ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 19 ਜਨਵਰੀ ਨੂੰ ਚੋਣਾਂ ਹੋ ਗਈਆਂ ਹਨ ਭਾਵੇਂ ਕੇ ਇਨਾਂ ਚੋਣਾਂ ਵਿੱਚ ਕਿਸੇ ਵੀ ਧੜੇ ਨੂੰ ਬਹੁਮਤ ਪ੍ਰਾਪਤ ਨਹੀਂ ਹੋਇਆ ਪਰ ਇਨਾਂ ਵੋਟਾਂ ਵਿੱਚ ਵੱਡੀ ਪੱਧਰ ਤੇ ਅਯੋਗ ਵੋਟਾਂ ਦੀ ਧਾਂਦਲੀ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਹਲਕਾ ਕਾਲਾਂਵਾਲੀ 35 ਨੰਬਰ ਵਾਰਡ ਵਿੱਚ ਹੀ 9009 ਵੋਟਾਂ ਵਿੱਚੋਂ 2549 ਵੋਟਾਂ ਪਤਿਤ, ਗੈਰ ਸਿੱਖ ਅਤੇ ਡੇਰਾ ਸਿਰਸਾ ਪ੍ਰੇਮੀਆਂ ਦੀਆਂ ਹਨ ਇਹ ਜਾਣਕਾਰੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਦੇ ਸਹਾਇਕ ਭਾਈ ਜਗਮੀਤ ਸਿੰਘ ਬਰਾੜ ਨੇ ਇੱਕ ਲਿਖਤੀ ਪ੍ਰੈਸ ਨੋਟ ਜਾਰੀ ਕਰਦਿਆਂ ਮੀਡੀਆ ਨਾਲ ਸਾਂਝੀ ਕੀਤੀ ਭਾਈ ਬਰਾੜ ਨੇ ਕਿਹਾ ਕੇ ਹਲਕਾ ਕਾਲਾਂਵਾਲੀ 35 ਨੰਬਰ ਵਾਰਡ ਦੇ 11 ਪਿੰਡਾਂ ਦੀਆਂ ਰੰਗੀਨ ਵੋਟਰ ਲਿਸਟਾਂ ਲੈ ਕੇ ਉਨਾਂ ਪਿੰਡਾਂ ਦੇ ਸਿੱਖ ਵੋਟਰਾਂ ਨੂੰ ਬੁਲਾ ਕੇ ਜਦੋਂ ਲਿਸਟਾਂ ਦੀ ਸਕਰੀਨਿੰਗ ਕੀਤੀ ਗਈ ਤਾਂ 2549 ਵੋਟਾਂ ਅਯੋਗ ਪਾਈਆਂ ਗਈਆਂ ਜਿਨਾਂ ਵਿੱਚ ਪਿੰਡ ਦਾਦੂ ਸਾਹਿਬ 136 ਪਤਿਤ 29 ਡੇਰਾ ਸਿਰਸਾ ਪੈਰੋਕਾਰ, ਪਿੰਡ ਤਖ਼ਤਮੱਲ 101 ਪਤਿਤ 3 ਡੇਰਾ ਸਿਰਸਾ ਪੈਰੋਕਾਰ, ਪਿੰਡ ਧਰਮਪੁਰਾ 39 ਪਤਿਤ 4 ਡੇਰਾ ਸਿਰਸਾ ਪੈਰੋਕਾਰ, ਪਿੰਡ ਤਾਰੂਆਣਾ 179 ਪਤਿਤ 7 ਡੇਰਾ ਸਿਰਸਾ ਪੈਰੋਕਾਰ, ਪਿੰਡ ਕੇਵਲ 162 ਪਤਿਤ 30 ਡੇਰਾ ਸਿਰਸਾ ਪੈਰੋਕਾਰ 6 ਗੈਰ ਸਿੱਖ, ਪਿੰਡ ਸਿੰਘਪੁਰਾ 253 ਪਤਿਤ 8 ਡੇਰਾ ਸਿਰਸਾ ਪੈਰੋਕਾਰ, ਪਿੰਡ ਦੇਸੂ ਮਲਕਾਣਾ 345 ਪਤਿਤ 30 ਡੇਰਾ ਸਿਰਸਾ ਪੈਰੋਕਾਰ, ਪਿੰਡ ਚਕੇਰੀਆਂ 163 ਪਤਿਤ 12 ਡੇਰਾ ਸਿਰਸਾ ਪੈਰੋਕਾਰ 3 ਗੈਰ ਸਿੱਖ, ਪਿੰਡ ਜਲਾਲਆਣਾ 157 ਪਤਿਤ 80 ਡੇਰਾ ਸਿਰਸਾ ਪੈਰੋਕਾਰ, ਪਿੰਡ ਕਾਲਾਂਵਾਲੀ 787 ਪਤਿਤ 5 ਡੇਰਾ ਸਿਰਸਾ ਪੈਰੋਕਾਰ 10 ਗੈਰ ਸਿੱਖ ਵੋਟਾਂ ਸਨ ਟੋਟਲ 2549 ਵੋਟਾਂ ਅਯੋਗ ਸਨ ਭਾਈ ਬਰਾੜ ਨੇ ਕਿਹਾ ਕੇ ਇਨਾਂ ਅਯੋਗ ਵੋਟਾਂ ਬਾਰੇ ਹਾਈਕੋਰਟ ਵਿੱਚ ਚੋਂਣਾ ਤੋਂ ਪਹਿਲਾਂ ਹੀ ਰਿਟ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਦੀ 18 ਅਤੇ 20 ਜਨਵਰੀ ਨੂੰ ਸੁਣਵਾਈ ਹੋਈ ਜਿਸ ਵਿੱਚ ਹਰਿਆਣਾ ਸਰਕਾਰ ਨੂੰ ਇਨਾਂ ਅਯੋਗ ਵੋਟਾਂ ਬਾਰੇ ਮਾਣਯੋਗ ਹਾਈਕੋਰਟ ਨੇ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਹੈ ਅਤੇ ਸੁਣਵਾਈ ਦੀ ਅਗਲੀ ਤਰੀਕ ਅਪ੍ਰੈਲ ਮਹੀਨੇ ਵਿੱਚ ਪਾਈ ਗਈ ਹੈ ਭਾਈ ਬਰਾੜ ਨੇ ਕਿਹਾ ਕੇ ਇਨਾਂ ਅਯੋਗ ਵੋਟਾਂ ਬਾਰੇ ਗੁਰਦੁਆਰਾ ਚੋਂਣ ਕਮਿਸ਼ਨਰ ਐਚ ਐਸ ਭੱਲਾ ਨੂੰ ਬਾਰ-ਬਾਰ ਫੋਨ ਕਾਲ ਅਤੇ ਵਟਸਅੱਪ ਰਾਹੀਂ ਸ਼ਿਕਾਇਤ ਕੀਤੀ ਜਾਂਦੀ ਰਹੀ ਪਰ ਉਨਾਂ ਨੇ ਕੋਈ ਗੌਰ ਨਹੀਂ ਕੀਤਾ ਜਿਸ ਕਰਕੇ ਅਯੋਗ ਵੋਟਾਂ ਬੇਖੌਫ ਭੁਗਤੀਆਂ ਅਤੇ ਗੁਰਦੁਆਰਾ ਐਕਟ 2014 ਦੀ ਘੋਰ ਉਲੰਘਣਾ ਹੋਈ ਉਨਾਂ ਕਿਹਾ ਕੇ ਇਸ ਬਾਰੇ ਪੂਰੇ ਹਰਿਆਣਾ ਵਿੱਚੋਂ ਵੋਟਰ ਲਿਸਟਾਂ ਹਰੇਕ ਹਲਕੇ ਵੱਲੋਂ ਟਿੱਕ ਮਾਰਕ ਕਰਕੇ ਭੇਜੀਆਂ ਜਾ ਰਹੀਆਂ ਹਨ ਜੋ ਹਾਈਕੋਰਟ ਵਿੱਚ ਪੇਸ਼ ਕੀਤੀਆਂ ਜਾਣਗੀਆਂ ਜਿਸ ਤੇ ਸੁਣਵਾਈ ਕਰਦਿਆਂ ਮਾਣਯੋਗ ਹਾਈਕੋਰਟ ਇਹ ਚੋਂਣ ਰੱਦ ਵੀ ਕਰ ਸਕਦੀ ਹੈ।