ਹਰਿਆਣਾ

ਨਾਇਬ ਸਰਕਾਰ ਨੇ ਇੱਕ ਕਲਿਕ ਨਾਲ 24695 ਲਾਭਕਾਰਾਂ ਦੇ ਖਾਤਿਆਂ ਵਿੱਚ 7.48 ਕਰੋੜ ਰੁਪਏ ਦੀ ਰਕਮ ਕੀਤੀ ਜਾਰੀ

ਕੌਮੀ ਮਾਰਗ ਬਿਊਰੋ | May 05, 2025 08:34 PM

ਚੰਡੀਗੜ-ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੇਣੀ ਨੇ ਕਿਹਾ ਕਿ ਸੂਬਾ ਸਰਕਾਰ ਪ੍ਰੋਏਕਟਿਵ ਮੋਡ ਵਿੱਚ ਹੈ। ਵੱਖ-ਵੱਖ ਸਮਾਜਿਕ ਸੁਰੱਖਿਆ ਪੈਂਸ਼ਨ ਯੋਜਨਾਵਾਂ ਦੇ ਯੋਗ ਲੋਕਾਂ ਦੀ ਪੈਂਸ਼ਨ ਆਪਣੇ ਆਪ ਹੀ ਬਣਾ ਦਿੱਤੀ ਜਾਂਦੀ ਹੈ, ਲੋਕਾਂ ਨੂੰ ਪਹਿਲਾਂ ਦੀ ਤਰ੍ਹਾ ਦਫਤਰਾਂ ਦੇ ਚੱਕਰ ਨਹੀਂ ਕੱਟਣੇ ਪੈਂਦੇ ਹਨ।

ਮੁੱਖ ਮੰਤਰੀ ਅੱਜ ਇੱਥੇ ਹਰਿਆਣਾ ਸਿਵਲ ਸਕੱਤਰੇਤ, ਚੰਡੀਗੜ੍ਹ ਵਿੱਚ ਵੱਖ-ਵੱਖ ਜਨਭਲਾਈਕਾਰੀ ਯੋਜਨਾਵਾਂ ਦੇ ਲਾਭਕਾਰਾਂ ਲਈ ਪ੍ਰਬੰਧਿਤ ਵਿੱਤੀ ਸਹਾਇਤਾ ਵੰਡ ਸਮਾਰੋਹ ਵਿੱਚ ਸੰਬੋਧਿਤ ਕਰ ਰਹੇ ਸਨ। ਇਸ ਮੌਕੇ 'ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਵੀ ਮੌਜੂਦ ਸਨ।

ਇਸ ਮੌਕੇ 'ਤੇ ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ, ਖੇਤੀਬਾੜੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਰਾਜਾ ਸ਼ੇਖਰ ਵੁੰਡਰੂ, ਸਮਾਜਿਕ ਨਿਆਂ, ਅਧਿਕਾਰਤਾ, ਅਨੁਸੂਚਿਤ ਅਤੇ ਪਿਛੜਾ ਵਰਗ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਸ੍ਰੀਮਤੀ ਜੀ. ਅਨੁਪਮਾ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੁਣ ਕੁਮਾਰ ਗੁਪਤਾ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਸ੍ਰੀ ਸਾਕੇਤ ਕੁਮਾਰ, ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਨਿਦੇਸ਼ਕ ਸ੍ਰੀ ਕੇ ਐਮ ਪਾਂਡੂਰੰਗ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

