ਅੰਮ੍ਰਿਤਸਰ -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਬੰਧ ਨੂੰ ਮੁੱਖ ਰੱਖਦਿਆਂ ਵਧੀਕ ਸਕੱਤਰ ਗੁਰਿੰਦਰ ਸਿੰਘ ਮੱਥਰੇਵਾਲ ਦਾ ਪਦ ਉੱਨਤ ਕਰਦਿਆ ਸਕੱਤਰ ਗੁਰਦੁਆਰਾ ਸੈਕਸ਼ਨ 85 ਲਗਾਇਆ ਹੈ। ਇਸ ਤੋਂ ਪਹਿਲਾਂ ਬੀਤੇ ਦਿਨੀਂ ਬਲਵਿੰਦਰ ਸਿੰਘ ਕਾਹਲਵਾਂ ਨੂੰ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਸਕੱਤਰ ਦੀਆਂ ਸੇਵਾਵਾਂ ਸੌਂਪੀਆਂ ਸਨ।ਕੁਝ ਸਮਾਂ ਪਹਿਲਾਂ ਮੁਅਤਲ ਸਕੱਤਰ ਪ੍ਰਤਾਪ ਸਿੰਘ ਪਾਸੋਂ ਗੁਰਦੁਆਰਾ ਸੈਕਸ਼ਨ 85 ਵਿਭਾਗ ਵਾਪਸ ਲੈਂਦਿਆਂ ਗੁਰਿੰਦਰ ਸਿੰਘ ਮੱਥਰੇਵਾਲ ਵਧੀਕ ਸਕੱਤਰ ਹੁੰਦਿਆ ਆਜ਼ਾਦਾਨਾ ਤੌਰ ਤੇ ਗੁਰਦੁਆਰਾ ਸੈਕਸ਼ਨ 85 ਦਾ ਵਿਭਾਗ ਸੌਂਪਿਆ ਸੀ। ਬਾਰਵੀਂ ਦੇ ਨਾਲ ਗਿਆਨੀ ਪੜ੍ਹੇ ਗੁਰਿੰਦਰ ਸਿੰਘ ਮੱਥਰੇਵਾਲ 1995 ਵਿਚ ਸ਼੍ਰੋਮਣੀ ਕਮੇਟੀ ਵਿਚ ਭਰਤੀ ਹੋਏ।ਸ੍ਰ ਮੱਥਰੇਵਾਲ ਨੇ ਵੱਖ ਵੱਖ ਵਿਭਾਗਾਂ ਤੋਂ ਇਲਾਵਾ ਵਧੀਕ ਮੈਨੇਜਰ ਸ੍ਰੀ ਦਰਬਾਰ ਸਾਹਿਬ ਪਰਿਕਰਮਾ ਤੇ ਸਰਾਵਾਂ ਤੋਂ ਬਾਅਦ ਮੈਨੇਜਰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਵੱਜੋਂ ਸੇਵਾਵਾਂ ਨਿਭਾਈਆਂ।ਸ੍ਰ ਮੱਥਰੇਵਾਰ ਮੀਤ ਸਕੱਤਰ ਗੁਰਦੁਆਰਾ ਸੈਕਸ਼ਨ 85, ਅਮਲਾ ਵਿਭਾਗ, ਧਰਮ ਪ੍ਰਚਾਰ ਕਮੇਟੀ ਆਦਿ ਦੀਆਂ ਸੇਵਾਵਾਂ ਨਿਭਾਈਆਂ। ਹੁਣ ਲੰਮੇ ਸਮੇਂ ਤੋਂ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ ਵਿਚ ਵੱਖ- ਵੱਖ ਵਿਭਾਗਾਂ ਦਾ ਕੰਮਕਾਜ ਨਿਭਾ ਰਹੇ ਸਨ।ਸ੍ਰ ਮੱਥਰੇਵਾਲ ਨੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪ੍ਰਧਾਨ ਸਾਹਿਬ ਦੇ ਵਿਸ਼ਵਾਸ ਤੇ ਖਰੇ ਉਤਰਣਗੇ।