ਨੈਸ਼ਨਲ

ਦਿੱਲੀ ਗੁਰਦੁਆਰਾ ਕਮੇਟੀ ਦੇ ਯਤਨਾਂ ਨਾਲ ਸਿੱਖ ਨੌਜਵਾਨ ਦੇ ਕੇਸ ਕਤਲ ਕਰਨ ਦੇ ਮਾਮਲੇ ’ਚ ਐਫਆਈਆਰ ਹੋਈ ਦਰਜ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | May 03, 2025 08:44 PM

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਤਨਾਂ ਤਹਿਤ ਕਲਿਆਣਪੁਰੀ ਦੇ ਰਹਿਣ ਵਾਲੇ ਸਿੱਖ ਨੌਜਵਾਨ ਦੇ ਕੇਸ ਕਤਲ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਐਫ ਆਈ ਆਰ ਦਰਜ ਕਰ ਲਈ ਹੈ ਤੇ ਭਰੋਸਾ ਦੁਆਇਆ ਹੈ ਕਿ ਮਾਮਲੇ ਵਿਚ ਪੂਰਾ ਇਨਸਾਫ ਦਿੱਤਾ ਜਾਵੇਗਾ। ਇਹ ਪ੍ਰਗਟਾਵਾ ਸਰਦਾਰ ਭੁਪਿੰਦਰ ਸਿੰਘ ਭੁੱਲਰ ਚੇਅਰਮੈਨ ਪ੍ਰਾਜੈਕਟ ਇੰਚਾਰਜ ਮੈਡੀਕਲ ਸੇਵਾਵਾਂ ਗੁਰਦੁਆਰਾ ਬੰਗਲਾ ਸਾਹਿਬ ਨੇ ਕੀਤਾ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਭੁੱਲਰ ਨੇ ਦੱਸਿਆ ਕਿ 9 ਅਪ੍ਰੈਲ ਨੂੰ ਇਹ ਘਟਨਾ ਵਾਪਰੀ ਸੀ ਜਦੋਂ ਕਲਿਆਣਪੁਰੀ ਦੇ ਰਹਿਣ ਵਾਲੇ ਰਾਜੂ ਸਿੰਘ ਦੇ ਕੇਸ ਕਤਲ ਕਰ ਦਿੱਤੇ ਗਏ ਸਨ। ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਤੇ ਦਿੱਲੀ ਦੇ ਕੈਬਨਿਟ ਮੰਤਰੀ ਸਰਦਾਰ ਮਨਜਿੰਦਰ ਸਿੰਘ ਸਿਰਸਾ ਦੇ ਯਤਨਾਂ ਨਾਲ ਦਿੱਲੀ ਕਮੇਟੀ ਇਸ ਮਾਮਲੇ ਵਿਚ ਐਫ ਆਈ ਆਰ ਦਰਜ ਕਰਵਾਉਣ ਵਿਚ ਸਫਲ ਰਹੀ ਹੈ ਤੇ ਥਾਣਾ ਸ਼ਕਰਪੁਰ ਵਿਚ ਐਫ ਆਈ ਆਰ ਦਰਜ ਹੋ ਗਈ ਹੈ। ਸਰਦਾਰ ਭੁੱਲਰ ਨੇ ਦੱਸਿਆ ਕਿ ਐਫ ਆਈ ਆਰ ਦੀ ਕਾਪੀ ਉਹਨਾਂ ਨੂੰ ਮਿਲ ਗਈ ਹੈ ਜਿਸ ਵਾਸਤੇ ਉਹ ਡੀ ਸੀ ਪੀ ਈਸਟ ਸ੍ਰੀ ਅਭਿਸ਼ੇਕ ਧਾਨੀਆ, ਐਸ ਐਚ ਓ ਕਮਲਜੀਤ ਕੌਰ ਅਤੇ ਸਬ ਇੰਸਪੈਸਟਰ ਸਤੀਸ਼ ਕੁਮਾਰ ਦਾ ਧੰਨਵਾਦ ਕਰਦੇ ਹਨ। ਉਹਨਾਂ ਕਿਹਾ ਕਿ ਸਾਨੂੰ ਭਰੋਸਾ ਦੁਆਇਆ ਗਿਆ ਹੈ ਕਿ ਇੰਸਪੈਕਟਰ ਲੈਵਲ ਦੀ ਟੀਮ ਬਣਾ ਕੇ ਮਾਮਲੇ ਦੀ ਪੂਰੀ ਜਾਂਚ ਕਰਵਾਈ ਜਾਵੇਗੀ ਅਤੇ ਪੀੜਤ ਪਰਿਵਾਰ ਨੂੰ ਪੂਰਾ ਇਨਸਾਫ ਦਿੱਤਾ ਜਾਵੇਗਾ। ਇਸ ਦੌਰਾਨ ਸਰਦਾਰ ਹਰਮੀਤ ਸਿੰਘ ਕਾਲਕਾ, ਸਰਦਾਰ ਜਗਦੀਪ ਸਿੰਘ ਕਾਹਲੋਂ ਤੇ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਵੀ ਕਿਹਾ ਕਿ ਇਸ ਮਾਮਲੇ ਵਿਚ ਪੂਰਾ ਇਨਸਾਫ ਲੈ ਕੇ ਅਸੀਂ ਰਹਾਂਗੇ ਅਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

