BREAKING NEWS
ਕੈਬਨਿਟ ਮੰਤਰੀ ਮੋਹਿੰਦਰ ਭਗਤ ਵੱਲੋਂ ਐਸ.ਏ.ਐਸ. ਨਗਰ ਵਿੱਚ ‘ਰੰਗਲਾ ਪੰਜਾਬ’ ਵਿਕਾਸ ਗ੍ਰਾਂਟਾਂ ਦੀ ਪ੍ਰਗਤੀ ਦਾ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਵਜ਼ਾਰਤ ਵੱਲੋਂ ਦਰਿਆਵਾਂ, ਚੋਆਂ ਅਤੇ ਸੇਮ ਨਾਲਿਆਂ ’ਚੋਂ ਗਾਰ ਕੱਢਣ ਲਈ ਹਰੀ ਝੰਡੀਟਰਾਂਸਪੋਰਟ ਮੰਤਰੀ ਹਰਪਾਲ ਚੀਮਾ ਵੱਲੋਂ ਮ੍ਰਿਤਕ ਪੀ.ਆਰ.ਟੀ.ਸੀ. ਕੰਡਕਟਰ ਦੇ ਪਰਿਵਾਰ ਨੂੰ 40 ਲੱਖ ਰੁਪਏ ਦਾ ਬੀਮਾ ਚੈੱਕ ਭੇਟਬੁਢਾਪਾ ਪੈਨਸ਼ਨ ਲਈ 352 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ, ਬਜ਼ੁਰਗਾਂ ਦੀ ਆਰਥਿਕ ਸੁਰੱਖਿਆ ਹੋਈ ਮਜ਼ਬੂਤ : ਡਾ. ਬਲਜੀਤ ਕੌਰਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਐਲਾਨਭਗਵੰਤ ਮਾਨ ਸਰਕਾਰ ਪੰਜਾਬ ਦੇ ਅਧਿਕਾਰਾਂ ਦੀ ਰਾਖੀ ਲਈ ਸੁਪਰੀਮ ਕੋਰਟ ਸਮੇਤ ਹਰ ਪੱਧਰ 'ਤੇ ਲੜਾਈ ਲੜੇਗੀ: ਬਲਤੇਜ ਪੰਨੂ

ਖੇਡ

ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕੌਮੀ ਪੱਧਰ ਦਾ 6 ਏ ਸਾਈਡ ਚੋਥਾ ਹਾਕੀ ਟੂਰਨਾਂਮੈਂਟ ਦੀ ਸ਼ੁਰੂਆਤ

ਕੌਮੀ ਮਾਰਗ ਬਿਊਰੋ | February 08, 2025 08:19 PM

ਸ਼੍ਰੀ ਅਨੰਦਪੁਰ ਸਾਹਿਬ- ਚਰਨ ਗੰਗਾ ਸਟੇਡੀਅਮ ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਜ ਕੌਮੀ ਪੱਧਰ ਦਾ 6 ਏ ਸਾਈਡ ਚੋਥਾ ਹਾਕੀ ਟੂਰਨਾਂਮੈਂਟ ਦੀ ਸ਼ੁਰੂਆਤ ਹੋ ਗਈ।
ਇਹ ਟੂਰਨਾਮੈਂਟ ਮਾਤਾ ਗੁਜਰੀ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਹੈ।

ਹਾਕੀ ਕਲੱਬ ਸ਼੍ਰੀ ਅਨੰਦਪੁਰ ਸਾਹਿਬ (ਰਜਿ) ਵਲੋਂ ਹਾਕੀ ਇੰਡੀਆ ਵਲੋਂ ਤੈਅ ਨਿਯਮਾਂ ਅਨੁਸਾਰ ਇਹ 6ਏ ਸਾਈਡ ਟੂਰਨਾਮੈਂਟ ਕਰਵਾਇਆ ਗਿਆ। ਇਸ
ਟੂਰਨਾਮੈਂਟ ਦੀ ਸ਼ੁਰੂਆਤ ਅਨੰਦ ਸਾਹਿਬ ਦੇ ਪਾਠ ਅਤੇ ਅਰਦਾਸ ਨਾਲ ਕੀਤੀ ਗਈ।