ਇਸ ਸਮਾਰੋਹ ਤੋਂ ਰਾਜ ਦੇ ਵੱਖ-ਵੱਖ ਜਿਲ੍ਹਿਆਂ ਤੋਂ ਡਿਪਟੀ ਕਮਿਸ਼ਨਰ ਵੀ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਜੁੜੇ ਸਨ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇਸ ਮੌਕੇ 'ਤੇ ਇੱਕ ਕਲਿਕ ਨਾਲ ਵੱਖ-ਵੱਖ ਸਮਾਜਿਕ ਸੁਰੱਖਿਆ ਪੈਂਸ਼ਨ ਯੋਜਨਾਵਾਂ ਦੇ 24695 ਨਵੇਂ ਲਾਭਕਾਰਾਂ ਨੂੰ ਉਨ੍ਹਾਂ ਦੀ ਪਹਿਲੀ ਪੈਂਸ਼ਨ ਸਿੱਧੀ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਟ੍ਰਾਂਸਫਰ ਕੀਤਾ। ਇੰਨ੍ਹਾ ਸਾਰੇ ਲਾਭਕਾਰਾਂ ਨੂੰ ਕੁੱਲ 7.48 ਕਰੋੜ ਰੁਪਏ ਦੀ ਰਕਮ ਭੇਜੀ ਗਈ। ਮੁੱਖ ਮੰਤਰੀ ਨੇ ਸਾਰੇ ਨਵੇਂ ਲਾਭਕਾਰਾਂ ਨੂੰ ਵਧਾਈ ਦਿੱਤੀ।

ਜਾਣਕਾਰੀ ਰਹੇ ਕਿ ਹਰਿਆਣਾ ਸਰਕਾਰ ਵੱਲੋਂ ਸੰਚਾਲਿਤ ਵੱਖ-ਵੱਖ ਸਮਾਜਿਕ ਸੁਰੱਖਿਆ ਪੈਂਸ਼ਨ ਯੋਜਨਾਵਾਂ ਦੇ ਤਹਿਤ ਯੋਗ ਲਾਭਕਾਰਾਂ ਨੁੰ ਨਿਯਮਤ ਰੂਪ ਨਾਲ ਵਿੱਤੀ ਸਹਾਇਤਾ/ਭੱਤਾ ਪ੍ਰਦਾਨ ਕੀਤਾ ਜਾਂਦਾ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਨਿਰਦੇਸ਼ 'ਤੇ ਸੂਬਾ ਸਰਕਾਰ ਨੇ ਵੱਖ-ਵੱਖ ਸਮਾਜਿਕ ਸੁਰੱਖਿਆ ਪੈਂਸ਼ਨ ਯੋਜਨਾਵਾਂ ਦੇ ਤਹਿਤ ਯੋਗ ਵਿਅਕਤੀਆਂ ਤੋਂ ਪਂੈ ਸ਼ਨ ਲਈ ਬਿਨੈ ਸੱਦੇ ਸਨ। ਅਪ੍ਰੈਲ ਮਹੀਨੇ 2025 ਵਿੱਚ ਇੰਨ੍ਹਾਂ ਯੋਜਨਾਵਾਂ ਦੇ ਤਹਿਤ ਮੰਜੂਰ 24695 ਨਵੇਂ ਲਾਭਕਾਰਾਂ ਨੂੰ ਕੁੱਲ 7.48 ਕਰੋੜ ਰੁਪਏ ਦੀ ਪੈਂਸ਼ਨ ਰਕਮ ਅੱਜ ਮੁੱਖ ਮੰਤਰੀ ਵੱਲੋਂ ਉਨ੍ਹਾਂ ਦੇ ਖਾਤੇ ਵਿੱਚ ਭੇਜ ਦਿੱਤੀ ਗਈ ਹੈ। ਹੁਣ ਸੂਬੇ ਵਿੱਚ ਇੰਨ੍ਹਾਂ ਪੈਂਸ਼ਨ ਯੋਜਨਾਵਾਂ ਤਹਿਤ ਲਾਭਕਾਰਾਂ ਦੀ ਕੁੱਲ ਗਿਣਤੀ 35, 16, 814 ਹੋ ਗਈ ਹੈ ਅਤੇ ਪ੍ਰਤੀ ਮਹੀਨਾ 1060.16 ਕਰੋੜ ਰੁਪਏ ਦੀ ਪੈਂਸ਼ਨ ਰਕਮ ਦਿੱਤੀ ਜਾਵੇਗੀ।

ਮੁੱਖ ਮੰਤਰੀ ਨੇ ਦਸਿਆ ਕਿ ਵੱਖ-ਵੱਖ ਸਮਾਜਿਕ ਸੁਰੱਖਿਆ ਪੈਂਸ਼ਨ ਯੋਜਨਾਵਾਂ ਤਹਿਤ ਬੁਢਾਪਾ ਸਨਮਾਨ ਭੱਤਾ ਦੇ ਲਾਭਕਾਰਾਂ ਵਿੱਚ ਕੁੱਲ 17407 ਯੋਗ ਲੋਕਾਂ ਦੀ ਗਿਣਤੀ ਵਿੱਚ ਇਜਾਫਾ ਹੋਇਆ ਹੈ। ਇੰਨ੍ਹਾਂ ਤੋਂ ਇਲਾਵਾ, ਵਿਧਵਾ ਪੈਂਸ਼ਨ ਵਿੱਚ 1673, ਦਿਵਆਂਗ ਪੈਂਸ਼ਨ ਵਿੱਚ 864, ਬੇਸਹਾਰਾ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਪਾਉਣ ਵਾਲਿਆਂ ਦੀ ਗਿਣਤੀ ਵਿੱਚ 1700, ਵਿਧੁਰ ਅਤੇ ਅਣਵਿਆਏ ਵਿਕਅਤੀਆਂ ਨੂੰ ਦਿੱਤੀ ਜਾਣ ਵਾਲ ਲਾਭਕਾਰਾਂ ਵਿੱਚ 2062, ਲਾਡਲੀ ਸਮਾਜਿਕ ਸੁਰੱਖਿਆ ਭੱਤਾ ਵਿੱਚ 530, ਸਕੂਲ ਨਾ ਾਣ ਵਾਲੇ ਬੇਸਹਾਰਾ ਨਿਸ਼ਕਤ ਬੱਚਿਆਂ ਦੀ ਗਿਣਤੀ ਵਿੱਚ 106, ਤੀਜੇ ਅਤੇ ਚੌਥੇ ਪੱਧਰ ਦੇ ਕੈਂਸਰ ਮਰੀਜਾਂ ਨੂੰ ਵਿੱਤੀ ਸਹਾਇਤਾ ਪਾਉਣ ਵਾਲੀ ਵਿੱਚ 351, ਕਿੰਨਰ ਭੱਤਾ ਵਿੱਚ ਇੱਕ ਅਤੇ ਦੁਰਲਭ ਬੀਮਾਰੀਆਂ ਤੋਂ ਪੀੜਤ ਵਿਅਕਤੀਆਂ ਨੂੰ ਦਿੱਤੀ ਜਾਣ ਵਾਲੀ ਮਾਲੀ ਸਹਾਇਤਾ ਪਾਉਣ ਵਾਲਿਆਂ ਦੀ ਗਿਣਤੀ ਵਿੱਚ ਵੀ ਇੱਕ ਪਾਤਰ ਦਾ ਵਾਧਾ ਹੋਇਆ ਹੈ।

ਇਸ ਤਰ੍ਹਾ ਇੰਨ੍ਹਾਂ ਸਾਰੇ ਵੱਖ-ਵੱਖ ਸਮਾਜਿਕ ਸੁਰੱਖਿਆ ਪੈਂਸ਼ਨ ਯੋਜਨਾਵਾਂ ਦੇ ਕੁੱਲ ਲਾਭਕਾਰ 24695 ਸ਼ਾਮਿਲ ਹੋਏ ਹਨ।

Have something to say? Post your comment

 
 
 