Have something to say? Post your comment

 

ਨੈਸ਼ਨਲ

ਹੁਣ ਭਾਰਤ ਦਾ ਪਾਣੀ ਦੇਸ਼ ਦੇ ਹੱਕ ਵਿੱਚ ਹੀ ਵਹੇਗਾ - ਪ੍ਰਧਾਨ ਮੰਤਰੀ ਮੋਦੀ

ਕੇਂਦਰ ਸਰਕਾਰ ਨੂੰ ਪਹਿਲਗਾਮ ਹਮਲੇ ਵਿੱਚ ਹੋਈਆਂ ਮੌਤਾਂ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ- ਕਾਂਗਰਸ ਪ੍ਰਧਾਨ ਖੜਗੇ

1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਛੇ ਦੋਸ਼ੀਆਂ ਨੂੰ ਬਰੀ ਕਰਨ 'ਤੇ ਸੁਪਰੀਮ ਕੋਰਟ ਨੇ ਜਾਰੀ ਕੀਤਾ ਨੋਟਿਸ, ਸੁਣਵਾਈ 21 ਜੁਲਾਈ ਨੂੰ

25 ਮਈ ਨੂੰ ਖੁੱਲ੍ਹਣਗੇ ਸ਼੍ਰੀ ਹੇਮਕੁੰਟ ਸਾਹਿਬ ਦੇ ਕਿਵਾੜ- ਬਰਫ ਕੱਟ ਕੇ ਰਸਤੇ ਕੀਤੇ ਜਾ ਰਹੇ ਹਨ ਸਾਫ

ਜੰਗ ਨਾਲ ਹੁੰਦੀ ਹੈ ਬਰਬਾਦੀ, ਭਾਰਤ ਪਾਕਿਸਤਾਨ ਸਬੂਤਾਂ ਸਹਿਤ ਗਲਬਾਤ ਰਾਹੀਂ ਮਸਲੇ ਹੱਲ ਕਰਣ- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ

ਦਿੱਲੀ ਕਮੇਟੀ ਪ੍ਰਬੰਧਕਾਂ ਵਲੋਂ ਅਣਸੁਖਾਵੀ ਘਟਨਾਵਾਂ ਵਾਪਰਨ ਤੋਂ ਰੋਕਣ ਲਈ ਠੋਸ ਉਪਰਾਲਾ ਨਾ ਕਰਣਾ ਅਤਿ ਦੁਖਦਾਇਕ: ਜਸਮੀਤ ਸਿੰਘ ਪੀਤਮਪੁਰਾ

ਗੁਰੂਬਾਣੀ ਰਿਸਰਚ ਫਾਊਂਡੇਸ਼ਨ ਵੱਲੋਂ "ਗੁਰਬਾਣੀ ਕੰਠ ਚੇਤਨਾ ਲਹਿਰ" ਦੇ ਅੰਤਿਮ ਪੜਾਅ ਅੰਦਰ ਬੱਚਿਆਂ ਨੂੰ ਵੰਡੇ ਇਨਾਮ

ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਡੇਲਟਾ ਵਿਖੇ ਸਾਲਾਨਾ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਦੀ ਕੀਤੀ ਗਈ ਸੇਵਾ

ਸਿੱਖ ਐਡਵੋਕੇਟਸ ਕਲੱਬ ਟੀਮ ਨੇ ਫਿਲਮ ਗੁਰੂ ਨਾਨਕ ਜਹਾਜ਼ ਦੇਖਣ ਉਪਰੰਤ ਕੀਤੀ ਸ਼ਲਾਘਾ

ਜੀਐਨਪੀਐਸ ਵਲੋਂ "ਅੰਮ੍ਰਿਤ ਗੁੰਜਾਰ" ਤਹਿਤ ਮਨਾਇਆ ਗਿਆ ਵਿਸਾਖੀ ਦਾ ਜਸ਼ਨ