ਹਰਿਆਣਾ

ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦਾ ਐਲਾਨ ਪੰਥਕ ਇਕੱਠ ਗੁਰਦੁਆਰਾ ਦਾਦੂ ਸਾਹਿਬ ਵਿਖੇ ਆਗੂਆਂ ਨੇ ਕੀਤਾ 

ਕੌਮੀ ਮਾਰਗ ਬਿਊਰੋ | November 29, 2024 08:41 PM

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਦੇ ਚੇਅਰਮੈਨ ਸਿੱਖ ਪ੍ਰਚਾਰਕ ਜਥੇਦਾਰ ਬਲਜੀਤ ਸਿੰਘ ਦਾਦੂਵਾਲ  ਦੇ ਸਤਿਕਾਰਯੋਗ ਮਾਤਾ ਬਲਵੀਰ ਕੌਰ ਜੀ ਦੀ ਦੂਜੀ ਸਲਾਨਾ ਯਾਦ ਨੂੰ ਮਨਾਉਂਦੇ ਹੋਏ  ਗੁਰਦੁਆਰਾ ਗੁਰੂ ਗ੍ਰੰਥਸਰ ਦਾਦੂ ਸਾਹਿਬ ਸਿਰਸਾ ਹਰਿਆਣਾ ਵਿਖੇ  ਪੰਥਕ ਇਕੱਠ ਹੋਇਆ ਜਿਸ ਵਿੱਚ ਸਮੂੰਹ ਸੰਗਤਾਂ ਸੰਤ ਮਹਾਂਪੁਰਸ਼ਾਂ ਪੰਥਕ ਆਗੂਆਂ ਦੀ ਹਾਜ਼ਰੀ ਜੈਕਾਰਿਆਂ ਦੀ ਗੂੰਜ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਭੁਪਿੰਦਰ ਸਿੰਘ ਅਸੰਧ, ਧਰਮ ਪ੍ਰਚਾਰ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਪੰਥਕ ਆਗੂਆਂ ਸੰਤ ਮਹਾਂਪੁਰਸ਼ਾਂ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆ ਰਹੀਆਂ ਚੋਣਾਂ ਨੂੰ ਇੱਕ ਪਲੇਟਫਾਰਮ ਤੇ ਲੜਨ ਅਤੇ ਸਿੱਖ ਸੰਗਤਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਸ਼੍ਰੋਮਣੀ ਅਕਾਲੀ ਦਲ (ਆਜ਼ਾਦ) ਦਾ ਐਲਾਨ ਕੀਤਾ ਗਿਆ ਜਿਸ ਵਿੱਚ ਪੰਥਕ ਇਕੱਠ ਵੱਲੋਂ ਪੰਚ ਪ੍ਰਧਾਨੀ ਮਰਿਆਦਾ ਨੂੰ ਮੁੱਖ ਰੱਖਦੇ ਹੋਏ ਪੰਜ ਸਿੱਖ ਆਗੂਆਂ ਭਾਈ ਸੁਖਵਿੰਦਰ ਸਿੰਘ ਮੰਡੇਬਰ ਯਮੁਨਾਨਗਰ, ਭਾਈ ਸਵਰਨ ਸਿੰਘ ਰਤੀਆ, ਭਾਈ ਉਮਰਾਓ ਸਿੰਘ ਛੀਨਾ ਕੈਂਥਲ, ਭਾਈ ਸਵਰਨ ਸਿੰਘ ਬੁੰਗਾ ਟਿੱਬਾ ਪੰਚਕੂਲਾ ਅਤੇ ਭਾਈ ਮਲਕੀਤ ਸਿੰਘ ਪੰਨੀਵਾਲਾ ਸਿਰਸਾ ਦੀ ਜਿੰਮੇਵਾਰੀ ਲਗਾਈ ਗਈ ਕੇ ਉਹ ਸਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜ ਕੇ ਅਰਦਾਸ ਕਰਨ ਉਪਰੰਤ 15 ਦਿਨਾਂ ਵਿੱਚ ਸਿੱਖ ਸੰਗਤਾਂ ਸੰਤ ਮਹਾਂਪੁਰਸ਼ਾਂ ਪੰਥਕ ਜਥੇਬੰਦੀਆਂ ਦਾ ਰਾਏ ਮਸ਼ਵਰਾ ਲੈ ਕੇ ਪ੍ਰਧਾਨ ਦਾ ਐਲਾਨ ਕਰਨਗੇ ਉਸ ਤੋਂ ਬਾਅਦ ਸਮੁੱਚੇ ਅਹੁਦੇਦਾਰਾਂ ਅਤੇ 40 ਵਾਰਡਾਂ ਦੇ ਉਮੀਦਵਾਰਾਂ ਦਾ ਐਲਾਨ ਕੀਤਾ ਜਾਏਗਾ ਯਾਦਗਾਰੀ ਸਮਾਗਮ ਪੰਥਕ ਇਕੱਠ ਵਿੱਚ ਪ੍ਰਸਿੱਧ ਕੀਰਤਨੀਏ ਭਾਈ ਕਾਰਜ ਸਿੰਘ ਦਮਦਮੀ ਟਕਸਾਲ ਹਜ਼ੂਰੀ ਰਾਗੀ ਸੱਚਖੰਡ ਸ੍ਰੀਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ, ਭਾਈ ਗੁਰਸੇਵਕ ਸਿੰਘ ਰੰਗੀਲਾ ਹਜ਼ੂਰੀ ਰਾਗੀ ਜੱਥਾ ਗੁਰਦੁਆਰਾ ਦਾਦੂ ਸਾਹਿਬ, ਹਰਿਆਣਾ ਕਮੇਟੀ ਦੇ ਮੁੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਨੇ ਰਸਭਿੰਨਾ ਕਥਾ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਸਮਾਪਤੀ ਦੀ ਅਰਦਾਸ ਅਤੇ ਹੁਕਮਨਾਮੇ ਦੀ ਸੇਵਾ ਸਿੰਘ ਸਾਹਿਬ ਗਿ: ਜਗਜੀਤ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਸਾਹਿਬ ਪਾਤਸ਼ਾਹੀ 10ਵੀਂ ਨਾਢਾ ਸਾਹਿਬ ਪੰਚਕੂਲਾ ਵੱਲੋਂ ਨਿਭਾਈ ਗਈ ਪੰਥਕ ਇਕੱਠ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ ਵਿੱਚ ਪ੍ਰਧਾਨ ਜਥੇਦਾਰ ਭੁਪਿੰਦਰ ਸਿੰਘ ਅਸੰਧ, ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਪੰਥਕ ਬੁਲਾਰੇ ਭਾਈ ਮੋਹਕਮ ਸਿੰਘ ਦਮਦਮੀ ਟਕਸਾਲ, ਪ੍ਰਸਿੱਧ ਵਿਦਵਾਨ ਡਾ: ਸੁਰਿੰਦਰ ਸਿੰਘ ਗਿੱਲ ਯੂਐਸਏ ਨੇ ਸਤਿਕਾਰਯੋਗ ਮਾਤਾ ਜੀ ਦੇ ਗੁਰਮੁੱਖ ਜੀਵਨ ਪਰਥਾਏ ਵਿਚਾਰ ਸਾਂਝੇ ਕੀਤੇ ਅਤੇ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੀ ਸ਼ੁਰੂਆਤ ਤੇ ਸਭ ਨੂੰ ਵਧਾਈ ਦਿੱਤੀ ਇਸ ਸਮੇਂ ਪਾਕਿਸਤਾਨ ਦੀਆਂ ਸਿੱਖ ਸੰਗਤਾਂ ਵੱਲੋਂ ਭੇਜੇ ਗਏ ਗੁਰੂ ਨਾਨਕ ਦੇਵ ਸਾਹਿਬ ਯਾਦਗਾਰੀ ਸਿੱਕੇ ਦੀ ਭੇਂਟ ਜਥੇਦਾਰ ਦਾਦੂਵਾਲ ਜੀ ਨੂੰ ਡਾ: ਸੁਰਿੰਦਰ ਸਿੰਘ ਗਿੱਲ ਯੂਐਸਏ ਵੱਲੋਂ ਕੀਤੀ ਗਈ ਸੰਤ ਮੋਹਨ ਸਿੰਘ ਮਤਵਾਲਾ ਪਬਲਿਕ ਸਕੂਲ ਤਿਲੋਕੇਵਾਲਾ ਅਤੇ ਸ੍ਰੀ ਚੈਤਨਿੰਆ ਟੈਕਨੋ ਸਕੂਲ ਕਾਲਿਆਂਵਾਲੀ ਮੰਡੀ ਵੱਲੋਂ ਪ੍ਰਿੰਸੀਪਲ ਤੇ ਸਟਾਫ ਨੇ ਜਥੇਦਾਰ ਦਾਦੂਵਾਲ ਜੀ ਨੂੰ ਸਿਰਪਾਓ ਸ੍ਰੀ ਸਾਹਿਬ ਭੇਂਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ ਯਾਦਗਾਰੀ ਪੰਥਕ ਇਕੱਠ ਵਿੱਚ ਸਤਿਕਾਰਯੋਗ ਮਹਾਂਪੁਰਸ਼ ਸੰਤ ਰਜਿੰਦਰ ਸਿੰਘ ਇਸਰਾਣਾ ਸਾਹਿਬ, ਸੰਤ ਅਮਰੀਕ ਸਿੰਘ ਕਾਰ ਸੇਵਾ ਹੀਰਾ ਬਾਗ ਪਟਿਆਲਾ, ਸੰਤ ਦਿਲਬਾਗ ਸਿੰਘ ਕਾਰ ਸੇਵਾ ਸ੍ਰੀ ਅਨੰਦਪੁਰ ਸਾਹਿਬ, ਸੰਤ ਪਵਿੱਤਰ ਸਿੰਘ ਖਨੌਰੀ, ਸੰਤ ਬਰਿੰਦਰ ਸਿੰਘ ਜਗਮਾਲਵਾਲੀ, ਸੰਤ ਕਾਹਨ ਸਿੰਘ ਸੇਵਾਪੰਥੀ ਗੋਨਿਆਣਾ ਮੰਡੀ, ਬਾਬਾ ਪ੍ਰਦੀਪ ਸਿੰਘ ਚਾਂਦਪੁਰਾ ਪੰਥਕ ਸੇਵਾ ਲਹਿਰ ਦਾਦੂ ਸਾਹਿਬ, ਬਾਬਾ ਜੀਵਨ ਸਿੰਘ ਚੁਨਾਗਰਾ, ਬਾਬਾ ਜਗਤਾਰ ਸਿੰਘ ਕਾਰ ਸੇਵਾ ਸਿਰਸਾ ਜਥੇਦਾਰ ਬਾਬਾ ਨਿੰਦਰ ਸਿੰਘ, ਬਾਬਾ ਬਿੱਕਰ ਸਿੰਘ ਕਾਰ ਸੇਵਾ ਕੇਵਲ, ਬਾਬਾ ਗੁਰਪਾਲ ਸਿੰਘ ਚੋਰਮਾਰ, ਬਾਬਾ ਸਰਬਜੀਤ ਸਿੰਘ ਨਿਹੰਗ ਸਿੰਘ ਤਲਵੰਡੀ ਸਾਬੋ, ਨਾਮਧਾਰੀ ਬਾਬਾ ਉਦੇ ਸਿੰਘ ਵੱਲੋਂ ਨਾਮਧਾਰੀ ਪੂਰਨ ਸਿੰਘ ਬੁੱਢੀਮਾੜੀ, ਨਾਮਧਾਰੀ ਗੁਰਦੀਪ ਸਿੰਘ, ਨਾਮਧਾਰੀ ਠਾਕੁਰ ਦਲੀਪ ਸਿੰਘ ਵੱਲੋਂ ਨਾਮਧਾਰੀ ਜਸਵੀਰ ਸਿੰਘ ਸਿਰਸਾ, ਬਾਬਾ ਸਤਨਾਮ ਸਿੰਘ ਗੁਰਦੁਆਰਾ 34 ਸਿੰਘ ਸ਼ਹੀਦਾਂ ਸ਼ਾਹਪੁਰ ਬੇਲਾ ਰੋਪੜ, ਬਾਬਾ ਅਰਜਨ ਸਿੰਘ ਲਹਿਰੀ, ਬਾਬਾ ਸੁਖਪਾਲ ਸਿੰਘ ਤਖ਼ਤਮੱਲ, ਬਾਬਾ ਪ੍ਰਤਾਪ ਸਿੰਘ ਕਿੰਗਰਾ, ਬਾਬਾ ਬਲਵਿੰਦਰ ਸਿੰਘ ਡੱਬਵਾਲੀ, ਪ੍ਰਸਿੱਧ ਸੂਫੀ ਗਾਇਕ ਸ਼ਮਸ਼ੇਰ ਸਿੰਘ ਲਹਿਰੀ, ਡਾਕਟਰ ਮਨਜੀਤ ਸਿੰਘ ਭੋਮਾ ਚੇਅਰਮੈਨ ਧਰਮ ਪ੍ਰਚਾਰ ਪੰਜਾਬ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯਾਦਗਾਰੀ ਸਮਾਗਮ ਦੀ ਹਾਜ਼ਰੀ ਭਰੀ ਯਾਦਗਾਰੀ ਸਮਾਗਮ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸੁਦਰਸ਼ਨ ਸਿੰਘ ਅੰਬਾਲਾ, ਜਨਰਲ ਸਕੱਤਰ ਸੁਖਵਿੰਦਰ ਸਿੰਘ ਮੰਡੇਬਰ, ਅੰਤ੍ਰਿੰਗ ਜਗਸੀਰ ਸਿੰਘ ਮਾਂਗੇਆਣਾ, ਅੰਤ੍ਰਿੰਗ ਮੈਂਬਰ ਬੀਬੀ ਪਰਮਿੰਦਰ ਕੌਰ ਜੀਂਦ, ਮੈਂਬਰ ਹਰਬੰਸ ਸਿੰਘ ਕੜਕੌਲੀ ਯਮੁਨਾਨਗਰ, ਮੈਂਬਰ ਅਮਰਜੀਤ ਸਿੰਘ ਡਡਿਆਣਾ ਯਮੁਨਾਨਗਰ, ਮੈਂਬਰ ਸਵਰਨ ਸਿੰਘ ਬੁੰਗਾ ਟਿੱਬੀ ਪੰਚਕੂਲਾ, ਮੈਂਬਰ ਗੁਰਮੀਤ ਸਿੰਘ ਮੀਤਾ ਪਿੰਜੌਰ, ਮੈਂਬਰ ਹਰਪਾਲ ਸਿੰਘ ਅੰਬਾਲਾ, ਮੈਂਬਰ ਇੰਦਰਜੀਤ ਸਿੰਘ ਸਾਹਾ ਅੰਬਾਲਾ, ਮੈਂਬਰ ਬੇਅੰਤ ਸਿੰਘ ਨਲਵੀ, ਮੈਂਬਰ ਕਾਬਲ ਸਿੰਘ ਕੈਂਥਲ, ਮੈਂਬਰ ਮਹਿੰਦਰ ਸਿੰਘ ਫਤਿਹਾਬਾਦ, ਮੈਂਬਰ ਸੁਰਿੰਦਰ ਸਿੰਘ ਵੈਦਵਾਲਾ ਸਿਰਸਾ, ਮੈਂਬਰ ਪ੍ਰਕਾਸ਼ ਸਿੰਘ ਸਾਹੂਵਾਲਾ ਸਿਰਸਾ, ਮੈਂਬਰ ਮਾਲਕ ਸਿੰਘ ਕੰਗ ਸਿਰਸਾ, ਮੈਂਬਰ ਪਰਮਜੀਤ ਸਿੰਘ ਮਾਖਾ ਸਿਰਸਾ, ਮੈਂਬਰ ਮਲਕੀਤ ਸਿੰਘ ਪੰਨੀਵਾਲਾ ਸਿਰਸਾ, ਮੈਂਬਰ ਗੁਰਪਾਲ ਸਿੰਘ ਗੋਰਾ ਐਲਨਾਬਾਦ ਸਿਰਸਾ, ਸਾਬਕਾ ਮੀਤ ਪ੍ਰਧਾਨ ਸਵਰਨ ਸਿੰਘ ਰਤੀਆ, ਸਾਬਕਾ ਮੈਂਬਰ ਬੀਬੀ ਬਲਜਿੰਦਰ ਕੌਰ ਚੀਕਾ ਕੈਂਥਲ, ਸਾਬਕਾ ਮੈਂਬਰ ਸੋਹਣ ਸਿੰਘ ਗਰੇਵਾਲ ਸਿਰਸਾ, ਸਾਬਕਾ ਮੈਂਬਰ ਤਜਿੰਦਰਪਾਲ ਸਿੰਘ ਨਾਰਨੌਲ, ਸਾਬਕਾ ਅੰਤ੍ਰਿੰਗ ਮੈਂਬਰ ਜਥੇਦਾਰ ਬਲਦੇਵ ਸਿੰਘ ਖਾਲਸਾ ਟੋਹਾਣਾ, ਸਾਬਕਾ ਮੈਂਬਰ ਗਿ: ਸਾਹਿਬ ਸਿੰਘ ਚੱਕੂ, ਜਥੇਦਾਰ ਹਰਨੇਕ ਸਿੰਘ ਗਿਆਨਾ, ਜਥੇਦਾਰ ਜਸਵੰਤ ਸਿੰਘ ਸਿਉਨਾ, ਜਥੇਦਾਰ ਉਮਰਾਓ ਸਿੰਘ ਛੀਨਾ, ਡਾ:ਪ੍ਰਭਲੀਨ ਸਿੰਘ ਓਐਸਡੀ ਹਰਿਆਣਾ ਸਰਕਾਰ, ਓਕਾਂਰ ਸਿੰਘ ਬਰਾੜ ਸਾਬਕਾ ਓਐਸਡੀ ਮੁੱਖ ਮੰਤਰੀ ਪੰਜਾਬ, ਮੁਖਵਿੰਦਰ ਸਿੰਘ ਛੀਨਾ ਸਾਬਕਾ ਏਡੀਜੀਪੀ ਪੰਜਾਬ, ਐਡਵੋਕੇਟ ਛਿੰਦਰਪਾਲ ਸਿੰਘ ਬਰਾੜ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ, ਸਾਬਕਾ ਵਿਧਾਇਕ ਬਲਕੌਰ ਸਿੰਘ ਕਾਲਾਂਵਾਲੀ, ਨਿਰਮਲ ਸਿੰਘ ਮੱਲੜੀ, ਗਿ:ਸੂਬਾ ਸਿੰਘ ਤਰਾਵੜੀ, ਗਿ:ਸਰਬਜੀਤ ਸਿੰਘ ਝੀਂਡਾ, ਗਿ: ਮਨਜੀਤ ਸਿੰਘ ਗੜੀ, ਭਾਈ ਬਲਵੰਤ ਸਿੰਘ ਗੋਪਾਲਾ, ਭਾਈ ਸਿਕੰਦਰ ਸਿੰਘ ਵਰਾਣਾ ਵੀ ਹਾਜ਼ਰ ਸਨ ਸਟੇਜ ਦਾ ਸੰਚਾਲਨ ਭਾਈ ਸਰਬਜੀਤ ਸਿੰਘ ਜੰਮੂ ਸਕੱਤਰ ਧਰਮ ਪ੍ਰਚਾਰ ਨੇ ਕੀਤਾ।

