ਪੰਜਾਬ

ਬੀਬੀ ਜਗੀਰ ਕੌਰ ਨੇ ਕਾਲ ਵਾਇਰਲ ਕਰਨ ਵਾਲੇ ਨੂੰ ਕੀਤੀ ਤਾੜਨਾ ਜਨਤਕ ਮਾਫੀ ਮੰਗੇ ਜਾਂ ਫਿਰ ਕਾਨੂੰਨੀ ਕਾਰਵਾਈ ਲਈ ਰਹੇ ਤਿਆਰ

ਕੌਮੀ ਮਾਰਗ ਬਿਊਰੋ | April 15, 2025 08:47 PM

ਚੰਡੀਗੜ- ਸ਼੍ਰੋਮਣੀ ਅਕਾਲੀ ਦਲ ਹਿਤੈਸ਼ੀ ਦੇ ਆਗੂ ਅਤੇ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਫੋਨ ਕਰਕੇ ਹੋਈ ਗੱਲਬਾਤ ਨੂੰ ਗਲਤ ਸੰਦਰਭ ਵਿੱਚ ਪੇਸ਼ ਕਰਨ ਵਾਲੇ ਸਖ਼ਸ਼ ਖਿਲਾਫ ਕਾਨੂੰਨੀ ਰਾਇ ਲੈਣ ਤੋ ਬਾਅਦ ਐਫ.ਆਈ.ਆਰ ਦਰਜ਼ ਕਰਵਾਉਣ ਲਈ ਅਗਲੀ ਕਾਰਵਾਈ ਤਿਆਰ ਕਰ ਲਈ ਗਈ ਹੈ। ਜਾਰੀ ਬਿਆਨ ਵਿੱਚ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ ਪਿਛਲੇ ਚਾਰ ਦਹਾਕਿਆਂ ਤੋਂ ਸਰਗਰਮ ਸਿਆਸਤ ਦਾ ਹਿੱਸਾ ਨੇ, ਇਸ ਕਰਕੇ ਲਾਜ਼ਮੀ ਹੈ ਓਹਨਾ ਨਾਲ ਰਾਬਤਾ ਕਾਇਮ ਕਰਨ ਲਈ ਓਹਨਾ ਦਾ ਮੋਬਾਇਲ ਨੰਬਰ ਆਮ ਵਰਕਰ ਕੋਲ ਹੋਣਾ ਸੁਭਾਵਿਕ ਹੈ। ਬੀਬੀ ਜਗੀਰ ਕੌਰ ਨੇ ਕਿਹਾ ਓਹਨਾ ਨੇ ਜ਼ਿੰਦਗੀ ਵਿੱਚ ਕਦੇ ਕਿਸੇ ਦਾ ਫੋਨ ਚੁੱਕਣ ਤੋਂ ਗ਼ੁਰੇਜ਼ ਨਹੀਂ ਕੀਤਾ, ਉਕਤ ਸਖ਼ਸ਼ ਵਲੋ ਓਹਨਾ ਨੂੰ ਮੋਬਾਈਲ ਨੰਬਰ ਉਪਰ ਕਾਲ ਕੀਤੀ ਗਈ, ਫਿਰ ਕਿਸੇ ਖਾਸ ਮਨਸ਼ਾ ਨਾਲ ਕਾਲ ਰਿਕਾਰਡ ਕੀਤੀ ਗਈ ਅਤੇ ਦੂਜੇ ਫੋਨ ਵੀਡਿਉ ਬਣਾਕੇ ਜਨਤਕ ਤੌਰ ਤੇ ਵਾਇਰਲ ਕਰਕੇ ਓਹਨਾ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਮੇਰੇ ਬੱਚਿਆਂ ਬਰਾਬਰ ਨੌਜਵਾਨ ਵਲੋ ਮੇਰੇ ਅਕਸ ਨੂੰ ਖਰਾਬ ਕਰਨ ਦੀ ਸਾਜ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ। ਇਸ ਕਰਕੇ ਉਹ ਸਖ਼ਤ ਤਾੜਨਾ ਕਰਦੇ ਹਨ ਕਿ ਅਗਲੇ 24 ਘੰਟੇ ਵਿੱਚ ਜਾਂ ਤਾਂ ਜਨਤਕ ਤੌਰ ਤੇ ਲਿਖਤੀ ਮੰਗੀ ਜਾਵੇ ਜਾਂ ਫਿਰ ਅਗਲੀ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ।

