ਨਵੀਂ ਦਿੱਲੀ -ਭਾਰਤ ਦੇ ਪ੍ਰਧਾਨ ਮੰਤਰੀ ਨੇ ਫੌਜ ਦੇ ਤਿੰਨੋ ਵਿੰਗਾਂ ਦੇ ਮੁਖੀਆਂ ਸਮੇਤ ਐਨਐਸਏ 'ਤੇ ਸੀਡੀਐਸ 5 ਦੇ ਕਰੀਬ ਹੋਰ ਅਹਿਮ ਮੀਟਿੰਗਾਂ ਕੀਤੀਆਂ ਹਨ। ਦੋਵਾਂ ਦੇਸ਼ਾਂ ਦੇ ਹਾਲਾਤ ਅਤਿਅੰਤ ਤਣਾਅ ਪੂਰਵਕ ਹਨ, ਕਿਸੇ ਪਲ ਕੁੱਝ ਵੀ ਹੋਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਮੀਡੀਆ ਦਾ ਕੁੱਝ ਹਿੱਸਾ ਤਾਂ ਮਾਨੋ ਜੰਗ ਲੜ ਹੀ ਰਿਹਾ ਹੈ ਤੇ ਐਸੇ ਕਈ ਚੈਨਲ ਹਨ ਜੋ ਆਮ ਵਰਗੇ ਹਾਲਾਤਾਂ ਦੌਰਾਨ ਵੀ ਹਮੇਸ਼ਾ ਇੰਝ ਨਫਰਤ ਭਰਪੂਰ ਭੜਕਾਊ ਪ੍ਰਸਾਰਣ ਕਰਦੇ ਰਹਿੰਦੇ ਹਨ ਮਾਨੋ ਜੰਗ ਲੱਗੀ ਹੋਈ ਹੋਵੇ। ਨਿਊਕਲੀਅਰ ਹਥਿਆਰਾਂ ਨਾਲ ਲੈਸ ਦੇਸ਼ਾਂ ਦੀ ਜੰਗ ਸਭ ਪਾਸੇ ਤਬਾਹੀ ਅਤੇ ਬਰਬਾਦੀ ਹੀ ਕਰੇਗੀ, ਹਾਲਾਤ ਅਕਸਰ ਵੱਸ ਵਿੱਚ ਨਹੀਂ ਰਹਿੰਦੇ। ਦੋਵਾਂ ਦੇਸ਼ਾਂ ਦੇ ਮੁਖੀਆਂ ਨੂੰ ਮਾਨਵਤਾ ਪੱਖੀ ਸੋਚ ਅਪਨਾਉਂਦੇ ਹੋਏ ਸਬੂਤਾਂ ਸਹਿਤ ਗਲਬਾਤ ਰਾਹੀਂ ਮਸਲੇ ਹੱਲ ਕਰਨੇ ਚਾਹੀਦੇ ਹਨ। ਯੂਐਨਉ ਹੋਰ ਸੰਸਥਾਵਾਂ ਅਤੇ ਤਾਕਤਵਰ ਦੇਸ਼ਾਂ ਦਾ ਵੀ ਫਰਜ਼ ਬਣਦਾ ਹੈ ਕਿ ਇਸ ਵਿੱਚ ਆਪਣਾ ਬਣਦਾ ਫਰਜ ਨਿਭਾਉਣ, ਬਰੂਦ ਦਾ ਢੇਰ ਬਣੀ ਹੋਈ ਦੁਨੀਆਂ ਵਿੱਚ ਕੋਈ ਵੀ ਗਲਤੀ ਵੱਧ ਕੇ ਸੰਸਾਰ ਜੰਗ ਦਾ ਰੂਪ ਵੀ ਧਾਰਨ ਕਰ ਸਕਦੀ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਕੇ ਇਕਾਈ ਦੇ ਮੁੱਖ ਸੇਵਾਦਾਰ ਸਰਬਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਸਮਰਾ, ਜਨਰਲ ਸਕੱਤਰ ਸਤਿੰਦਰਪਾਲ ਸਿੰਘ ਮੰਗੂਵਾਲ, ਆਰਗੇਨਾਈਜਰ ਪਰੀਤਕਮਲ ਸਿੰਘ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਅੱਗੇ ਕਿਹਾ ਕਿ 1947 ਦੀ ਵੰਡ ਦੌਰਾਨ 10 ਲੱਖ ਲੋਕ ਮਾਰੇ ਗਏ, ਧੀਆਂ ਭੈਣਾਂ ਦੀ ਇੱਜ਼ਤ ਰੋਲੀ ਗਈ, ਆਰਥਿਕ ਬਰਬਾਦੀ ਹੋਈ 'ਤੇ ਹਿਜਰਤ ਦਾ ਸੰਤਾਪ ਹੰਢਾਉਣਾ ਪਿਆ ਜਿਸ ਦੀ ਟੀਸ ਅਜੇ ਤੱਕ ਰੜਕਦੀ ਹੈ। ਇਸ ਤੋਂ ਕੋਈ ਸਬਕ ਨਾਂ ਸਿੱਖਦੇ ਹੋਏ ਲੜਾਈਆਂ ਵੀ ਹੋਈਆਂ ਤੇ ਦੋਵਾਂ ਦੇਸ਼ਾਂ ਵਿੱਚ ਕੋਈ ਦੁਰਘਟਨਾ ਵਾਪਰਨ 'ਤੇ ਪ੍ਰਸਪਰ ਇਕ ਦੂਸਰੇ ਦੇਸ਼ ਉੱਪਰ ਦੋਸ਼ ਮੜ੍ਹਨ ਦੀ ਕਵਾਇਦ ਸ਼ੁਰੂ ਹੋ ਜਾਂਦੀ ਹੈ। ਯੂਐੱਸਐੱਸਆਰ, ਯੂਐੱਸਏ ਜਾਂ ਯੂਰਪੀਅਨ ਯੂਨੀਅਨ ਦੀ ਤਰਜ 'ਤੇ ਹੀ ਏਸ਼ੀਅਨ ਯੂਨੀਅਨ ਬਣਾ ਕੇ ਇਸ ਖਿੱਤੇ ਦੇ ਦੇਸ਼ ਵਿਚਰਦੇ ਤਾਂ ਸਭ ਪਾਸੇ ਸ਼ਾਂਤੀ ਅਤੇ ਖੁਸ਼ਹਾਲੀ ਹੁੰਦੀ। ਮੁਸੀਬਤਾਂ ਦੇ ਯੋਗ ਹੱਲ੍ਹ ਕਰਕੇ ਲੋਕਾਂ ਦਾ ਜੀਵਨ ਪੱਧਰ ਸੁਧਾਰਨ ਵਾਲੇ ਲੋਕਨਾਇਕ ਅਤੇ ਰਾਜਨੀਤਵਾਨਾਂ ਕਹਾਉਂਦੇ ਹਨ ਮੁਸੀਬਤਾਂ ਵਿੱਚੋਂ ਮੌਕੇ ਲੱਭਣੇ, ਸੱਤਾ ਹਥਿਆਉਣ ਵਾਲਿਆਂ ਨੂੰ ਇਤਿਹਾਸ ਵਿੱਚ ਕਦੇ ਵੀ ਚੰਗੇ ਆਗੂਆਂ ਜਾਂ ਵਿਅਕਤੀਆਂ ਵੱਜੋਂ ਸਥਾਪਿਤ ਨਹੀਂ ਕਰਵਾ ਸਕਿਆ