Have something to say? Post your comment

 
 
 

ਹਰਿਆਣਾ

ਹਰਿਆਣਾ ਸਰਕਾਰ ਵੱਲੋਂ ਤਖ਼ਤ ਪਟਨਾ ਕਮੇਟੀ ਨੂੰ ਗੁਰੂ ਤੇਗ ਬਹਾਦਰ ਜੀ ਦੇ 350ਵਾਂ ਸ਼ਹੀਦੀ ਦਿਵਸ ਪ੍ਰੋਗਰਾਮ ਵਿਚ ਸ਼ਮੂਲੀਅਤ ਲਈ ਸੱਦਾ

ਅੰਬਾਲਾ ਕੈਂਟ ਹਵਾਈ ਅੱਡਾ ਤਿਆਰ, ਪ੍ਰਧਾਨ ਮੰਤਰੀ ਮੋਦੀ ਜਲਦੀ ਉਦਘਾਟਨ ਕਰਨਗੇ- ਅਨਿਲ ਵਿਜ

ਸ਼੍ਰੋਮਣੀ ਕਮੇਟੀ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਝੂਠ ਪਰੋਸਣਾ ਸਖ਼ਤੀ ਨਾਲ ਕਰੇ ਬੰਦ - ਜਥੇਦਾਰ ਦਾਦੂਵਾਲ

ਹਰਿਆਣਾ: ਪਲਵਲ ਨੂੰ ਮੈਟਰੋ ਦਾ ਤੋਹਫ਼ਾ ਮਿਲਿਆ, ਕੇਂਦਰ ਸਰਕਾਰ ਨੇ ਮਨਜ਼ੂਰੀ ਦਿੱਤੀ, 4,320 ਕਰੋੜ ਦਾ ਪ੍ਰੋਜੈਕਟ ਐਨਸੀਆਰ ਨਾਲ ਜੁੜੇਗਾ

ਜਥੇਦਾਰ ਦਾਦੂਵਾਲ ਤੇ ਪਾਏ ਗਬਨ ਦੇ ਕੇਸ ਸਬੰਧੀ ਜੁਡੀਸ਼ਲ ਕਮਿਸ਼ਨਰ ਨੇ ਝੀਂਡਾ ਗਰੁੱਪ ਨੂੰ ਪਾਈ ਝਾੜ - ਜਥੇਦਾਰ ਬੁੰਗਾਟਿੱਬੀ

"ਚਰਨ ਸੁਹਾਵੇ ਗੁਰ ਚਰਨ ਯਾਤਰਾ": ਫਰੀਦਾਬਾਦ ਤੋਂ ਆਗਰਾ ਲਈ ਰਵਾਨਾ

ਚਰਣ ਸੁਹਾਵੇ ਗੁਰੂ ਚਰਣ ਯਾਤਰਾ ਦਾ ਫਰੀਦਾਬਾਦ ਵਿੱਚ ਹੋਇਆ ਸ਼ਾਨਦਾਰ ਸੁਆਗਤ- ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤੀ ਸ਼ਿਰਕਤ

ਅਕੀਲ ਅਖਤਰ ਦੀ ਮੌਤ ਦਾ ਮਾਮਲਾ: ਪੋਸਟਮਾਰਟਮ ਰਿਪੋਰਟ ਵਿੱਚ ਵੱਡਾ ਖੁਲਾਸਾ, ਕੂਹਣੀ ਦੇ ਨੇੜੇ ਸਰਿੰਜ ਦਾ ਨਿਸ਼ਾਨ

ਸਰਹਿੰਦ ਸਟੇਸ਼ਨ 'ਤੇ ਅੰਮ੍ਰਿਤਸਰ-ਸਹਰਸਾ ਗਰੀਬ ਰਥ ਐਕਸਪ੍ਰੈਸ ਵਿੱਚ ਅੱਗ

ਹਰਿਆਣਾ ਦੇ ਆਈਪੀਐਸ ਅਧਿਕਾਰੀ ਪੂਰਨ ਕੁਮਾਰ ਦਾ ਨੌਂ ਦਿਨਾਂ ਤੋਂ ਬਾਅਦ ਅੰਤਿਮ ਸੰਸਕਾਰ