ਪੰਜਾਬ

ਡਰੱਗ ਤਸਕਰੀ ਕੇਸ: ਬਿਕਰਮ ਮਜੀਠੀਆ ਕੇਸ ਚ ਸ਼ੱਕੀ ਵਿੱਤੀ ਲੈਣ-ਦੇਣ ਸਾਹਮਣੇ ਆਉਣ ‘ਤੇ ਜਾਂਚ ਦਾ ਘੇਰਾ ਵਧਾਇਆ- ਵਰੁਣ ਸ਼ਰਮਾ

ਕੌਮੀ ਮਾਰਗ ਬਿਊਰੋ | March 17, 2025 09:41 PM

ਪਟਿਆਲਾ-ਬਿਕਰਮ ਸਿੰਘ ਮਜੀਠੀਆ ਕੇਸ ਦੀ ਸਿਟ ਦੇ ਮੈਂਬਰ ਤੇ ਸੀਨੀਅਰ ਆਈ.ਪੀ.ਐਸ ਅਫਸਰ ਸ੍ਰੀ ਵਰੁਣ ਸ਼ਰਮਾ ਨੇ ਅੱਜ ਸ਼ਾਮ ਇੱਥੇ ਪੁਲਿਸ ਲਾਈਨ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਖੁਲਾਸਾ ਕੀਤਾ ਕਿ ਸਿਟ ਵਲੋਂ ਮਾਨਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਤਹਿਤ ਡਰੱਗਜ ਮਾਮਲੇ ਵਿੱਚ ਬਿਕਰਮ ਸਿੰਘ ਮਜੀਠੀਆ ਤੋਂ ਸਵਾਲ ਜਵਾਬ ਕੀਤੇ ਗਏ ਹਨ ਅਤੇ ਇਹ ਪੁੱਛਗਿੱਛ 18 ਮਾਰਚ ਨੂੰ ਵੀ ਕੀਤੀ ਜਾਵੇਗੀ। ਸ੍ਰੀ ਸ਼ਰਮਾ ਨੇ ਦੱਸਿਆ ਕਿ ਸਿਟ ਨੇ ਆਪਣੀ ਜਾਂਚ ਦਾ ਘੇਰਾ ਵਧਾਉਂਦੇ ਹੋਏ ਵਿਦੇਸ਼ਾਂ ਵਿੱਚ ਹੋਏ ਵਿੱਤੀ ਲੈਣ ਦੇਣ ਨੂੰ ਵੀ ਸ਼ਾਮਲ ਕੀਤਾ ਹੈ, ਕਿਉਂਕਿ ਇਹ ਸਿਟ ਵਿਤੀ ਲੈਣ ਦੇਣ ਦੀ ਪਹਿਲਾਂ ਹੀ ਜਾਂਚ ਕਰ ਰਹੀ ਸੀ।ਉਨ੍ਹਾਂ ਦੱਸਿਆ ਕਿ ਇਸ ਕੇਸ ਵਿੱਚ ਚਾਰ ਦੋਸ਼ੀਆਂ ਵਿੱਚੋਂ ਤਿੰਨ ਦੋਸ਼ੀ ਵਿਦੇਸ਼ਾਂ ਵਿੱਚ ਹਨ, ਜਿਨ੍ਹਾਂ ਨੂੰ ਤਫਤੀਸ਼ ਵਿੱਚ ਸ਼ਾਮਲ ਕਰਵਾਉਣ ਤੇ ਕਾਨੂੰਨੀ ਪ੍ਰਕ੍ਰਿਆ ਦਾ ਸਾਹਮਣਾ ਕਰਵਾਉਣ ਲਈ ਸਿਟ ਵਲੋਂ ਇਨ੍ਹਾਂ ਨੂੰ ਵਾਪਸ ਲਿਆਉਣ ਲਈ ਬਲੂ ਕਾਰਨਰ ਨੋਟਿਸ ਸਮੇਤ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ।

ਸ੍ਰੀ ਵਰੁਣ ਸ਼ਰਮਾ ਨੇ ਅੱਗੇ ਦੱਸਿਆ ਕਿ ਇਸ ਕੇਸ ਵਿੱਚ ਨਾਮਜਦ ਬਿਕਰਮ ਸਿੰਘ ਮਜੀਠੀਆ ਤੇ ਉਨ੍ਹਾਂ ਦੇ ਪਰਿਵਾਰ ਨਾਲ ਸਬੰਧਤ ਫਰਮਾਂ ਦੀਆਂ ਸ਼ੱਕੀ ਵਿੱਤੀ ਲੈਣ ਦੇਣ ਦੇ ਸੂਤਰ ਸਿਟ ਨੇ ਲੱਭੇ ਹਨ। ਉਨ੍ਹਾਂ ਦੱਸਿਆ ਕਿ ਜਿਸ ਸਮੇਂ ਦਾ ਇਹ ਮਾਮਲਾ ਹੈ, ਉਸ ਸਮੇਂ ਇਨ੍ਹਾਂ ਫਰਮਾਂ ਵਿੱਚ ਵੱਡੀ ਮਾਤਰਾ ਵਿੱਚ ਕੈਸ਼ ਜਮ੍ਹਾਂ ਹੋਇਆ ਹੈ ਅਤੇ ਬਾਹਰੀ ਮੁਲਕਾਂ ਦੀਆਂ ਕੰਪਨੀਆਂ ਨਾਲ ਵੀ ਟਰਾਂਜੈਕਸ਼ਨਜ ਹੋਈਆਂ ਹਨ। ਇਨ੍ਹਾਂ ਟਰਾਂਜੈਕਸ਼ਨਜ ਬਾਰੇ ਤੇ ਨਗਦੀ ਜਮ੍ਹਾਂ ਹੋਣ ਬਾਰੇ ਸਮੇਤ ਇਨ੍ਹਾਂ ਵਿੱਚ ਵਿਤੀ ਸਰੋਤਾਂ ਵਿੱਚ ਹੋਏ ਇੱਕਦੰਮ ਵਾਧੇ ਬਾਰੇ ਵੀ ਸਿਟ ਵਲੋਂ ਸਵਾਲ ਜਵਾਬ ਕੀਤੇ ਗਏ ਹਨ। ਸ੍ਰੀ ਵਰੁਣ ਸ਼ਰਮਾ ਨੇ ਦੱਸਿਆ ਕਿ ਇਸ ਬਾਰੇ ਹੋਰ ਸਵਾਲ ਜਵਾਬ ਕਰਨ ਬਾਰੇ ਵੀ ਬਿਕਰਮ ਸਿੰਘ ਮਜੀਠੀਆ ਨੂੰ ਮੁੜ ਸੱਦਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਡੀਜੀਪੀ ਗੌਰਵ ਯਾਦਵ ਦੀ ਅਗਵਾਈ ਹੇਠ ਸ਼ੁਰੂ ਕੀਤੇ ਗਏ ਯੁੱਧ ਨਸ਼ਿਆਂ ਵਿਰੁੱਧ ਤਹਿਤ ਹਰੇਕ ਐਨ ਡੀ ਪੀ ਐਸ ਐਕਟ ਤਹਿਤ ਦਰਜ ਮਾਮਲੇ ਦੀ ਬੜੀ ਸੰਜੀਦਗੀ ਤੇ ਡੁੰਘਾਈ ਨਾਲ ਤਫਤੀਸ਼ ਕੀਤੀ ਜਾਂਦੀ ਹੈ ਅਤੇ ਇਸ ਕੇਸ ਵਿੱਚ ਵੀ ਸਿਟ ਡੁੰਘਾਈ ਨਾਲ ਪੜਤਾਲ ਕਰ ਰਹੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਦੇਸ਼ ਤੇ ਵਿਦੇਸ਼ ਵਿਚ ਸਾਰੇ ਵਿੱਤੀ ਲੈਣ ਤੇ ਦੇਣ ਦੀ ਵੀ ਡੁੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਤੇ ਬਾਹਰ ਵਿਦੇਸ਼ਾਂ ਵਿੱਚ ਬੈਠੇ ਬਾਕੀ ਦੋਸ਼ੀਆਂ ਨੂੰ ਭਾਰਤ ਲਿਆਉਣ ਲਈ ਵੀ ਹਰੇਕ ਉਪਰਾਲਾ ਕੀਤਾ ਜਾ ਰਿਹਾ ਹੈ।

