ਨੈਸ਼ਨਲ

ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬੱਚਿਆਂ ਨੂੰ ਕੰਠ ਗੁਰਬਾਣੀ ਨਾਲ ਜੋੜਨ ਦਾ ਉਪਰਾਲਾ: ਗਿਆਨੀ ਪ੍ਰੀਤਮ ਸਿੰਘ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | May 02, 2025 09:17 PM

ਨਵੀਂ ਦਿੱਲੀ - ਗੁਰਦੁਆਰਾ ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਫਤਹਿ ਨਗਰ ਵਿਖ਼ੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬੱਚਿਆਂ ਨੂੰ ਕੰਠ ਗੁਰਬਾਣੀ ਨਾਲ ਜੋੜਨ ਦਾ ਇਕ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ । ਇਸ ਬਾਰੇ ਜਾਣਕਾਰੀ ਦੇਂਦਿਆ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਪ੍ਰੀਤਮ ਸਿੰਘ ਨੇ ਦਸਿਆ ਕਿ ਗੁਰਦੁਆਰਾ ਸਾਹਿਬ ਵਲੋਂ ਜਿੱਥੇ ਸੰਗਤਾਂ ਨੂੰ ਸਹਿਜ ਪਾਠ ਨਾਲ ਜੋੜਿਆ ਜਾ ਰਿਹਾ ਹੈ ਓਥੇ ਵੱਖ ਵੱਖ ਉਮਰ ਦੇ ਬੱਚਿਆਂ ਨੂੰ ਗੁਰਬਾਣੀ ਕੰਠ ਕਰਣ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ ਜਿਸ ਵਿਚ ਪ੍ਰੀਨਰਸਰੀ ਤੋਂ ਚੌਥੀ ਕਲਾਸ ਦੇ ਬੱਚੇਆਂ ਲਈ ਪੈਂਤੀ ਅੱਖਰੀ, ਪੰਜਵੀ ਤੋਂ ਅੱਠਵੀਂ ਕਲਾਸ ਦੇ ਬੱਚਿਆਂ ਲਈ ਜਪੁਜੀ ਸਾਹਿਬ, ਅੱਠਵੀਂ ਤੋਂ ਬਾਹਰਵੀਂ ਕਲਾਸ ਦੇ ਬੱਚਿਆਂ ਲਈ ਜਪੁਜੀ ਸਾਹਿਬ, ਰਹਿਰਾਸ ਸਾਹਿਬ, ਸੋਹਿਲਾ ਸਾਹਿਬ ਅਤੇ ਹਰ ਉਮਰ ਦੇ ਵੀਰ ਭੈਣ ਲਈ ਪੂਰਾ ਨਿਤਨੇਮ ਕੰਠ ਸੁਣਾਉਣ ਉਪਰੰਤ ਉਨ੍ਹਾਂ ਨੂੰ ਵੱਖ ਵੱਖ ਇਨਾਮ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਜਾਏਗਾ । ਉਨ੍ਹਾਂ ਦਸਿਆ ਕਿ ਇਸੇ ਕੜੀ ਅੰਦਰ ਗੁਰਦੁਆਰਾ ਸਾਹਿਬ ਵਿਖ਼ੇ 4 ਮਈ ਦਿਨ ਐਤਵਾਰ ਨੂੰ ਅੰਮ੍ਰਿਤ ਸੰਚਾਰ ਹੋ ਰਹੇ ਹਨ, ਜਿਹੜੇ ਪ੍ਰਾਣੀ ਹਾਲੇ ਤਕ ਗੁਰੂ ਵਾਲੇ ਨਹੀਂ ਬਣੇ ਹਨ ਓਹ ਅੰਮ੍ਰਿਤ ਸੰਚਾਰ ਵਿਚ ਗੁਰੂ ਵਾਲੇ ਬਣ ਸਕਦੇ ਹਨ । ਗੁਰਦੁਆਰਾ ਸਾਹਿਬ ਵਿਖ਼ੇ ਉਲੀਕੇ ਗਏ ਵਿਸ਼ੇਸ ਦੀਵਾਨ ਵਿਚ 2 ਅਤੇ 3 ਮਈ ਨੂੰ ਭਾਈ ਹਰਪਾਲ ਸਿੰਘ ਫ਼ਤਹਿਗੜ੍ਹ ਸਾਹਿਬ, ਭਾਈ ਮਨਪ੍ਰੀਤ ਸਿੰਘ ਕਾਨਪੁਰੀ ਅਤੇ ਹਜੂਰੀ ਰਾਗੀ ਜੱਥੇ ਭਾਈ ਮੱਖਣ ਸਿੰਘ, ਭਾਈ ਬਰਨ ਸਿੰਘ ਅਤੇ ਹੋਰ ਰਾਗੀ ਜੱਥੇ ਸੰਗਤਾਂ ਨੂੰ ਕਥਾ ਅਤੇ ਕੀਰਤਨ ਰਾਹੀਂ ਨਿਹਾਲ ਕਰਣਗੇ ।

