ਨੈਸ਼ਨਲ

ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਵੱਲੋਂ ਕੀਰਤਨ ਦਰਬਾਰ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | April 25, 2025 08:44 PM

ਨਵੀਂ ਦਿੱਲੀ -ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਵੱਲੋਂ ਸਾਬਕਾ ਮੁੱਖ ਮੰਤਰੀ ਮਰਹੂਮ ਸ. ਪ੍ਰਕਾਸ਼ ਸਿੰਘ ਬਾਦਲ ਦੀ ਬਰਸੀ ਮੌਕੇ ਉਹਨਾਂ ਦੀ ਯਾਦ ਵਿੱਚ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਦੀ ਰਿਹਾਇਸ਼ ਤੇ ਕੀਰਤਨ ਦਰਬਾਰ ਕਰਵਾਇਆ ਗਿਆ । ਜਿਸ ਵਿੱਚ ਵੱਡੀ ਗਿਣਤੀ ਵਿੱਚ ਦਿੱਲੀ ਦੀ ਸਿੱਖ ਸੰਗਤ ਤੇ ਅਕਾਲੀ ਵਰਕਰਾਂ ਨੇ ਸ਼ਮੂਲੀਅਤ ਕੀਤੀ ।

ਇਸ ਮੌਕੇ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ , “ ਸ. ਪ੍ਰਕਾਸ਼ ਸਿੰਘ ਬਾਦਲ ਵਿੱਚ ਫੈਸਲੇ ਲੈਣ ਦੀ ਲਾਮਿਸਾਲ ਸਮਰੱਥਾ ਸੀ ਤੇ ਉਹਨਾਂ ਸਾਰੀ ਉਮਰ ਪੰਜਾਬ ਤੇ ਪਾਰਟੀ ਲਈ ਲਗਾਈ । “ ਇਸਦੇ ਨਾਲ ਹੀ ਉਹਨਾਂ ਕਿਹਾ ਕਿ ਅੱਜ ਹਰ ਅਕਾਲੀ ਆਗੂ ਦੀ ਕਿਰਦਾਰਕੁਸ਼ੀ ਗਿਣ ਮਿਥਕੇ ਕੀਤੀ ਜਾਂਦੀ ਰਹੀ ਹੈ ਤੇ ਸਾਡੇ ਵਿੱਚੋਂ ਹੀ ਕੁਝ ਲੋਕ ਸਰਕਾਰੀ ਕੁਹਾੜੀਆਂ ਦੇ ਦਸਤੇ ਬਣੇ ਹੋਏ ਹਨ ਪਰ ਅੱਜ ਦਾ ਇਹ ਇਕੱਠ ਸਰਕਾਰ ਨੂੰ ਇਹ ਦੱਸਣ ਲਈ ਕਾਫੀ ਹੈ ਕਿ ਸਿੱਖ ਅਕਾਲੀ ਦਲ ਦੇ ਨਾਲ ਹਨ ।” ਸ. ਸਰਨਾ ਨੇ ਕਿਹਾ ਕਿ , “ਅਸੀ ਜੰਮਣ ਤੋਂ ਅਕਾਲੀ ਹਾਂ ਤੇ ਅਕਾਲੀ ਰਹਾਂਗੇ ਤੇ ਅਕਾਲੀ ਦਲ ਨਾਲ ਔਖੇ ਵੇਲੇ ਖੜਨਾ ਸਾਡਾ ਫਰਜ਼ ਹੈ ਤੇ ਅਸੀਂ ਆਪਣਾ ਇਹ ਫਰਜ਼ ਤਨਦੇਹੀ ਨਾਲ ਪੂਰਾ ਕਰਾਂਗੇ ।” ਉਹਨਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ. ਮਨਜੀਤ ਸਿੰਘ ਜੀ ਕੇ ਤੇ ਮੰਦਭਾਵਨਾ ਨਾਲ ਕੀਤੀ ਜਾ ਰਹੀ ਦੂਸ਼ਣਬਾਜੀ ਦੀ ਵੀ ਨਿੰਦਾ ਕੀਤੀ । ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਹਰਵਿੰਦਰ ਸਿੰਘ ਸਰਨਾ ਨੇ ਸੰਬੋਧਨ ਕਰਦਿਆਂ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਸਿਆਸਤ ਅੰਦਰ ਇੱਕ ਯੁੱਗ ਪੁਰਸ਼ ਆਖਿਆ । ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਮਨਜੀਤ ਸਿੰਘ ਜੀ ਕੇ ਨੇ ਆਪਣੇ ਸੰਬੋਧਨ ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਆਪਣੇ ਪਿਤਾ ਜਥੇਦਾਰ ਸੰਤੋਖ ਸਿੰਘ ਦੀ ਸਾਂਝ ਨੂੰ ਯਾਦ ਕੀਤਾ ਤੇ ਕਿਹਾ ਕਿ , “ ਜੇਕਰ ਪੰਜਾਬ ਵਿੱਚ ਵੱਡੇ ਪੱਧਰ ਤੇ ਵਿਕਾਸ ਕਾਰਜ ਹੋਏ ਤਾਂ ਉਹ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਦੀ ਦੇਣ ਹਨ ਤੇ ਨਾਲ ਸਿੱਖ ਇਤਿਹਾਸ ਨਾਲ ਸੰਬੰਧਿਤ ਯਾਦਾਗਾਰਾਂ ਦੀ ਉਸਾਰੀ ਕਰਵਾਕੇ ਉਹਨਾਂ ਸਿੱਖੀ ਪ੍ਰਤੀ ਆਪਣੀ ਅਕੀਦਤ ਭੇਟ ਕੀਤੀ । “ਇਸ ਮੌਕੇ ਉਹਨਾਂ ਦਿੱਲੀ ਦੇ ਸਿੱਖਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆ ਰਹੀ ਚੋਣ ਲਈ ਵਧ ਚੜ੍ਹ ਕੇ ਵੋਟਾਂ ਬਣਾਉਣ ਦੀ ਅਪੀਲੀ ਕੀਤੀ । ਇਸ ਮੌਕੇ ਹੋਰ ਵੀ ਪਤਵੰਤੀਆਂ ਸਖਸ਼ੀਅਤਾਂ ਨੇ ਸੰਬੋਧਨ ਕਰਦਿਆਂ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦਿੱਤੀ । ਇਸ ਮੌਕੇ ਪਰਮਜੀਤ ਸਿੰਘ ਵੀਰਜੀ ਅਤੇ ਪਾਰਟੀ ਦੀ ਦਿੱਲੀ ਇਕਾਈ ਦੇ ਸਕੱਤਰ ਜਨਰਲ ਸ. ਜਤਿੰਦਰ ਸਿੰਘ ਸਾਹਨੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਜਤਿੰਦਰ ਸਿੰਘ ਸੋਨੂੰ, ਸ. ਪਰਮਜੀਤ ਸਿੰਘ ਰਾਣਾ, ਸ. ਸਤਨਾਮ ਸਿੰਘ ਖ਼ਾਲਸਾ, ਯੂਥ ਪ੍ਰਧਾਨ ਸ. ਰਮਨਦੀਪ ਸਿੰਘ ਸੋਨੂੰ , ਸ. ਅਮਰੀਕ ਸਿੰਘ ਵਿਕਾਸਪੁਰੀ, ਸ. ਕੁਲਤਰਨ ਸਿੰਘ ਕੋਚਰ, ਸ. ਤਲਵਿੰਦਰ ਸਿੰਘ ਮਰਵਾਹ, ਸ. ਸਤਨਾਮ ਸਿੰਘ ਜੱਗਾ, ਸ. ਕਰਤਾਰ ਸਿੰਘ ਚਾਵਲਾ , ਸ. ਸੁਰਿੰਦਰ ਸਿੰਘ ਦਾਰਾ , ਸ. ਮੋਹਿੰਦਰ ਸਿੰਘ, ਸ. ਗੁਰਵਿੰਦਰ ਸਿੰਘ ਮਠਾੜੂ, ਸ. ਅਰਵਿੰਦਰ ਸਿੰਘ ਰਾਣਾ ਬਾਗ ਤੇ ਸ. ਮਨਜੀਤ ਸਿੰਘ ਸਰਨਾ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਹਾਜ਼ਰ ਸਨ

