ਨਵੀਂ ਦਿੱਲੀ- ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਮੁਖੀ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੀਆਂ ਬਕਾਇਆ ਤਨਖਾਹਾਂ ਅਤੇ ਗ੍ਰੇਚੂਟੀ ਦੇਣ ਲਈ ਡੀਐਸਜੀਐਮਸੀ ਦੀਆਂ ਜਾਇਦਾਦਾਂ ਵੇਚਣ ਦਾ ਸਖ਼ਤ ਵਿਰੋਧ ਕੀਤਾ ਹੈ। ਅਧਿਆਪਕਾਂ ਦੇ ਵਕੀਲ ਦੁਆਰਾ, ਬਕਾਇਆ ਕਲੀਅਰ ਕਰਨ ਲਈ, ਲੋਨੀ ਵਿੱਚ 11 ਏਕੜ ਅਤੇ ਬਿਘਰ ਵਿੱਚ 280 ਏਕੜ ਸਮੇਤ, ਡੀਐਸਜੀਐਮਸੀ ਪ੍ਰਸ਼ਾਸਿਤ ਜ਼ਮੀਨਾਂ ਨੂੰ ਵੇਚਣ ਦਾ ਸੁਝਾਅ ਦਿੱਤਾ ਗਿਆ ਸੀ । ਸਿੱਖ ਪੰਥ ਲਈ ਇਹ ਅਸਟੇਟ ਪਵਿੱਤਰ ਹਨ ਅਤੇ ਕੇਵਲ ਜਗਤ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸਬੰਧਤ ਹਨ। ਕਿਸੇ ਨੂੰ ਵੀ ਗੁਰੂ ਘਰ ਦੀ ਜਾਇਦਾਦ ਵੇਚਣ ਦਾ ਅਧਿਕਾਰ ਨਹੀਂ ਹੈ।
ਸਰਨਾ ਨੇ ਸਕੂਲਾਂ ਨੂੰ ਆ ਰਹੇ ਵਿੱਤੀ ਸੰਕਟ ਲਈ ਉਨ੍ਹਾਂ ਨੂੰ ਜਵਾਬਦੇਹ ਠਹਿਰਾਂਦਿਆ ਡੀਐਸਜੀਐਮਸੀ ਪ੍ਰਧਾਨ ਹਰਮੀਤ ਸਿੰਘ ਕਾਲਕਾ, ਉਨ੍ਹਾਂ ਦੇ ਬੌਸ ਐਮਐਸ ਸਿਰਸਾ ਅਤੇ ਸਮੁੱਚੀ ਕਾਰਜਕਾਰਨੀ ਕਮੇਟੀ ਦੀਆਂ ਨਿੱਜੀ ਜਾਇਦਾਦਾਂ ਦੀ ਨਿਲਾਮੀ ਕਰਨ ਦਾ ਪ੍ਰਸਤਾਵ ਰੱਖਿਆ। ਸਰਨਾ ਨੇ ਇਸ਼ਾਰਾ ਕੀਤਾ ਕਿ ਪਾਕਿਸਤਾਨ ਨੇ 47, 000 ਏਕੜ ਸਿੱਖ ਧਾਰਮਿਕ ਜਾਇਦਾਦਾਂ ਨੂੰ ਸੁਰੱਖਿਅਤ ਰੱਖਿਆ ਹੋਇਆ ਹੈ, ਇਹ ਜ਼ੋਰ ਦੇ ਕੇ ਕਿ ਡੀਐਸਜੀਐਮਸੀ ਦੀਆਂ ਜਾਇਦਾਦਾਂ ਦੀ ਵੀ ਇਸੇ ਤਰ੍ਹਾਂ ਸੁਰੱਖਿਆ ਕੀਤੀ ਜਾਣੀ ਚਾਹੀਦੀ ਹੈ। ਕਿਉਕਿ ਮੌਜੂਦਾ ਹਾਲਾਤ ਉਨ੍ਹਾਂ ਦੇ ਕੁਪ੍ਰਬੰਧ ਕਾਰਨ ਇਹ ਸੰਕਟ ਪੈਦਾ ਹੋਇਆ ਹੈ ਜੋ ਕਿ ਪੰਥ ਲਈ ਵਡੀ ਨਮੋਸ਼ੀ ਹੈ ਅਤੇ ਇਸ ਨੂੰ ਹੱਲ ਕਰਨ ਲਈ ਉਨ੍ਹਾਂ ਦੀਆਂ ਨਿੱਜੀ ਜਾਇਦਾਦਾਂ ਦੀ ਨਿਲਾਮੀ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਵਲੋਂ ਕਾਰਜਕਾਰੀ ਕਮੇਟੀ ਅਤੇ ਜੀਐਚਪੀਐਸ ਦੇ ਚੇਅਰਪਰਸਨਾਂ ਵਿਰੁੱਧ ਕਾਰਵਾਈ ਦੀ ਮੰਗ ਵੀ ਕੀਤੀ ਗਈ, ਜਿਨ੍ਹਾਂ ਦੀ ਜਾਇਦਾਦ ਨੂੰ ਵੀ ਜ਼ਬਤ ਕਰਕੇ ਵੇਚਿਆ ਜਾਣਾ ਚਾਹੀਦਾ ਹੈ। ਸਰਨਾ ਨੇ ਸਿੱਟਾ ਕੱਢਿਆ, ਇਹ ਉਹਨਾਂ ਲਈ ਇੱਕ ਮਿਸਾਲ ਕਾਇਮ ਕਰੇਗਾ ਜੋ ਨਿੱਜੀ ਲਾਭ ਲਈ ਡੀਐਸਜੀਐਮਸੀ ਮੈਂਬਰਸ਼ਿਪ ਦੀ ਦੁਰਵਰਤੋਂ ਕਰਦੇ ਹਨ।