ਇਸ ਦੇ ਨਾਲ ਹੀ ਬੀਬੀ ਜਗੀਰ ਕੌਰ ਨੇ ਓਹਨਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ ਕਿ ਜਿਨ੍ਹਾਂ ਨੇ ਓਹਨਾ ਦੇ ਅਕਸ ਨੂੰ ਖਰਾਬ ਕਰਨ ਦੀ ਸਾਜਿਸ਼ ਹੇਠ ਰਿਕਾਰਡ ਕੀਤੀ ਗਈ ਆਡੀਓ ਅਤੇ ਬਣਾਈ ਗਈ ਵੀਡਿਉ ਨੂੰ ਓਹਨਾ ਨੂੰ ਬਗੈਰ ਜਾਣਕਾਰੀ ਦਿੱਤੇ ਅਤੇ ਪੱਖ ਲਏ, ਵੱਡੀ ਸਾਜਸ਼ ਦੇ ਪਾਤਰ ਬਣੇ ਹਨ। ਜੇਕਰ ਇਹ ਸੋਸ਼ਲ ਮੀਡੀਆ ਪਲੇਟਫਾਰਮ ਆਪੋ ਆਪਣੇ ਪੇਜ ਤੋ ਵੀਡਿਉ ਹਟਾ ਕੇ ਖੇਦ ਪ੍ਰਗਟ ਨਹੀਂ ਕਰਦੇ ਤਾਂ ਕਾਨੂੰਨੀ ਕਾਰਵਾਈ ਸੁਭਾਵਿਕ ਹੈ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਇਹ ਔਰਤ ਜਗਤ ਦੀਆਂ ਭਾਵਨਾਵਾਂ ਅਤੇ ਆਜ਼ਾਦੀ ਤੇ ਸਿੱਧਾ ਹਮਲਾ ਹੈ। ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ । ਬੀਬੀ ਜਗੀਰ ਕੌਰ ਨੇ ਕਿਹਾ ਕਿ ਬਗੈਰ ਸਾਹਮਣੇ ਵਾਲੇ ਨੂੰ ਭਰੋਸੇ ਵਿੱਚ ਲਏ ਉਸ ਦੇ ਅਧਿਕਾਰ ਖੇਤਰ ਦੀ ਦੁਰਵਰਤੋਂ ਕਰਨੀ ਅਤੇ ਆਈਟੀ ਐਕਟ ਦੀ ਉਲੰਘਣਾ ਕਰਨ ਦਾ ਸੀਰੀਅਸ ਜੁਰਮ ਕਰਨਾ ਸਾਬਿਤ ਕਰਦਾ ਹੈ ਕਿ ਇਸ ਪਿੱਛੇ ਵੱਡੀ ਸਾਜਿਸ਼ੀ ਮਨਸ਼ਾ ਤੈਅ ਸੀ।

Have something to say? Post your comment

 

ਪੰਜਾਬ

ਪੰਜਾਬ ਮੰਡੀ ਬੋਰਡ ਦੇ ਸਕੱਤਰ ਰਾਮਵੀਰ ਵੱਲੋਂ ਜ਼ਿਲ੍ਹਾ ਸੰਗਰੂਰ ਦੀਆਂ ਵੱਖ-ਵੱਖ ਅਨਾਜ ਮੰਡੀਆਂ ਦਾ ਅਚਨਚੇਤ ਦੌਰਾ

ਹਰਜੋਤ ਸਿੰਘ ਬੈਂਸ ਵੱਲੋਂ ਸੀਨੀਅਰ ਪੱਤਰਕਾਰ ਦੇ ਪਿਤਾ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ

ਪੀਐਸਪੀਸੀਐਲ ਵਿਭਾਗ ਨੇ ਵਿੱਤੀ ਸਾਲ 2024-25 ਵਿੱਚ ਅਨੇਕਾਂ ਮੀਲ ਪੱਥਰ ਸਥਾਪਤ ਕੀਤੇ: ਹਰਭਜਨ ਸਿੰਘ ਈਟੀਓ

ਹਰਜੋਤ ਬੈਂਸ ਵੱਲੋਂ ਨੰਗਲ ਦੀ ਗੁਆਚੀ ਸ਼ਾਨ ਬਹਾਲ ਕਰਨ ਲਈ ਕੇਂਦਰੀ ਬਿਜਲੀ ਮੰਤਰੀ ਤੋਂ ਦਖ਼ਲ ਮੰਗਿਆ

ਏਜੀਟੀਐਫ ਵੱਲੋਂ ਫਿਰੌਤੀ ਰੈਕਿਟ ਦਾ ਪਰਦਾਫ਼ਾਸ਼ ; ਪੰਜਾਬ ਨੇ ਪੁਲਿਸ ਨੇ ਗ੍ਰਿਫਤਾਰ ਕੀਤਾ 24 ਸਾਲਾ ਮਾਸਟਰਮਾਈਂਡ

ਯੁੱਧ ਨਸ਼ਿਆਂ ਵਿਰੁੱਧ : ਮਾਡਲ ਹਾਊਸ ’ਚ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਦੀ ਗੈਰ-ਕਾਨੂੰਨੀ ਉਸਾਰੀ ਢਾਹੀ

ਦੂਜੀ ਵਿਸ਼ਵ ਜੰਗ ਵਿੱਚ ਲੜਨ ਵਾਲੇ ਸੂਰਬੀਰਾਂ ਦੇ ਨਾਮ ਡਾਕ ਟਿਕਟ ਜਾਰੀ ਕਰਨ ਦੇ ਫੈਸਲੇ ਦਾ ਬਾਬਾ ਬਲਬੀਰ ਸਿੰਘ ਨੇ ਸਵਾਗਤ ਕੀਤਾ

ਅੰਮ੍ਰਿਤਪਾਲ ਸਿੰਘ ਦੀ ਐਨ.ਐਸ.ਏ ਵਿਚ ਵਾਧਾ ਸੈਟਰ ਅਤੇ ਪੰਜਾਬ ਸਰਕਾਰ ਦੀ ਮੰਦਭਾਵਨਾ : ਮਾਨ

ਪੰਜਾਬ ਪੁਲਿਸ ਦੀ ਨਿਰੰਤਰ ਪੈਰਵਾਈ ਸਦਕਾ , ਬੀ.ਕੇ.ਆਈ. ਦਾ ਕਾਰਕੁੰਨ ਹੈਪੀ ਪਾਸੀਆਂ ਅਮਰੀਕਾ ਵਿੱਚ ਗ੍ਰਿਫ਼ਤਾਰ-ਗੌਰਵ ਯਾਦਵ

ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ ਗਿਆ