ਅੰਮ੍ਰਿਤਸਰ-ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਹੇਠ ਗੁਰਦੁਆਰਾ ਮੱਲ ਅਖਾੜਾ ਪਾ: ਛੇਵੀਂ ਅਤੇ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਵਿਖੇ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ, ਭਾਈ ਤਾਰਾ ਸਿੰਘ ਵਾਂ ਦੇ 300 ਸਾਲਾ ਸ਼ਹੀਦੀ ਸ਼ਤਾਬਦੀ ਅਤੇ ਅਕਾਲੀ ਬਾਬਾ ਫੂਲਾ ਸਿੰਘ ਦੀ ਸ਼ਹੀਦੀ ਦੀ 203ਵੀਂ ਸਲਾਨਾ ਬਰਸੀ ਸਮਾਗਮ ਨੂੰ ਸਮਰਪਿਤ ਸਮੂਹ ਸੁਖਮਨੀ ਸੇਵਾ ਸੁਸਾਇਟੀਆਂ ਦੇ ਬੀਬੀਆਂ ਦੇ ਜਥਿਆਂ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਜਾਪ ਤੇ ਸ਼ਬਦ ਕੀਰਤਨ ਸਮੂਹਿਕ ਤੌਰ ਤੇ ਕੀਤੇ ਗਏ। ਇਸ ਸਮੇਂ ਗਿ. ਸਤਵੰਤ ਸਿੰਘ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਨੇ ਅਰਦਾਸ ਕੀਤੀ ਅਤੇ ਕਥਾ ਸੰਗਤ ਨੂੰ ਸਰਵਨ ਕਰਵਾ ਕੇ ਗੁਰ ਇਤਿਹਾਸ ਬਾਰੇ ਚਾਨਣਾ ਪੁਆਇਆ।
ਬੁੱਢਾ ਦਲ ਦੇ ਮੈਨੇਜਰ ਸ. ਪਰਮਜੀਤ ਸਿੰਘ ਬਾਜਵਾ ਨੇ ਦਸਿਆ ਕਿ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਪ੍ਰੇਰਨਾ ਸਕਦਾ ਅੱਜ ਅਸੀ ਆਪਣੇ ਗੁਰੂਆਂ, ਮਹਾਪੁਰਸ਼ਾਂ ਦੇ ਸ਼ਹੀਦੀ ਦਿਹਾੜੇ ਗੁਰਦੁਆਰਾ ਮੱਲ ਅਖਾੜਾ ਪਾ: ਛੇਵੀਂ ਅਤੇ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਵਿਖੇ ਮਨਾ ਰਹੇ ਹਾਂ। ਸ. ਬਾਜਵਾ ਨੇ ਸੰਗਤਾਂ ਨੂੰ ਸਬੋਧਨ ਕਰਦਿਆਂ ਕਿਹਾ ਕਿ ਦੁਨੀਆਂ ਦੇ ਧਾਰਮਿਕ ਇਤਿਹਾਸ ਵਿੱਚ ਜਿੱਥੇ ਗੁਰ-ਇਤਿਹਾਸ ਆਪਣੇ-ਆਪ ਵਿੱਚ ਇੱਕ ਵਿਲੱਖਣ ਤੇ ਗੌਰਵਮਈ ਗਾਥਾਵਾਂ ਨਾਲ ਭਰਪੂਰ ਹੈ, ਉੱਥੇ ਸਿੱਖ ਇਤਿਹਾਸ ਵੀ ਅਦੁੱਤੀ ਤੇ ਬੇਮਿਸਾਲ ਕੁਰਬਾਨੀਆਂ ਅਤੇ ਸ਼ਹਾਦਤਾਂ ਨਾਲ ਸਿਰਜਿਆ ਹੋਇਆ ਹੈ। ਸਿੱਖ ਇਤਿਹਾਸ ਵਿੱਚ ਐਸੇ-ਐਸੇ ਮਹਾਨ ਯੋਧੇ, ਸੂਰਬੀਰ ਤੇ ਕੁਰਬਾਨੀ ਦੇ ਪੁੰਜ ਹੋਏ ਹਨ, ਜਿਨ੍ਹਾਂ ਨੇ ਸਮੁੱਚਾ ਜੀਵਨ ਹੀ ਪੰਥਕ ਸੇਵਾਵਾਂ ਲਈ ਅਰਪਨ ਕੀਤਾ। ਸਿੱਖ ਇਤਿਹਾਸ ਦੇ ਪੰਥਕ ਸੂਰਬੀਰਾਂ ਵਿੱਚ ਅਜਿਹੇ ਮਹਾਨ ਅਣਖੀਲੇ ਜਰਨੈਲ ਹੋਏ ਹਨ, ਅਕਾਲੀ ਫੂਲਾ ਸਿੰਘ ਜੀ ਨੇ ਜਿੱਥੇ ਸਿੱਖ ਪੰਥ ਦੀਆਂ ਕਦਰਾਂ-ਕੀਮਤਾਂ ਤੇ ਰਹਿਤ ਵਿੱਚ ਪਰਪੱਕ ਰਹਿੰਦਿਆਂ ਆਪਣਾ ਜੀਵਨ ਗੁਜ਼ਾਰਿਆ, ਉੱਥੇ ਉਨ੍ਹਾਂ ਨੇ ਖ਼ਾਲਸਾ ਰਾਜ ਦੇ ਵਿਸਥਾਰ ਵਿੱਚ ਵੀ ਅਹਿਮ ਭੂਮਿਕਾ ਨਿਭਾਈ।
ਇਸ ਸਮੇਂ ਬੀਬੀ ਤੇਜ ਕੌਰ, ਬੀਬੀ ਗੁਰਚਰਨ ਕੌਰ, ਬੀਬੀ ਪਰਮਜੀਤ ਕੌਰ ਜੀ, ਬੀਬੀ ਅਮਰਜੀਤ ਕੌਰ, ਬੀਬੀ ਅਵਤਾਰ ਕੌਰ, ਬੀਬੀ ਤਰਲੋਚਨ ਕੌਰ, ਬੀਬੀ ਚਰਨਜੀਤ ਕੌਰ, ਬੀਬੀ ਨਰਿੰਦਰਜੀਤ ਕੌਰ, ਬੀਬੀ ਸੁਖਵਿੰਦਰ ਕੌਰ ਬਬਲੀ, ਬੀਬੀ ਰਜਵੰਤ ਕੌਰ, ਬੀਬੀ ਦਲਜੀਤ ਕੌਰ, ਬੀਬੀ ਰਜਿੰਦਰ ਕੌਰ, ਬੀਬੀ ਅੰਜਨਾ ਕੋਰ, ਬੀਬੀ ਅਮ੍ਰਿਤ ਕੋਰ ਨੂੰ ਗੁ: ਸਾਹਿਬ ਦੇ ਪ੍ਰਬੰਧਕ ਬਾਬਾ ਭਗਤ ਸਿੰਘ, ਬਾਬਾ ਗੁਰਲਾਲ ਸਿੰਘ ਵੱਲੋਂ ਸਿਰਪਾਓ ਦੀ ਬਖਸ਼ਿਸ਼ ਕੀਤੀ ਗਈ। ਸ. ਬਾਜਵਾ ਨੇ ਦਸਿਆ ਕਿ ਸਮੂਹ ਸ੍ਰੀ ਸੁਖਮਨੀ ਸੇਵਾ ਸੁਸਾਇਟੀ ਦੀਆਂ ਬੀਬੀਆਂ ਨਾਲ ਤਾਲਮੇਲ ਬਨਾਉਣ ਦੀ ਸੇਵਾ ਬੀਬੀ ਤੇਜ ਕੌਰ ਪੂਰੀ ਜੰੁਮੇਵਾਰੀ ਨਾਲ ਨਿਭਾ ਰਹੀ ਹੈ। ਬੁੱਢਾ ਦਲ ਵੱਲੋਂ ਚਾਹ ਸਮੋਸੇ ਦੇ ਲੰਗਰ ਲਾਏ ਗਏ।