Have something to say? Post your comment

 

ਪੰਜਾਬ

ਖ਼ਾਲਸਾ ਕਾਲਜ ਪਬਲਿਕ ਸਕੂਲ ਨੂੰ ਰੱਖਿਆ ਮੰਤਰਾਲੇ ਵੱਲੋਂ ਨਵੇਂ ਸੈਨਿਕ ਸਕੂਲ ਵਜੋਂ ਮਿਲੀ ਪ੍ਰਵਾਨਗੀ

ਵਰਲਡ ਸਿੱਖ ਚੈਂਬਰ ਆਫ ਕਮਰਸ ਦੀ ਸਮੁੱਚੀ ਟੀਮ ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਵਿਖੇ ਨਤਮਸਤਕ ਹੋਈ

ਪਹਿਲੇ ਵਿਸ਼ਵ ਯੁੱਧ ਚ ਦਿੱਤੇ ਬਲੀਦਾਨ ਲਈ ਸਿੱਖ ਤੇ ਪੰਜਾਬ ਰੈਜੀਮੈਂਟ ਦੇ ਬਹਾਦਰਾਂ ਦੀ ਪੰਜਾਬ ਚ ਯਾਦਗਾਰ ਬਣਾਉਣ ਦੀ ਤਜਵੀਜ਼

ਪਟਿਆਲਾ ਸੜਕ ਹਾਦਸਾ :  ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਵੱਲੋਂ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਤੋਂ ਰਿਪੋਰਟ ਤਲਬ

ਦੇਸ਼ ਵਿੱਚ ਉੱਤੇ ਬਣੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਕੰਟਰੋਲ ਰੂਮ ਸਥਾਪਤ

ਬੀਬੀਐਮਬੀ ਦੇ ਪਾਣੀਆਂ ਨੂੰ ਚੋਰੀ ਕਰਨ ਦੇ ਨਾਪਾਕ ਇਰਾਦੇ ਨੂੰ ਨਾਕਾਮ ਕੀਤਾ ਪੰਜਾਬ ਨੇ- ਮੁੱਖ ਮੰਤਰੀ

ਜਲੰਧਰ ਵਾਸੀ ਸ਼ਰਧਾਲੂ ਪਰਿਵਾਰ ਵੱਲੋਂ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਵੱਡੀ ਮਾਤਰਾ ’ਚ ਰਸਦਾਂ ਭੇਟ

ਪਿਛਲੇ 10 ਦਿਨਾਂ ਅੰਦਰ ਬੇਨਕਾਬ ਕੀਤਾ ਗਿਆ ਜੱਸਾ ਦੁਆਰਾ ਸਮਰਥਿਤ ਇਹ ਤੀਜਾ ਮਾਡਿਊਲ

ਵਿਦੇਸ਼ੀ ਗੈਂਗਸਟਰ ਸੋਨੂੰ ਖੱਤਰੀ ਦਾ ਮੁੱਖ ਸਾਥੀ ਖਰੜ ਤੋਂ ਗ੍ਰਿਫ਼ਤਾਰ, ਤਿੰਨ ਪਿਸਤੌਲ ਬਰਾਮਦ

ਮੁੱਖ ਮੰਤਰੀ ਨੇ ਪਟਿਆਲਾ ਵਿੱਚ ਵਾਪਰੇ ਸੜਕ ਹਾਦਸੇ ਵਿੱਚ ਸਕੂਲੀ ਵਿਦਿਆਰਥੀਆਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