Have something to say? Post your comment

 

ਨੈਸ਼ਨਲ

ਰਾਮਦੇਵ ਨੂੰ ਤਾਜ਼ਾ ਵੀਡੀਓ ਲਈ ਦਿੱਲੀ ਹਾਈ ਕੋਰਟ ਨੇ ਲਗਾਈ ਫਟਕਾਰ -ਮਾਣਹਾਨੀ ਦੀ ਦਿੱਤੀ ਚੇਤਾਵਨੀ

ਅਕਾਲ ਤਖ਼ਤ ਸਾਹਿਬ ਤੋਂ ਤਨਖਾਹੀਆ ਹਰਵਿੰਦਰ ਸਿੰਘ ਸਰਨਾ ਦਾ ਹਰ ਮੰਚ ਤੇ ਵਿਰੋਧ ਹੋਵੇਗਾ : ਨੋਨੀ

ਸਿੱਖ ਬੰਧੂ ਟ੍ਰਸਟ ਵਲੋਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ 302ਵੇਂ ਜਨਮਦਿਨ ਨੂੰ ਸਮਰਪਿਤ ਸ਼ਾਨਦਾਰ ਅਵਾਰਡ ਫੰਕਸ਼ਨ

ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਵਿਖੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ ਗਿਆ

ਘੱਟ ਗਿਣਤੀ ਵਿਦਿਆਰਥੀਆਂ ਲਈ ਫੀਸ ਵਾਪਸੀ ਦੀ ਰਕਮ 48 ਹਜ਼ਾਰ ਰੁਪਏ ਤੋਂ ਵਧਾਉਣ ਦੀ ਮੰਗ ਕਰਦਿਆਂ ਲਿਖਿਆ ਪੱਤਰ: ਜੌਲੀ

ਸਦਰ ਬਾਜ਼ਾਰ ਦੇ ਵਪਾਰੀਆਂ ਨੇ ਮੇਅਰ ਰਾਜਾ ਇਕਬਾਲ ਸਿੰਘ ਨਾਲ ਮੁਲਾਕਾਤ ਕਰਕੇ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ

ਕੈਨੇਡੀਅਨ ਜਗਮੀਤ ਸਿੰਘ ਦੀ ਪਾਰਟੀ ਐਨਡੀਪੀ ਆਖ਼ਿਰ ਕਿਉਂ ਬੁਰੀ ਤਰ੍ਹਾਂ ਹਾਰੀ..? ਗੁਣਜੀਤ ਬਖ਼ਸ਼ੀ

ਜਾਤੀ ਜਨਗਣਨਾ ਦਾ ਐਲਾਨ  ਕੇਂਦਰ ਸਰਕਾਰ ਦਾ ਸਹੀ ਕਦਮ - ਮਲਿਕਾਰਜੁਨ ਖੜਗੇ

ਮੋਦੀ ਕੈਬਨਿਟ ਨੇ ਜਾਤੀ ਜਨਗਣਨਾ ਨੂੰ ਦਿੱਤੀ ਮਨਜ਼ੂਰੀ

ਪ੍ਰਧਾਨ ਮੰਤਰੀ ਮੋਦੀ ਨੇ ਫੌਜ ਨੂੰ ਅੱਤਵਾਦ 'ਤੇ 'ਜ਼ੋਰਦਾਰ  ​ਹਮਲਾ" ਕਰਨ ਦੀ ਦਿੱਤੀ ਖੁੱਲ੍ਹ