ਇਸ ਟੂਰਨਾਮੈਂਟ ਵਿੱਚ ਪੰਜਾਬ ਤੋਂ ਇਲਾਵਾ ਉਤਰ ਪ੍ਰਦੇਸ਼, ਰਾਜਸਥਾਨ, ਬਿਹਾਰ, ਜੰਮੂ ਕਸ਼ਮੀਰ, ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਝਾਰਖੰਡ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ।

ਟੂਰਨਾਮੈਂਟ ਦੇ ਪਹਿਲੇ ਦਿਨ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸ.ਰਾਜਪਾਲ ਸਿੰਘ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ ਅਤੇ ਟੀਮਾਂ ਨਾਲ ਮੁਲਾਕਾਤ ਕਰਕੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਵੀ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਡੀ.ਐਸ.ਪੀ.ਨੰਗਲ ਕੁਲਬੀਰ ਸਿੰਘ ਸੰਧੂ ਵੀ ਹਾਜ਼ਰ ਸਨ।

ਟੂਰਨਾਮੈਂਟ ਦੇ ਪਹਿਲੇ ਦਿਨ ਨਾਕ ਆਊਟ ਮੁਕਾਬਲਿਆਂ ਦੌਰਾਨ ਪਟਿਆਲਾ ਅਤੇ ਉਤਰ ਪ੍ਰਦੇਸ਼ ਦੇ ਚਾਂਦਪੁਰ ਸ਼ਹਿਰ ਦੀ ਟੀਮ ਵਿਚਕਾਰ ਮੈਚ ਹੋਇਆ ਜਿਸ ਵਿਚ ਪਟਿਆਲਾ ਦੀ ਟੀਮ ਜੇਤੂ ਰਹੀ।
ਇਸ ਤੋਂ ਇਲਾਵਾ ਸੋਲਨ ਹਾਕੀ ਅਕੈਡਮੀ ਅਤੇ ਟਾਈਗਰ ਹਾਕੀ ਕਲੱਬ ਉਤਰ ਪ੍ਰਦੇਸ਼ ਦਰਮਿਆਨ ਹੋਏ ਮੁਕਾਬਲੇ ਵਿਚ ਟਾਈਗਰ ਹਾਕੀ ਕਲੱਬ ਉਤਰ ਪ੍ਰਦੇਸ਼ ਜੇਤੂ ਰਿਹਾ, ਨੰਗਲ ਹਾਕੀ ਟੀਮ ਅਤੇ ਸ਼ਾਹਬਾਦ ਹਰਿਆਣਾ ਦੀ ਟੀਮ ਵਿਚਕਾਰ ਹੋਏ ਮੈਚ ਦੌਰਾਨ ਨੰਗਲ ਹਾਕੀ ਜੇਤੂ ਰਹੀ, ਰਾਮਪੁਰ ਏ ਵਰਸਿਜ ਰਿਆਸਤ ਕਲੱਬ ਰਾਂਚੀ ਝਾਰਖੰਡ ਦਰਮਿਆਨ ਹੋਏ ਮੈਚ ਦੌਰਾਨ ਰਾਮਪੁਰ ਏ ਜੇਤੂ ਰਿਹਾ, ਭੀਲਵਾੜਾ ਰਾਜਸਥਾਨ ਵਰਸਿਜ ਰਾਮਪੁਰ ਬੀ ਦਰਮਿਆਨ ਹੋਏ ਮੁਕਾਬਲੇ ਦੌਰਾਨ ਰਾਮਪੁਰ ਬੀ ਜੇਤੂ ਰਿਹਾ, ਐਸ.