Have something to say? Post your comment

 

ਨੈਸ਼ਨਲ

ਜਗਤਾਰ ਸਿੰਘ ਜੌਹਲ ਦੀ ਰਿਹਾਈ ਦੋ ਲੇਬਰ ਸਿੱਖ ਸੰਸਦ ਮੈਂਬਰਾਂ ਵੱਲੋਂ ਪੱਤਰ ਤੋਂ ਦਸਤਖਤ ਲਏ ਵਾਪਸ, ਵਿਦੇਸ਼ੀ ਰਾਜਨੀਤਿਕ ਦਖਲਅੰਦਾਜ਼ੀ ਦਾ ਖਦਸ਼ਾ

ਦਿੱਲੀ ਗੁਰਦੁਆਰਾ ਕਮੇਟੀ ਦੇ ਯਤਨਾਂ ਨਾਲ ਸਿੱਖ ਨੌਜਵਾਨ ਦੇ ਕੇਸ ਕਤਲ ਕਰਨ ਦੇ ਮਾਮਲੇ ’ਚ ਐਫਆਈਆਰ ਹੋਈ ਦਰਜ

ਰਾਕੇਸ਼ ਟਿਕੈਤ 'ਤੇ ਹਮਲੇ ਨੇ ਆਰਐਸਐਸ -ਭਾਜਪਾ ਗੱਠਜੋੜ ਦੇ ਰਾਸ਼ਟਰ ਵਿਰੋਧੀ, ਨਵ-ਫਾਸ਼ੀਵਾਦੀ ਚਿਹਰੇ ਨੂੰ ਕੀਤਾ ਬੇਨਕਾਬ- ਸੰਯੁਕਤ ਕਿਸਾਨ ਮੋਰਚਾ

ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਸਦਰ ਬਾਜ਼ਾਰ ਬਾਰੇ ਆਪਣਾ ਸਟੈਂਡ ਸਪੱਸ਼ਟ ਕਰਣ - ਫੇਸਟਾ

ਸਰਕਾਰ ਪਾਕਿਸਤਾਨ ਨੂੰ ਸਬਕ ਸਿਖਾਵੇ, ਦਿਖਾਵੇ ਵਾਲੀ ਕਾਰਵਾਈ ਬੰਦ ਕਰੇ: ਰਾਸ਼ਿਦ ਅਲਵੀ

ਸ਼ਹੀਦ ਭਾਈ ਪੰਜਵੜ੍ਹ ਨਮਿਤ 6 ਮਈ ਨੂੰ ‘ਗੁਰਦੁਆਰਾ ਸ਼ਹੀਦ ਸਿੰਘਾਂ’ ਪਿੰਡ ਪੰਜਵੜ੍ਹ ਵਿਖੇ ਸੱਜਣਗੇ ਸ਼ਹੀਦੀ ਦੀਵਾਨ: ਬਾਬਾ ਮਹਿਰਾਜ

ਸਿੱਖ ਭਾਈਚਾਰਾ ਕੌਮੀ ਏਕਤਾ ’ਚ ਕਰਦਾ ਹੈ ਅਟੁੱਟ ਵਿਸ਼ਵਾਸ: ਬਲ ਮਲਕੀਤ ਸਿੰਘ

ਰਾਮਦੇਵ ਨੂੰ ਤਾਜ਼ਾ ਵੀਡੀਓ ਲਈ ਦਿੱਲੀ ਹਾਈ ਕੋਰਟ ਨੇ ਲਗਾਈ ਫਟਕਾਰ -ਮਾਣਹਾਨੀ ਦੀ ਦਿੱਤੀ ਚੇਤਾਵਨੀ

ਅਕਾਲ ਤਖ਼ਤ ਸਾਹਿਬ ਤੋਂ ਤਨਖਾਹੀਆ ਹਰਵਿੰਦਰ ਸਿੰਘ ਸਰਨਾ ਦਾ ਹਰ ਮੰਚ ਤੇ ਵਿਰੋਧ ਹੋਵੇਗਾ : ਨੋਨੀ

ਸਿੱਖ ਬੰਧੂ ਟ੍ਰਸਟ ਵਲੋਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ 302ਵੇਂ ਜਨਮਦਿਨ ਨੂੰ ਸਮਰਪਿਤ ਸ਼ਾਨਦਾਰ ਅਵਾਰਡ ਫੰਕਸ਼ਨ