 ਕਰੋੜ ਦੇ ਕੇ ਕਾਂਗਰਸ ਦਾ ਮੁੱਖ ਮੰਤਰੀ ਬਣਿਆ ਬੰਦਾ ਵਸੂਲੀ ਵਿੱਚ ਕਿੰਨੇ ਜ਼ੀਰੋ ਲਾਵੇਗਾ, ਸੋਚੋ: ਬਲਤੇਜ ਪੰਨੂ

328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ ਵਿਚ 16 ਵਿਅਕਤੀਆਂ ਤੇ ਐਫ ਆਈ ਆਰ ਦਰਜ

ਭਾਜਪਾ ਕੋਲ ਹੀ ਰਾਜ ਵਿੱਚ ਖਰਾਬ ਅਮਨ ਕਾਨੂੰਨ ਦੀ ਸਥਿਤੀ ਨੂੰ ਦਰੁਸਤ ਕਰਨ ਦੀ ਸਮਰੱਥਾ- ਸੁਨੀਲ ਜਾਖੜ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਲੱਗੇ ਧਰਨੇ ਦੌਰਾਨ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਦਾ ਸ਼ਾਮਿਲ ਹੋਣਾ ਸਿਆਸਤ ਤੋਂ ਪ੍ਰੇਰਿਤ - ਐਡਵੋਕੇਟ ਧਾਮੀ

ਅੰਮ੍ਰਿਤਸਰ ਵਿਚ ਚਲ ਰਹੇ ਪਾਈਟੈਕਸ ਮੇਲੇ ਵਿਚ ਹਲਾਲ ਮੀਟ ਖਵਾਇਆ ਜਾ ਰਿਹਾ...???

ਭਾਰਤ ਦੇ ਸਾਬਕਾ ਰਾਸ਼ਟਰਪਤੀ ਨੇ ਪੂਰੇ ਪਰਿਵਾਰ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ

ਡਾ. ਦਲਵੀਰ ਸਿੰਘ ਪੰਨੂ ਨੇ ਐਡਵੋਕੇਟ ਧਾਮੀ ਨੂੰ ‘ਗੁਰਮੁਖੀ ਅਦਬ ਦਾ ਖ਼ਜ਼ਾਨਾ’ ਪੁਸਤਕ ਕੀਤੀ ਭੇਟ