ਡੀ.ਸਪੋਰਟਸ ਅਕੈਡਮੀ ਮੱਧ ਪ੍ਰਦੇਸ਼ ਵਰਸਿਜ ਊਨਾ ਹਿਮਾਚਲ ਪ੍ਰਦੇਸ਼ ਵਿਚਕਾਰ ਹੋਏ ਮੁਕਾਬਲੇ ਦੌਰਾਨ ਊਨਾ ਹਿਮਾਚਲ ਦੀ ਟੀਮ ਜੇਤੂ ਰਹੀ, ਡੀ.ਏ.ਵੀ.ਰੋਪੜ ਵਰਸਿਜ ਅਨੰਦ ਹਾਕੀ ਅਕੈਡਮੀ ਉਤਰ ਪ੍ਰਦੇਸ਼ ਵਿਚਕਾਰ ਹੋਏ ਮੁਕਾਬਲੇ ਦੌਰਾਨ ਡੀ.ਏ.ਵੀ.ਰੋਪੜ ਜੇਤੂ ਰਿਹਾ, ਐਮ.ਯੂ.ਪੀ.ਐਸ.ਅਕੈਡਮੀ ਵਰਸਿਜ ਕੁਰਾਲੀ ਹੋਏ ਮੁਕਾਬਲੇ ਵਿਚ ਕੁਰਾਲੀ ਜੇਤੂ ਰਿਹਾ। ਮਿਲਕ ਹਾਕੀ ਵਰਸਿਜ ਗੋਬਿੰਦ ਵੈਲੀ ਰੂਪਨਗਰ ਵਿਚਕਾਰ ਹੋਏ ਮੁਕਾਬਲੇ ਦੌਰਾਨ ਗੋਬਿੰਦ ਵੈਲੀ ਰੂਪਨਗਰ ਦੀ ਟੀਮ ਜੇਤੂ ਰਹੀ,
ਹਾਕੀ ਕਲੱਬ ਸ਼੍ਰੀ ਅਨੰਦਪੁਰ ਸਾਹਿਬ ਏ ਵਰਸਿਜ ਜੰਮੂ ਦੀ ਟੀਮ ਵਿਚਕਾਰ ਹੋਏ ਮੁਕਾਬਲੇ ਦੌਰਾਨ ਜੰਮੂ ਦੀ ਟੀਮ ਜੇਤੂ ਰਹੀ,
ਗੁਰੂ ਨਾਨਕ ਪਬਲਿਕ ਸਕੂਲ ਨਾਲਾਗੜ੍ਹ ਵਰਸਿਜ ਐਮ.ਬੀ.ਐਸ.ਜੰਮੂ ਏ ਵਿਚਕਾਰ ਹੋਏ ਮੁਕਾਬਲੇ ਦੌਰਾਨ ਗੁਰੂ ਨਾਨਕ ਪਬਲਿਕ ਸਕੂਲ ਨਾਲਾਗੜ੍ਹ ਦੀ ਟੀਮ ਜੇਤੂ ਰਹੀ, ਅਨੰਦਪੁਰ ਸਾਹਿਬ ਬੀ ਵਰਸਿਜ ਬਸੀ ਪਠਾਣਾਂ ਵਿਚਕਾਰ ਹੋਏ ਮੁਕਾਬਲੇ ਦੌਰਾਨ ਅਨੰਦਪੁਰ ਸਾਹਿਬ ਬੀ ਦੀ ਟੀਮ ਜੇਤੂ ਰਹੀ,
ਭਾਲੋਵਾਲ ਊਨਾ ਵਰਸਿਜ ਥਰਮਲ ਹਾਕੀ ਕਲੱਬ ਵਿਚਕਾਰ ਹੋਏ ਮੁਕਾਬਲੇ ਦੌਰਾਨ ਥਰਮਲ ਹਾਕੀ ਕਲੱਬ ਦੀ ਟੀਮ ਜੇਤੂ ਰਹੀ, ਇਸ ਤੋਂ ਇਲਾਵਾ ਇਸ ਮੌਕੇ ਅੰਡਰ 11 ਲੜਕੀਆਂ ਦੇ ਪ੍ਰਦਰਸ਼ਨੀ ਮੈਚ ਸ੍ਰੀ ਅਨੰਦਪੁਰ ਸਾਹਿਬ ਹਾਕੀ ਕਲੱਬ ਅਤੇ ਬਰਿੰਗ ਹਾਕੀ ਅਕੈਡਮੀ ਜਲੰਧਰ ਵਿਚਕਾਰ ਹੋਇਆ ਜਿਸ ਵਿਚ ਬਰਿੰਗ ਹਾਕੀ ਅਕੈਡਮੀ ਜਲੰਧਰ ਲੜਕੀਆਂ ਜੇਤੂ ਰਹੀਆਂ।