ਹਰਿਆਣਾ

ਅਗਲੀ ਮੀਟਿੰਗ ਵਿੱਚ ਐਸਵਾਈਐਲ ਨੂੰ ਲੈ ਕੇ ਜਰੂਰ ਸਾਰਥਕ ਹੱਲ ਨਿਕਲੇਗਾ - ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਹਿਸਾਰ ਦੀ ਅਦਾਲਤ ਨੇ ਜੋਤੀ ਮਲਹੋਤਰਾ ਦੀ ਨਿਆਂਇਕ ਹਿਰਾਸਤ ਦੋ ਹਫ਼ਤਿਆਂ ਲਈ ਦਿੱਤੀ ਵਧਾ

ਹਰਿਆਣਾ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਅਸਫਲ ਹੋ ਗਈ ਹੈ, ਅਪਰਾਧੀ ਅਤੇ ਮਾਫੀਆ ਕਰ ਰਹੇ ਹਨ ਰਾਜ : ਰਣਦੀਪ ਸਿੰਘ ਸੁਰਜੇਵਾਲਾ

ਹਰਿਆਣਾ ਕਮੇਟੀ ਸੀਨੀਅਰ ਮੀਤ ਪ੍ਰਧਾਨ ਵੱਲੋਂ ਸ਼ੁਕਰਾਨਾ ਸਮਾਗਮ ਪਿੰਜੌਰ ਵਿਖੇ ਚੜਦੀਕਲਾ ਨਾਲ ਹੋਇਆ ਸੰਪੰਨ

ਇੰਗਲੈਂਡ ਨਾਲ ਮਿਲ ਕੇ ਮਨਾਇਆ ਜਾਵੇਗਾ ਕੌਮਾਂਤਰੀ ਗੀਤਾ ਜੈਯੰਤੀ ਉਤਸਵ- ਨਾਇਬ ਸਿੰਘ ਸੈਣੀ

ਸੂਬੇ ਨੂੰ ਯੋਗ ਮੁਕਤ, ਨਸ਼ਾ ਮੁਕਤ ਬਨਾਉਣ ਲਈ ਯੋਗ ਮੈਰਾਥਨ ਬਣੀ ਇੱਕ ਸੰਕਲਪ ਯਾਤਰਾ- ਨਾਇਬ ਸਿੰਘ ਸੈਣੀ

ਜਾਸੂਸੀ ਮਾਮਲੇ ਵਿੱਚ ਗ੍ਰਿਫ਼ਤਾਰ ਯੂਟਿਊਬਰ ਜੋਤੀ ਮਲਹੋਤਰਾ ਨੂੰ ਵੱਡਾ ਝਟਕਾ, ਜ਼ਮਾਨਤ ਪਟੀਸ਼ਨ ਰੱਦ

ਬਾਬਾ ਬੰਦਾ ਸਿੰਘ ਬਹਾਦਰ ਨੇ ਧਰਮ ਅਤੇ ਰਾਸ਼ਟਰ ਦੀ ਰੱਖਿਆ ਲਈ ਆਪਣੀ ਜਾਨ ਵਾਰ ਦਿੱਤੀ: ਪੰਡਿਤ ਮੋਹਨ ਲਾਲ ਬਰੋਲੀ

ਚੋਣ ਕਮਿਸ਼ਨ ਸਰਕਾਰੀ ਕਠਪੁਤਲੀ- ਰਣਦੀਪ ਸੁਰਜੇਵਾਲਾ

ਹਰਿਆਣਾ ਕਮੇਟੀ ਦੇ ਵਫ਼ਦ ਵੱਲੋਂ ਉਠਾਈਆਂ ਮੰਗਾਂ ਦਾ ਮੁੱਖ ਮੰਤਰੀ ਹਰਿਆਣਾ ਨੇ ਜਲਦ ਹੱਲ ਕਰਨ ਦਾ ਦਿੱਤਾ ਭਰੋਸਾ - ਜਥੇਦਾਰ ਦਾਦੂਵਾਲ