ਨੈਸ਼ਨਲ

ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਡੇਲਟਾ ਵਿਖੇ ਸਾਲਾਨਾ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਦੀ ਕੀਤੀ ਗਈ ਸੇਵਾ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | May 05, 2025 08:54 PM

ਨਵੀਂ ਦਿੱਲੀ -ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ-ਡੇਲਟਾ ਵਿਖ਼ੇ ਬਣਾਏ ਗਏ ਸ਼ਹੀਦੀ ਅਸਥਾਨ ਭਾਈ ਹਰਦੀਪ ਸਿੰਘ ਜੀ ਨਿਝਰ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਿਸ਼ਾਨ ਸਾਹਿਬ ਜੀ ਦੇ ਚੋਲਾ ਬਦਲਣ ਦੀ ਸੇਵਾ ਹਰ ਸਾਲ ਦੀ ਤਰਾਂ ਇਸ ਸਾਲ ਵੀ ਬਹੁਤ ਹੀ ਸ਼ਰਧਾ ਭਾਵਨਾ ਨਾਲ ਪੰਜ ਸਿੰਘ ਸਾਹਿਬਾਨਾਂ ਦੀ ਅਗਵਾਈ ਵਿਚ ਸੰਪੂਰਨ ਕੀਤੀ ਗਈ। ਇਸ ਦੌਰਾਨ ਗੁਰਮਤਿ ਸਕੂਲ ਦੇ ਬੱਚਿਆਂ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ ਅਤੇ ਸੰਗਤਾਂ ਵੱਲੋਂ ਵੱਖੋਂ-ਵੱਖ ਲੰਗਰ ਦੇ ਸਟਾਲਾਂ ਦੀਆਂ ਸੇਵਾਵਾਂ ਹੋਈਆਂ। ਇਸ ਦੌਰਾਨ ਬੱਚਿਆਂ ਵੱਲੋਂ ਨਿਸ਼ਾਨ ਸਾਹਿਬ ਜੀ ਦੀ ਸੇਵਾ ਦੀ ਸੰਪੂਰਨਤਾ ਤੇ ਨਿਸ਼ਾਨ ਸਾਹਿਬ ਜੀ ਨੂੰ ਸ਼ਸ਼ਤਰਾਂ ਨਾਲ ਸਲਾਮੀ ਵੀ ਦਿੱਤੀ ਗਈ ਅਤੇ ਉਸ ਤੋਂ ਉਪਰੰਤ ਗਤਕੇ ਦੇ ਜੌਹਰ ਵੀ ਵਿਖਾਏ ਗਏ । । ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਗਤਾਂ ਦੇ ਬਹੁਤ ਜ਼ਿਆਦਾ ਚਾਅ, ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਨਿਸ਼ਾਨ ਸਾਹਿਬ ਜੀ ਦੀ ਸੇਵਾ ਸੰਪੂਰਨ ਕੀਤੀ ਗਈ । ਨਿਸ਼ਾਨ ਸਾਹਿਬ ਦੀ ਜੀ ਸੇਵਾ ਦੀ ਸੰਪੂਰਨਤਾ ਤੇ ਖਾਲਸਾਈ ਨਾਅਰੇ ਲਗਾਏ ਗਏ । ਇਸ ਦੌਰਾਨ ਭਾਈ ਗੁਰਮੀਤ ਸਿੰਘ ਜੀ ਤੂਰ, ਭਾਈ ਨਰਿੰਦਰ ਸਿੰਘ ਰੰਧਾਵਾ, ਭਾਈ ਅਵਤਾਰ ਸਿੰਘ ਖਹਿਰਾ, ਭਾਈ ਮਨਜਿੰਦਰ ਸਿੰਘ, ਭਾਈ ਅਜੈਪਾਲ ਸਿੰਘ ਦੇ ਨਾਲ ਵਡੀ ਗਿਣਤੀ ਅੰਦਰ ਸੰਗਤਾਂ ਨੇ ਹਾਜ਼ਿਰੀ ਭਰੀ ਸੀ ।

Have something to say? Post your comment

 

ਨੈਸ਼ਨਲ

ਜੰਮੂ-ਕਸ਼ਮੀਰ ਚ ਸ਼ਹੀਦ ਹੋਏ ਪਰਿਵਾਰਾਂ ਨਾਲ ਗਿਆਨੀ ਪ੍ਰੀਤਮ ਸਿੰਘ ਚੱਕਪਖੀ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ

ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਨੂੰ ਵੱਡਾ ਹੁਲਾਰਾ, ਵਾਰਡ ਨੰਬਰ 34 ਸਰਿਤਾ ਵਿਹਾਰ ਤੋਂ ਇੰਦਰਪਾਲ ਸਿੰਘ ਸਾਥੀਆਂ ਸਮੇਤ ਪਾਰਟੀ ਵਿਚ ਹੋਏ ਸ਼ਾਮਲ

ਕਾਨਪੁਰ 1984 ਦੇ ਸਿੱਖ ਕਤਲੇਆਮ ਨਾਲ ਸਬੰਧਤ ਚਲ ਰਹੇ ਮਾਮਲਿਆਂ ਦੀ ਕਾਰਵਾਈ ਤੇ ਵਕੀਲਾਂ ਨੇ ਕੀਤਾ ਵਿਸ਼ਲੇਸ਼ਣ: ਭੋਗਲ

ਰਾਮਗੜ੍ਹੀਆ ਬਰਾਦਰੀ ਵਲੋਂ ਜੱਥੇਦਾਰ ਜਸਾ ਸਿੰਘ ਰਾਮਗੜ੍ਹੀਆ ਦਾ 302 ਸਾਲਾਂ ਜਨਮ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ

'ਆਪ੍ਰੇਸ਼ਨ ਸਿੰਦੂਰ': ਭਾਰਤ ਦੇ ਹਵਾਈ ਹਮਲੇ ਵਿੱਚ ਮਾਰੇ ਗਏ 70 ਤੋਂ ਵੱਧ ਅੱਤਵਾਦੀ

'ਆਪ੍ਰੇਸ਼ਨ ਸਿੰਦੂਰ' ਦੀ ਸਫਲਤਾ ਤੋਂ ਬਾਅਦ, ਕੇਂਦਰ ਨੇ 8 ਮਈ ਨੂੰ ਬੁਲਾਈ ਸਰਬ-ਪਾਰਟੀ ਮੀਟਿੰਗ 

ਭਾਰਤੀ ਫੌਜ ਨੇ 'ਆਪ੍ਰੇਸ਼ਨ ਸਿੰਦੂਰ' ਰਾਹੀਂ ਪਾਕਿਸਤਾਨ ਨੂੰ ਢੁਕਵਾਂ ਜਵਾਬ ਦਿੱਤਾ: ਮੱਲਿਕਾਰਜੁਨ ਖੜਗੇ

ਹੁਣ ਭਾਰਤ ਦਾ ਪਾਣੀ ਦੇਸ਼ ਦੇ ਹੱਕ ਵਿੱਚ ਹੀ ਵਹੇਗਾ - ਪ੍ਰਧਾਨ ਮੰਤਰੀ ਮੋਦੀ

ਕੇਂਦਰ ਸਰਕਾਰ ਨੂੰ ਪਹਿਲਗਾਮ ਹਮਲੇ ਵਿੱਚ ਹੋਈਆਂ ਮੌਤਾਂ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ- ਕਾਂਗਰਸ ਪ੍ਰਧਾਨ ਖੜਗੇ

1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਛੇ ਦੋਸ਼ੀਆਂ ਨੂੰ ਬਰੀ ਕਰਨ 'ਤੇ ਸੁਪਰੀਮ ਕੋਰਟ ਨੇ ਜਾਰੀ ਕੀਤਾ ਨੋਟਿਸ, ਸੁਣਵਾਈ 21 ਜੁਲਾਈ ਨੂੰ