Have something to say? Post your comment

 
 
 
 

ਖੇਡ

1 ਅਪ੍ਰੈਲ ਨੂੰ ਜਨਮੇ ਦੋ ਮਹਾਨ ਭਾਰਤੀਆਂ ਨੇ ਖੇਡ ਜਗਤ ਨੂੰ ਮਾਣ ਦਿਵਾਇਆ

ਪਰਗਟ ਸਿੰਘ: ਭਾਰਤੀ ਹਾਕੀ ਦਾ 'ਸੂਰਾਮਾ', ਜਿਸਨੇ ਸਿਰਫ਼ ਛੇ ਮਿੰਟਾਂ ਵਿੱਚ ਚਾਰ ਗੋਲ ਕਰਕੇ ਮੈਚ ਬਚਾਇਆ

ਮਨਪ੍ਰੀਤ ਕੌਰ: ਦੇਸ਼ ਦੀ ਚੋਟੀ ਦੀ ਸ਼ਾਟ ਪੁਟਰ, ਜਿਸਦਾ ਕਰੀਅਰ ਵਿਵਾਦਾਂ ਕਾਰਨ ਰੁਕ ਗਿਆ ਸੀ

ਖ਼ਾਲਸਾ ਕਾਲਜ ਇੰਜੀਨੀਅਰਿੰਗ ਵਿਖੇ 11ਵੀਂ ਸਾਲਾਨਾ ਐਥਲੈਟਿਕ ਮੀਟ ਕਰਵਾਈ ਗਈ

ਖਾਲਸਾ ਕਾਲਜ ਦੇ ਵਿਦਿਆਰਥੀਆਂ ਦਾ ਬਾਕਸਿੰਗ ’ਚ ਸ਼ਾਨਦਾਰ ਪ੍ਰਦਰਸ਼ਨ

ਪੰਜਾਬ ਦੇ ਪਹਿਲਵਾਨਾਂ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੀਆਂ ਵਧੀਕੀਆਂ ਖਿਲਾਫ ਝੰਡਾ ਚੁੱਕਿਆ

ਚੰਡੀਗੜ੍ਹ ਵਾਸੀ 94 ਸਾਲਾਂ ਕਿਰਪਾਲ ਸਿੰਘ ਨੇ ਏਸ਼ੀਆਈ ਅਥਲੈਟਿਕ ਚੈਂਪਿਅਨਸ਼ਿਪ ‘ਚ ਜਿੱਤੇ ਦੋ ਤਗਮੇ

ਦੂਜੀਆਂ ਰਾਸ਼ਟਰੀ ਸੱਭਿਆਚਾਰਕ ਪਾਈਥੀਅਨ ਖੇਡਾਂ ਵਿੱਚ ਪੰਜਾਬ ਨੇ ਓਵਰਆਲ ਚੈਂਪੀਅਨਸ਼ਿਪ ਜਿੱਤੀ, ਹਰਿਆਣਾ ਓਵਰਆਲ ਦੂਜੇ ਸਥਾਨ 'ਤੇ ਰਿਹਾ

ਸ਼ੁਭਮਨ ਗਿੱਲ ਇੱਕ ਰੋਜ਼ਾ ਵਿੱਚ ਵੀ ਓਨੇ ਹੀ ਸਫਲ ਕਪਤਾਨ ਹੋਣਗੇ ਜਿੰਨੇ ਉਹ ਟੈਸਟ ਵਿੱਚ ਸਨ: ਹਰਭਜਨ ਸਿੰਘ

69ਵੀਆਂ ਪੰਜਾਬ ਸਕੂਲ ਖੇਡਾਂ- ਤਾਈਕਵਾਂਡੋ ਅੰਡਰ-17 ਲੜਕਿਆਂ ਦੇ ਮੁਕਾਬਲੇ ਵਿੱਚ ਜਲੰਧਰ ਜ਼ਿਲ੍ਹਾ ਰਿਹਾ ਅੱਵਲ